ਜਨਮਦਿਨ ਦੀ ਪਾਰਟੀ ਤੋਂ ਬਾਅਦ ਮੌਤ… 2 ਦੋਸਤਾਂ ਨੇ ਸੜ੍ਹਕ ਹਾਦਸੇ ‘ਚ ਤੋੜ੍ਹਿਆ ਦਮ, ਇੱਕ ਦੀ ਹਾਲਤ ਗੰਭੀਰ
Jalandhar Accident: ਇਹ ਤਿੰਨੋਂ ਦੋਸਤ, ਸੁਨੀਲ ਦਾ ਦੇਰ ਰਾਤ ਜਨਮਦਿਨ ਮਨਾਉਣ ਤੋਂ ਬਾਅਦ ਇੱਕ ਹੀ ਸਕੂਟੀ 'ਤੇ ਸਵਾਰ ਹੋ ਕੇ ਅਲੀਪੁਰ ਤੋਂ ਬੱਸ ਸਟੈਂਡ ਵੱਲ ਜਾ ਰਹੇ ਸਨ। ਜਿਵੇਂ ਹੀ ਉਹ ਬੱਸ ਸਟੈਂਡ ਪਾਰ ਕਰ ਲਾਡੋਵਾਲੀ ਰੋਡ 'ਤੇ ਪਹੁੰਚੇ ਤਾਂ ਤੇਜ਼ ਰਫਤਾਰ ਐਕਟਿਵਾ ਸੜ੍ਹਕ ਕੰਢੇ ਲੱਗੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ।
ਜਲੰਧਰ ਦੇ ਲਾਡੋਵਾਲੀ ਰੋਡ ‘ਤੇ ਅੱਜ ਸਵੇਰ ਕਰੀਬ 5 ਵਜੇ ਇੱਕ ਦਰਦਨਾਕ ਸੜ੍ਹਕ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ 3 ਦੋਸਤਾਂ ‘ਚੋਂ 2 ਦੀ ਮੌਤ ਹੋ ਗਈ, ਜਦਕਿ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਤਿੰਨੋਂ ਦੋਸਤ ਜਨਮਦਿਨ ਦੀ ਪਾਰਟੀ ਤੋਂ ਬਾਅਦ ਮਨਾਉਣ ਤੋਂ ਬਾਅਦ ਜਲੰਧਰ ਬੱਸ ਸਟੈਂਡ ਵੱਲ ਜਾ ਰਹੇ ਸਨ ਕਿ ਤੇਜ਼ ਰਫਤਾਰ ਦੇ ਕਾਰਨ ਉਨ੍ਹਾਂ ਦੀ ਐਕਟਿਵਾ ਸਕੂਟੀ ਖੰਬੇ ਨਾਲ ਟਕਰਾ ਗਈ।
ਹਾਦਸੇ ‘ਚ ਗੜ੍ਹਾ ਦੇ ਰਹਿਣ ਵਾਲੇ ਵੰਸ਼ ਤੇ ਸੰਸਾਰਪੁਰ ਦੇ ਸੁਨੀਲ ਦੀ ਮੌਤ ਹੋ ਗਈ, ਜਦਕਿ ਗੜ੍ਹਾ ਦਾ ਹੀ ਚੇਤਨ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਦੋਵੇਂ ਦੋਸਤਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ।
ਦੇਰ ਰਾਤ ਮਨਾਇਆ ਜਨਮਦਿਨ
ਜਾਣਕਾਰੀ ਮੁਤਾਬਕ ਇਹ ਤਿੰਨੋਂ ਦੋਸਤ, ਸੁਨੀਲ ਦਾ ਦੇਰ ਰਾਤ ਜਨਮਦਿਨ ਮਨਾਉਣ ਤੋਂ ਬਾਅਦ ਇੱਕ ਹੀ ਸਕੂਟੀ ‘ਤੇ ਸਵਾਰ ਹੋ ਕੇ ਅਲੀਪੁਰ ਤੋਂ ਬੱਸ ਸਟੈਂਡ ਵੱਲ ਜਾ ਰਹੇ ਸਨ। ਜਿਵੇਂ ਹੀ ਉਹ ਬੱਸ ਸਟੈਂਡ ਪਾਰ ਕਰ ਲਾਡੋਵਾਲੀ ਰੋਡ ‘ਤੇ ਪਹੁੰਚੇ ਤਾਂ ਤੇਜ਼ ਰਫਤਾਰ ਐਕਟਿਵਾ ਸੜ੍ਹਕ ਕੰਢੇ ਲੱਗੇ ਬਿਜਲੀ ਦੇ ਖੰਬੇ ਨਾਲ ਟਕਰਾ ਗਈ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਤਿੰਨੋਂ ਦੋਸਤ ਉੱਛਲ ਕੇ ਸੜ੍ਹਕ ‘ਤੇ ਜਾ ਡਿੱਗੇ। ਰਾਹਗੀਰਾਂ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਐਂਬੂਲੈਂਸ ਨੂੰ ਬੁਲਾਇਆ, ਪਰ ਇਸ ਤੋਂ ਪਹਿਲਾਂ ਹੀ ਵੰਸ਼ ਤੇ ਸੁਨੀਲ ਨੇ ਦਮ ਤੋੜ੍ਹ ਦਿੱਤਾ। ਚੇਤਨ ਨੂੰ ਗੰਭੀਰ ਹਾਲਤ ‘ਚ ਸਿਵਲ ਹਸਪਤਾਲ ਲਿਜਾਇਆ ਗਿਆ ਤੇ ਬਾਅਦ ‘ਚ ਉਸ ਦੇ ਪਰਿਵਾਰ ਵਾਲੇ ਉਸ ਨੂੰ ਨਿੱਜੀ ਹਸਪਤਾਲ ‘ਚ ਲੈ ਗਏ। ਇਸ ਮਾਮਲੇ ‘ਚ ਬੱਸ ਸਟੈਂਡ ਚੌਂਕੀ ਇੰਚਾਰਜ ਮਹਿੰਦਰ ਸਿੰਘ ਨੇ ਕਿਹਾ ਕਿ 174 ਧਾਰਾ ਦੀ ਕਾਰਵਾਈ ਕੀਤੀ ਗਈ ਹੈ।


