ਜਲੰਧਰ: AAP ਆਗੂ ਦਾ ਗੋਲੀਆਂ ਮਾਰ ਕੇ ਕਤਲ, CCTV ਵੀਡੀਓ ਆਈ ਸਾਹਮਣੇ

Published: 

06 Feb 2026 14:40 PM IST

ਲੱਕੀ ਸਵੇਰੇ 8:15 ਵਜੇ ਆਮ ਵਾਂਗ ਗੁਰਦੁਆਰਾ ਸਾਹਿਬ 'ਚ ਅਰਦਾਸ ਕਰਨ ਲਈ ਆਏ ਸਨ। ਉਨ੍ਹਾਂ ਨੇ ਮੱਥਾ ਟੇਕਿਆ ਤੇ ਗੁਰਦੁਆਰੇ ਤੋਂ ਬਾਹਰ ਆ ਕੇ ਆਪਣੀ ਗੱਡੀ 'ਚ ਬੈਠੇ ਹੀ ਸਨ ਕਿ ਹਮਲਾਵਰ ਨੇ ਗੋਲੀਆਂ ਚਲਾ ਦਿੱਤਾ। ਐਕਟਿਵਾ 'ਤੇ ਸਵਾਰ ਦੋਵੇਂ ਮੁਲਜ਼ਮਾਂ ਦੀ ਇੱਕ ਫੋਟੋ ਵੀ ਸਾਹਮਣੇ ਆਈ ਹੈ। ਸੀਸੀਟੀਵੀ ਫੁਟੇਜ 'ਚ ਦੋ ਵਿਅਕਤੀ ਚਿੱਟੀ ਐਕਟਿਵਾ 'ਤੇ ਸਵਾਰ ਦਿਖਾਈ ਦੇ ਰਹੇ ਹਨ।

ਜਲੰਧਰ: AAP ਆਗੂ ਦਾ ਗੋਲੀਆਂ ਮਾਰ ਕੇ ਕਤਲ, CCTV ਵੀਡੀਓ ਆਈ ਸਾਹਮਣੇ
Follow Us On

ਜਲੰਧਰ ਦੇ ਪੌਸ਼ ਇਲਾਕੇ ਮਾਡਲ ‘ਚ ਆਮ ਆਮਦੀ ਪਾਰਟੀ ਆਗੂ ਤੇ ਫਾਈਨੈਂਸਰ ਲੱਕੀ ਓਬਰਾਏ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ਨੂੰ ਮਾਡਲ ਟਾਊਨ ਦੇ ਗੁਰੁਦਆਰਾ ਸਾਹਿਬ ਪਾਰਕਿੰਗ ਬਾਹਰ ਗੋਲੀਆਂ ਨਾ ਭੁੰਨ ਦਿੱਤਾ ਗਿਆ। ਘਟਨਾ ਦਾ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ‘ਚ ਦੇਖਿਆ ਗਿਆ ਹੈ ਕਿ ਕਾਲੇ ਰੰਗ ਦੀ ਹੁੱਡ ਪਹਿਨੇ ਇੱਕ ਨੌਜਵਾਨ ਪੈਦਲ ਆਇਆ ਤੇ ਉਸ ਨੇ ਥਾਰ ‘ਤੇ ਸਵਾਰ ਲੱਕੀ ਓਬਰਾਏ ‘ਤੇ ਗੋਲੀਬਾਰੀ ਕਰ ਦਿੱਤੀ। ਇਸ ਤੋਂ ਬਾਅਦ ਉਹ ਭੱਜ ਰਿਹਾ ਹੈ।

ਇਸ ਪੂਰੀ ਘਟਨਾ ਦੌਰਾਨ ਬਦਮਾਸ਼ ਦਾ ਇੱਕ ਹੋਰ ਸਾਥੀ ਐਕਟਿਵਾ ‘ਤੇ ਖੜ੍ਹਾ ਸੀ। ਹਮਲਾ ਕਰਨ ਤੋਂ ਬਾਅਦ, ਦੋਵੇਂ ਦੋਸ਼ੀ ਐਕਟਿਵਾ ‘ਤੇ ਭੱਜ ਗਏ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਪਹਿਲਾਂ ਹੀ ਲੱਕੀ ਓਬਰਾਏ ਦੀ ਰੇਕੀ ਕੀਤੀ ਸੀ। ਜਾਣਕਾਰੀ ਮੁਤਾਬਕ ਲੱਕੀ ਸਵੇਰੇ 8:15 ਵਜੇ ਆਮ ਵਾਂਗ ਗੁਰਦੁਆਰਾ ਸਾਹਿਬ ‘ਚ ਅਰਦਾਸ ਕਰਨ ਲਈ ਆਏ ਸਨ। ਉਨ੍ਹਾਂ ਨੇ ਮੱਥਾ ਟੇਕਿਆ ਤੇ ਗੁਰਦੁਆਰੇ ਤੋਂ ਬਾਹਰ ਆ ਕੇ ਆਪਣੀ ਗੱਡੀ ‘ਚ ਬੈਠੇ ਹੀ ਸਨ ਕਿ ਹਮਲਾਵਰ ਨੇ ਗੋਲੀਆਂ ਚਲਾ ਦਿੱਤਾ। ਐਕਟਿਵਾ ‘ਤੇ ਸਵਾਰ ਦੋਵੇਂ ਮੁਲਜ਼ਮਾਂ ਦੀ ਇੱਕ ਫੋਟੋ ਵੀ ਸਾਹਮਣੇ ਆਈ ਹੈ। ਸੀਸੀਟੀਵੀ ਫੁਟੇਜ ‘ਚ ਦੋ ਵਿਅਕਤੀ ਚਿੱਟੀ ਐਕਟਿਵਾ ‘ਤੇ ਸਵਾਰ ਦਿਖਾਈ ਦੇ ਰਹੇ ਹਨ।

ਸੀਸੀਟੀਵੀ ਤੇ ਪੁਲਿਸ ਜਾਂਚ ਨੇ ਤਿੰਨ ਮੁੱਖ ਖੁਲਾਸੇ ਕੀਤੇ

ਏਡੀਸੀਪੀ ਜਯੰਤ ਪੁਰੀ ਦੀ ਅਗਵਾਈ ਹੇਠ ਹੋਈ ਜਾਂਚ ਚ ਤਿੰਨ ਮੁੱਖ ਖੁਲਾਸੇ ਹੋਏ ਹਨ ਜੋ ਇਸ ਕਤਲ ਨੂੰ ਪੇਸ਼ੇਵਰ ਅਪਰਾਧੀਆਂ ਨਾਲ ਜੋੜਦੇ ਹਨ। ਹਮਲਾਵਰ ਜਾਣਦੇ ਸਨ ਕਿ ਲੱਕੀ ਰੋਜ਼ਾਨਾ ਸਵੇਰੇ 7 ਵਜੇ ਗੁਰਦੁਆਰੇ ਜਾਂਦਾ ਸੀ। ਉਨ੍ਹਾਂ ਨੇ ਲੱਕੀ ਦੀ ਗੱਡੀ ਤੇ ਉਸ ਦੇ ਆਉਣ ਤੇ ਜਾਣ ਦੇ ਸਮੇਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਸੀ।

ਹਮਲਾਵਰਾਂ ਨੇ ਉਸ ਨੂੰ ਖੁੱਲ੍ਹੇ ਵਿੱਚ ਨਹੀਂ ਮਾਰਿਆ, ਕਿਉਂਕਿ ਭੱਜਣ ਦੀ ਗੁੰਜਾਇਸ਼ ਸੀ। ਜਿਵੇਂ ਹੀ ਉਹ ਥਾਰ ਦੇ ਅੰਦਰ ਪਹੁੰਚੇ, ਉਨ੍ਹਾਂ ਤੇ ਗੋਲੀਆਂ ਚਲਾ ਦਿੱਤੀਆਂ, ਤਾਂ ਜੋ ਲੱਕ ਫਸ ਜਾਵੇ ਤੇ ਜਵਾਬੀ ਕਾਰਵਾਈ ਜਾਂ ਆਪਣਾ ਬਚਾਅ ਨਾ ਕਰ ਸਕੇ। ਹਮਲਾਵਰਾਂ ਨੇ ਜਿਸ ਸਫ਼ਾਈ ਨਾਲ ਅਪਰਾਧ ਕੀਤਾ ਤੇ ਫਿਰ ਭੱਜ ਗਏ, ਉਹ ਇੱਕ ਪੇਸ਼ੇਵਰ ਗੈਂਗ ਦਾ ਤਰੀਕਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇੱਕ ਗੈਂਗਸਟਰ ਗਰੁੱਪ ਜਲਦੀ ਹੀ ਕਤਲ ਦੀ ਜ਼ਿੰਮੇਵਾਰੀ ਲੈ ਸਕਦਾ ਹੈ।

ਹਸਪਤਾਲ ਦੇ ਡਾਕਟਰਾਂ ਨੇ ਕੀ ਕਿਹਾ?

ਸ਼੍ਰੀ ਰਾਮ ਹਸਪਤਾਲ ਦੇ ਡਾਕਟਰ ਦੇ ਅਨੁਸਾਰ, ਲੱਕੀ ਨੂੰ ਛਾਤੀ ਚ ਪੰਜ ਤੋਂ ਛੇ ਗੋਲੀਆਂ ਤੇ ਚਿਹਰੇ ਤੇ ਇੱਕ ਗੋਲੀ ਲੱਗੀ ਸੀ। ਉਨ੍ਹਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਸੀ, ਪਰ ਜ਼ਿਆਦਾ ਖੂਨ ਵਹਿਣ ਕਾਰਨ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ।