Kejriwal ਇਮਾਨਦਾਰ CM, ਭਾਰਤ ਵਿੱਚ ਚੱਲ ਰਿਹਾ ਹੈ ਹਿਟਲਰ ਦਾ ਵਾਲਾ ਰਾਜ-ਵਿੱਤ ਮੰਤਰੀ
Punjab Finance Minister Harpal Singh Cheema ਨੇ ਜਲੰਧਰ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਕਿਹਾ ਗਲਤ ਇਲਜ਼ਾਮ ਲਗਾ ਕੇ ਕੇਂਦਰ ਸਰਕਾਰ ਕੇਜਰੀਵਾਲ ਨੂੰ ਫਸਾ ਰਹੀ ਹੈ ਜਦਕਿ ਦਿੱਲੀ ਦੇ ਸੀਐੱਮ ਬਹੁਤ ਹੀ ਇਮਾਨਦਾਰ ਆਦਮੀ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੀ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਵੀ ਜਾਣਕਾਰੀ ਦਿੱਤੀ।

ਕੇਜਰੀਵਾਲ ਇਮਾਨਦਾਰ CM, ਭਾਰਤ ਵਿੱਚ ਚੱਲ ਰਿਹਾ ਹੈ ਤਾਨਾਸ਼ਾਹੀ ਵਾਲਾ ਰਾਜ-ਵਿੱਤ ਮੰਤਰੀ।
ਜਲੰਧਰ। ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਜਲੰਧਰ (Jalandhar) ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਹਾਲ ਹੀ ਵਿੱਚ ਭਾਜਪਾ ਛੱਡ ਚੁੱਕੇ ਮਹਿੰਦਰ ਭਗਤ ਵੀ ਮੌਜੂਦ ਸਨ। ਦੱਸ ਦੇਈਏ ਕਿ ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਸਾਰੀਆਂ ਪਾਰਟੀਆਂ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਹਨ। ਇਸ ਕਾਰਨ ਜਲੰਧਰ ਜ਼ਿਲ੍ਹੇ ਵਿੱਚ ਵੱਖ-ਵੱਖ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਲੋਕਤੰਤਰ ਨਹੀਂ ਸਗੋਂ ਭਾਰਤ ‘ਚ ਹਿਟਲਰ ਦਾ ਰਾਜ ਚੱਲ ਰਿਹਾ ਹੈ।