ਮੰਤਰੀ ਕਟਾਰੂਚੱਕ ਵੀਡੀਓ ਕੇਸ ‘ਚ SIT ਨੂੰ ਲਿਖਿਆ ਪੱਤਰ, ਪੀੜਤ ਨੇ DIG ਨੂੰ ਕਿਹਾ ਉਸਨੂੰ ਜਾਨ ਤੋਂ ਖਤਰਾ, ਸੁਰੱਖਿਅਤ ਸਥਾਨ ਲਏ ਜਾਣ ਬਿਆਨ
ਅਸ਼ਲੀਲ ਵੀਡੀਓ ਦੇ ਮਾਮਲੇ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀਆਂ ਮੁਸ਼ਕਿਲਾਂ ਵਧਦੀਆਂ ਹੀ ਜਾ ਰਹੀਆਂ ਨੇ। ਹੁਣ ਪੀੜਤ ਨੇ DIG ਨੂੰ ਪੱਤਰ ਲਿਖਕੇ ਕਿਹਾ ਉਸਨੂੰ ਜਾਨ ਤੋਂ ਖਤਰਾ ਹੈ। ਇਸ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਨੇ ਵੀ ਮੁੜ ਲਾਲ ਚੰਦ ਕਟਾਰੂਚੱਕ ਖਿਲਾਫ ਮੋਰਚਾ ਖੋਲ ਦਿੱਤਾ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਮੰਤਰੀ ਨੂੰ ਬਚਾ ਰਹੀ ਹੈ।

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚਕ
ਜਲੰਧਰ। ਜਿਨਸੀ ਸ਼ੋਸ਼ਣ ਮਾਮਲੇ ‘ਚ ਫਸੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ।
ਪੀੜਤ ਕੇਸ਼ਵ ਨੇ ਮਾਮਲੇ ਦੀ ਜਾਂਚ ਲਈ ਗਠਿਤ ਐਸਆਈਟੀ (SIT) ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਐਸਆਈਟੀ ਮੁਖੀ ਡੀਆਈਜੀ ਬਾਰਡਰ ਰੇਂਜ ਨਰਿੰਦਰ ਭਾਰਗਵ ਨੂੰ 2 ਪੱਤਰ ਲਿਖੇ ਹਨ। ਜਿਸ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੰਤਰੀ ਅਤੇ ਉਨ੍ਹਾਂ ਦੇ ਸਮਰਥਕਾਂ ਤੋਂ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਖੁਦ ਕਹਿੰਦੇ ਸਨ ਕਿ ਐਸ.ਆਈ.ਟੀ ਦਾ ਕੋਈ ਸਿੱਟਾ (ਨਤੀਜਾ) ਨਹੀਂ ਹੈ। ਮਾਮਲੇ ਨੂੰ ਠੰਡੇ ਬਸਤੇ ਚ ਪਾਉਣ ਲਈ ਐਸ.ਆਈ.ਟੀ. ਹੁਣ ਉਹ ਰਾਜਪਾਲ ਦਾ ਪੱਤਰ ਮਿਲਣ ਦੇ ਬਾਵਜੂਦ ਕੇਸ ਦਰਜ ਕਰਨ ਦੀ ਬਜਾਏ ਕਟਾਰੂਚੱਕ ਤੇ ਐਸਆਈਟੀ ਜਾਂਚ ਕਿਉਂ ਕਰਵਾ ਰਹੇ ਹਨ। ਕੀ ਉਹ ਮਾਮਲੇ ਨੂੰ ਠੰਡੇ ਬਸਤੇ ਵਿੱਚ ਰੱਖ ਕੇ ਕਟਾਰੂਚੱਕ ਨੂੰ ਬਚਾਉਣਾ ਚਾਹੁੰਦਾ ਹੈ?
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
कटारूचक्क मामले के शिकायतकर्ता केहव कुमार ने SIT के संदर्भ में लिखकर दिया है कि वो वीडियो कॉन्फ्रेंसिंग के माध्यम से SIT के समक्ष पेश हो सकते हैं या उन्हें दिल्ली में किसी सुरक्षित स्थान पर बुलाया जाये जहां उनकी जान को ख़तरा न हो।@AAPPunjab सरकार द्वारा गठित SIT ने इन दोनों https://t.co/aQTasqmfz6 pic.twitter.com/RrcQVEWAGf
— Manjinder Singh Sirsa (@mssirsa) May 19, 2023
ਮੈਂ ਆਨਲਾਈਨ ਪੇਸ਼ ਹੋ ਸਕਦਾ ਹਾਂ-ਪੀੜਤ
ਇਸ ਦੇ ਨਾਲ ਹੀ ਕੇਸ਼ਵ ਨੇ ਆਪਣੇ ਪੱਤਰ ਵਿੱਚ ਇਹ ਵੀ ਲਿਖਿਆ ਕਿ ਉਹ ਐਸਆਈਟੀ ਦੇ ਸਾਹਮਣੇ ਆਨਲਾਈਨ ਪੇਸ਼ ਹੋ ਸਕਦੇ ਹਨ। ਉਹ ਵੀਡੀਓ ਕਾਨਫਰੰਸਿੰਗ (Video Conferencing) ਰਾਹੀਂ ਆਪਣਾ ਬਿਆਨ ਦਰਜ ਕਰਵਾ ਸਕਦਾ ਹੈ। ਜਾਂ ਕੇਸ਼ਵ ਨੇ ਇਕ ਹੋਰ ਵਿਕਲਪ ਦਿੱਤਾ ਹੈ ਕਿ ਉਸ ਦਾ ਬਿਆਨ ਪੰਜਾਬ ਤੋਂ ਬਾਹਰ ਦਿੱਲੀ ਵਿਚ ਸੁਰੱਖਿਅਤ ਥਾਂ ‘ਤੇ ਦਰਜ ਕੀਤਾ ਜਾਵੇ। ਜੇਕਰ SIT ਚਾਹੇ ਤਾਂ ਉਸਦੀ ਸ਼ਿਕਾਇਤ ਨੂੰ ਉਸਦਾ ਬਿਆਨ ਮੰਨੇ। ਉੱਧਰ ਸੁਖਪਾਲ ਖਹਿਰਾ ਨੇ ਵੀ ਇਲਜ਼ਾਮ ਲਗਾਇਆ ਕਿ ਸਰਕਾਰ ਮੰਤਰੀ ਨੂੰ ਬਚਾ ਰਹੀ ਹੈ। ਖਹਿਰਾ ਨੇ ਕਿਹਾ ਕਿ ਹੁਣ ਤਾਂ ਸਚਾਈ ਸਾਹਮਣੇ ਆ ਰਹੀ ਹੈ ਕਿਉਂਕਿ ਪੀੜਤ ਕੇਸ਼ਵ ਨੇ ਡੀਆਈਜੀ ਨੂੰ ਪੱਤਰ ਲਿਖਕੇ ਜਾਨ ਨੂੰ ਖਤਰਾ ਦੱਸਿਆ ਹੈ।SIT set up by @BhagwantMann to investigate the sex scandal of his tainted Minister Kataruchak is actually Support In Trouble mechanism devised by him bcoz SIT is first supposed to interrogate the accused Minister and verify his videos but SIT hasnt summoned accused Minister pic.twitter.com/jV4Y2Rg5b3
— Sukhpal Singh Khaira (@SukhpalKhaira) May 19, 2023ਇਹ ਵੀ ਪੜ੍ਹੋ