1 ਮਹੀਨੇ ‘ਚ ਘਰੋਂ ਉੱਠੀਆਂ 2 ਅਰਥੀਆਂ, 20 ਸਾਲਾ ਬੇਟੇ ਦੀ ਮੌਤ ਤੋਂ ਬਾਅਦ ਦੁਬਈ ‘ਚ ਪਿਤਾ ਨੂੰ ਪਿਆ ਦਿਲ ਦਾ ਦੌਰਾ
22 ਜੂਨ ਨੂੰ ਕਪੂਰਥਲਾ ਦੇ ਪਿੰਡ ਲੰਬੀ ਚ 20 ਸਾਲਾ ਨੌਜਵਾਨ ਕਮਲਜੀਤ ਸਿੰਘ ਦੀ ਮੌਤ ਹੋ ਗਈ ਸੀ। ਤੇ ਪੁੱਤ ਦੀ ਮੌਤ ਦੀ ਖਬਰ ਸੁਣਦੇ ਹੀ ਦੁਬਈ ਵਿੱਚ ਉਸਦੇ ਪਿਤਾ ਨੂੰ ਦਿਲ ਦਾ ਦੌਰਾ ਪਿਆ, ਜਿਸ ਨਾਲ ਉਨਾਂ ਦੀ ਮੌਤ ਹੋ ਗਈ। ਉੱਧਰ ਮ੍ਰਿਤਕ ਨੌਜਵਾਨ ਦੀ ਮਾਤਾ ਨੇ ਇਲਜ਼ਾਮ ਲਗਾਇਆ ਕਿ ਉਨਾਂ ਦੇ ਪੁੱਤ ਦਾ ਕਤਲ ਕੀਤਾ ਗਿਆ ਹੈ ਤੇ ਉਸਦੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ।

ਕਪੂਰਥਲਾ। ਜ਼ਿਲ੍ਹੇ ਦੇ ਨੇੜਲੇ ਪਿੰਡ ਦੇ ਹੱਸਦੇ-ਖੇਡਦੇ ਘਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। 20 ਸਾਲਾ ਨੌਜਵਾਨ ਦੀ ਮੌਤ ਤੋਂ ਬਾਅਦ ਦੁਬਈ (Dubai) ਬੈਠੇ ਉਸ ਦੇ ਪਿਤਾ ਦਾ ਵੀ ਦਿਹਾਂਤ ਹੋ ਗਿਆ। ਇੱਕ ਮਹੀਨੇ ਵਿੱਚ ਦੋ ਅਰਥੀਆਂ ਘਰ ਚੋਂ ਉੱਠਣ ਕਾਰਨ ਪਰਿਵਾਰ ਵੀ ਟੁੱਟ ਚੁੱਕਾ ਹੈ। ਬੀਤੀ 22 ਜੂਨ ਨੂੰ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਲੰਬੀ ਦੇ 20 ਸਾਲਾ ਕਮਲਜੀਤ ਸਿੰਘ ਨੂੰ ਪਿੰਡ ਦੇ ਹੀ ਰਾਜਾ ਨਾਮਕ ਨੌਜਵਾਨ ਨੇ ਘਰੋਂ ਅਗਵਾ ਕਰ ਲਿਆ ਸੀ। ਉਸ ਨੇ ਕਿਹਾ ਸੀ ਕਿ ਉਸ ਨੇ ਬਾਬਾ ਮੁਰਾਦ ਸ਼ਾਹ ਨਕੋਦਰ ਜਾਣਾ ਸੀ। ਫਿਰ ਰਾਤ 9 ਵਜੇ ਮਾਂ ਕਮਲੇਸ਼ ਨੇ ਆਪਣੇ ਬੇਟੇ ਨੂੰ ਫੋਨ ਕੀਤਾ ਤਾਂ ਉਹ ਠੀਕ ਸੀ।
ਮ੍ਰਿਤਕ ਕਮਲੇਸ਼ ਦੀ ਮਾਂ ਨੇ ਦੱਸਿਆ ਸੀ ਕਿ ਸੀਸੀਟੀਵੀ (CCTV) ਫੁਟੇਜ ‘ਚ ਰਾਤ 10 ਵਜੇ ਤੱਕ ਉਸਦਾ ਬੇਟਾ ਠੀਕ ਸੀ ਪਰ ਉਸ ਤੋਂ ਬਾਅਦ ਉਸ ਦੇ ਬੇਟੇ ਦਾ ਫੋਨ ਬੰਦ ਹੋ ਗਿਆ। ਤੇ ਜਾਣਕਾਰੀ ਮਿਲੀ ਕਿ ਖੋਜਾਪੁਰ ਦੇ ਸ਼ਮਸ਼ਾਨਘਾਟ ‘ਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਜਦੋਂ ਮਾਂ ਕਮਲੇਸ਼ ਅਤੇ ਆਸਪਾਸ ਦੇ ਹੋਰ ਲੋਕ ਉਥੇ ਪਹੁੰਚ ਗਏ ਤਾਂ ਉੱਥੇ ਕਮਲਜੀਤ ਸਿੰਘ ਡਿੱਗਿਆ ਪਿਆ ਸੀ, ਜਿਸਨੂੰ ਤੁਰੰਦ ਹੀ ਟਾਂਡੇ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਿਊਟੀ ‘ਤੇ ਮੌਜੂਦ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਅਤੇ ਦੱਸਿਆ ਕਿ ਇਸ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ।