ਸਿੱਧੂ ਦੇ ਤਿੱਖੇ ਤੇਵਰ: ਇੰਚਾਰਜ ਨੂੰ ਕਿਹਾ- ਅਨੁਸ਼ਾਸਨ ਸਾਰਿਆਂ ਲਈ ਹੋਣਾ ਚਾਹੀਦਾ ਹੈ; ਕੌੜੀ-ਕੌੜੀ ਬਿਕੇ ਲੋਕ ਬਰਕਤ ਦੀ ਗੱਲ੍ਹ ਕਰਦੇ ਹਨ

Updated On: 

11 Jan 2024 17:16 PM

ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਨਾਲ ਨਵੋਜਤ ਸਿੰਘ ਸਿੱਧੂ ਨੇ ਮੀਟਿੰਗ ਕੀਤੀ। ਸਿੱਧੂ ਨੇ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਨੂੰ ਕਿਹਾ ਕਿ ਮੈਂ ਹਲਕਾ ਇੰਚਾਰਜ ਨੂੰ ਕਿਹਾ ਹੈ ਕਿ ਅਨੁਸ਼ਾਸਨ ਜ਼ਰੂਰੀ ਹੈ, ਪਰ ਇਹ ਇੱਕ ਵਿਅਕਤੀ ਲਈ ਨਹੀਂ ਸਗੋਂ ਸਾਰਿਆਂ ਲਈ ਹੋਣਾ ਚਾਹੀਦਾ ਹੈ। ਨਵੋਜਤ ਸਿੰਘ ਸਿੱਧੂ ਨੇ ਕਾਂਗਰਸ ਵਿੱਚ ਆਪਣੇ ਵਿਰੋਧੀਆਂ ਨੂੰ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਮੇਰੀ ਨਿੱਜੀ ਲੜਾਈ ਨਹੀਂ ਹੈ।

ਸਿੱਧੂ ਦੇ ਤਿੱਖੇ ਤੇਵਰ: ਇੰਚਾਰਜ ਨੂੰ ਕਿਹਾ- ਅਨੁਸ਼ਾਸਨ ਸਾਰਿਆਂ ਲਈ ਹੋਣਾ ਚਾਹੀਦਾ ਹੈ; ਕੌੜੀ-ਕੌੜੀ ਬਿਕੇ ਲੋਕ ਬਰਕਤ ਦੀ ਗੱਲ੍ਹ ਕਰਦੇ ਹਨ
Follow Us On

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਚੰਡੀਗੜ੍ਹ ਦੇ ਇੱਕ ਹੋਟਲ ਵਿੱਚ ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਨਾਲ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਸਿੱਧੂ ਨੇ ਮੁੜ ਕਾਂਗਰਸ ਪ੍ਰਤੀ ਆਪਣਾ ਰਵੱਈਆ ਦਿਖਾਉਂਦਿਆਂ ਕਿਹਾ ਕਿ ਮੈਂ ਹਲਕਾ ਇੰਚਾਰਜ ਨੂੰ ਕਿਹਾ ਹੈ ਕਿ ਅਨੁਸ਼ਾਸਨ ਜ਼ਰੂਰੀ ਹੈ, ਪਰ ਇਹ ਇੱਕ ਵਿਅਕਤੀ ਲਈ ਨਹੀਂ ਸਗੋਂ ਸਾਰਿਆਂ ਲਈ ਹੋਣਾ ਚਾਹੀਦਾ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਇੰਚਾਰਜ ਨੂੰ ਕਿਹਾ ਕਿ ਰੈਲੀਆਂ ਦਾ ਪ੍ਰੋਗਰਾਮ ਪਹਿਲਾਂ ਹੀ ਹੈ। ਮੈਨੂੰ ਨਹੀਂ ਪਤਾ ਸੀ ਕਿ ਇਸ ਦੌਰਾਨ ਉਨ੍ਹਾਂ ਦੀ ਮੀਟਿੰਗ ਹੋਵੇਗੀ ਨਹੀਂ ਤਾਂ ਮੈਂ ਰੈਲੀ ਨਹੀਂ ਕਰਨੀ ਸੀ। ਸਿੱਧੂ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਕਾਂਗਰਸ ਦੇ ਸਾਬਕਾ ਇੰਚਾਰਜ ਹਰੀਸ਼ ਚੌਧਰੀ ਨੇ ਉਨ੍ਹਾਂ ਨਾਲ ਕਦੇ ਗੱਲ ਨਹੀਂ ਕੀਤੀ।

ਇਹ ਲੜਾਈ ਇੱਕ ਵਿਚਾਰਧਾਰਾ ਦੀ ਹੈ- ਸਿੱਧੂ

ਸਿੱਧੂ ਨੇ ਕਾਂਗਰਸ ਵਿੱਚ ਆਪਣੇ ਵਿਰੋਧੀਆਂ ਨੂੰ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਮੇਰੀ ਨਿੱਜੀ ਲੜਾਈ ਨਹੀਂ ਹੈ। ਇਹ ਲੜਾਈ ਇੱਕ ਵਿਚਾਰਧਾਰਾ ਦੀ ਹੈ। ਜੇ ਤੁਸੀਂ ਬਿਹਤਰ ਕਰ ਸਕਦੇ ਹੋ ਤਾਂ ਮੈਂ ਤੁਹਾਡਾ ਪਿੱਛੇ ਚੱਲਾਂਗਾ। ਜੇਕਰ ਉਹ ਕੁਝ ਕਰਨ ਤੋਂ ਅਸਮਰੱਥ ਹੁੰਦੇ ਹਨ ਤਾਂ ਉਹ ਨਿੱਜੀ ਦੋਸ਼ ਲਗਾਉਂਦੇ ਹਨ।

ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਫਿਰ ਤੋਂ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੀ ਮੋਗਾ ਰੈਲੀ ਬਾਰੇ ਮੈਂ ਬਾਅਦ ਵਿੱਚ ਗੱਲ ਕਰਾਂਗਾ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਸਿੱਧੂ ਨੂੰ ਪਾਰਟੀ ‘ਚੋਂ ਕੱਢਿਆ ਜਾ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਸਥਿਤੀ ਸਾਫ ਹੋ ਜਾਵੇਗੀ।

ਕੌੜੀ-ਕੌੜੀ ਬਿਕੇ ਲੋਕ ਬਰਕਤ ਦੀ ਗੱਲ੍ਹ ਕਰਦੇ ਹਨ- ਸਿੱਧੂ

ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਨਾਲ ਮੁਲਾਕਾਤ ਤੋਂ ਪਹਿਲਾਂ ਸਿੱਧੂ ਨੇ ਸ਼ੋਸ਼ਲ ਮੀਡੀਆ (ਐਕਸ) ‘ਤੇ ਸ਼ਾਇਰੀ ਦੀ ਵੀਡੀਓ ਸਾਂਝੀ ਕੀਤੀ ਅਤੇ ਕਿਹਾ- ਕੌੜੀ ਬਿਕੇ ਲੋਕ ਬਰਕਤ ਦੀ ਗੱਲ੍ਹ ਕਰਦੇ ਹਨ। ਨਵਜੌਤ ਸਿੰਘ ਸਿੱਧੂ ਦਾ ਨਿਸ਼ਾਨਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨਾਲ ਜੋੜਿਆ ਜਾ ਰਿਹਾ ਹੈ। ਵੜਿੰਗ ਨੇ ਕੱਲ੍ਹ ਕਿਹਾ ਸੀ – “ਮੈਂ ਭਾਵੇਂ ਕੱਦ ਵਿੱਚ ਛੋਟਾ ਹਾਂ ਪਰ ਮੇਰਾ ਦਿਲ ਵੱਡਾ ਹੈ।” ਮੈਨੂੰ ਕਿਸੇ ਨਾਲ ਵੀ ਅਸੁਰੱਖਿਆ ਦੀ ਭਾਵਨਾ ਨਹੀਂ ਹੈ। ਕਈ ਲੋਕ ਕੱਦ ਵਿੱਚ ਵੱਡੇ ਹੁੰਦੇ ਹਨ ਪਰ ਦਿਲ ਛੋਟੇ ਹੁੰਦੇ ਹਨ।

ਹੁਸਿਆਰਪੁਰ ‘ਚ ਰੈਲੀ, ਮੀਟਿੰਗ ‘ਚ ਨਹੀਂ ਆਏ ਸਿੱਧੂ

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਨਵਜੋਤ ਸਿੰਘ ਸਿੱਧੂ ਨੂੰ ਮੀਟਿੰਗ ਲਈ ਬੁਲਾਇਆ ਗਿਆ ਸੀ ਪਰ ਉਹ ਮੀਟਿੰਗ ਛੱਡ ਕੇ ਹੁਸ਼ਿਆਰਪੁਰ ਰੈਲੀ ਵਿੱਚ ਚਲੇ ਗਏ। ਬਲਾਕ ਪ੍ਰਧਾਨ ਤੋਂ ਲੈ ਕੇ ਸਾਰੇ ਵੱਡੇ ਆਗੂਆਂ ਨੇ ਸਿੱਧੂ ਦੇ ਇਸ ਰਵੱਈਏ ਦੀ ਸ਼ਿਕਾਇਤ ਕੀਤੀ ਸੀ।

ਇਹ ਵੀ ਪੜ੍ਹੋ- ਨਵਜੋਤ ਸਿੱਧੂ ਹੁਣ 21 ਜਨਵਰੀ ਨੂੰ ਮੋਗਾ ਚ ਕਰਨਗੇ ਰੈਲੀ: ਵੜਿੰਗ ਦੀ ਧਮਕੀ ਨੂੰ ਕੀਤਾ ਨਜ਼ਰਅੰਦਾਜ਼; ਇੰਚਾਰਜ ਦੀ ਮੀਟਿੰਗ ਤੋਂ ਬਣਾਈ ਦੂਰੀ

21 ਜਨਵਰੀ ਨੂੰ ਮੋਗਾ ‘ਚ ਰੈਲੀ ਕਰਨਗੇ ਸਿੱਧੂ

ਇਸ ਦੌਰਾਨ ਸਿੱਧੂ ਨੇ ਹੁਣ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਰੋਧ ਦੇ ਬਾਵਜੂਦ 21 ਜਨਵਰੀ ਨੂੰ ਮੋਗਾ ਵਿਖੇ ਰੈਲੀ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਰੋਧੀਆਂ ਨੂੰ ਵੀ ਕਰਾਰਾ ਜਵਾਬ ਦਿੱਤਾ ਹੈ।

Exit mobile version