ਪੰਜਾਬ ਸਰਕਾਰ ਨੇ ਲੋਕਾਂ ਨਾਲ ਬੋਲਿਆ ਝੂਠ, ਬਿਨ੍ਹਾਂ ਪੈਸੇ ਦਿੱਤੀਆਂ ਗਾਰੰਟੀਆਂ, ਹੁਣ ਪੂਰੀਆਂ ਨਹੀਂ ਹੋ ਰਹੀਆਂ-ਸਿੱਧੂ Punjabi news - TV9 Punjabi

Punjab Government ਨੇ ਲੋਕਾਂ ਨਾਲ ਬੋਲਿਆ ਝੂਠ, ਬਿਨ੍ਹਾਂ ਪੈਸੇ ਦਿੱਤੀਆਂ ਗਾਰੰਟੀਆਂ, ਹੁਣ ਪੂਰੀਆਂ ਨਹੀਂ ਹੋ ਰਹੀਆਂ-ਸਿੱਧੂ, ਵਿੱਤ ਮੰਤਰੀ ਬੋਲੇ, ਸਿੱਧੂ ਭ੍ਰਿਸ਼ਟ ਸਰਕਾਰ ਦਾ ਹਿੱਸਾ ਸਨ

Published: 

22 Apr 2023 20:02 PM

Navjot Singh Sidhu ਨੇ ਜਲੰਧਰ 'ਚ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ 'ਤੇ ਜੰਮਕੇ ਨਿਸ਼ਾਨਾ ਸਾਧਿਆ। ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਏਨੇ ਪੈਸੇ ਨਹੀਂ ਜਿੰਨੀਆਂ ਉਸਨੇ ਗਾਰੰਟੀਆਂ ਦੇ ਦਿੱਤੀਆਂ ਤੇ ਹੁਣ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਾ ਰਿਹਾ। ਉੱਧਰ ਵਿੱਤ ਮੰਤਰੀ ਹਪਾਲ ਸਿੰਘ ਚੀਮਾ ਨੇ ਸਿੱਧੂ ਦੇ ਸਾਰੇ ਇਲਜ਼ਾਮ ਬੇਬੁਨਿਆਦ ਦੱਸੇ। ਚੀਮਾ ਨੇ ਕਿਹਾ ਸਿੱਧੂ ਕਾਂਗਰਸ ਦੀ ਭ੍ਰਿਸ਼ਟ ਸਰਕਾਰ ਦਾ ਹਿੱਸਾ ਸਨ, ਜਿਨ੍ਹਾਂ ਪੰਜਾਬ ਦੇ ਹੱਕ ਵਿੱਚ ਕਦੇ ਵੀ ਆਵਾਜ਼ ਨਹੀਂ ਚੁੱਕੀ।

Punjab Government ਨੇ ਲੋਕਾਂ ਨਾਲ ਬੋਲਿਆ ਝੂਠ, ਬਿਨ੍ਹਾਂ ਪੈਸੇ ਦਿੱਤੀਆਂ ਗਾਰੰਟੀਆਂ, ਹੁਣ ਪੂਰੀਆਂ ਨਹੀਂ ਹੋ ਰਹੀਆਂ-ਸਿੱਧੂ, ਵਿੱਤ ਮੰਤਰੀ ਬੋਲੇ,  ਸਿੱਧੂ ਭ੍ਰਿਸ਼ਟ ਸਰਕਾਰ ਦਾ ਹਿੱਸਾ ਸਨ

Punjab Government ਨੇ ਲੋਕਾਂ ਨਾਲ ਬੋਲਿਆ ਝੂਠ, ਬਿਨ੍ਹਾਂ ਪੈਸੇ ਦਿੱਤੀਆਂ ਗਾਰੰਟੀਆਂ, ਹੁਣ ਪੂਰੀਆਂ ਨਹੀਂ ਹੋ ਰਹੀਆਂ-ਸਿੱਧੂ।

Follow Us On

ਜਲੰਧਰ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਜਲੰਧਰ ਪਹੁੰਚੇ। ਜਿੱਥੇ ਉਨ੍ਹਾਂ ਨੇ ਜ਼ਿਮਨੀ ਚੋਣ ਲਈ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਤੇ ਇਸ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਕੇ ਸਿੱਧੂ ਨੇ ਪੰਜਾਬ ਸਰਕਾਰ ਤੇ ਜੰਮਕੇ ਨਿਸ਼ਨਾ ਸਾਧਿਆ। ਸਿੱਧੂ ਨੇ ਕਿਹਾ ਕਿ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਪਹਿਲੀਆਂ ਚੋਣਾਂ ਦੌਰਾਨ ਦਿੱਤੀਆਂ ਗਈਆਂ ਗਾਰੰਟੀਆਂ ਅਤੇ ਪੰਜਾਬ ਦਾ ਖਜ਼ਾਨਾ ਭਰਨ ਲਈ ਮਾਫੀਆ ਤੋਂ ਵਸੂਲੀ ਦੇ ਤਰੀਕਿਆਂ ਦੀ ਪੂਰੀ ਵੀਡੀਓ ਸੁਣਾਈ। ਉੱਧਰ ਵਿੱਤ ਮੰਤਰੀ ਨੇ ਸਿੱਧੂ ਵੱਲੋਂ ਲਗਾਏ ਗਏ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ।

‘ਹਾਲੇ ਨਹੀਂ ਹੋਇਆ ਪੰਜਾਬ ਚੋਂ ਨਸ਼ਾ ਖਤਮ’

ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਮੁੱਖ ਮੰਤਰੀ (Chief Minister) ਨੇ ਕਿਹਾ ਸੀ ਕਿ ਪੰਜਾਬ ਵਿੱਚੋਂ ਇੱਕ ਮਹੀਨੇ ਵਿੱਚ ਨਸ਼ਾ ਖਤਮ ਕਰ ਦਿੱਤਾ ਜਾਵੇਗਾ। 2 ਮਹੀਨਿਆਂ ‘ਚ ਮਾਫੀਆ ਰਾਜ ਖਤਮ ਕਰ ਦੇਵਾਂਗੇ। ਪੰਜਾਬ ਵਿੱਚੋਂ ਨਸ਼ਾ ਖਤਮ ਨਹੀਂ ਹੋਇਆ ਪਰ ਹੁਣ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਨਸ਼ਿਆਂ ਦਾ ਸਾਗਰ ਵਹਿ ਰਿਹਾ ਹੈ। ਸਿੱਧੂ ਨੇ ਕਿਹਾ ਕਿ ਆਪ ਨੇ ਬੇਅਦਬੀ ਦਾ ਮੁੱਦਾ ਵੀ ਹੱਲ ਕਰਨ ਦੀ ਗੱਲ ਕੀਤੀ ਸੀ ਪਰ ਹਾਲੇ ਤੱਕ ਬੇਅਦਬੀ ਦੇ ਮੁਲਜ਼ਮਾਂ ਨੂੰ ਸਜ਼ਾ ਨਹੀਂ ਮਿਲੀ। ਕੈਪਟਨ ਅਮਰਿੰਦਰ ਸਿੰਘ ਦੇ ਰਾਜ ‘ਚ ਹੋਈ ਜਾਂਚ ‘ਤੇ ਅੜੀ ਹੋਈ ਹੈ। ਉਨ੍ਹਾਂ ਕਿਹਾ ਕਿ ਇੱਕ ਕਾਨਫਰੰਸ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਰੇਤ ਮਾਫੀਆ ਤੋਂ 54 ਹਜ਼ਾਰ ਕਰੋੜ ਰੁਪਏ ਵਸੂਲੇ ਜਾ ਚੁੱਕੇ ਹਨ। ਕੇਰਜੀਵਾਲ ਦੱਸਣ ਉਹ ਪੈਸੇ ਕਿੱਥੇ ਹਨ

ਹੁਣ 15 ਹਜ਼ਾਰ ਦੀ ਮਿਲਦੀ ਹੈ ਰੇਤੇ ਦੀ ਟਰਾਲੀ-ਸਿੱਧੂ

ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ (Aam Aadmi Party) ਨੇ ਜਲੰਧਰ ਵਿੱਚ ਰੈਲੀ ਕੀਤੀ ਸੀ, ਪਰ ਲੋਕ ਰੈਲੀ ਲਈ ਨਹੀਂ ਆਏ। ਰੈਲੀ ਦਾ ਸਮਾਂ 4 ਘੰਟੇ ਅੱਗੇ ਵਧਾਇਆ ਗਿਆ ਪਰ 4 ਘੰਟੇ ਬਾਅਦ ਵੀ ਜਦੋਂ ਰੈਲੀ ਸ਼ੁਰੂ ਹੋਈ ਤਾਂ ਕੁਰਸੀਆਂ ਖਾਲੀ ਹੀ ਰਹੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਮਝਦਾਰ ਹਨ, ਉਹ ਹੁਣ ਤੁਹਾਡੀਆਂ ਚਾਲਾਂ ਵਿੱਚ ਆਉਣ ਵਾਲੇ ਨਹੀਂ ਹਨ। ਕਾਂਗਰਸ ਦੇ ਰਾਜ ਦੌਰਾਨ ਰੇਤ ਦੀ ਟਰਾਲੀ ਦੀ ਕੀਮਤ 3700 ਰੁਪਏ ਸੀ। ਹੁਣ ਠੇਕੇਦਾਰੀ ਸਿਸਟਮ ਚਲਾਇਆ ਜਾ ਰਿਹਾ ਹੈ। ਰੇਤ ਦੀ ਟਰਾਲੀ 15 ਹਜ਼ਾਰ ਵਿੱਚ ਵਿਕ ਰਹੀ ਹੈ। ਪੰਜਾਬ ਸਰਕਾਰ ਦੇ ਲੋਕਾਂ ਨੇ ਸੈਟਿੰਗ ਕੀਤੀ ਹੈ। ਆਮ ਆਦਮੀ ਪਾਰਟੀ ਦੇ ਆਗੂ ਠੇਕੇਦਾਰਾਂ ਅਤੇ ਠੇਕੇਦਾਰੀ ਸਿਸਟਮ ਅੱਗੇ ਆਪਣੇ ਆਪ ਨੂੰ ਵੇਚ ਚੁੱਕੇ ਹਨ।

ਕਾਂਗਰਸ ਦੀ ਭ੍ਰਿਸ਼ਟ ਸਰਕਾਰ ਦਾ ਹਿੱਸਾ ਸਨ ਸਿੱਧੂ-ਚੀਮਾ

ਆਮ ਆਦਮੀ ਪਾਰਟੀ (ਆਪ) ਨੇ ਨਵਜੋਤ ਸਿੰਘ ਸਿੱਧੂ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਝੂਠਾ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਕਰਕੇ ਹੀ ਅੰਮ੍ਰਿਤਸਰ ਦੇ ਲੋਕਾਂ ਨੇ ਸਿੱਧੂ ਨੂੰ ਹਰਾਇਆ ਹੈ, ਕਿਉਂਕਿ ਉਹ ਝੂਠ ਬੋਲਦੇ ਹਨ। ਸ਼ਨੀਵਾਰ ਨੂੰ ‘ਆਪ’ ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਨੇ ਜਲੰਧਰ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੂੰ ਯਾਦ ਕਰਵਾਇਆ ਕਿ ਉਹ ਕਿਸ ਤਰ੍ਹਾਂ ਭ੍ਰਿਸ਼ਟ ਕਾਂਗਰਸ ਸਰਕਾਰ ਦਾ ਹਿੱਸਾ ਸਨ। ਕਾਂਗਰਸ ਵਿੱਚ ਰਹਿੰਦਿਆਂ ਉਨ੍ਹਾਂ ਕਦੇ ਵੀ ਪੰਜਾਬ ਲਈ ਆਵਾਜ਼ ਨਹੀਂ ਉਠਾਈ।

Exit mobile version