AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਜਲੰਧਰ: ਸਰਪੰਚ ‘ਤੇ ਜਬਰ-ਜਨਾਹ ਦਾ ਇਲਜ਼ਾਮ, ਮਹਿਲਾ ਦਾ ਇਲਜ਼ਾਮ- ਕੋਲ ਡਰਿੰਕ ‘ਚ ਦਿੱਤਾ ਨਸ਼ੀਲਾ ਪਦਾਰਥ, ਵੀਡੀਓ ਵਾਇਰਲ ਕਰਨ ਦੀ ਦਿੱਤੀ ਧਮਕੀ

ਮਹਿਲਾ ਦੇ ਅਨੁਸਾਰ, ਮੁਲਜ਼ਮ ਨੇ ਉਸ ਨਾਲ ਬੇਹੋਸ਼ ਹੋਣ 'ਤੇ ਜਬਰ-ਜਨਾਹ ਕੀਤਾ ਤੇ ਵੀਡੀਓ ਰਿਕਾਰਡ ਕੀਤੀ। ਫਿਰ ਉਸ ਨੇ ਵੀਡੀਓ ਦੀ ਵਰਤੋਂ ਕਰਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਤੇ ਬਾਅਦ 'ਚ ਉਸ ਨੂੰ ਕਈ ਵਾਰ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ ਕੀਤਾ। ਉਸ ਨੇ ਕਿਹਾ ਕਿ ਉਹ ਸ਼ੁਰੂ 'ਚ ਸਮਾਜਿਕ ਕਲੰਕ ਦੇ ਡਰੋਂ ਚੁੱਪ ਰਹੀ, ਪਰ ਬਾਅਦ 'ਚ ਆਪਣੇ ਪਤੀ ਨੂੰ ਦੱਸ ਦਿੱਤਾ। ਔਰਤ ਦੇ ਦੋ ਬੱਚੇ ਹਨ।

ਜਲੰਧਰ: ਸਰਪੰਚ 'ਤੇ ਜਬਰ-ਜਨਾਹ ਦਾ ਇਲਜ਼ਾਮ, ਮਹਿਲਾ ਦਾ ਇਲਜ਼ਾਮ- ਕੋਲ ਡਰਿੰਕ 'ਚ ਦਿੱਤਾ ਨਸ਼ੀਲਾ ਪਦਾਰਥ, ਵੀਡੀਓ ਵਾਇਰਲ ਕਰਨ ਦੀ ਦਿੱਤੀ ਧਮਕੀ
davinder-kumar-jalandhar
| Updated On: 25 Aug 2026 11:47 AM IST
Share

ਜਲੰਧਰ ਦੇ ਪਿੰਡ ਕਾਹਨਪੁਰ ਦੇ ਸਰਪੰਚ ਕਮਲਜੀਤ ਸਿੰਘ ‘ਤੇ ਇੱਕ ਔਰਤ ਨੇ ਜਬਰ-ਜਨਾਹ ਦਾ ਇਲਜ਼ਾਮ ਲਗਾਇਆ ਹੈ। ਔਰਤ ਦੀ ਸ਼ਿਕਾਇਤ ਤੇ ਬਾਅਦ ‘ਚ ਕਾਨੂੰਨੀ ਸਲਾਹ-ਮਸ਼ਵਰੇ ਤੋਂ ਬਾਅਦ, ਮਕਸੂਦਾਂ ਪੁਲਿਸ ਨੇ ਕਮਲਜੀਤ ਸਿੰਘ ਵਿਰੁੱਧ ਬੀਐਨਐਸ (ਭਾਰਤੀ ਨਿਆ ਸੰਹਿਤਾ) ਦੀ ਧਾਰਾ 64 ਦੇ ਤਹਿਤ ਐਫਆਈਆਰ ਦਰਜ ਕੀਤੀ ਹੈ। ਔਰਤ ਦਾ ਇਲਜ਼ਾਮ ਹੈ ਕਿ ਮੁਲਜ਼ਮ ਨੇ ਉਸ ਦੀ ਕੋਲਡ ਡਰਿੰਕ ‘ਚ ਨਸ਼ੀਲੀ ਚੀਜ਼ ਮਿਲਾ ਦਿੱਤੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ।

