ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਹਾਈ ਕੋਰਟ ਨੇ ਜਤਾਈ ਚਿੰਤਾ, ਰਾਣਾ ਬਲਾਚੌਰੀਆ ਮਾਮਲੇ ਨੂੰ ਦੱਸਿਆ ਗੰਭੀਰ, DGP ਨੂੰ ਕੀਤਾ ਤਲਬ

Updated On: 

25 Dec 2025 10:04 AM IST

ਹਾਈਕੋਰਟ ਨੇ ਸਖ਼ਤ ਟਿੱਪਣੀ ਕਰਦੇ ਹੋਏ ਕਿਹਾ ਕਿ ਸੂਬੇ 'ਚ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ 'ਤੇ ਗੰਭੀਰ ਨੋਟਿਸ ਲਿਆ। ਹਾਈ ਕੋਰਟ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਠੀਕ ਨਹੀਂ ਚੱਲ ਰਹੇ। ਅਦਾਲਤ ਨੇ ਸਪੱਸ਼ਟ ਕੀਤਾ ਕਿ ਜਿਸ ਹਿਸਾਬ ਨਾਲ ਘਟਨਾਵਾਂ ਹੋ ਰਹੀਆਂ ਹਨ, ਉਹ ਚਿੰਤਾ ਦਾ ਵਿਸ਼ਾ ਹੈ। ਅਦਾਲਤ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਦੇ ਡੀਜੀਪੀ ਨੂੰ ਅਗਲੀ ਸੁਣਵਾਈ ਦੌਰਾਨ ਨਿੱਜੀ ਤੌਰ 'ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

ਪੰਜਾਬ ਦੀ ਕਾਨੂੰਨ ਵਿਵਸਥਾ ਤੇ ਹਾਈ ਕੋਰਟ ਨੇ ਜਤਾਈ ਚਿੰਤਾ, ਰਾਣਾ ਬਲਾਚੌਰੀਆ ਮਾਮਲੇ ਨੂੰ ਦੱਸਿਆ ਗੰਭੀਰ, DGP ਨੂੰ ਕੀਤਾ ਤਲਬ

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡੀਜੀਪੀ ਗੌਰਵ ਯਾਦਵ ਨੂੰ ਕੀਤਾ ਤਲਬ

Follow Us On

ਬੀਤੇ ਦਿਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਚ ਅਹਿਮ ਸੁਣਵਾਈ ਹੋਈ। ਇਸ ਦੌਰਾਨ ਪੰਜਾਬ ਚ ਗੈਂਗਸਟਰ ਕਲਚਰ ਤੇ ਸਰੇਆਮ ਮਰਡਰ ਤੇ ਹੋਰ ਅਪਰਾਧਕ ਘਟਨਾਵਾਂ ਤੇ ਹਾਈ ਕੋਰਟ ਨੇ ਚਿੰਤਾ ਵਿਅਕਤ ਕੀਤੀ। ਇਸ ਸੁਣਵਾਈ ਦੌਰਾਨ ਮੋਹਾਲੀ ਚ ਕਬੱਡੀ ਖਿਡਾਰੀ ਰਾਣਾ ਬਲਾਚੌਰੀਏ ਦੇ ਕਤਲ ਦਾ ਮੁੱਦਾ ਪ੍ਰਮੁੱਖ ਤੌਰ ‘ਤੇ ਉੱਠਿਆ। ਹਾਈ ਕੋਰਟ ਨੇ ਸੁਣਵਾਈ ਦੋਰਾਨ ਪੰਜਾਬ ਦੇ ਡੀਜੀਪੀ ਗੌਰਵ ਯਾਦਨ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦਾ ਹੁਕਮ ਜਾਰੀ ਕੀਤਾ ਹੈ। ਕੋਰਟ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਵਰੇਗ ਗੈਂਗਸਟਰਾਂ ਦੀ ਇੰਟਰਵਿਊ ਨਾਲ ਅਪਰਾਧ ਨੂੰ ਗਲੋਰੀਫਾਈ ਕੀਤਾ ਗਿਆ। ਪਹਿਲੇ ਵੀ ਸਰਕਾਰ ਨੂੰ ਲਗਾਮ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਪਰ, ਇਸ ਦੇ ਬਾਵਜੂਦ ਰਾਣਾ ਬਲਾਚੌਰੀਆ ਦਾ ਸਰੇਆਮ ਕਤਲ ਕਰ ਦਿੱਤਾ ਗਿਆ। ਕੋਰਟ ਨੇ ਇਸ ਮਾਮਲੇ ਚ ਸੁਰੱਖਿਆ ਇੰਤਜ਼ਾਮਾਂ ਤੇ ਗੰਭੀਰ ਸਵਾਲ ਚੁੱਕੇ।

