AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

RRB NTPC 2026: ਰੇਲਵੇ ‘ਚ 3477 ਅਹੁਦਿਆਂ ‘ਤੇ ਨਿਕਲੀ ਭਰਤੀ, 8 ਅਕਤੂਬਰ ਤੋਂ ਸ਼ੁਰੂ ਹੋਣਗੀਆਂ ਅਰਜ਼ੀਆਂ

RRB NTPC 2026: ਰੇਲਵੇ ਵਿੱਚ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਗ੍ਰੈਜੂਏਟ ਨੌਜਵਾਨਾਂ ਲਈ ਵੱਡਾ ਅਪਡੇਟ ਹੈ। RRB ਨੇ NTPC ਗ੍ਰੈਜੂਏਟ ਲੈਵਲ ਦੇ 3,477 ਅਹੁਦਿਆਂ 'ਤੇ ਭਰਤੀ ਦਾ ਐਲਾਨ ਕੀਤਾ ਹੈ। ਇਨ੍ਹਾਂ ਅਹੁਦਿਆਂ ਲਈ ਅਰਜ਼ੀਆਂ 8 ਅਕਤੂਬਰ ਤੋਂ ਸ਼ੁਰੂ ਹੋਣਗੀਆਂ।

RRB NTPC 2026: ਰੇਲਵੇ 'ਚ 3477 ਅਹੁਦਿਆਂ 'ਤੇ ਨਿਕਲੀ ਭਰਤੀ, 8 ਅਕਤੂਬਰ ਤੋਂ ਸ਼ੁਰੂ ਹੋਣਗੀਆਂ ਅਰਜ਼ੀਆਂ
ਰੇਲਵੇ ‘ਚ 3477 ਅਹੁਦਿਆਂ ਲਈ ਭਰਤੀ
tv9-punjabi
| Updated On: 22 Sep 2026 14:00 PM IST
Share

ਰੇਲਵੇ ਵਿੱਚ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਗ੍ਰੈਜੂਏਟ ਨੌਜਵਾਨਾਂ ਲਈ ਜ਼ਰੂਰੀ ਅਪਡੇਟ ਹੈ। ਰੇਲਵੇ ਭਰਤੀ ਬੋਰਡ (RRB) ਨੇ ਨਾਨ-ਟੈਕਨੀਕਲ ਪਾਪੁਲਰ ਕੈਟੇਗਰੀ (NTPC) ਗ੍ਰੈਜੂਏਟ ਲੈਵਲ ਦੇ 3,477 ਅਹੁਦਿਆਂ ‘ਤੇ ਭਰਤੀ ਦਾ ਸਾਂਕੇਤਿਕ ਇਸ਼ਤਿਹਾਰ ਜਾਰੀ ਕੀਤਾ ਹੈ। ਇਹ ਭਰਤੀ CEN 06/2026 ਦੇ ਤਹਿਤ ਹੋਵੇਗੀ। ਅਰਜ਼ੀ ਪ੍ਰਕਿਰਿਆ 8 ਅਕਤੂਬਰ 2026 ਤੋਂ ਸ਼ੁਰੂ ਹੋਵੇਗੀ ਅਤੇ ਉਮੀਦਵਾਰ 6 ਨਵੰਬਰ 2026 ਰਾਤ 11:59 ਵਜੇ ਤੱਕ ਅਰਜ਼ੀ ਦੇ ਸਕਣਗੇ। ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ rrbapply.gov.in ‘ਤੇ ਜਾ ਕੇ ਫਾਰਮ ਭਰ ਸਕਦੇ ਹਨ। ਇਸ ਭਰਤੀ ਵਿੱਚ ਲੈਵਲ-5 ਅਤੇ ਲੈਵਲ-6 ਦੇ ਵੱਖ-ਵੱਖ ਅਹੁਦੇ ਸ਼ਾਮਲ ਹਨ।

ਕਿਹੜੇ ਅਹੁਦਿਆਂ ‘ਤੇ ਹੋਵੇਗੀ ਭਰਤੀ?

