ਨਹੀਂ ਚੱਲੇਗੀ ਨਿੱਕਰ-ਕੈਪਰੀ, ਪੂਰੇ ਕੱਪੜੇ ਪਾ ਕੇ ਥਾਣੇ ਆਓ… ਜਲੰਧਰ ਪੁਲਿਸ ਨੇ ਜਾਰੀ ਕੀਤਾ ਨੋਟਿਸ
ਜਲੰਧਰ ਪੁਲਿਸ ਨੇ ਕਈ ਥਾਣਿਆਂ ਦੇ ਬਾਹਰ ਇੱਕ ਨੋਟਿਸ ਲਗਾਇਆ ਹੈ ਜਿਸ ਵਿੱਚ ਲਿਖਿਆ ਹੈ ਕਿ ਜੇਕਰ ਪੁਲਿਸ ਥਾਣੇ ਦੇ ਅੰਦਰ ਸ਼ਿਕਾਇਤ ਦਰਜ ਕਰਵਾਉਣੀ ਹੈ ਤਾਂ ਲੋਕਾਂ ਨੂੰ ਕੈਪਰੀ ਅਤੇ ਨਿੱਕਰ ਦੀ ਬਜਾਏ ਪੂਰੇ ਕੱਪੜੇ ਪਾਉਣੇ ਪੈਣਗੇ ਤਾਂ ਹੀ ਉਨ੍ਹਾਂ ਦੀ ਸ਼ਿਕਾਇਤ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੰਜਾਬ ਵਿੱਚ ਜਲੰਧਰ ਦੇ ਥਾਣਿਆਂ ਦੇ ਬਾਹਰ ਕੁਝ ਵੱਖ-ਵੱਖ ਤਰ੍ਹਾਂ ਦੇ ਨੋਟਿਸ ਲਗਾਏ ਗਏ ਹਨ। ਨਿੱਕਰ ਅਤੇ ਕੈਪਰੀ ਪਾ ਕੇ ਥਾਣਿਆਂ ਵਿੱਚ ਜਾਣ ਵਾਲਿਆਂ ਦੀ ਸੁਣਵਾਈ ਨਹੀਂ ਹੋਵੇਗੀ। ਪੁਲਿਸ ਦਾ ਕਹਿਣਾ ਹੈ ਕਿ ਕਈ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਸੀ, ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ। ਪੁਲਿਸ ਨੇ ਇਹ ਵੀ ਕਿਹਾ ਹੈ ਕਿ ਇਹ ਨੋਟੀਫਿਕੇਸ਼ਨ ਕਈ ਦਿਨ ਪਹਿਲਾਂ ਲਗਾਇਆ ਗਿਆ ਹੈ। ਇਸ ਨੋਟਿਸ ਵਿੱਚ ਪੁਲਿਸ ਨੇ ਲੋਕਾਂ ਨੂੰ ਪੂਰੇ ਕੱਪੜੇ ਪਾ ਕੇ ਥਾਣੇ ਆਉਣ ਦੀ ਅਪੀਲ ਕੀਤੀ ਹੈ।