ਕਬੱਡੀ ਖਿਡਾਰੀ ਦਾ ਅੰਤਿਮ ਸਸਕਾਰ ਅਜੇ ਵੀ ਨਹੀਂ, ਮੁੱਖ ਮੁਲਜ਼ਮ ਕਾਲਾ ਰੋਮੀ ‘ਤੇ ਕਾਰਵਾਈ ਦੀ ਮੰਗ
Kabbadi Player Tejpal Case: ਤੇਜਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡਾ ਪਰਿਵਾਰ, ਰਿਸ਼ਤੇਦਾਰ ਤੇ ਪੂਰੇ ਨਗਰ ਦਾ ਫੈਸਲਾ ਹੈ ਕਿ ਤੇਜਪਾਲ ਸਿੰਘ ਦਾ ਪੋਸਟ ਮਾਰਟਮ ਤੇ ਸਸਕਾਰ ਉਸ ਸਮੇਂ ਤੱਕ ਨਹੀਂ ਹੋਵੇਗਾ, ਜਦੋਂ ਤੱਕ ਤੀਜੇ ਮੁਲਜ਼ਮ ਦੇ ਗ੍ਰਿਫ਼ਤਾਰੀ ਨਹੀਂ ਹੋਵੇਗੀ। ਉਨ੍ਹਾਂ ਨੇ ਪੁਲਿਸ ਅਫ਼ਸਰਾਂ ਨੂੰ ਕਿਹਾ ਕਿ ਦੁੱਖ ਜਤਾਉਣ ਲਈ ਤੁਸੀਂ ਸੌ ਵਾਰ ਆਓ, ਪਰ ਪੋਸਮਾਰਟਮ ਓਦੋਂ ਤੱਕ ਨਹੀਂ ਹੋਵੇਗਾ, ਜਦੋਂ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ।
ਕਬੱਡੀ ਖਿਡਾਰੀ ਤੇਜਪਾਲ ਦੇ ਕਤਲ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਅਜੇ ਵੀ ਸ਼ੇਰਪੁਰਾ ਰੋਡ ਵਿਖੇ ਮੋਰਚਰੀ ‘ਚ ਪਈ ਹੋਈ ਹੈ। ਤੇਜਪਾਲ ਦੇ ਪੋਸਟਮਾਰਟਮ ਨੂੰ ਲੈ ਕੇ ਪਰਿਵਾਰ ‘ਚ ਸਹਿਮਤੀ ਨਹੀਂ ਬਣ ਰਹੀ। ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਕਹਿ ਦਿੱਤਾ ਹੈ ਕਿ ਮੁਲਜ਼ਮ ਕਾਲਾ ਰੋਮੀ ਦੇ ਫੜੇ ਜਾਣ ਤੱਕ ਉਹ ਪੋਸਟਮਾਰਟਮ ਕਰਨ ਦੀ ਇਜਾਜ਼ਤ ਨਹੀਂ ਦੇਣਗੇ ਤੇ ਨਾ ਹੀ ਅੰਤਿਮ ਸਸਕਾਰ ਕਰਨਗੇ। ਦੂਜੇ ਪਾਸੇ ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਜਾਂਚ ਤੇ ਕਾਰਵਾਈ ਕਰ ਰਹੇ ਹਨ। ਪੁਲਿਸ ਬੀਤੇ ਦਿਨ ਵੀ ਮ੍ਰਿਤਕ ਕਬੱਡੀ ਖਿਡਾਰੀ ਦੇ ਪਰਿਵਾਰਕ ਮੈਂਬਰਾ ਨੂੰ ਪੋਸਟਮਾਰਟਮ ਲਈ ਮਨਾਉਣ ਪਹੁੰਚੇ ਸਨ।
ਪੁਲਿਸ ਨੇ ਇਸ ਮਾਮਲੇ ‘ਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੋਰਟ ‘ਚ ਪੇਸ਼ ਕਰਨ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦਾ 5 ਦਿਨਾਂ ਦਾ ਰਿਮਾਂਡ ਲਿਆ। ਮੁਲਜ਼ਮਾਂ ਦੀ ਰਿਮਾਂਡ ਮੰਗਲਵਾਰ ਨੂੰ ਖ਼ਤਮ ਹੋ ਰਹੀ ਹੈ। ਹਾਲਾਂਕਿ, ਪਰਿਵਾਰਕ ਮੈਂਬਰੀ ਤੀਜੇ ਮੁਲਜ਼ਮ ਕਾਲਾ ਰੋਮੀ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੀ ਹੈ।
ਤੇਜਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡਾ ਪਰਿਵਾਰ, ਰਿਸ਼ਤੇਦਾਰ ਤੇ ਪੂਰੇ ਨਗਰ ਦਾ ਫੈਸਲਾ ਹੈ ਕਿ ਤੇਜਪਾਲ ਸਿੰਘ ਦਾ ਪੋਸਟ ਮਾਰਟਮ ਤੇ ਸਸਕਾਰ ਉਸ ਸਮੇਂ ਤੱਕ ਨਹੀਂ ਹੋਵੇਗਾ, ਜਦੋਂ ਤੱਕ ਤੀਜੇ ਮੁਲਜ਼ਮ ਦੇ ਗ੍ਰਿਫ਼ਤਾਰੀ ਨਹੀਂ ਹੋਵੇਗੀ। ਉਨ੍ਹਾਂ ਨੇ ਪੁਲਿਸ ਅਫ਼ਸਰਾਂ ਨੂੰ ਕਿਹਾ ਕਿ ਦੁੱਖ ਜਤਾਉਣ ਲਈ ਤੁਸੀਂ ਸੌ ਵਾਰ ਆਓ, ਪਰ ਪੋਸਮਾਰਟਮ ਓਦੋਂ ਤੱਕ ਨਹੀਂ ਹੋਵੇਗਾ, ਜਦੋਂ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ।
ਕੀ ਹੈ ਪੂਰਾ ਮਾਮਲਾ?
