Jalandhar ‘ਚ ਕਾਲਾ ਕੱਛਾ ਗੈਂਗ ਦੇ ਪੋਸਟਰ ਲਗਾਏ, ਰਾਤ ਦੇ ਸਮੇਂ ਘਰਾਂ ਨੂੰ ਬਣਾ ਰਹੇ ਨਿਸ਼ਾਨਾ
ਪੰਜਾਬ ਵਿੱਚ ਲਗਾਤਾਰ ਕ੍ਰਾਈਮ ਵੱਧਦਾ ਜਾ ਰਿਹਾ ਹੈ। ਸੂਬੇ ਵਿੱਚ ਚੋਰੀ, ਲੁੱਟ ਅਤੇ ਹੋਰ ਕ੍ਰਾਈਮ ਦੀਆਂ ਘਟਨਾਵਾਂ ਆਮ ਵੇਖਣ ਨੂੰ ਮਿਲ ਰਹੀਆਂ ਨੇ। ਤੇ ਹੁਣ ਜਲੰਧਰ ਵਿਖੇ ਕਾਲਾ ਕੱਛਾ ਗਿਰੋਹ ਦੇ ਬਦਮਾਸ਼ ਸਰਗਰਮ ਹੋ ਰਹੇ ਨੇ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿੱਚ ਸਖਤੀ ਕਰ ਦਿੱਤੀ ਹੈ।

ਪੰਜਾਬ। ਕਾਲਾ ਕੱਚਾ ਗਿਰੋਹ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਜਲੰਧਰ ( Jalandhar) ਵਿੱਚ ਸਰਗਰਮ ਨਜ਼ਰ ਆ ਰਿਹਾ ਹੈ। ਇਕ-ਦੋ ਥਾਵਾਂ ‘ਤੇ ਗੈਂਗ ਦੇ ਮੈਂਬਰ ਰਾਤ ਦੇ ਹਨੇਰੇ ਵਿਚ ਵਾਰਦਾਤਾਂ ਵੀ ਕਰ ਚੁੱਕੇ ਹਨ। ਕਾਲਾ ਕੱਚਾ ਗਿਰੋਹ ਦੇ ਮੈਂਬਰ ਇੱਕ ਘਰ ਵਿੱਚ ਵੜ ਗਏ ਸਨ, ਪਰ ਮਕਾਨ ਮਾਲਕ ਦੇ ਉੱਠ ਕੇ ਲਾਈਟਾਂ ਚਾਲੂ ਕਰਨ ‘ਤੇ ਫਰਾਰ ਹੋ ਗਏ। ਇਹ ਗਰੋਹ ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਿਆ।
ਸ਼ਹਿਰ ਵਿੱਚ ਕਾਲਾ ਕੱਚਾ ਗਿਰੋਹ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਪੁਲਿਸ ਨੇ ਇਨ੍ਹਾਂ ਦੇ ਪੋਸਟਰ ਜਾਰੀ ਕਰਕੇ ਸ਼ਹਿਰ ਦੀਆਂ ਕੰਧਾਂ ਤੇ ਚਿਪਕਾਏ ਹਨ। ਉੱਤਰੀ ਵਿਧਾਨ ਸਭਾ ਹਲਕੇ ਦੇ ਇਲਾਕਿਆਂ ਵਿੱਚ ਕਾਲਾ ਕੱਚਾ ਗਿਰੋਹ ਦੀ ਸਰਗਰਮੀ ਦੇਖਣ ਨੂੰ ਮਿਲੀ ਹੈ। ਪੁਲਿਸ (Police) ਨੇ ਇਸ ਸਬੰਧ ਵਿੱਚ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ, ਜਿਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।