ਮੁੜ ਸਵਾਲਾਂ ‘ਚ ਜਲੰਧਰ ਦਾ ਸਿਵਲ ਹਸਪਾਲ, ਪਿਛਲੇ ਗੇਟ ਦੇ ਬਾਹਰ ਮਿਲੀ ਅੱਧਸੜੀ ਲਾਸ਼
ਜਲੰਧਰ ਦਾ ਸਿਵਲ ਹਸਪਤਾਲ ਦੀ ਮੁੜ ਲਾਪਰਵਾਹੀ ਸਾਹਮਣੇ ਆਈ ਹੈ। ਇੱਥੋਂ ਦੇ ਸਿਵਲ ਹਸਪਤਾਲ ਵਿਖੇ ਇੱਕ ਗਲੀ ਸੜ੍ਹੀ ਲਾਸ਼ ਮਿਲੀ। ਮਤਲਬ ਇਹ ਕਿ ਹਸਪਤਾਲ ਦੇ ਮੁਲਾਜ਼ਮ ਦਾ ਆਪਣੀ ਡਿਊਟੀ ਵੱਲ ਕੋਈ ਧਿਆਨ ਹੀਂ ਹੈ। ਜੇਕਰ ਮੁਲਾਜ਼ਮ ਗੰਭੀਰਤਾ ਨਾਲ ਆਪਣਾ ਕੰਮ ਕਰਦੇ ਹੋਣ ਤਾਂ ਸੜੀਆਂ ਗਲੀਆਂ ਹੋਈਆਂ ਲਾਸ਼ਾਂ ਦੀਆਂ ਖਬਰਾਂ ਸਾਹਮਣੇ ਨਾ ਆਉਣ। ਇਹ ਪਹਿਲਾ ਮਾਮਲਾ ਨਹੀਂ ਕੁੱਝ ਦਿਨ ਪਹਿਲਾਂ ਵੀ ਇੱਥੇ ਦੋ ਭਰੂਣ ਨੂੰ ਕੁੱਤਿਆਂ ਵੱਲੋਂ ਨੌਚਦਿਆਂ ਦੀਆਂ ਖਬਰਾਂ ਸਾਹਮਣੇ ਆਈਆਂ ਸੀ।
ਜਲੰਧਰ। ਜਲੰਧਰ ਦਾ ਸਿਵਲ ਹਸਪਤਾਲ ਆਏ ਦਿਨ ਸੁੱਰਖੀਆਂ ‘ਚ ਰਹਿੰਦਾ ਹੈ। ਇੱਥੇ ਅਣਗਹਿਲੀ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੀ। ਕੁੱਝ ਦਿਨ ਪਹਿਲਾਂ ਵੀ ਦੋ ਭਰੂਣ ਨੂੰ ਕੁੱਤੇ ਨੋਚ ਰਹੇ ਸਨ ਤੇ ਹੁਣ ਮੁੜ ਹਸਪਤਾਲ ਦੇ ਪਿਛਲੇ ਪਾਸੇ ਇੱਕ ਵਿਅਕਤੀ ਦੀ ਗਲੀ ਸੜ੍ਹੀ ਲਾਸ਼ ਮਿਲੀ ਹੈ। ਹਾਲਾਤ ਇਹ ਹਨ ਕਿ ਇੱਥੇ ਜਲੰਧਰ (Jalandhar) ਕੇਂਦਰੀ ਵਿਧਾਇਕ ਇੱਥੇ ਕੁਝ ਦਿਨ ਪਹਿਲਾਂ ਦੌਰਾਨ ਕਰਕੇ ਗਏ ਹਨ ਫੇਰ ਵੀ ਮੁਲਾਜ਼ਮ ਲਾਪਰਵਾਹੀ ਤੋਂ ਬਾਜ ਨਹੀਂ ਆ ਰਹੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸਕ ਮਾਮਲੇ ਦਾ ਕਿਸੇ ਵੀ ਹਸਪਤਾਲ ਦੇ ਮੁਲਾਜ਼ਮ ਨੂੰ ਪਤਾ ਨਹੀਂ ਲੱਗਾ ਮਤਲਬ ਲਾਪਰਵਾਹੀ ਦੀ ਹੱਦਾ ਹੈ।
ਇਹ ਕੋਈ ਪਹਿਲਾ ਕੇਸ ਨਹੀਂ
ਉਧਰ, ਕੁਝ ਦਿਨ ਪਹਿਲਾਂ ਕੇਂਦਰੀ ਹਲਕੇ ਦੇ ਵਿਧਾਇਕ ਨੇ ਵੀ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਸੀ। ਪਰ ਹਸਪਤਾਲ ਦੇ ਸਟਾਫ਼ ਵੱਲੋਂ ਅਣਗਹਿਲੀ ਦੇ ਮਾਮਲੇ ਰੁਕਣ ਦੇ ਨਾਮ ਨਹੀਂ ਲੈ ਰਹੇ। ਹੁਣ ਤਾਜ਼ਾ ਮਾਮਲਾ ਸਿਵਲ ਹਸਪਤਾਲ (Civil Hospital) ਦੇ ਐਮਸੀਐਚ ਦੇ ਪਿਛਲੇ ਪਾਸੇ ਤੋਂ ਸਾਹਮਣੇ ਆਇਆ ਹੈ। ਜਿੱਥੇ ਸਿਵਲ ਹਸਪਤਾਲ ਦੇ ਐਮਸੀਐਚ ਦੇ ਪਿਛਲੇ ਪਾਸੇ ਇੱਕ ਵਿਅਕਤੀ ਦੀ ਅੱਧ ਸੜੀ ਹੋਈ ਲਾਸ਼ ਪਈ ਹੈ। ਹਾਲਾਂਕਿ ਅਜਿਹਾ ਲਗਦਾ ਹੈ ਕਿ ਇਹ ਕਈ ਦਿਨਾਂ ਤੋਂ ਪਿਆ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਹਸਪਤਾਲ ਦੇ ਕਿਸੇ ਵੀ ਕਰਮਚਾਰੀ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੀਡੀਆ ਨੇ ਜਦੋਂ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਉਠਾਇਆ ਤਾਂ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਜਿਸ ਤੋਂ ਬਾਅਦ ਤੁਰੰਤ ਲਾਸ਼ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਜੱਚਾ-ਬੱਚਾ ਵਾਰਡ ਦੇ ਬਾਹਰ ਮਨੁੱਖੀ ਮਾਸ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ।
ਪਹਿਲਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਆਈਆਂ ਸਾਹਮਣੇ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸਿਵਲ ਹਸਪਤਾਲ ‘ਚ ਭਰੂਣ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਉਦੋਂ ਵੀ ਹੰਗਾਮਾ ਹੋਇਆ ਸੀ। ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ। ਇਸ ਦੇ ਨਾਲ ਹੀ ਮਾਮਲਾ ਉੱਚ ਅਧਿਕਾਰੀਆਂ ਤੱਕ ਵੀ ਪਹੁੰਚ ਗਿਆ ਸੀ।