Jalandhar Bypoll: AAP ਵੱਲੋਂ ਹਰਪਾਲ ਚੀਮਾ ਨੂੰ ਸੌਂਪੀ ਗਈ ਜਲੰਧਰ ਲੋਕ ਸਭਾ ਜਿਮਨੀ ਚੋਣ ਦੀ ਜਿੰਮੇਦਾਰੀ
Punjab Politics: ਜਲੰਧਰ ਲੋਕ ਸਭਾ ਜਿਮਣੀ ਚੋਣ ਲਈ ਆਪ ਵੱਲੋਂ ਸੁਸ਼ੀਲ ਰਿੰਕੂ ਨੂੰ ਉਮੀਦਵਾਰ ਐਲਾਨਿਆ ਗਿਆ ਹੈ, ਜਦਕਿ ਕਾਂਗਰਸ ਵੱਲੋਂ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਨੂੰ ਟਿਕਟ ਦਿੱਤੀ ਗਈ ਹੈ।
ਜਲੰਧਰ ਨਿਊਜ: ਜੰਲਧਰ ਲੋਕ ਸਭਾ ਜਿਮਨੀ ਚੋਣ ਨੂੰ ਲੈ ਕੇ ਸੂਬੇ ਦੀ ਆਮ ਆਦਮੀ ਪਾਰੀਟ ਦੀ ਸਰਕਾਰ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਜਿੰਮੇਦਾਰੀ ਸੌਂਪੀ ਹੈ। ਮੁੱਖ ਮੰਤਰੀ ਨੇ ਪਾਰਟੀ ਵੱਲੋਂ ਜਾਰੀ ਕੀਤਾ ਹੋਇਆ ਪੱਤਰ ਜਾਰੀ ਕਰਕੇ ਚੀਮਾ ਨੂੰ ਵਧਾਈ ਦਿੱਤੀ ਹੈ। ਨਾਲ ਹੀ ਉਨ੍ਹਾਂ ਨੇ ਚੀਮਾ ਕੋਲੋਂ ਉਮੀਦ ਵੀ ਜਤਾਈ ਹੈ ਕਿ ਉਹ ਪੂਰੀ ਤਨਦੇਹੀ ਨਾਲ ਇਸ ਚੋਣ ਨੂੰ ਨੇਪਰੇ ਚਾੜ੍ਹਣਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਕੱਰਵਾਰ ਨੂੰ ਟਵੀਟ ਕੀਤਾ, ‘ਮਾਣਯੋਗ ਵਿੱਤ ਮੰਤਰੀ ਪੰਜਾਬ ਸਰਕਾਰ ਸੀੑ ਹਰਪਾਲ ਚੀਮਾ ਜੀ ਨੂੰ ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਦੇ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ..ਬਹੁਤ ਬਹੁਤ ਮੁਬਾਰਕਾਂ..ਉਮੀਦ ਹੈ ਚੀਮਾ ਸਾਹਿਬ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ..ਸ਼ੁਭਕਾਨਾਵਾਂ …।
ਮਾਣਯੋਗ ਵਿੱਤ ਮੰਤਰੀ ਪੰਜਾਬ ਸਰਕਾਰ ਸ਼੍ਰੀ ਹਰਪਾਲ ਚੀਮਾ ਜੀ ਨੂੰ ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਦੇ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ..ਬਹੁਤ ਬਹੁਤ ਮੁਬਾਰਕਾਂ..ਉਮੀਦ ਹੈ ਚੀਮਾ ਸਾਹਬ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ.. ਸ਼ੁੱਭਕਾਮਨਾਵਾਂ .. pic.twitter.com/JbpMvYrMSc
— Bhagwant Mann (@BhagwantMann) April 7, 2023
ਇਹ ਵੀ ਪੜ੍ਹੋ
ਦੱਸ ਦੇਈਏ ਕਿ ਜੰਲਧਰ ਲੋਕ ਸਭਾ ਜਿਮਨੀ ਚੋਣ ਲਈ 10 ਮਈ ਨੂੰ ਵੋਟਾ ਪੈਣਗੀਆਂ। ਆਮ ਆਦਮੀ ਪਾਰਟੀ (ਆਪ) ਵੱਲੋਂ ਇਸ ਸੀਟ ਲਈ ਕਾਂਗਰਸ ਛੱਡ ਕੇ ਆਏ ਸੁਸ਼ੀਲ ਕੁਮਾਰ ਰਿੰਕੂ (Sushil Kumar Rinku) ਨੂੰ ਉਮੀਦਵਾਰ ਐਲਾਨਿਆ ਹੈ। ਹਾਲਾਂਕਿ, ਇਸ ਨੂੰ ਲੈ ਕੇ ਵਿਰੋਧੀ ਧਿਰਾਂ ਵੱਡੇ ਸਵਾਲ ਵੀ ਚੁੱਕ ਰਹੀਆਂ ਹਨ।