ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Negligence: ਜਲੰਧਰ ਦੇ ਸਬ ਡਵੀਜ਼ਨ ਡਾਕਘਰ ਦੀ ਵੱਡੀ ਲਾਪਰਵਾਹੀ, ਬਿਨਾਂ ਦੱਸੇ ਬੰਦ ਕੀਤਾ PPF ਖਾਤਾ, 20 ਲੱਖ ਕਢਵਾਉਣ ਦੀ ਸਾਜਿਸ਼

ਪੀੜਤ ਪੁਨੀਤ ਗੁਪਤਾ ਨੇ ਦੱਸਿਆ ਕਿ ਉਸਦੇ ਭਰਾ ਨੇ ਸਾਜਿਸ਼ ਦੇ ਤਹਿਤ 20 ਲੱਖ ਰੁਪਏ ਕਢਵਾਉਣ ਦੀ ਕੋਸ਼ਿਸ਼ ਕੀਤੀ। ਉੱਧਰ ਪੁਲਿਸ ਕੋਲ ਇਹ ਮਾਮਲਾ ਪਹੁੰਚ ਗਿਆ ਹੈ। ਜਾਂਚ ਅਧਿਕਾਰੀ ਨੇ ਕਾਰਵਾਈ ਕਰਨ ਦੀ ਗੱਲ ਆਖੀ ਹੈ। ਪਰ ਫਿਲਹਾਲ ਉਸਦੇ ਪੈਸੇ ਡਾਕਘਰ ਵਿੱਚ ਸੁਰੱਖਿਆ ਹਨ। ਪੀੜਤ ਪੁਨੀਤ ਗੁਪਤਾ ਨੇ ਕਿਹਾ ਕਿ ਉਸਨੂੰ ਆਪਣੇ ਹੀ ਪੈਸੇ ਲੈਣ ਲਈ ਪਰੇਸ਼ਾਨ ਹੋਣਾ ਪੈ ਰਿਹਾ ਹੈ।

Negligence: ਜਲੰਧਰ ਦੇ ਸਬ ਡਵੀਜ਼ਨ ਡਾਕਘਰ ਦੀ ਵੱਡੀ ਲਾਪਰਵਾਹੀ, ਬਿਨਾਂ ਦੱਸੇ ਬੰਦ ਕੀਤਾ PPF ਖਾਤਾ, 20 ਲੱਖ ਕਢਵਾਉਣ ਦੀ ਸਾਜਿਸ਼
(ਸੰਕੇਤਕ ਤਸਵੀਰ)
Follow Us
davinder-kumar-jalandhar
| Published: 15 Apr 2023 20:33 PM IST
ਜਲੰਧਰ। ਸਬ-ਡਵੀਜ਼ਨ ਡਾਕਘਰ ‘ਚ ਬਿਨਾਂ ਦੱਸੇ ਵਿਅਕਤੀ ਦਾ ਖਾਤਾ ਬੰਦ ਕਰਕੇ 20 ਲੱਖ ਰੁਪਏ ਡਾਕਖਾਨੇ ਦੀ ਸ਼ਾਖਾ ‘ਚ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪੁਨੀਤ ਗੁਪਤਾ ਨੂੰ ਜਦੋਂ ਉਸ ਦੇ ਫ਼ੋਨ ‘ਤੇ ਸੁਨੇਹਾ ਮਿਲਿਆ ਕਿ ਉਸ ਦਾ ਖਾਤਾ ਬੰਦ ਹੋ ਗਿਆ ਹੈ ਅਤੇ 20 ਰੁਪਏ ਕਢਵਾ ਲਏ ਗਏ ਹਨ ਤਾਂ ਉਹ ਪੂਰੀ ਤਰ੍ਹਾਂ ਹੈਰਾਨ ਰਹਿ ਗਿਆ। ਵਿਸਾਖੀ ਦੀ ਛੁੱਟੀ ਹੋਣ ਕਾਰਨ ਜਦੋਂ ਉਹ ਸ਼ਨੀਵਾਰ ਜਲੰਧਰ (Jalandhar) ਦੇ ਸਬ ਡਵੀਜ਼ਨ ਡਾਕਖਾਨਾ ਮਾਡਲ ਟਾਊਨ ਬਰਾਂਚ ਵਿਖੇ ਪਹੁੰਚਿਆ ਤਾਂ ਉਹ ਹੈਰਾਨ ਰਹਿ ਗਿਆ। ਕਿਉਂਕਿ ਉਸ ਦਾ ਪੀਪੀਐਫ ਖਾਤਾ ਨੰਬਰ ਬੰਦ ਕਰਕੇ ਉਸ ਦੇ ਖਾਤੇ ਵਿੱਚੋਂ ਪੈਸੇ ਕਢਵਾ ਲਏ ਗਏ ਸਨ। ਪੁਨੀਤ ਗੁਪਤਾ ਨੇ ਦੋਸ਼ ਲਾਇਆ ਕਿ ਉਸ ਦੇ ਭਰਾ ਵਿਨੀਤ ਗੁਪਤਾ ਨੇ ਉਸ ਦੇ ਦਸਤਖ਼ਤ ਅਤੇ ਦਸਤਾਵੇਜ਼ ਜਾਅਲੀ ਕਰਕੇ ਉਸ ਦੇ ਖਾਤੇ ਵਿੱਚੋਂ ਪੈਸੇ ਕਢਵਾਉਣ ਦੀ ਸਾਜ਼ਿਸ਼ ਰਚੀ।

