ਪੰਜਾਬ ਪੁਲਿਸ ਦੀ ਭਰਤੀ ਲਈ ਹਰ ਸਾਲ ਨਿਕਲਣਗੀਆਂ 1800 ਪੋਸਟਾਂ – ਹਰਪਾਲ ਚੀਮਾ

Updated On: 12 Jan 2023 18:40:PM

ਰਾਜ ਦੇ ਪੁਲਿਸ ਵਿਭਾਗ ਵਿੱਚ ਬੰਪਰ ਪੁਲਿਸ ਦੀ ਭਰਤੀ ਸਬੰਧੀ ਇੱਕ ਘੋਸ਼ਣਾ ਕੀਤੀ ਗਈ ਹੈ। ਇੱਥੇ ਅਗਲੇ ਸਾਲ 2023 ਦੇ ਸ਼ੁਰੂ ਵਿੱਚ ਹੀ ਪੁਲਿਸ ਕਾਂਸਟੇਬਲ ਦੀਆਂ 1800 ਤੋਂ ਵੱਧ ਅਸਾਮੀਆਂ ਅਤੇ ਐਸਆਈ ਦੀਆਂ ਲਗਭਗ 300 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ।ਸੂਬੇ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਪੰਜਾਬ ਅੰਦਰ ਖਾਲੀ ਪਈਆਂ ਵਿਭਾਗੀ ਅਸਾਮੀਆਂ ਨੂੰ ਭਰਿਆ ਜਾਵੇਗਾ ਤਾਂ ਜੋ 5-6 ਸਾਲਾਂ ਤੋਂ ਖਾਲੀ ਪਈਆਂ ਅਸਾਮੀਆਂ ਨੂੰ 2023 ਤੱਕ ਭਰਿਆ ਜਾ ਸਕੇ। ਇਹ ਫੈਸਲਾ 12 ਦਸੰਬਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸਰਕਾਰ ਵੱਲੋਂ ਰਾਜ ਦੇ ਪੁਲਿਸ ਵਿਭਾਗ ਵਿੱਚ ਐਸ.ਆਈ ਅਤੇ ਕਾਂਸਟੇਬਲ ਦੀਆਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਹਰ ਸਾਲ ਜਾਰੀ ਰੱਖੀ ਜਾਵੇਗੀ।

Follow Us On

Published: 12 Jan 2023 18:39:PM