AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਤਰਸੇਮ ਸਿੰਘ ਸੇਮਾ ਦੇ ਟਿਕਾਣੇ ‘ਤੇ ਪੁਲਿਸ ਦੀ ਰੇਡ, 10.71 ਲੱਖ ਰੁਪਏ ਦੀ ਨਕਦੀ, ਨਾਜਾਇਜ਼ ਸ਼ਰਾਬ, ਹੁੱਕਾ-ਚਿਲਮ ਬਰਾਮਦ

ਪੁਲਿਸ ਮੁਤਾਬਕ ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ 8 ਬੋਤਲ ਬਲੈਕ ਲੇਬਲ, 10 ਬੋਤਲ ਬੈਲੇਨਟਾਈਨ ਵਿਸਕੀ ਤੇ 4 ਬੋਤਲ ਜੇਮਿਸਨ ਵਿਸਕੀ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ 3 ਹੁੱਕਾ-ਚਿਲਮ ਤੇ 3 ਹੁੱਕਾ ਪਾਈਪ ਵੀ ਪੁਲਿਸ ਨੇ ਕਬਜ਼ੇ 'ਚ ਲਏ ਹਨ। ਪੁਲਿਸ ਨੇ ਇੱਕ ਬੈਗ 'ਚੋਂ 10,71,990 ਰੁਪਏ ਦੀ ਭਾਰਤੀ ਕਰੰਸੀ ਵੀ ਬਰਾਮਦ ਕੀਤੀ ਹੈ।

ਤਰਸੇਮ ਸਿੰਘ ਸੇਮਾ ਦੇ ਟਿਕਾਣੇ 'ਤੇ ਪੁਲਿਸ ਦੀ ਰੇਡ, 10.71 ਲੱਖ ਰੁਪਏ ਦੀ ਨਕਦੀ, ਨਾਜਾਇਜ਼ ਸ਼ਰਾਬ, ਹੁੱਕਾ-ਚਿਲਮ ਬਰਾਮਦ
davinder-kumar-jalandhar
| Updated On: 31 Aug 2026 15:02 PM IST
Share

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਦੇ ਕਥਿਤ ਤੌਰ ‘ਤੇ ਨਾਮੀ ਤਸਕਰ ਤਰਸੇਮ ਸਿੰਘ ਉਰਫ਼ ਸੇਮਾ ਦੇ ਟਿਕਾਣੇ ‘ਤੇ ਰੇਡ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਕੋਲੋਂ 10.71 ਲੱਖ ਰੁਪਏ ਦੀ ਨਕਦੀ, ਵਿਦੇਸ਼ੀ ਸ਼ਰਾਬ, ਹੁੱਕਾ-ਚਿਲਮ, ਮੋਬਾਈਲ ਫੋਨ ਤੇ ਸੋਨੇ ਦੇ ਗਹਿਣੇ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਏਡੀਸੀਪੀ ਜ਼ੋਨ-2 ਮਾਧਵੀ ਸ਼ਰਮਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਐਕਸਾਈਜ਼ ਇੰਸਪੈਕਟਰ ਮਨਜੀਤ ਸਿੰਘ ਤੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਟੀਮ ਨੇ 30 ਅਗਸਤ ਨੂੰ ਬਾਬਾ ਕਾਹਨਦਾਸ ਨਗਰ, ਗਲੀ ਨੰਬਰ 1, ਮਕਾਨ ਨੰਬਰ 3 ਵਿਖੇ ਕਾਰਵਾਈ ਕੀਤੀ। ਇਸ ਦੌਰਾਨ ਤਰਸੇਮ ਸਿੰਘ ਉਰਫ਼ ਸੇਮਾ, ਪੁੱਤਰ ਬੂਆ ਦਾਸ, ਨੂੰ ਕਾਬੂ ਕੀਤਾ ਗਿਆ।

ਵਿਦੇਸ਼ੀ ਸ਼ਰਾਬ ਤੇ ਹੁੱਕਾ-ਚਿਲਮ ਬਰਾਮਦ

ਪੁਲਿਸ ਮੁਤਾਬਕ ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ 8 ਬੋਤਲ ਬਲੈਕ ਲੇਬਲ, 10 ਬੋਤਲ ਬੈਲੇਨਟਾਈਨ ਵਿਸਕੀ ਤੇ 4 ਬੋਤਲ ਜੇਮਿਸਨ ਵਿਸਕੀ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ 3 ਹੁੱਕਾ-ਚਿਲਮ ਤੇ 3 ਹੁੱਕਾ ਪਾਈਪ ਵੀ ਪੁਲਿਸ ਨੇ ਕਬਜ਼ੇ ‘ਚ ਲਏ ਹਨ। ਪੁਲਿਸ ਨੇ ਇੱਕ ਬੈਗ ‘ਚੋਂ 10,71,990 ਰੁਪਏ ਦੀ ਭਾਰਤੀ ਕਰੰਸੀ ਵੀ ਬਰਾਮਦ ਕੀਤੀ ਹੈ।

ਮੋਬਾਈਲ ਫ਼ੋਨ ਤੇ ਸੋਨੇ ਦੇ ਗਹਿਣੇ ਵੀ ਜ਼ਬਤ

ਬਰਾਮਦਗੀ ‘ਚ ਇੱਕ ਐਪਲ ਮੋਬਾਈਲ, ਇੱਕ ਐਪਲ ਟੈਬਲੇਟ, ਇੱਕ ਸੈਮਸੰਗ ਮੋਬਾਈਲ, ਇੱਕ ਸੈਮਸੰਗ ਕੀਪੈਡ ਫੋਨ ਤੇ ਇੱਕ ਵੀਵੋ ਮੋਬਾਈਲ ਸ਼ਾਮਲ ਹਨ। ਇਸ ਤੋਂ ਇਲਾਵਾ ਪੁਲਿਸ ਨੇ ਦੋ ਸੋਨੇ ਦੇ ਬਰੇਸਲੈਟ ਤੇ ਚਾਰ ਸੋਨੇ ਦੀਆਂ ਅੰਗੂਠੀਆਂ ਵੀ ਕਬਜ਼ੇ ‘ਚ ਲਈਆਂ ਹਨ।

ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ

ਥਾਣਾ ਬਸਤੀ ਬਾਵਾ ਖੇਲ ‘ਚ ਮੁਲਜ਼ਮ ਖ਼ਿਲਾਫ਼ ਐਕਸਾਈਜ਼ ਐਕਟ, ਕੋਟਪਾ (COTPA) ਐਕਟ ਦੀਆਂ ਧਾਰਾਵਾਂ 4-ਏ ਤੇ 21-ਏ ਤੇ ਬੀਐਨਐਸ ਦੀ ਧਾਰਾ 318(4) ਤਹਿਤ ਐੱਫਆਈਆਰ ਨੰਬਰ 252 ਦਰਜ ਕੀਤੀ ਗਈ ਹੈ। ਪੁਲਿਸ ਦੀ ਮੁੱਢਲੀ ਜਾਂਚ ਮੁਤਾਬਕ ਤਰਸੇਮ ਸਿੰਘ ਉਰਫ਼ ਸੇਮਾ ਖ਼ਿਲਾਫ਼ ਪਹਿਲਾਂ ਵੀ ਥਾਣਾ ਬਸਤੀ ਬਾਵਾ ਖੇਲ ‘ਚ ਕੁੱਟ-ਮਾਰ, ਚੋਰੀ ਤੇ ਐਕਸਾਈਜ਼ ਐਕਟ ਨਾਲ ਸਬੰਧਤ ਘੱਟੋ-ਘੱਟ 6 ਅਪਰਾਧਿਕ ਮਾਮਲੇ ਦਰਜ ਹਨ।

ਫ਼ਿਲਹਾਲ ਪੁਲਿਸ ਮੁਲਜ਼ਮ ਕੋਲੋਂ ਪੁੱਛਗਿੱਛ ਕਰ ਰਹੀ ਹੈ। ਜਾਂਚ ‘ਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਰਾਮਦ ਕੀਤੀ ਗਈ ਵਿਦੇਸ਼ੀ ਸ਼ਰਾਬ ਉਹ ਕਿੱਥੋਂ ਲਿਆਉਂਦਾ ਸੀ ਤੇ 10.71 ਲੱਖ ਰੁਪਏ ਦੀ ਨਕਦੀ ਦਾ ਸਰੋਤ ਕੀ ਹੈ।

Follow Us
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ...
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ......
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ...
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...