Funeral: ਗੁਰਦੁਆਰਾ ਸਾਹਿਬ ‘ਚ ਕਤਲ ਕੀਤੀ ਗਈ ਮਹਿਲਾ ਦਾ ਅੰਤਿਮ ਸਸਕਾਰ, ਸਰੋਵਰ ਨੇੜੇ ਸ਼ਰਾਬ ਪੀਣ ਤੋਂ ਗੁੱਸੇ ‘ਚ ਆਏ ਸ਼ਰਧਾਲੂ ਨੇ ਮਾਰੀ ਸੀ ਗੋਲੀ
ਸੋਮਵਾਰ ਨੂੰ ਪਟਿਆਲਾ ਦੇ ਗੁਰਦੁਆਰਾ ਸਾਹਿਬ ਚ ਜਿਸ ਮਹਿਲਾ ਦਾ ਕਤਲ ਕੀਤਾ ਗਿਆ ਸੀ ਉਸਦਾ ਮੰਗਲਵਾਰ ਨੂੰ ਅੰਤਿਮ ਸਸਕਾਰ ਕਰ ਦਿੱਤਾ ਗਿਆ। ਮ੍ਰਿਤਕ ਮਹਿਲਾ ਦੇ ਇਲਜ਼ਾਮ ਹੈ ਕਿ ਉਸਨੇ ਪਵਿੱਤਰ ਸਰੋਵਰ ਦੇ ਕਿਨਾਰੇ ਸ਼ਰਾਬ ਪੀਕੇ ਮਰਿਯਾਦਾ ਭੰਗ ਕੀਤਾ ਸੀ।
ਪਟਿਆਲਾ। ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਕਤਲ ਕੀਤੀ ਗਈ ਮਹਿਲਾ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਮਹਿਲਾ ਦਾ ਨਾਂਅ ਕੁਲਵਿੰਦਰ ਕੌਰ ਹੈ ਜਿਸਦਾ ਗੁਰਦੁਆਰਾ ਸਾਹਿਬ (Gurdwara Sahib) ਵਿਖੇ ਸ਼ਰਾਬ ਪੀਣ ਤੇ ਇੱਕ ਸ਼ਿਖ ਸ਼ਰਧਾਲੂ ਨੇ ਕਤਲ ਕਰ ਦਿੱਤਾ ਸੀ। ਇਹ ਮਹਿਲਾ ਅਸਮਾਨਪੁਰ ਦੀ ਰਹਿਣ ਵਾਲੀ ਸੀ। ਇਸ ਦੇ ਨਾਲ ਹੀ ਸਿੱਖ ਸ਼ਰਧਾਲੂ ਨਿਰਮਲਜੀਤ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਬਾਅਦ ਵਿੱਚ ਉਸਨੇ ਆਤਮ ਸਮਰਪਣ ਕਰ ਦਿੱਤਾ। ਜਦੋਂ ਪੁਲਿਸ ਨੇ ਨਿਰਮਲਜੀਤ ਨੂੰ ਅਦਾਲਤ ਵਿਚ ਪੇਸ਼ ਕੀਤਾ ਤਾਂ ਸਿੱਖ ਜਥੇਬੰਦੀਆਂ ਨੇ ਉਸ ‘ਤੇ ਫੁੱਲਾਂ ਦੀ ਵਰਖਾ ਕੀਤੀ।
ਮ੍ਰਿਤਕ ਮਹਿਲਾ ਦਾ ਪਿਛੋਕੜ
ਭਾਈ ਹਰਮੇਲ ਸਿੰਘ ਨੇ ਪੁਲਿਸ (Police) ਨੂੰ ਦੱਸਿਆ ਕਿ ਉਸ ਦੀ ਭੈਣ ਕੁਲਵਿੰਦਰ ਕੌਰ ਦਾ ਵਿਆਹ ਸੰਗਰੂਰ ਦੇ ਪਿੰਡ ਮੂਸ਼ੀ ਵਾਲਾ ਦੇ ਇੱਕ ਵਿਅਕਤੀ ਨਾਲ ਹੋਇਆ ਸੀ। ਕਰੀਬ 7 ਸਾਲ ਪਹਿਲਾਂ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਤਲਾਕ ਤੋਂ ਬਾਅਦ ਉਹ ਉਸ ਤੋਂ ਵੱਖ ਰਹਿਣ ਲੱਗੀ। ਉਸ ਨੇ ਆਪਣਾ ਆਧਾਰ ਕਾਰਡ ਪਰਵਿੰਦਰ ਕੌਰ ਦੇ ਨਾਂ ਤੇ ਬਣਵਾ ਲਿਆ ਸੀ। ਇਨ੍ਹੀਂ ਦਿਨੀਂ ਉਹ ਜ਼ੀਰਕਪੁਰ ਵਿੱਚ ਇੱਕ ਸੈਲੂਨ ਵਿੱਚ ਕੰਮ ਕਰਦੀ ਸੀ। ਉਹ ਹੁਣ ਪਰਿਵਾਰ ਨਾਲ ਸੰਪਰਕ ਵਿੱਚ ਨਹੀਂ ਸੀ।
ਜਾਣੋ ਪੂਰਾ ਮਾਮਲਾ
ਮਹਿਲਾ ਪਰਵਿੰਦਰ ਕੌਰ (32) ਝੀਲ ਕੋਲ ਬੈਠੀ ਸ਼ਰਾਬ ਪੀ ਰਹੀ ਸੀ। ਜਿਸ ਕਾਰਨ ਗੁਰਦੁਆਰੇ ਦੇ ਮੁਲਾਜ਼ਮਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਉਹ ਔਰਤ ਨੂੰ ਪੁੱਛਗਿਛ ਲਈ ਗੁਰਦੁਆਰਾ ਪ੍ਰਬੰਧਕ ਦੇ ਕਮਰੇ ਵਿਚ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਬਾਅਦ ਉਸ ਨੇ ਸ਼ਰਾਬ ਦੀ ਬੋਤਲ ਨਾਲ ਸਟਾਫ ‘ਤੇ ਹਮਲਾ ਕਰ ਦਿੱਤਾ।
ਸੇਵਾਦਾਰਾਂ ‘ਤੇ ਮਹਿਲਾ ਨੇ ਕੀਤਾ ਸੀ ਹਮਲਾ
ਸ਼ਰਾਬ ਪੀ ਰਹੀ ਮਹਿਲਾ ਨੂੰ ਗੁਰਦੁਆਰੇ ਦੇ ਮੁਲਾਜ਼ਮਾਂ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਉਹ ਔਰਤ ਨੂੰ ਪੁੱਛਗਿਛ ਲਈ ਗੁਰਦੁਆਰਾ ਪ੍ਰਬੰਧਕ ਦੇ ਕਮਰੇ ਵਿਚ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਬਾਅਦ ਉਸ ਨੇ ਸ਼ਰਾਬ ਦੀ ਬੋਤਲ ਨਾਲ ਸਟਾਫ ‘ਤੇ ਹਮਲਾ ਕਰ ਦਿੱਤਾ। ਸੇਵਾਦਾਰ ਮਹਿਲਾ ਤੋਂ ਪੁੱਛਗਿੱਛ ਕਰ ਰਹੇ ਸਨ ਤਾਂ ਏਸੇ ਦੌਰਾਨ ਦੋਸ਼ੀ ਨਿਰਮਲਜੀਤ ਉਥੇ ਆ ਗਿਆ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਮੁਲਜ਼ਮ ਨੇ ਚਲਾਈਆਂ ਸਨ ਪੰਜ ਗੋਲੀਆਂ
ਨਿਰਮਲਜੀਤ ਨੇ ਆਪਣੇ ਲਾਇਸੰਸੀ ਰਿਵਾਲਵਰ ਤੋਂ ਪੰਜ ਗੋਲੀਆਂ ਚਲਾਈਆਂ। ਔਰਤ ਨੂੰ ਤਿੰਨ ਗੋਲੀਆਂ ਲੱਗੀਆਂ, ਜਦਕਿ ਸੇਵਾਦਾਰ ਸਾਗਰ ਕੁਮਾਰ ਨੂੰ ਵੀ ਗੋਲੀ ਲੱਗੀ। ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਾਗਰ ਨੂੰ ਰਜਿੰਦਰਾ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਉਸ ਦੇ ਪੇਟ ਵਿੱਚ ਗੋਲੀ ਲੱਗੀ ਹੈ। ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਔਰਤ ਬਾਰੇ ਪਤਾ ਲੱਗਣ ਤੋਂ ਬਾਅਦ ਮੁਲਜ਼ਮ ਉਸ ਨੂੰ ਮਾਰਨ ਦੀ ਤਾਕ ਵਿੱਚ ਸੀ।
ਇਹ ਵੀ ਪੜ੍ਹੋ
ਪੁਲਿਸ ਨੇ ਨਹੀਂ ਕੀਤੀ ਰਿਮਾਂਡ ਦੀ ਮੰਗ
ਪੁਲਿਸ ਨੇ ਨਿਰਮਲਜੀਤ ਨੂੰ ਗ੍ਰਿਫ਼ਤਾਰ ਕਰ ਲਿਆ। ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਪਟਿਆਲਾ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਅਦਾਲਤ ਵਿੱਚ ਉਸ ਦੇ ਰਿਮਾਂਡ ਦੀ ਮੰਗ ਨਹੀਂ ਕੀਤੀ।