AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

‘ਬਹਿਰੀਨ ਵਾਲੀ ਬੀਬੀ’ ਮਾਮਲੇ ‘ਤੇ ਵਲਟੋਹਾ ਦਾ ਸਪਸ਼ਟੀਕਰਨ, ਬੋਲੇ- ਧੋਖਾਧੜੀ ਕਰਨ ਦੀ ਆਦੀ ਹੈ ਮਹਿਲਾ

ਵਲਟੋਹਾ ਨੇ ਇਲਜ਼ਾਮ ਲਗਾਇਆ ਕਿ ਬੀਬੀ ਧੋਖਾਧੜੀ ਕਰਨ ਦੀ ਵੀ ਆਦੀ ਹੈ। ਉਸ ਖਿਲਾਫ਼ ਪੰਜ ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲੇ ਦਰਜ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮਾਮਲਾ ਨਾਭਾ ਦੀ ਅਦਾਲਤ ਵਿੱਚ ਵਿਚਾਰ ਅਧੀਨ ਹੈ ਤੇ ਮਹਿਲਾ ਨੂੰ ਭਾਰਤ ਆਉਣ ਸਮੇਂ ਏਅਰਪੋਰਟ 'ਤੇ ਇਸੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਅਨੁਸਾਰ ਮਹਿਲਾ ਕੁਝ ਸਮਾਂ ਜੇਲ੍ਹ 'ਚ ਵੀ ਰਹੀ।

'ਬਹਿਰੀਨ ਵਾਲੀ ਬੀਬੀ' ਮਾਮਲੇ 'ਤੇ ਵਲਟੋਹਾ ਦਾ ਸਪਸ਼ਟੀਕਰਨ, ਬੋਲੇ- ਧੋਖਾਧੜੀ ਕਰਨ ਦੀ ਆਦੀ ਹੈ ਮਹਿਲਾ
tv9-punjabi
| Updated On: 22 Sep 2026 13:12 PM IST
Share

ਗੰਭੀਰ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਅਮਰਜੀਤ ਸਿੰਘ ਚਾਵਲਾ ਤੇ ਮਲਕੀਤ ਸਿੰਘ ਨੂੰ ਪੰਥ ‘ਚੋਂ ਛੇਕੇ ਜਾਣ ਤੋਂ ਬਾਅਦ ‘ਬਹਿਰੀਨ ਵਾਲੀ ਬੀਬੀ’ ਦਾ ਮਾਮਲਾ ਪੰਜਾਬ ਦੀ ਸਿਆਸਤ ‘ਚ ਗਰਮਾਇਆ ਹੋਇਆ ਹੈ। ਬੀਤੇ ਦਿਨ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਨੇ ਇਲਜ਼ਾਮ ਲਗਾਇਆ ਸੀ ਕਿ ‘ਬਹਿਰੀਨ ਵਾਲੀ ਬੀਬੀ’ ਨੂੰ ਗਿਣੇ-ਮਿੱਥੇ ਏਜੰਡੇ ਤਹਿਤ ਭਾਰਤ ਲਿਆਂਦਾ ਗਿਆ ਸੀ।

ਪੰਨੂ ਨੇ ਇਲਜ਼ਾਮ ਲਗਾਇਆ ਸੀ ਬਹਿਰੀਨ ਵਾਲੀ ਮਹਿਲਾ ਨੂੰ ਪੰਜਾਬ ਲਿਆਉਣ ‘ਚ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਤੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਦੀ ਭੂਮਿਕਾ ਸੀ। ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਸਪੱਸ਼ਟੀਕਰਨ ਦਿੱਤਾ ਹੈ।

‘ਬਹਿਰੀਨ ਵਾਲੀ ਬੀਬੀ’ ਨੂੰ ਭਾਰਤ ਤੇ ਪੰਜਾਬ ਲਿਆਉਣ ਸਬੰਧੀ ਆਪਣੇ ਖ਼ਿਲਾਫ਼ ਉੱਠ ਰਹੇ ਸਵਾਲਾਂ ‘ਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਇਨ੍ਹਾਂ ਸਵਾਲਾਂ ਨੂੰ ਝੂਠਾ ਤੇ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਉਹ ਇਨ੍ਹਾਂ ਦੋਸ਼ਾਂ ਦਾ ਡਟ ਕੇ ਵਿਰੋਧ ਕਰਦੇ ਹਨ।

“ਜਬਰ-ਜਨਾਹ ਵਰਗੇ ਪਹਿਲੇ ਵੀ ਝੂਠੇ ਮੁਕੱਦਮੇ ਦਰਜਾ ਕਰਵਾ ਚੁੱਕੀ ਮਹਿਲਾ”

