ਜਲੰਧਰ-ਦਿੱਲੀ NH ‘ਤੇ ਐਕਸੀਡੈਂਟ, ਕੈਮੀਕਲ ਨਾਲ ਭਰੇ ਟੈਂਕਰ ਤੇ ਕਾਰ ਨੂੰ ਲੱਗੀ ਭਿਆਨਕ ਅੱਗ
ਫਗਵਾੜਾ ਨੇੜੇ ਗੁਰਾਇਆ ਫਲਾਈਓਵਰ 'ਤੇ ਭਿਆਨਕ ਹਾਦਸਾ ਵਾਪਾਰਿਆ। ਜਿਸ ਦੌਰਾਨ ਗੱਡੀਆਂ ਨੂੰ ਅੱਗ ਲੱਗ ਗਈ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਇਸ ਹਾਦਸੇ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਜਲੰਧਰ ਦਿੱਲੀ ਨੈਸ਼ਨਲ ਹਾਈਵੇ ‘ਤੇ ਕਸਬਾ ਗੁਰਾਇਆ ਫਲਾਈਓਵਰ ‘ਤੇ ਵੱਡਾ ਹਾਦਸਾ ਵਾਪਰਿਆ ਹੈ। ਮਿਲੀ ਜਾਣਕਾਰੀ ਮੁਤਾਬਕ ਟਾਈਲਾਂ ਨਾਲ ਭਰੇ ਟਰੱਕ ਅਤੇ ਕਾਰ ਵਿਚਕਾਰ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਹਾਈਵੇਅ ‘ਤੇ ਟਰੱਕ ਪਲਟ ਗਿਆ। ਹਾਦਸੇ ਤੋਂ ਬਾਅਦ ਟਰੱਕ ਅਤੇ ਕਾਰ ਨੂੰ ਅੱਗ ਲੱਗ ਗਈ। ਇਸ ਹਾਦਸੇ ਤੋਂ ਬਾਅਦ ਲੰਬਾ ਜਾਮ ਲੱਗ ਗਿਆ। ਹਾਈਵੇਅ ‘ਤੇ ਅੱਗਜ਼ਨੀ ਦੀ ਇਸ ਘਟਨਾ ਤੋਂ ਬਾਅਦ ਲੰਮਾ ਟਰੈਫਿਕ ਜਾਮ ਲੱਗ ਗਿਆ। ਅੱਗ ‘ਤੇ ਕਾਬੂ ਪਾਉਣ ਲਈ ਫਗਵਾੜਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੱਦੀਆ ਗਿਆ।