ਇਸ ਭਰਤੀ ਦੇ ਤਹਿਤ ਰੇਲਵੇ ਵਿੱਚ ਚੀਫ ਕਮਰਸ਼ੀਅਲ ਕਮ ਟਿਕਟ ਸੁਪਰਵਾਈਜ਼ਰ, ਸਟੇਸ਼ਨ ਮਾਸਟਰ, ਗੁੱਡਜ਼ ਟ੍ਰੇਨ ਮੈਨੇਜਰ, ਜੂਨੀਅਰ ਅਕਾਊਂਟਸ ਅਸਿਸਟੈਂਟ ਕਮ ਟਾਈਪਿਸਟ, ਸੀਨੀਅਰ ਕਲਰਕ ਕਮ ਟਾਈਪਿਸਟ ਅਤੇ ਟ੍ਰੈਫਿਕ ਅਸਿਸਟੈਂਟ ਵਰਗੇ ਅਹੁਦਿਆਂ ‘ਤੇ ਨਿਯੁਕਤੀ ਕੀਤੀ ਜਾਵੇਗੀ।

ਵਿਦਿਅਕ ਯੋਗਤਾ ਅਤੇ ਉਮਰ ਸੀਮਾ

NTPC ਗ੍ਰੈਜੂਏਟ ਲੈਵਲ ਭਰਤੀ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਪਾਸ ਹੋਣਾ ਜ਼ਰੂਰੀ ਹੈ। ਉਮਰ ਸੀਮਾ 18 ਤੋਂ 33 ਸਾਲ ਨਿਰਧਾਰਤ ਕੀਤੀ ਗਈ ਹੈ। SC ਅਤੇ ST ਵਰਗ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਸੀਮਾ ਵਿੱਚ 5 ਸਾਲ, ਜਦਕਿ OBC ਵਰਗ ਨੂੰ 3 ਸਾਲ ਦੀ ਛੋਟ ਮਿਲੇਗੀ।

CBT-1 ਅਤੇ CBT-2 ਵਿੱਚ ਹੋਵੇਗੀ ਪ੍ਰੀਖਿਆ

ਪਿਛਲੀ ਭਰਤੀ ਦੇ ਪੈਟਰਨ ਦੇ ਆਧਾਰ ‘ਤੇ ਚੋਣ ਪ੍ਰਕਿਰਿਆ ਵਿੱਚ CBT-1 ਅਤੇ CBT-2 ਸ਼ਾਮਲ ਹੋਣਗੇ। CBT-1 ਵਿੱਚ 90 ਮਿੰਟਾਂ ਵਿੱਚ 100 ਸਵਾਲ ਪੁੱਛੇ ਜਾਣਗੇ। ਇਨ੍ਹਾਂ ਵਿੱਚ 40 ਜਨਰਲ ਅਵੇਅਰਨੈੱਸ, 30 ਮੈਥਸ ਅਤੇ 30 ਜਨਰਲ ਇੰਟੈਲੀਜੈਂਸ ‘ਤੇ ਰੀਜ਼ਨਿੰਗ ਦੇ ਸਵਾਲ ਹੋਣਗੇ। CBT-2 ਵਿੱਚ 120 ਸਵਾਲ ਹੋਣਗੇ, ਜਿਨ੍ਹਾਂ ਵਿੱਚ 50 ਜਨਰਲ ਅਵੇਅਰਨੈੱਸ, 35 ਮੈਥਸ ਅਤੇ 35 ਰੀਜ਼ਨਿੰਗ ਦੇ ਸਵਾਲ ਹੋਣਗੇ। ਦੋਵਾਂ ਪ੍ਰੀਖਿਆਵਾਂ ਵਿੱਚ ਗਲਤ ਜਵਾਬ ਦੇਣ ‘ਤੇ ਇੱਕ-ਤਿਹਾਈ ਅੰਕਾਂ ਦੀ ਨੈਗੇਟਿਵ ਮਾਰਕਿੰਗ ਹੋਵੇਗੀ।