ਵਲਟੋਹਾ ਨੇ ਆਪਣੇ ਬਿਆਨ ‘ਚ ਦਾਅਵਾ ਕੀਤਾ ਕਿ ਬਹਿਰੀਨ ਵਾਲੀ ਬੀਬੀ ਨੂੰ ਸਤੀ ਸਵਿੱਤਰੀ ਦੱਸਣ ਵਾਲੇ ਉਸ ਦਾ ਅਸਲੀ ਆਚਰਣ ਸਾਹਮਣੇ ਆਉਣ ‘ਤੇ ਜਰੂਰ ਪਛਤਾਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਉਕਤ ਮਹਿਲਾ ਜਬਰ-ਜਨਾਹ ਵਰਗੇ ਪਹਿਲੇ ਵੀ ਝੂਠੇ ਮੁਕੱਦਮੇ ਦਰਜਾ ਕਰਵਾ ਚੁੱਕੀ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਮਹਿਲਾ ਵੱਲੋਂ ਪਹਿਲਾਂ ਵੀ ਧੂਰੀ ਥਾਣੇ ‘ਚ ਜਬਰ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ, ਜੋ ਜਾਂਚ ‘ਚ ਝੂਠਾ ਪਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਤੇ ਅਦਾਲਤੀ ਕਾਰਵਾਈ ‘ਚ ਮਾਮਲਾ ਝੂਠਾ ਪਾਇਆ ਗਿਆ ਤੇ ਇਸ ਸਬੰਧੀ ਭਾਰਤੀ ਦੰਡਾਵਲੀ ਦੀ ਧਾਰਾ 182 ਤਹਿਤ ਕਾਰਵਾਈ ਵੀ ਚੱਲ ਰਹੀ ਹੈ।

ਵਲਟੋਹਾ ਨੇ ਇਲਜ਼ਾਮ ਲਗਾਇਆ ਕਿ ਬੀਬੀ ਧੋਖਾਧੜੀ ਕਰਨ ਦੀ ਵੀ ਆਦੀ ਹੈ। ਉਸ ਖਿਲਾਫ਼ ਪੰਜ ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲੇ ਦਰਜ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮਾਮਲਾ ਨਾਭਾ ਦੀ ਅਦਾਲਤ ਵਿੱਚ ਵਿਚਾਰ ਅਧੀਨ ਹੈ ਤੇ ਮਹਿਲਾ ਨੂੰ ਭਾਰਤ ਆਉਣ ਸਮੇਂ ਏਅਰਪੋਰਟ ‘ਤੇ ਇਸੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਅਨੁਸਾਰ ਮਹਿਲਾ ਕੁਝ ਸਮਾਂ ਜੇਲ੍ਹ ‘ਚ ਵੀ ਰਹੀ।

“ਪਹਿਲਾਂ ਸ਼ਿਕਾਇਤ ਕਿਉਂ ਨਹੀਂ ਕੀਤੀ”

ਵਲਟੋਹਾ ਨੇ ਇਹ ਸਵਾਲ ਵੀ ਚੁੱਕਿਆ ਕਿ ਜੇਕਰ ਮਹਿਲਾ ਦੇ ਦਾਅਵੇ ਅਨੁਸਾਰ ਉਸ ਨਾਲ ਲੰਬੇ ਸਮੇਂ ਤੱਕ ਜਬਰ-ਜਨਾਹ ਹੁੰਦਾ ਰਿਹਾ ਤਾਂ ਉਸ ਨੇ ਇਸ ਬਾਰੇ ਪਹਿਲਾਂ ਸ਼ਿਕਾਇਤ ਕਿਉਂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮਹਿਲਾ ਵੱਲੋਂ ਵੱਖ-ਵੱਖ ਅਦਾਲਤਾਂ ‘ਚ ਪੇਸ਼ੀਆਂ ਭੁਗਤਣ, ਹੋਰ ਸ਼ਹਿਰਾਂ ‘ਚ ਆਉਣ-ਜਾਣ ਤੇ ਮੋਬਾਈਲ ਫੋਨ ਦੀ ਵਰਤੋਂ ਦੇ ਬਾਵਜੂਦ ਚੁੱਪ ਰਹਿਣ ਸਬੰਧੀ ਸਵਾਲ ਉੱਠਦੇ ਹਨ।

ਸੋਸ਼ਲ ਮੀਡੀਆ ਅਤੇ ਪ੍ਰੈੱਸ ਵਿੱਚ ਕੀਤੇ ਜਾ ਰਹੇ ਉਨ੍ਹਾਂ ਦਾਅਵਿਆਂ ਬਾਰੇ ਵੀ ਵਲਟੋਹਾ ਨੇ ਸਪਸ਼ਟੀਕਰਨ ਦਿੱਤਾ ਕਿ ਉਨ੍ਹਾਂ ਅਤੇ ਝਿੰਜਰ ਵੱਲੋਂ ਮਹਿਲਾ ਨੂੰ ਬਹਿਰੀਨ ਤੋਂ ਕਿਸੇ ਸਾਜ਼ਿਸ਼ ਲਈ ਭਾਰਤ ਲਿਆਂਦਾ ਗਿਆ, ਇਹ ਦਾਅਵਾ ਗਲਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਾਸਪੋਰਟ ਹੀ ਦਸ ਸਾਲ ਤੋਂ ਵੱਧ ਸਮੇਂ ਤੋਂ ਵੈਧਤਾ ਮਿਆਦ ਪਾਰ ਕਰ ਚੁੱਕਿਆ ਹੋਇਆ ਹੈ। ਇਸੇ ਦੌਰਾਨ ਵਲਟੋਹਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਮਰਜੀਤ ਸਿੰਘ ਚਾਵਲਾ ਸਬੰਧੀ ਸੁਣਾਏ ਗਏ ਹੁਕਮਨਾਮੇ ਅੱਗੇ ਸਿਰ ਝੁਕਾਉਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਚਾਵਲਾ ਦੁਨਿਆਵੀ ਅਦਾਲਤ ਤੇ ਅਕਾਲ ਤਖ਼ਤ ਦੀ ਰੂਹਾਨੀ ਅਦਾਲਤ ਤੋਂ ਜਲਦ ਸੁਰਖ਼ਰੂ ਹੋਣਗੇ।

Follow Us
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ...
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ......
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ...
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...