ਪੰਜਾਬ ‘ਚ ਅੱਜ ਵੀ ਧੁੰਦ ਦਾ ਅਲਰਟ, 4 ਜ਼ਿਲ੍ਹਿਆਂ ‘ਚ ਕੋਲਡ ਡੇਅ ਦੀ ਚੇਤਾਵਨੀ; ਜਾਣੋ ਮੌਸਮ ਦਾ ਹਾਲ

Updated On: 

25 Dec 2025 07:15 AM IST

Punjab Weather Update: ਅੱਜ ਵੀ ਸੂਬੇ ਭਰ 'ਚ ਧੁੰਦ ਦਾ ਆਰੇਂਜ ਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚਾਰ ਜ਼ਿਲ੍ਹਿਆਂ 'ਚ ਕੋਲਡ ਡੇਅ ਦਾ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ, ਅੱਜ ਸੂਬੇ ਦਾ ਮੌਸਮ ਖੁਸ਼ਕ ਰਹੇਗਾ। ਮੌਸਮ ਵਿਗਿਆਨ ਕੇਂਦਰ ਵੱਲੋਂ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਜਤਾਈ ਗਈ ਹੈ।

ਪੰਜਾਬ ਚ ਅੱਜ ਵੀ ਧੁੰਦ ਦਾ ਅਲਰਟ, 4 ਜ਼ਿਲ੍ਹਿਆਂ ਚ ਕੋਲਡ ਡੇਅ ਦੀ ਚੇਤਾਵਨੀ; ਜਾਣੋ ਮੌਸਮ ਦਾ ਹਾਲ

ਸੰਕੇਤਕ ਤਸਵੀਰ

Follow Us On

ਪੰਜਾਬ ਚ ਕੜਾਕੇ ਦੀ ਠੰਡ ਦੇ ਨਾਲ ਧੁੰਦ ਦਾ ਦੌਰ ਜਾਰੀ ਹੈ। ਅੱਜ ਵੀ ਸੂਬੇ ਭਰ ਚ ਧੁੰਦ ਦਾ ਆਰੇਂਜ ਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚਾਰ ਜ਼ਿਲ੍ਹਿਆਂ ਚ ਕੋਲਡ ਡੇਅ ਦਾ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ, ਅੱਜ ਸੂਬੇ ਦਾ ਮੌਸਮ ਖੁਸ਼ਕ ਰਹੇਗਾ। ਮੌਸਮ ਵਿਗਿਆਨ ਕੇਂਦਰ ਵੱਲੋਂ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਜਤਾਈ ਗਈ ਹੈ।

ਆਰੇਂਜ ਅਲਰਟ

ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਤੇ ਮਲੇਰਕੋਟਲਾ ਚ ਧੁੰਦ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਸੰਘਣੀ ਤੋਂ ਬਹੁਤ ਜ਼ਿਆਦਾ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਯੈਲੋ ਅਲਰਟ

ਹੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਰੂਪਨਗਰ, ਸਾਹਿਬਜ਼ਾਦਾ ਅਜਿਤ ਸਿੰਘ ਨਗਰ (ਮੁਹਾਲੀ) ਚ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਸੰਘਣੀ ਧੁੰਦ ਪੈ ਸਕਦੀ ਹੈ।

ਕੋਲਡ ਡੇਅ

ਇਸ ਦੇ ਨਾਲ ਹੀ ਸੂਬੇ ਦੇ ਚਾਰ ਜ਼ਿਲ੍ਹਿਆ- ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ ਤੇ ਮੁਕਤਸਰ ਚ ਕੋਲਡ ਡੇਅ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਤਾਪਮਾਨ ਚ ਜ਼ਿਆਦਾ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।

ਘੱਟੋ-ਘੱਟ ਤਾਪਮਾਨ

ਬੀਤੇ ਦਿਨ ਪੰਜਾਬ ਦੇ ਔਸਤ ਘੱਟੋ-ਘੱਟ ਤਾਪਮਾਨ ਚ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਤਾਪਮਾਨ ਅਜੇ ਵੀ ਆਮ ਨਾਲੋਂ 3.5 ਡਿਗਰੀ ਵੱਧ ਬਣਿਆ ਹੋਇਆ ਹੈ। ਸੂਬੇ ਚ ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਚ 5.3 ਡਿਗਰੀ ਦਰਜ ਕੀਤਾ ਗਿਆ।

ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 7.0 ਡਿਗਰੀ, ਲੁਧਿਆਣਾ ਦਾ 9.4 ਡਿਗਰੀ, ਪਟਿਆਲਾ ਦਾ 9.8 ਡਿਗਰੀ, ਪਠਾਨਕੋਟ ਦਾ 7.6 ਡਿਗਰੀ, ਬਠਿੰਡਾ ਦਾ 7.2 ਡਿਗਰੀ, ਫਰੀਦਕੋਟ ਦਾ 5.5 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 8.5 ਡਿਗਰੀ ਦਰਜ ਕੀਤਾ ਗਿਆ।

ਫਿਰੋਜ਼ਪੁਰ ਦਾ ਘੱਟੋ-ਘੱਟ ਤਾਪਮਾਨ 8.5 ਡਿਗਰੀ, ਹੁਸ਼ਿਆਰਪੁਰ ਦਾ 6.6 ਡਿਗਰੀ, ਸਮਰਾਲਾ (ਲੁਧਿਆਣਾ) ਦਾ 9.6 ਡਿਗਰੀ, ਮਾਨਸਾ ਦਾ 8.3 ਡਿਗਰੀ, ਮੁਹਾਲੀ ਦਾ 12.1 ਡਿਗਰੀ, ਭਾਖੜਾ ਡੈਮ ਰੂਪਨਗਰ ਦਾ 9.7 ਡਿਗਰੀ ਤੇ ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ ਵੀ 9.7 ਡਿਗਰੀ ਦਰਜ ਕੀਤਾ ਗਿਆ।
Related Stories
ਹਰਿਆਣਾ ਦੇ CM ਨਾਇਬ ਸੈਣੀ ਪਹੁੰਚਣਗੇ ਫਤਿਹਗੜ੍ਹ ਸਾਹਿਬ, ਧਾਰਮਿਕ ਆਸਥਾ ਦੇ ਨਾਲ-ਨਾਲ ਰਾਜਨੀਤਿਕ ਮਾਇਨੇ!
ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਹਾਈ ਕੋਰਟ ਨੇ ਜਤਾਈ ਚਿੰਤਾ, ਰਾਣਾ ਬਲਾਚੌਰੀਆ ਮਾਮਲੇ ਨੂੰ ਦੱਸਿਆ ਗੰਭੀਰ, DGP ਨੂੰ ਕੀਤਾ ਤਲਬ
ਮੋਹਾਲੀ ਦੇ ਹੋਟਲ-ਸਪਾ ਸੈਂਟਰ ‘ਚ ਸੈਕਸ ਰੈਕੇਟ ਦਾ ਪਰਦਾਫਾਸ਼, ਪੰਜਾਬ-ਯੂਪੀ ਤੇ ਬਿਹਾਰ ਦੀਆਂ 11 ਔਰਤਾਂ ਨੂੰ ਫੜਿਆ
IED, RDX ਤੇ RPG: 2025 ‘ਚ ਅੱਤਵਾਦੀਆਂ ਨੇ ਪੰਜਾਬ ਨੂੰ ਦਹਿਲਾਉਣ ਲਈ ਰਚੀਆਂ ਕਈ ਸਾਜ਼ਿਸ਼ਾਂ, ਪੁਲਿਸ ਨੇ ਕਿਵੇਂ ਕੀਤੀਆਂ ਨਕਾਮ?
Viral Video: ਕ੍ਰਿਕਟਰ ਅਰਸ਼ਦੀਪ ਨੇ 18 ਸਕਿੰਟਾਂ ਵਿੱਚ ਦਿਖਾਇਆ ਆਪਣਾ ਸੰਘਰਸ਼, ਦੱਸਿਆ ਸਾਈਕਲ ਤੋਂ ਮਰਸੀਡੀਜ਼ ਅਤੇ ਆਲੀਸ਼ਾਨ ਮਹਿਲ ਤੱਕ ਦਾ ਸਫ਼ਰ
ਅੰਮ੍ਰਿਤਸਰ: ਸਕੂਲੀ ਵਿਦਿਆਰਥੀਆਂ ਦੇ ਝਗੜੇ ਤੋਂ ਬਾਅਦ ਚੱਲੀ ਗੋਲੀ, 11ਵੀਂ ਜਮਾਤ ਦਾ ਵਿਦਿਆਰਥੀ ਜ਼ਖ਼ਮੀ; CCTV ਫੁਟੇਜ ਆਈ ਸਾਹਮਣੇ