ਮਹਿਲਾ ਦੇ ਅਨੁਸਾਰ, ਮੁਲਜ਼ਮ ਨੇ ਉਸ ਨਾਲ ਬੇਹੋਸ਼ ਹੋਣ ‘ਤੇ ਜਬਰ-ਜਨਾਹ ਕੀਤਾ ਤੇ ਵੀਡੀਓ ਰਿਕਾਰਡ ਕੀਤੀ। ਫਿਰ ਉਸ ਨੇ ਵੀਡੀਓ ਦੀ ਵਰਤੋਂ ਕਰਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਤੇ ਬਾਅਦ ‘ਚ ਉਸ ਨੂੰ ਕਈ ਵਾਰ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ ਕੀਤਾ। ਉਸ ਨੇ ਕਿਹਾ ਕਿ ਉਹ ਸ਼ੁਰੂ ‘ਚ ਸਮਾਜਿਕ ਕਲੰਕ ਦੇ ਡਰੋਂ ਚੁੱਪ ਰਹੀ, ਪਰ ਬਾਅਦ ‘ਚ ਆਪਣੇ ਪਤੀ ਨੂੰ ਦੱਸ ਦਿੱਤਾ। ਔਰਤ ਦੇ ਦੋ ਬੱਚੇ ਹਨ।

ਐਫਆਈਆਰ ‘ਚ ਦਰਜ ਬਿਆਨਾਂ ਅਨੁਸਾਰ, ਕਮਲਜੀਤ ਸਿੰਘ ਨੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਉਸ ਦਾ ਦਾਅਵਾ ਹੈ ਕਿ ਔਰਤ ਕਦੇ ਵੀ ਉਸ ਨੂੰ ਮਿਲਣ ਨਹੀਂ ਗਈ ਤੇ ਦਾਅਵਾ ਕਰਦੀ ਹੈ ਕਿ ਉਹ ਉਸ ਡੇਅਰੀ ਦਾ ਮਾਲਕ ਵੀ ਨਹੀਂ ਹੈ, ਜਿੱਥੇ ਕਥਿਤ ਜਬਰ-ਜਨਾਹ ਕੀਤੇ ਜਾਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਆਪਣੇ ਬਚਾਅ ‘ਚ, ਉਸਨੇ ਜਾਂਚ ਅਧਿਕਾਰੀਆਂ ਨੂੰ ਆਪਣਾ ਪੱਖ ਪੇਸ਼ ਕੀਤਾ ਤੇ ਸ਼ਿਕਾਇਤ ਨੂੰ ਝੂਠਾ ਦੱਸਿਆ।

ਪੁਲਿਸ ਨੇ ਜਾਂਚ ਦੌਰਾਨ ਮੁਲਜ਼ਮ ਦਾ ਬਿਆਨ ਦਰਜ ਕੀਤਾ ਤੇ ਘਟਨਾਵਾਂ ਦੇ ਉਸ ਦੇ ਪੱਖ ‘ਚ ਆਏ ਵਿਅਕਤੀਆਂ ਦੇ ਬਿਆਨ ਵੀ ਲਏ। ਜੂਨ 2024 ਦੀ ਘਟਨਾ ਸੰਬੰਧੀ ਸ਼ਿਕਾਇਤ ਦੇ ਸੰਬੰਧ ਵਿੱਚ, ਪੁਲਿਸ ਨੇ ਡੀਏ ਲੀਗਲ ਤੋਂ ਕਾਨੂੰਨੀ ਰਾਏ ਮੰਗੀ ਸੀ। ਹੁਣ ਡੀਏ ਲੀਗਲ ਨੇ ਸੁਪਰੀਮ ਕੋਰਟ ਦੇ ਲਲਿਤਾ ਕੁਮਾਰੀ ਬਨਾਮ ਉੱਤਰ ਪ੍ਰਦੇਸ਼ ਰਾਜ ਮਾਮਲੇ ਦਾ ਹਵਾਲਾ ਦਿੰਦੇ ਹੋਏ ਐਫਆਈਆਰ ਦਰਜ ਕਰਨ ਦੀ ਸਲਾਹ ਦਿੱਤੀ।

2024 ‘ਚ ਵਾਪਰੀ ਘਟਨਾ

ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਇਹ ਘਟਨਾ ਜੂਨ 2024 ‘ਚ ਵਾਪਰੀ ਸੀ। ਉਸ ਦਾ ਬੱਚਾ ਭੁੱਖ ਕਾਰਨ ਰੋ ਰਿਹਾ ਸੀ, ਇਸ ਲਈ ਉਹ ਪਿੰਡ ‘ਚ ਕਮਲਜੀਤ ਸਿੰਘ ਦੀ ਡੇਅਰੀ ‘ਤੇ ਦੁੱਧ ਲੈਣ ਗਈ। ਉਸ ਨੇ ਉ ਸਨੂੰ ਡੇਅਰੀ ਨਾਲ ਜੁੜੇ ਇੱਕ ਕਮਰੇ ‘ਚ ਬੈਠਣ ਲਈ ਕਿਹਾ ਤੇ ਥੋੜ੍ਹੀ ਦੇਰ ਬਾਅਦ, ਉਸਨੂੰ ਕੋਲਡ ਡਰਿੰਕ ਦੀ ਪੇਸ਼ਕਸ਼ ਕੀਤੀ। ਔਰਤ ਦਾ ਇਲਜ਼ਾਮ ਹੈ ਕਿ ਉਹ ਡਰਿੰਕ ਪੀਣ ਤੋਂ ਬਾਅਦ ਹੋਸ਼ ਗੁਆ ਬੈਠੀ। ਇਸ ਦੌਰਾਨ, ਮੁਲਜ਼ਮ ਨੇ ਉਸਦੀ ਬੇਹੋਸ਼ੀ ਦੀ ਹਾਲਤ ਦਾ ਫਾਇਦਾ ਉਠਾਇਆ ਤੇ ਉਸ ਨਾਲ ਸਰੀਰਕ ਸਬੰਧ ਬਣਾਏ।

“ਰਿਕਾਰਡ ਕੀਤੀ ਵੀਡੀਓ ਦੀ ਵਰਤੋਂ ਕਰਕੇ ਬਲੈਕਮੇਲ ਕੀਤਾ”

ਉਸ ਨੇ ਇਲਜ਼ਾਮ ਲਗਾਇਆ ਕਿ ਜਦੋਂ ਉਹ ਹੋਸ਼ ‘ਚ ਆਈ, ਤਾਂ ਕਮਲਜੀਤ ਸਿੰਘ ਨੇ ਉਸ ਨੂੰ ਆਪਣੇ ਮੋਬਾਈਲ ਫ਼ੋਨ ‘ਤੇ ਉਸਦੀ ਇੱਕ ਇਤਰਾਜ਼ਯੋਗ ਵੀਡੀਓ ਦਿਖਾਈ। ਉਸ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਸ ਘਟਨਾ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਵੀਡੀਓ ਵਾਇਰਲ ਕਰ ਦੇਵੇਗਾ। ਮੁਲਜ਼ਮ ਨੇ ਉਸ ਦੇ ਬੱਚਿਆਂ ਨੂੰ ਅਗਵਾ ਕਰਕੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਉਹ ਉਸ ਨੂੰ ਬਲੈਕਮੇਲ ਕਰਦਾ ਰਿਹਾ, ਵਾਰ-ਵਾਰ ਬੁਲਾਉਂਦਾ ਰਿਹਾ ਤੇ ਉਸ ਦੀ ਮਰਜ਼ੀ ਦੇ ਵਿਰੁੱਧ ਉਸ ਦੇ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ।

Follow Us
ਚੰਡੀਗੜ੍ਹ ਵਿੱਚ ਮੁਫ਼ਤ iPhone ਦਾ ਲੰਗਰ, ਕਾਰੋਬਾਰੀ ਤ੍ਰੇਹਨ ਬੋਲੇ - ਡਰਾਅ ਰਾਹੀਂ ਹੋਵੇਗਾ ਫੈਸਲਾ, ਘਰ ਜਾ ਕੇ ਦੇਵਾਂਗੇ ਫੋਨ
ਚੰਡੀਗੜ੍ਹ ਵਿੱਚ ਮੁਫ਼ਤ iPhone ਦਾ ਲੰਗਰ, ਕਾਰੋਬਾਰੀ ਤ੍ਰੇਹਨ ਬੋਲੇ - ਡਰਾਅ ਰਾਹੀਂ ਹੋਵੇਗਾ ਫੈਸਲਾ, ਘਰ ਜਾ ਕੇ ਦੇਵਾਂਗੇ ਫੋਨ...
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ...
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ......
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ...
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...