ਕੁਝ ਅਹੁਦਿਆਂ ਲਈ ਸਕਿੱਲ ਟੈਸਟ ਜ਼ਰੂਰੀ

ਸਟੇਸ਼ਨ ਮਾਸਟਰ ਅਤੇ ਟ੍ਰੈਫਿਕ ਅਸਿਸਟੈਂਟ ਦੇ ਅਹੁਦਿਆਂ ਲਈ CBAT ਹੋਵੇਗਾ। ਉੱਥੇ ਹੀ, ਜੂਨੀਅਰ ਅਕਾਊਂਟਸ ਅਸਿਸਟੈਂਟ ਕਮ ਟਾਈਪਿਸਟ ਅਤੇ ਸੀਨੀਅਰ ਕਲਰਕ ਕਮ ਟਾਈਪਿਸਟ ਦੇ ਅਹੁਦਿਆਂ ਲਈ CBTST ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ ਅਤੇ ਮੈਡੀਕਲ ਐਗਜ਼ਾਮਿਨੇਸ਼ਨ ਹੋਵੇਗਾ।

ਅਰਜ਼ੀ ਫੀਸ ਅਤੇ ਗਰੁੱਪ D ਭਰਤੀ ਅਪਡੇਟ

ਜਨਰਲ ਵਰਗ ਲਈ ਅਰਜ਼ੀ ਫੀਸ 500 ਰੁਪਏ ਹੈ। CBT-1 ਵਿੱਚ ਸ਼ਾਮਲ ਹੋਣ ‘ਤੇ 400 ਰੁਪਏ ਵਾਪਸ ਕਰ ਦਿੱਤੇ ਜਾਣਗੇ। SC, ST, ਮਹਿਲਾ, EBC ਅਤੇ ਦਿਵਿਆਂਗ ਉਮੀਦਵਾਰਾਂ ਲਈ ਫੀਸ 250 ਰੁਪਏ ਹੈ, ਜੋ ਪ੍ਰੀਖਿਆ ਵਿੱਚ ਸ਼ਾਮਲ ਹੋਣ ਤੇ ਵਾਪਸ ਕਰ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ ਰੇਲਵੇ ਵਿੱਚ ਕਰੀਬ 30 ਹਜ਼ਾਰ ਲੈਵਲ-1 ਯਾਨੀ ਗਰੁੱਪ D ਦੇ ਅਹੁਦਿਆਂ ‘ਤੇ ਵੀ ਭਰਤੀ ਦੀ ਤਿਆਰੀ ਚੱਲ ਰਹੀ ਹੈ। ਇਸ ਦਾ ਇਸ਼ਤਿਹਾਰ ਸਤੰਬਰ-ਅਕਤੂਬਰ ਵਿੱਚ ਜਾਰੀ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਟ੍ਰੈਕ ਮੇਂਟੇਨਰ, ਪੁਆਇੰਟਸਮੈਨ, ਅਸਿਸਟੈਂਟ ਸਿਗਨਲ ਐਂਡ ਟੈਲੀਕਾਮ ਅਤੇ ਅਸਿਸਟੈਂਟ ਲੋਕੋ ਸ਼ੈੱਡ ਵਰਗੇ ਅਹੁਦੇ ਸ਼ਾਮਲ ਹੋ ਸਕਦੇ ਹਨ।

Source:TV9Hindi.com

Follow Us
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?...
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ...
ਨੇਪਾਲ ਵਿੱਚ ਡੇਢ ਮਹੀਨੇ ਬਾਅਦ ਫਿਰ ਆਫ਼ਤ, ਬੁੱਢੀ ਗੰਡਕ ਨਦੀ ਨੇ ਮਚਾਈ ਤਬਾਹੀ
ਨੇਪਾਲ ਵਿੱਚ ਡੇਢ ਮਹੀਨੇ ਬਾਅਦ ਫਿਰ ਆਫ਼ਤ, ਬੁੱਢੀ ਗੰਡਕ ਨਦੀ ਨੇ ਮਚਾਈ ਤਬਾਹੀ...
ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ
ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ...
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ...
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!...
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ...
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ...
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼...