ਪਰਿਵਾਰ ਨੇ ਮਜ਼ਬੂਰੀ ‘ਚ ਸੜਕ ਕਿਨਾਰੇ ਕੀਤਾ ਬਜ਼ੁਰਗ ਦਾ ਅੰਤਿਮ ਸਸਕਾਰ, ਹੜ੍ਹ ਦੇ ਕਾਰਨ ਸ਼ਮਸ਼ਾਨਘਾਟ ‘ਚ ਭਰਿਆ ਪਾਣੀ, ਇਲਾਜ ਨਹੀਂ ਮਿਲਣ ਕਾਰਨ ਹੋਈ ਸੀ ਮੌਤ
ਪੰਜਾਬ ਵਿੱਚ ਹੜ੍ਹਾਂ ਨੇ ਬਹੁਤ ਸਮੱਸਿਆ ਪੈਦਾ ਕੀਤੀ ਹੋਈ ਹੈ। ਇੱਥੋਂ ਤੱਕ ਕਿ ਬੀਮਾਰ ਲੋਕਾਂ ਨੂੰ ਸਿਹਤ ਸੁਵਿਧਾ ਵੀ ਨਹੀਂ ਮਿਲ ਰਹੀ। ਜਲੰਧਰ ਦੇ ਇੱਕ ਪਿੰਡ 'ਚ ਇਲਾਜ ਨਹੀਂ ਮਿਲਣ ਕਾਰਨ ਇੱਕ ਬਜ਼ੁਰਗ ਦੀ ਮੌਤ ਹੋ ਗਈ, ਜਿਸਦਾ ਅੰਤਿਮ ਸਸਕਾਰ ਉਸਦੇ ਪਰਿਵਾਰ ਨੂੰ ਸੜਕ ਕਿਨਾਰੇ ਕਰਨਾ ਪਿਆ ਕਿਉਂਕਿ ਸ਼ਮਸ਼ਾਨਘਾਟ ਵਿੱਚ ਪਾਣੀ ਭਰਿਆ ਹੋਇਆ ਸੀ
ਜਲੰਧਰ। ਹੜ੍ਹ ਦੇ ਕਾਰਨ ਪੰਜਾਬ ਵਿੱਚ ਹਾਲਤਾ ਬਹੁਤ ਖਰਾਬ ਹੋ ਗਏ ਨੇ। ਤੇ ਲੋਕਾਂ ਨੂੰ ਸਮੇਂ ਸਿਰ ਇਲਾਜ ਦੀ ਵੀ ਸੁਵਿਧਾ ਨਹੀਂ ਮਿਲ ਰਹੀ। ਜਿਲ੍ਹਾ ਜਲੰਧਰ (Jalandhar) ਵਿੱਚ ਪੈਂਦੇ ਕਸਬਾ ਲੋਹੀਆਂ ਦੇ ਪਿੰਡ ਗਿੱਦੜਪਿੰਡੀ ‘ਚ ਰਹਿਣ ਵਾਲੇ ਪਰਿਵਾਰ ‘ਤੇ ਹੜ੍ਹ ਨੇ ਤਬਾਹੀ ਮਚਾਈ ਹੈ। ਹੜ੍ਹ ਕਾਰਨ ਪਰਿਵਾਰ ਦੇ ਬਜ਼ੁਰਗ 85 ਸਾਲਾ ਸੋਹਣ ਸਿੰਘ ਬੀਮਾਰ ਹੋ ਗਏ। ਉਨਾਂ ਨੂੰ ਇਲਾਜ ਦੀ ਕੋਈ ਸੁਵਿਧਾ ਨਹੀਂ ਮਿਲੀ, ਜਿਸ ਕਾਰਨ ਉਨਾਂ ਦੀ ਮੌਤ ਹੋ ਗਈ। ।
ਮੌਤ ਤੋਂ ਬਾਅਦ ਵੀ ਪਰਿਵਾਰ ਨੂੰ ਅੰਤਿਮ ਸਸਕਾਰ (Funeral) ਕਰਨ ਲਈ ਪਰੇਸ਼ਾਨ ਹੋਣ ਪਿਆ ਕਿਉਂਕਿ ਸ਼ਮਸ਼ਾਨਘਾਟ ਵਿੱਚ ਪਾਣੀ ਭਰਿਆ ਸੀ ਤੇ ਜਿਸ ਕਾਰਨ ਮ੍ਰਿਤਕ ਸੋਹਣ ਸਿੰਘ ਦੇ ਪਰਿਵਾਰ ਨੂੰ ਮਜਬੂਰੀ ਵਿੱਚ ਉਨਾਂ ਦਾ ਅੰਤਿਮ ਸਸਕਾਰ ਸੜਕ ਕਿਨਾਰੇ ਕਰਨਾ ਪਿਆ।
ਪੰਜਾਬ ਸਰਕਾਰ (Punjab Govt) ਦੀਆਂ ਸੇਵਾਵਾਂ ਨਾ ਮਿਲਣ ਕਾਰਨ 85 ਸਾਲਾ ਸੋਹਣ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਸਿੰਘ ਦੇ ਦੋਤਰੇ ਨੇ ਦੱਸਿਆ ਕਿ ਉਨਾਂ ਦੇ ਨਾਨੇ ਸੋਹਣ ਸਿੰਘ ਦੀ ਉਸਦੇ ਨਾਨਕੇ ਵਿਖੇ ਮੌਤ ਹੋ ਗਈ ਸੀ। ਹੜ੍ਹ ਕਾਰਨ ਬੀਮਾਰ ਹੋਣ ਕਾਰਨ ਪਰਿਵਾਰਕ ਮੈਂਬਰਾਂ ਦਾ ਬਾਹਰਲੇ ਲੋਕਾਂ ਨਾਲ ਸੰਪਰਕ ਟੁੱਟ ਗਿਆ, ਜਿਸ ਕਾਰਨ ਪਿੰਡ ਵਿੱਚ ਹੜ੍ਹ ਆਉਣ ਕਾਰਨ ਨਾ ਤਾਂ ਉਨ੍ਹਾਂ ਨੂੰ ਕੋਈ ਐਂਬੂਲੈਂਸ ਮੁਹੱਈਆ ਕਰਵਾਈ ਗਈ ਅਤੇ ਨਾ ਹੀ ਉਹ ਆਪਣੇ ਨਾਨੇ ਨੂੰ ਲੈ ਕੇ ਕਿਸੇ ਹਸਪਤਾਲ ਪਹੁੰਚ ਸਕੇ।
ਪਿੰਡ ਦੇ ਦੋਵੇਂ ਸ਼ਮਸ਼ਾਨਘਾਟ ਵਿੱਚ ਪਾਣੀ ਪੂਰੀ ਤਰ੍ਹਾਂ ਭਰ ਗਿਆ, ਜਿਸ ਕਾਰਨ ਪਰਿਵਾਰਕ ਮੈਂਬਰਾਂ ਨੂੰ ਪਿੰਡ ਦੇ ਬਾਹਰੋਂ ਲੰਘਦੀ ਸੜਕ ਦੇ ਕਿਨਾਰੇ ਤੇ ਹੀ ਸੋਹਣ ਸਿੰਘ ਦਾ ਅੰਤਿਮ ਸਸਕਾਰ ਕਰਨਾ ਪਿਆ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