AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਕਪੂਰਥਲਾ ਪੁਲਿਸ ਨੇ 500 ਗ੍ਰਾਮ ਹੈਰੋਇਨ ਸਮੇਤ 2 ਤਸਕਰ ਕੀਤੇ ਕਾਬੂ, ਮੋਟਰਸਾਈਕਲ ‘ਤੇ ਸਪਲਾਈ ਦੇਣ ਦੀ ਸੀ ਤਿਆਰੀ

ਨਸ਼ਾ ਵਿਰੋਧੀ ਮੁਹਿੰਮ ਤਹਿਤ ਕਪੂਰਥਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸੀ.ਆਈ.ਏ. ਸਟਾਫ਼ ਨੇ ਨਾਕਾਬੰਦੀ ਦੌਰਾਨ ਦੋ ਨਸ਼ਾ ਤਸਕਰਾਂ ਨੂੰ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਐਸ.ਪੀ. (ਡੀ) ਹਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਦਾਲਤ ਤੋਂ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।

ਕਪੂਰਥਲਾ ਪੁਲਿਸ ਨੇ 500 ਗ੍ਰਾਮ ਹੈਰੋਇਨ ਸਮੇਤ 2 ਤਸਕਰ ਕੀਤੇ ਕਾਬੂ, ਮੋਟਰਸਾਈਕਲ 'ਤੇ ਸਪਲਾਈ ਦੇਣ ਦੀ ਸੀ ਤਿਆਰੀ
davinder-kumar-jalandhar
| Updated On: 08 May 2026 10:53 AM IST
Share

ਨਸ਼ਾ ਵਿਰੋਧੀ ਮੁਹਿੰਮ ਤਹਿਤ ਕਪੂਰਥਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸੀ.ਆਈ.ਏ. ਸਟਾਫ਼ ਨੇ ਨਾਕਾਬੰਦੀ ਦੌਰਾਨ ਦੋ ਨਸ਼ਾ ਤਸਕਰਾਂ ਨੂੰ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਐਸ.ਪੀ. (ਡੀ) ਹਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਦਾਲਤ ਤੋਂ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।

ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਕੀਤੀ ਗਈ ਨਾਕਾਬੰਦੀ

ਐਸ.ਪੀ. (ਡੀ) ਹਰਿੰਦਰ ਸਿੰਘ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਸਬ-ਇੰਸਪੈਕਟਰ ਰਮਨ ਕੁਮਾਰ ਆਪਣੀ ਟੀਮ ਸਮੇਤ ਮੁਸ਼ਕਵੇਦ ਚੌਕ ‘ਤੇ ਮੌਜੂਦ ਸਨ। ਇਸੇ ਦੌਰਾਨ ਉਨ੍ਹਾਂ ਨੂੰ ਕਿਸੇ ਖ਼ਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਪਿੰਡ ਡੋਗਰਾਂਵਾਲ ਦੇ ਰਹਿਣ ਵਾਲੇ ਲਾਡੀ ਸਿੰਘ ਅਤੇ ਰਾਮ ਸਿੰਘ ਵੱਡੇ ਪੱਧਰ ‘ਤੇ ਹੈਰੋਇਨ ਵੇਚਣ ਦਾ ਨਾਜਾਇਜ਼ ਧੰਦਾ ਕਰਦੇ ਹਨ। ਸੂਚਨਾ ਮੁਤਾਬਕ ਉਹ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਹਮੀਰਾ ਅਤੇ ਲੱਖਣ ਕਲਾਂ ਰਾਹੀਂ ਕਪੂਰਥਲਾ ਸ਼ਹਿਰ ਵਿੱਚ ਕਿਸੇ ਗਾਹਕ ਨੂੰ ਨਸ਼ੇ ਦੀ ਸਪਲਾਈ ਦੇਣ ਆ ਰਹੇ ਸਨ।

ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ

ਪੁਖ਼ਤਾ ਜਾਣਕਾਰੀ ਮਿਲਦੇ ਹੀ ਪੁਲਿਸ ਟੀਮ ਨੇ ਪਿੰਡ ਲੱਖਣ ਕਲਾਂ ਰੋਡ ‘ਤੇ ਸਥਿਤ ਸ੍ਰੀ ਅਨੰਦਪੁਰ ਸਾਹਿਬ ਖ਼ਾਲਸਾ ਅਕੈਡਮੀ ਦੇ ਨੇੜੇ ਸਪੈਸ਼ਲ ਨਾਕਾਬੰਦੀ ਕਰ ਦਿੱਤੀ। ਕੁਝ ਸਮੇਂ ਬਾਅਦ ਜਦੋਂ ਇੱਕ ਮੋਟਰਸਾਈਕਲ ‘ਤੇ ਦੋ ਨੌਜਵਾਨ ਆਉਂਦੇ ਦਿਖਾਈ ਦਿੱਤੇ, ਤਾਂ ਉਨ੍ਹਾਂ ਨੇ ਸਾਹਮਣੇ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾਹਟ ਵਿੱਚ ਪਿੱਛੇ ਮੁੜ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਚੌਕਸ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਪਿੱਛਾ ਕਰਕੇ ਦੋਵਾਂ ਨੂੰ ਦਬੋਚ ਲਿਆ।

ਐਸ.ਪੀ. (ਡੀ) ਹਰਿੰਦਰ ਸਿੰਘ ਅਨੁਸਾਰ, ਡੀ.ਐਸ.ਪੀ. ਸਬ-ਡਵੀਜ਼ਨ ਡਾ. ਸ਼ੀਤਲ ਸਿੰਘ ਦੀ ਮੌਜੂਦਗੀ ਵਿੱਚ ਮੁਲਜ਼ਮਾਂ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਮੁਲਜ਼ਮ ਰਾਮ ਸਿੰਘ ਕੋਲੋਂ 200 ਗ੍ਰਾਮ ਅਤੇ ਲਾਡੀ ਸਿੰਘ ਕੋਲੋਂ 300 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਕੁੱਲ 500 ਗ੍ਰਾਮ ਹੈਰੋਇਨ ਦੀ ਖੇਪ ਅਤੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਲਿਆ ਹੈ।

ਅਗਲੇਰੀ ਪੁੱਛਗਿੱਛ ਜਾਰੀ

ਪੁਲਿਸ ਦਾ ਕਹਿਣਾ ਹੈ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮ ਇਹ ਨਸ਼ਾ ਕਿੱਥੋਂ ਲੈ ਕੇ ਆਏ ਸਨ ਅਤੇ ਅੱਗੇ ਕਿਨ੍ਹਾਂ ਲੋਕਾਂ ਨੂੰ ਸਪਲਾਈ ਕੀਤਾ ਜਾਣਾ ਸੀ। ਇਸ ਮਾਮਲੇ ਵਿੱਚ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

Follow Us
ਹਿਮਾਚਲ 'ਚ ਸੈਲਾਨੀਆਂ ਦਾ ਹੜ੍ਹ, ਲੰਬਾ ਟ੍ਰੈਫਿਕ ਜਾਮ, ਹਾਈਕੋਰਟ ਦਾ ਸਖ਼ਤ ਰੁਖ
ਹਿਮਾਚਲ 'ਚ ਸੈਲਾਨੀਆਂ ਦਾ ਹੜ੍ਹ, ਲੰਬਾ ਟ੍ਰੈਫਿਕ ਜਾਮ, ਹਾਈਕੋਰਟ ਦਾ ਸਖ਼ਤ ਰੁਖ...
Weather Update: ਪੰਜਾਬ, ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ 17 ਰਾਜਾਂ ਵਿੱਚ ਮੌਸਮ ਦਾ ਅਲਰਟ
Weather Update: ਪੰਜਾਬ, ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ 17 ਰਾਜਾਂ ਵਿੱਚ ਮੌਸਮ ਦਾ ਅਲਰਟ...
ਛੋਟਾ ਭਰਾ ਹੁਣ ਵੱਡਾ ਹੋ ਗਿਆ....ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ 'ਤੇ ਬੀਜੇਪੀ ਦਾ ਬਿਆਨ
ਛੋਟਾ ਭਰਾ ਹੁਣ ਵੱਡਾ ਹੋ ਗਿਆ....ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ 'ਤੇ ਬੀਜੇਪੀ ਦਾ ਬਿਆਨ...
ਮੇਰੇ ਖਿਲਾਫ ਪ੍ਰੋਪੇਗੰਡਾ, ਬਦਨਾਮ ਕਰਨ ਦੀ ਕੋਝੀ ਕੋਸ਼ਿਸ਼...ਵਿਵਾਦਿਤ Video 'ਤੇ ਸੀਐਮ ਮਾਨ ਦਾ ਜਵਾਬ
ਮੇਰੇ ਖਿਲਾਫ ਪ੍ਰੋਪੇਗੰਡਾ, ਬਦਨਾਮ ਕਰਨ ਦੀ ਕੋਝੀ ਕੋਸ਼ਿਸ਼...ਵਿਵਾਦਿਤ Video 'ਤੇ ਸੀਐਮ ਮਾਨ ਦਾ ਜਵਾਬ...
Ethanol Fuel Replace Petrol : E-100 ਫਿਊਲ ਵਰਦਾਨ ਜਾਂ ਸਰਾਪ?
Ethanol Fuel Replace Petrol : E-100 ਫਿਊਲ ਵਰਦਾਨ ਜਾਂ ਸਰਾਪ?...
ਕੋਟਕਪੂਰਾ 'ਚ ਲੋਕਾਂ ਨੇ ਲਾਏ 'ਘਰ ਵਿਕਾਊ ਹੈ' ਦੇ ਪੋਸਟਰ, ਜਾਣੋ ਪੂਰਾ ਮਾਮਲਾ
ਕੋਟਕਪੂਰਾ 'ਚ ਲੋਕਾਂ ਨੇ ਲਾਏ 'ਘਰ ਵਿਕਾਊ ਹੈ' ਦੇ ਪੋਸਟਰ, ਜਾਣੋ ਪੂਰਾ ਮਾਮਲਾ...
ਬਿੱਟੂ SC ਕਮਿਸ਼ਨ ਅੱਗੇ ਨਹੀਂ ਹੋਏ ਪੇਸ਼, ਵਕੀਲਾਂ ਨੇ ਦਿੱਤਾ ਰੁਝੇਵਿਆਂ ਦਾ ਹਵਾਲਾ, 24 ਜੂਨ ਨੂੰ ਮੁੜ ਤਲਬ
ਬਿੱਟੂ SC ਕਮਿਸ਼ਨ ਅੱਗੇ ਨਹੀਂ ਹੋਏ ਪੇਸ਼, ਵਕੀਲਾਂ ਨੇ ਦਿੱਤਾ ਰੁਝੇਵਿਆਂ ਦਾ ਹਵਾਲਾ, 24 ਜੂਨ ਨੂੰ ਮੁੜ ਤਲਬ...
E30 ਈਥਾਨੌਲ ਫਿਊਲ 'ਤੇ ਸਰਕਾਰ ਦਾ ਅਹਿਮ ਫੈਸਲਾ, ਕੀ ਸਸਤਾ ਹੋਵੇਗਾ ਪੈਟਰੋਲ?
E30 ਈਥਾਨੌਲ ਫਿਊਲ 'ਤੇ ਸਰਕਾਰ ਦਾ ਅਹਿਮ ਫੈਸਲਾ, ਕੀ ਸਸਤਾ ਹੋਵੇਗਾ ਪੈਟਰੋਲ?...
ਅਮਰੀਕਾ-ਈਰਾਨ ਸਮਝੌਤੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ, ਆਮ ਆਦਮੀ ਨੂੰ ਮਿਲੇਗੀ ਰਾਹਤ
ਅਮਰੀਕਾ-ਈਰਾਨ ਸਮਝੌਤੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ, ਆਮ ਆਦਮੀ ਨੂੰ ਮਿਲੇਗੀ ਰਾਹਤ...