ਤੇਜਪਾਲ ਸਿੰਘ ਦੇ ਪਿਤਾ ਮੁਤਾਬਕ ਸ਼ੁੱਕਰਵਾਰ ਨੂੰ ਉਹ ਆਪਣੇ ਪੁੱਤਰ ਦੇ ਨਾਲ ਉਸ ਦੇ ਦੋਸਤ ਪ੍ਰਲਾਭ ਸਿੰਘ ਦੇ ਕਾਰ ਚ ਪਸ਼ੂਆਂ ਦੀ ਫੀਡ ਲੈਣ ਆਏ ਸਨ। ਜਦੋਂ ਉਹ ਫੀਡ ਦੀ ਬੋਰੀ ਕਾਰ ਚ ਰੱਖਣ ਲਗੇ ਤਾਂ ਮੁਲਜ਼ਮ ਹਨੀ ਨੇ ਉਸ ਦੇ ਪੁੱਤਰ ਦੇ ਦੋਸਤ ਪ੍ਰਲਾਭ ਸਿੰਘ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਹਨੀ ਆਪਣੇ ਭਰਾ ਕਾਲੇ ਨਾਲ 8-9 ਲੋਕਾਂ ਨੂੰ ਲੈ ਕੇ ਆਇਆ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਪਿਸਤੌਲ ਕੱਢਿਆ ਤੇ ਤੇਜਪਾਲ ਦੇ ਗੋਲੀ ਮਾਰ ਦਿੱਤੀ। ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।
ਤੇਜਪਾਲ ਨੂੰ ਸਿਵਲ ਹਸਪਤਾਲ ਜਗਰਾਂਉ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਤੇਜਪਾਲ ਸਿੰਘ ਦੇ ਪਿਤਾ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਦੇ ਪੁੱਤਰ ਪ੍ਰਲਾਭ ਸਿੰਘ ਆਪਣੀ ਪਤਨੀ ਤੇ ਭੈਣ ਨਾਲ ਸ਼ਾਪਿੰਗ ਕਰਨ ਗਿਆ ਸੀ। ਮੁਲਜ਼ਮ ਹਨੀ ਨੇ ਆਪਣੇ ਦੋਸਤਾਂ ਨਾਲ ਉਨ੍ਹਾਂ ਨੂੰ ਘੂਰ ਕੇ ਦੇਖਿਆ ਸੀ। ਇਸ ਤੋਂ ਬਾਅਦ ਪ੍ਰਲਾਭ ਸਿੰਘ ਦੀ ਬਹਿਸ ਹੋ ਗਈ। ਇਸੇ ਰੰਜਿਸ਼ ਤੋਂ ਬਾਅਦ ਮੁਲਜ਼ਮਾਂ ਨੇ ਤੇਜਪਾਲ ਸਿੰਘ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ
ਜੱਸੂ ਕੂਮ ਨਾਮ ਦੇ ਨੌਜਵਾਨ ਨੇ ਲਈ ਕਤਲ ਦੀ ਜ਼ਿੰਮੇਵਾਰੀ
ਜੱਸੂ ਕੂਮ ਨਾਮ ਦੇ ਇੱਕ ਨੌਜਵਾਨ ਨੇ ਇੱਕ ਫੇਸਬੁੱਕ ਪੋਸਟਚ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਜੱਸੂ ਕੂਮ ਨੇ ਲਿਖਿਆ, ਸਤਿ ਸ੍ਰੀ ਅਕਾਲ, ਸਾਰੇ ਭਰਾਵੋ ਤੇ ਭੈਣੋ। ਕਬੱਡੀ ਖਿਡਾਰੀ ਤੇਜਪਾਲ ਨੂੰ ਜਗਰਾਉਂ ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੈਂ, ਜੱਸੂ ਕੂਮ ਤੇ ਮੇਰਾ ਭਰਾ ਬਰਾੜ ਇਸ ਦੀ ਜ਼ਿੰਮੇਵਾਰੀ ਲੈ ਰਹੇ ਹਾਂ। ਅਸੀਂ ਇਹ ਕਤਲ ਨਿੱਜੀ ਰੰਜਿਸ਼ ਕਾਰਨ ਕੀਤਾ ਹੈ।