ਸਰਕਾਰ ਨੇ ਟੂਰਨਾਮੈਂਟ ਚ ਸਰੱਖਿਆ ਪ੍ਰਬੰਧਾਂ ਦਾ ਦਿੱਤਾ ਵੇਰਵਾ

ਸਰਕਾਰ ਨੇ ਦੱਸਿਆ ਕਿ ਕਬੱਡੀ ਟੂਰਨਾਮੈਂਟ ਦੌਰਾਨ 900 ਦੇ ਕਰੀਬ ਲੋਕ ਗ੍ਰਾਊਂਡ ਚ ਮੌਜੂਦ ਸਨ। ਹਾਈਕੋਰਟ ਨੇ ਪੁੱਛਿਆ ਕਿ ਕੀ ਉੱਥੇ ਸੀਸੀਟੀਵੀ ਕੈਮਰੇ ਲੱਗੇ ਸਨ ਤੇ ਸੁਰੱਖਿਆ ਲਈ ਕਿੰਨੀ ਫੋਰਸ ਤੈਨਾਤ ਕੀਤੀ ਗਈ ਸੀ। ਸਰਕਾਰ ਨੇ ਦੱਸਿਆ ਕਿ ਮੌਕੇ ਤੇ 10 ਪੁਲਿਸ ਮੁਲਾਜ਼ਮ ਮੌਜੂਦ ਸਨ। ਇਨ੍ਹਾਂ ਚੋਂ 4 ਪੁਲਿਸ ਮੁਲਾਜ਼ਮ ਹਥਿਆਰਬੰਦ ਸਨ। ਸਰਕਾਰ ਨੇ ਦੱਸਿਆ ਕਿ ਉੱਥੇ ਆਯੋਜਕਾਂ ਨੇ ਆਪਣੇ ਵੱਲੋਂ 40 ਨਿੱਜੀ ਸੁਰੱਖਿਆ ਕਰਮਚਾਰੀ ਵੀ ਲਗਾਏ ਸਨ।

ਹਾਈਕੋਰਟ ਦੀ ਸਖ਼ਤ ਟਿੱਪਣੀ

ਹਾਈਕੋਰਟ ਨੇ ਸਖ਼ਤ ਟਿੱਪਣੀ ਕਰਦੇ ਹੋਏ ਕਿਹਾ ਕਿ ਸੂਬੇ ਚ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਤੇ ਗੰਭੀਰ ਨੋਟਿਸ ਲਿਆ। ਹਾਈ ਕੋਰਟ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਠੀਕ ਨਹੀਂ ਚੱਲ ਰਹੇ। ਅਦਾਲਤ ਨੇ ਸਪੱਸ਼ਟ ਕੀਤਾ ਕਿ ਜਿਸ ਹਿਸਾਬ ਨਾਲ ਘਟਨਾਵਾਂ ਹੋ ਰਹੀਆਂ ਹਨ, ਉਹ ਚਿੰਤਾ ਦਾ ਵਿਸ਼ਾ ਹੈ। ਅਦਾਲਤ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਦੇ ਡੀਜੀਪੀ ਨੂੰ ਅਗਲੀ ਸੁਣਵਾਈ ਦੌਰਾਨ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਚ ਅਗਲੀ ਸੁਣਵਾਈ ਹੁਣ 15 ਜਨਵਰੀ ਨੂੰ ਹੋਵੇਗੀ।