ਗਾਊ ਮਾਸ ਦੀ ਤਸਕਰੀ ਕਰਨ ਵਾਲਾ ਜਲੰਧਰ ਦਿਹਾਤੀ ਪੁਲਿਸ ਵੱਲੋਂ ਲੋੜੀਂਦਾ ਮੇਰਠ ਤੋਂ ਗ੍ਰਿਫਤਾਰ
ਜਲੰਧਰ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਗਊ ਮਾਸ ਦੀ ਤਸਕਰਰੀ ਕਰਨ ਵਾਲੇ ਬਦਮਾਸ਼ ਨੂੰ ਮੇਰਠ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਉਕਤ ਮੁਲਜ਼ਮ ਦੀ ਕਾਫੀ ਸਮੇਂ ਤੋਂ ਤਲਾਸ਼ ਸੀ।

ਜਲੰਧਰ। ਜਲੰਧਰ ਦਿਹਾਤੀ ਪੁਲਿਸ ਨੇ ਇਸ ਸਾਲ 7 ਅਗਸਤ ਨੂੰ ਪਿੰਡ ਧੋਗੜੀ ਵਿਖੇ ਫੜੀ ਗਈ ਗਊ ਸਮੱਗਲਿੰਗ ਫੈਕਟਰੀ ਦੇ ਸਰਗਨਾ ਨੂੰ ਯੂਪੀ (UP) ਦੇ ਮੇਰਠ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਕਰੀਬ 20 ਦਿਨਾਂ ਤੋਂ ਫ਼ਰਾਰ ਸੀ। ਮੁਲਜ਼ਮ ਦੀ ਪਛਾਣ ਮੇਰਠ ਦੇ ਸ਼ਾਸਤਰੀ ਨਗਰ ਦੇ ਰਹਿਣ ਵਾਲੇ ਇਮਰਾਨ ਕੁਰੈਸ਼ੀ ਵਜੋਂ ਹੋਈ ਹੈ। ਉਸ ਵੱਲੋਂ ਫੈਕਟਰੀ ਲਈ ਸ਼ਿਵਮ ਰਾਜਪੂਤ ਦੇ ਫਰਜ਼ੀ ਨਾਂ ਨਾਲ ਕਿਰਾਏਨਾਮੇ ‘ਤੇ ਦਸਤਖਤ ਕੀਤੇ ਗਏ ਸਨ।
ਜਾਰੀ ਪ੍ਰੈਸ ਬਿਆਨ ਵਿੱਚ ਦਿਹਾਤੀ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪੁਲਿਸ ਵੱਲੋਂ 7 ਅਗਸਤ ਨੂੰ ਪਟਿਆਲਾ ਦੇ ਸਤੀਸ਼ ਕੁਮਾਰ ਦੀ ਸ਼ਿਕਾਇਤ ਤੇ ਪਿੰਡ ਧੋਗੜੀ ਵਿਖੇ ਇੱਕ ਟੋਕਾ ਫੈਕਟਰੀ ਤੇ ਛਾਪਾ ਮਾਰਿਆ ਗਿਆ ਸੀ ਅਤੇ 405 ਪੈਕਟ (20 ਕਿਲੋਗ੍ਰਾਮ ਪ੍ਰਤੀ ਪੈਕਟ) ਕੁੱਲ 8100 ਕਿੱਲੋ ਬੀਫ਼ ਬਰਾਮਦ ਕੀਤਾ ਗਿਆ ਸੀ।