15 ਸਾਲ ਤੋਂ ਚੱਲ ਰਿਹਾ ਮੇਰਾ ਖਾਤਾ-ਪੁਨੀਤ ਗੁਪਤਾ

ਪੀੜਤ ਪੁਨੀਤ ਗੁਪਤਾ ਨੇ ਦੱਸਿਆ ਕਿ 15 ਸਾਲਾਂ ਤੋਂ ਉਸ ਦਾ ਖਾਤਾ ਸਬ-ਡਵੀਜ਼ਨ ਡਾਕਘਰ ਮਾਡਲ ਟਾਊਨ ਜਲੰਧਰ ਵਿਖੇ ਚੱਲਦਾ ਸੀ। ਉਸ ਨੇ ਦੱਸਿਆ ਕਿ 2 ਦਿਨ ਪਹਿਲਾਂ ਜਦੋਂ ਉਸ ਨੂੰ ਫੋਨ ‘ਤੇ ਸੁਨੇਹਾ ਆਇਆ ਕਿ ਉਸ ਦੇ ਖਾਤੇ ‘ਚੋਂ 20 ਲੱਖ ਰੁਪਏ ਕਢਵਾ ਲਏ ਗਏ ਹਨ ਅਤੇ ਉਸ ਦਾ ਖਾਤਾ ਬੰਦ ਹੋ ਗਿਆ ਹੈ ਤਾਂ ਉਹ ਹੈਰਾਨ ਰਹਿ ਗਿਆ। ਪੀੜਤ ਵਿਅਕਤੀ ਨੇ ਕਿਹਾ ਕਿਹਾ ਕਿ ਸ਼ਨੀਵਾਰ ਜਦੋਂ ਉਹ ਡਾਕਘਰ ਗਿਆ ਤਾਂ ਉਸਨੂੰ ਖਾਤਾ ਬੰਦ ਹੋਣ ਦੀ ਜਾਣਕਾਰੀ ਮਿਲੀ। ਉਸਨੇ ਇਲਜ਼ਾਮ ਲਗਾਇਆ ਕਿ ਸਾਜਿਸ਼ ਦੇ ਤਹਿਤ ਉਸਦੇ 20 ਲੱਖ ਰੁਪਏ ਹੜਪਨ ਦੀ ਕੋਸ਼ਿਸ਼ ਕੀਤੀ।

‘ਡਾਕਘਰ ਦੇ ਸਟਾਫ ਨੇ ਜਾਣਕਾਰੀ ਦੇਣ ਤੋਂ ਕੀਤਾ ਇਨਕਾਰ’

ਪੀੜਤ ਵਿਅਕਤੀ ਨੇ ਦੱਸਿਆ ਕਿ ਜਦੋਂ ਇਸ ਸਬੰਧੀ ਡਾਕਖਾਨਾ ਅਧਿਕਾਰੀ ਅਤੇ ਸਟਾਫ਼ ਮੈਂਬਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਖਾਤਾ ਬੰਦ ਕਰਨ ਦੇ ਫਾਰਮ ‘ਤੇ ਤੁਹਾਡੇ ਦਸਤਖ਼ਤ ਹਨ | ਉਨ੍ਹਾਂ ਨੇ ਇਲਜ਼ਾਮ ਲਾਇਆ ਹੈ ਕਿ ਉਸ ਦੇ ਭਰਾ ਵਿਨੀਤ ਗੁਪਤਾ ਨੇ ਜਾਅਲੀ ਦਸਤਖਤ ਅਤੇ ਦਸਤਾਵੇਜ਼ ਦੇ ਕੇ ਉਸ ਤੋਂ 20 ਲੱਖ ਰੁਪਏ ਹੜੱਪਣ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਕਿਹਾ ਕਿ ਇਸ ਸਾਰੀ ਸਾਜ਼ਿਸ਼ ਵਿਚ ਸਬ-ਡਵੀਜ਼ਨ ਡਾਕਘਰ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਸ਼ਾਮਲ ਹਨ।

ਜਾਂਚ ਅਧਿਕਾਰੀ ਨੇ ਆਖੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ

ਇਸ ਸਬੰਧੀ ਉਸ ਨੇ ਆਪਣੇ ਭਰਾ ਅਤੇ ਸਬ-ਡਵੀਜ਼ਨ ਡਾਕਖਾਨੇ ਦੇ ਅਧਿਕਾਰੀ ਤੇ ਸਟਾਫ਼ ਮੈਂਬਰ ਖ਼ਿਲਾਫ਼ ਥਾਣਾ ਸਦਰ ਵਿਖੇ ਸ਼ਿਕਾਇਤ ਦਰਜ ਕਰਵਾਈ। ਉੱਧਰ ਪੁਲਿਸ (Police) ਅਧਿਕਾਰੀ ਨੇ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖੀ ਹੈ। ਪੁਨੀਤ ਗੁਪਤਾ ਜਦੋਂ ਮੀਡੀਆ (Media) ਕੋਲ ਪਹੁੰਚਿਆ ਤਾਂ ਉਸਨੇ ਦੱਸਿਆ ਕਿ ਉਸਦੇ ਅਕਾਉਂਟ ਚੋਂ 20 ਲੱਖ ਰੁਪਏ ਨਿਕਲ ਗਿਆ ਤੇ ਉਸਦਾ ਅਕਾਉਂਟ ਬੰਦ ਹੋ ਗਿਆ। ਜਿਸਦਾ ਮੈਸੇਜ ਉਸਨੂੰ ਫੋਨ ਤੇ ਆਇਆ। ਫਿਲਹਾਲ ਪੁਨੀਤ ਗੁਪਤਾ ਦੇ ਪੈਸੇ ਪੋਸਟ ਆਫਿਸ ਵਿੱਚ ਸੁਰੱਖਿਅਤ ਹਨ। ਪੁਨੀਤ ਗੁਪਤਾ ਨੇ ਦੱਸਿਆ ਕਿ ਉਸਨੂੰ ਆਪਣੇ ਪੈਸੇ ਲੈਣ ਦੀ ਪਰੇਸ਼ਾਨ ਹੋਣਾ ਪੈ ਰਿਹਾ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

ਅੰਮ੍ਰਿਤਸਰ ਦੇ ਹੁੱਕਾ ਬਾਰ ਵਿੱਚ ਕਾਂਗਰਸੀਆਂ ਦਾ ਜਸ਼ਨ, ਬਾਲੀਵੁੱਡ ਗੀਤ "ਤੇਰਾ ਪਿਆਰ ਪਿਆਰ, ਹੁੱਕਾ ਬਾਰ" 'ਤੇ ਥਿਰਕੇ
ਅੰਮ੍ਰਿਤਸਰ ਦੇ ਹੁੱਕਾ ਬਾਰ ਵਿੱਚ ਕਾਂਗਰਸੀਆਂ ਦਾ ਜਸ਼ਨ, ਬਾਲੀਵੁੱਡ ਗੀਤ
Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ
Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ...
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ...
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ...
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ...
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ...
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ...
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ...
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ...