ਪੰਜਾਬੀਆਂ ਲਈ ਹਿਮਾਚਲ ਜਾਣਾ ਹੋਇਆ ਮਹਿੰਗਾ, ਜਾਣੋ ਕਿਸ ਵਾਹਨ ਦੀ ਕਿੰਨੀ ਫੀਸ?
ਹਿਮਚਾਲ ਪ੍ਰਦੇਸ਼ ਵੱਲੋਂ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ ਬਾਅਦ ਨੰਗਲ ਅਤੇ ਉਸ ਦੇ ਨੇੜਲੇ ਪਿੰਡਾਂ ਵਿੱਚ ਜਿਨ੍ਹਾਂ ਦੀਆਂ ਰਿਸ਼ਤੇਦਾਰੀਆਂ ਹਿਮਾਚਲ ਪ੍ਰਦੇਸ਼ ਦੇ ਪਿੰਡਾਂ ਵਿੱਚ ਹਨ। ਉਨ੍ਹਾਂ ਨੂੰ ਵੱਧ ਪ੍ਰੇਸ਼ਾਨੀ ਝਲਣੀ ਪਵੇਗੀ। ਉਨ੍ਹਾਂ ਨੂੰ ਰਿਸ਼ਤੇਦਾਰੀ ਵਿੱਚ ਜਾਣ ਲਈ ਵਾਹਨ ਦੇ ਦੁੱਗਣੇ ਪੈਸੇ ਦੇਣੇ ਪੈਣਗੇ।
ਪੰਜਾਬੀਆਂ ਨੂੰ ਹਿਮਾਚਲ ਦੀ ਸੈਰ ਕਰਨੀ ਮਹਿੰਗੀ ਪੈ ਸਕਦੀ ਹੈ। ਦਰਅਸਲ, ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਜਿਸ ਵਿੱਚ ਹਿਮਾਚਲ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਦੇ ਦਾਖਲੇ ‘ਤੇ ਭਾਰੀ ਵਾਧਾ ਕੀਤਾ ਗਿਆ ਹੈ। ਹਲਾਂਕਿ, ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ ਬਾਅਦ ਨੰਗਲ ਦੇ ਸਥਾਨਕ ਲੋਕਾਂ ਵੱਲੋਂ ਇਸ ਦਾ ਭਾਰੀ ਵਿਰੋਧ ਕੀਤਾ ਗਿਆ।
ਹਿਮਾਚਲ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਹੁਣ ਰਾਜ ਵਿੱਚ ਦਾਖਲ ਹੋਣ ਵਾਲੀ ਪੰਜ ਸੀਟਰ ਕਾਰ 130 ਰੁਪਏ, ਇਨੋਵਾ, ਜੀਪ, ਥਾਰ ਅਤੇ ਵੈਨ 170, ਮਿੰਨੀ ਬੱਸ, ਟੈਂਪੂ ਤੇ ਹੋਰ ਵਾਹਨ 320, ਬੱਸ, ਟਰੱਕ 570, ਵੱਧ ਭਾਰ ਢੋਹਣ ਵਾਲੇ ਟਰੱਕ, ਟਿੱਪਰ ਤੇ ਹੈਵੀ ਟਰਾਲੇ ਕ੍ਰਮਵਾਰ 600, 800 ਅਤੇ 900 ਰੁਪਏ ਐਂਟਰੀ ਫੀਸ ਦੇਣਗੇ।
ਆਵਾਜਾਈ ਤੇ ਮਾਲ ਭਾੜੇ ਦੀਆਂ ਦਰਾਂ ਵੀ ਹੋਣਗੀਆਂ ਪ੍ਰਭਾਵਿਤ
ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ ਬਾਅਦ ਨੰਗਲ ਅਤੇ ਉਸ ਦੇ ਨੇੜਲੇ ਪਿੰਡਾਂ ਵਿੱਚ ਜਿਨ੍ਹਾਂ ਦੀਆਂ ਰਿਸ਼ਤੇਦਾਰੀਆਂ ਹਿਮਾਚਲ ਪ੍ਰਦੇਸ਼ ਦੇ ਪਿੰਡਾਂ ਵਿੱਚ ਹਨ। ਉਨ੍ਹਾਂ ਨੂੰ ਵੱਧ ਪ੍ਰੇਸ਼ਾਨੀ ਝਲਣੀ ਪਵੇਗੀ। ਉਨ੍ਹਾਂ ਨੂੰ ਰਿਸ਼ਤੇਦਾਰੀ ਵਿੱਚ ਜਾਣ ਲਈ ਵਾਹਨ ਦੇ ਦੁੱਗਣੇ ਪੈਸੇ ਦੇਣੇ ਪੈਣਗੇ।
ਇਸ ਨਾਲ ਨਾ ਸਿਰਫ਼ ਸੈਲਾਨੀਆਂ ਪ੍ਰਭਾਵਿਤ ਹੋਣਗੇ, ਸਗੋਂ ਆਵਾਜਾਈ ਅਤੇ ਮਾਲ ਭਾੜੇ ਦੀਆਂ ਦਰਾਂ ਵੀ ਪ੍ਰਭਾਵਿਤ ਹੋਣਗੀਆਂ। ਹਿਮਾਚਲ ਪ੍ਰਦੇਸ਼ ਵਿੱਚ ਦਿੱਲੀ, ਹਰਿਆਣਾ, ਪੰਜਾਬ, ਚੰਡੀਗੜ੍ਹ ਅਤੇ ਹੋਰ ਸੂਬਿਆਂ ਤੋਂ ਸੈਲਾਨੀ ਘੁੰਮਣ ਲਈ ਆਉਂਦੇ ਹਨ।
ਸੈਰ-ਸਪਾਟਾ ਹੋਵੇਗਾ ਪ੍ਰਭਾਵਿਤ
ਹਿਮਾਚਲ ਵਿੱਚ ਐਂਟਰੀ ਫੀਸ ਵਿੱਚ ਵਾਧੇ ਨੇ ਸੈਲਾਨੀਆਂ ਤੇ ਕਾਰੋਬਾਰੀ ਮਾਲਕਾਂ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਹਨ। ਸ਼ਿਮਲਾ ਦੇ ਹੋਟਲ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਸ ਵਾਧੇ ਦਾ ਸੈਰ-ਸਪਾਟੇ ‘ਤੇ ਅਸਰ ਪਵੇਗਾ। ਉਨ੍ਹਾਂ ਨੇ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਨਾਲ ਸੈਰ- ਸਪਾਟੇ ‘ਤੇ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵੱਡਾ ਫਰੱਕ ਪਵੇਗਾ ਅਤੇ ਹਿਮਾਚਲ ਦੇ ਵੱਡੇ ਸ਼ਹਿਰਾਂ ਵਿੱਚ ਚੱਲ ਰਹੇ ਹੋਟਲ ਕਾਰੋਬਾਰੀਆਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।


