ਧੁੰਦ ਕਾਰਨ ਜਲੰਧਰ ‘ਚ 2 ਸੜਕ ਹਾਦਸੇ, ਸਕੂਲ ਬੱਸ ਨਾਲ ਭਿੜੀਆਂ ਗੱਡੀਆਂ, ਪੀਆਰਟੀਸੀ-ਟਰੱਕ ਤੇ ਕਾਰ ਵਿਚਾਲੇ ਟੱਕਰ
ਪਹਿਲਾ ਮਾਮਲਾ ਜਲੰਧਰ ਕੁੰਜ ਦਾ ਹੈ, ਜਿੱਥੇ ਪੀਆਰਟੀਸੀ ਬੱਸ, ਟਰੱਕ ਤੇ ਕਾਰ ਵਿਚਾਲੇ ਟੱਕਰ ਹੋਈ। ਹਾਦਸੇ ਤੋਂ ਬਾਅਦ ਤਿੰਨੋ ਵਾਹਨ ਬੁਰੀ ਹਾਲਤ 'ਚ ਨਜ਼ਰ ਆਏ ਤੇ ਸੜਕ ਤੇ ਲੰਬਾ ਜਾਮ ਦੇਖਣ ਨੂੰ ਮਿਲਿਆ। ਹਾਦਸੇ 'ਚ ਕਿਸੇ ਦੇ ਵੀ ਜ਼ਖਮੀ ਹੋਣ ਖ਼ਬਰ ਨਹੀਂ ਹੈ।
ਪੰਜਾਬ ‘ਚ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਧੁੰਦ ਵਿੱਚ ਘੱਟ ਵਿਜ਼ੀਬਿਲਟੀ ਕਾਰਨ ਹਾਦਸਿਆਂ ‘ਚ ਵਾਧਾ ਸ਼ੁਰੂ ਹੋ ਗਿਆ ਹੈ। ਸੋਮਵਾਰ ਸਵੇਰ ਜਲੰਧਰ ਤੋਂ ਦੋ ਹਾਦਸਿਆਂ ਦੀ ਖ਼ਬਰ ਸਾਹਮਣੇ ਆਈ। ਪਹਿਲਾ ਘਟਨਾ ‘ਚ ਤਿੰਨ ਵਾਹਨਾਂ ਦੀ ਟੱਕਰ ਹੋ ਗਈ, ਜਦਕਿ ਦੂਜੀ ਘਟਨਾ ਸਕੂਲ ਬੱਸ ਤੇ ਹੋਰ ਵਾਹਨ ਵਿਚਾਲੇ ਟੱਕਰ ਦੀ ਹੈ। ਇਨ੍ਹਾਂ ਦੋਵੇਂ ਹੀ ਹਾਦਸਿਆਂ ‘ਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।
ਪਹਿਲਾ ਮਾਮਲਾ ਜਲੰਧਰ ਕੁੰਜ ਦਾ ਹੈ, ਜਿੱਥੇ ਪੀਆਰਟੀਸੀ ਬੱਸ, ਟਰੱਕ ਤੇ ਕਾਰ ਵਿਚਾਲੇ ਟੱਕਰ ਹੋਈ। ਹਾਦਸੇ ਤੋਂ ਬਾਅਦ ਤਿੰਨੋ ਵਾਹਨ ਬੁਰੀ ਹਾਲਤ ‘ਚ ਨਜ਼ਰ ਆਏ ਤੇ ਸੜਕ ਤੇ ਲੰਬਾ ਜਾਮ ਦੇਖਣ ਨੂੰ ਮਿਲਿਆ। ਹਾਦਸੇ ‘ਚ ਕਿਸੇ ਦੇ ਵੀ ਜ਼ਖਮੀ ਹੋਣ ਖ਼ਬਰ ਨਹੀਂ ਹੈ।
ਉੱਥੇ ਹੀ ਦੂਸਰਾ ਮਾਮਲਾ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ਹੈ, ਜਿੱਥੇ ਇੱਕ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੌਰਾਨ ਬੱਸ ਵਿੱਚ ਕੁਝ ਵਿਦਿਆਰਥੀ ਵੀ ਸਵਾਰ ਸਨ। ਚੰਗੀ ਗੱਲ ਇਹ ਹੈ ਕਿ ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਸਭ ਦੇ ਵਿਚਕਾਰ ਬੱਸ ‘ਚ ਸਵਾਰ ਬੱਚੇ ਡਰੇ ਹੋਏ ਹਨ।
ਧੁੰਦ ਵਿੱਚ ਡਰਾਈਵਿੰਗ ਮੌਕੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਧੁੰਦ ਅਤੇ ਕੋਹਰੇ ਕਾਰਨ ਰੋਜ਼ਾਨਾ ਦੇ ਰਸਤੇ ਵੀ ਖਤਰਨਾਕ ਹੋ ਸਕਦੇ ਹਨ। ਪਰ ਕੁਝ ਸਾਵਧਾਨੀਆਂ ਵਰਤ ਕੇ ਤੁਸੀਂ ਧੁੰਦ ਵਿੱਚ ਵੀ ਸੁਰੱਖਿਅਤ ਢੰਗ ਨਾਲ ਗੱਡੀ ਚਲਾ ਸਕਦੇ ਹੋ। ਇੱਥੇ ਕੁਝ ਸੁਝਾਅ ਹਨ ਜੋ ਧੁੰਦ ਵਿੱਚ ਸੁਰੱਖਿਅਤ ਢੰਗ ਨਾਲ ਗੱਡੀ ਚਲਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ:
ਹੌਲੀ-ਹੌਲੀ ਵਾਹਲ ਚਲਾਓ: ਧੁੰਦ ਵਿੱਚ ਗੱਡੀ ਚਲਾਉਂਦੇ ਸਮੇਂ ਇਹ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਹੌਲੀ-ਹੌਲੀ ਗੱਡੀ ਚਲਾਓ। ਧੀਮੀ ਗਤੀ ਤੇ ਗੱਡੀ ਚਲਾਉਣ ਨਾਲ ਤੁਹਾਨੂੰ ਸੜਕ ਤੇ ਕਿਸੇ ਵੀ ਖਤਰੇ ਦਾ ਸਾਹਮਣਾ ਕਰਨ ਲਈ ਵਧੇਰੇ ਸਮਾਂ ਮਿਲਦਾ ਹੈ। ਤੁਹਾਡੇ ਅਤੇ ਅੱਗੇ ਵਧਣ ਵਾਲੇ ਵਾਹਨ ਵਿਚਕਾਰ ਦੂਰੀ ਵਧਾਓ ਤਾਂ ਜੋ ਐਮਰਜੈਂਸੀ ਸਥਿਤੀ ਵਿੱਚ ਤੁਹਾਡੀ ਪ੍ਰਤੀਕਿਰਿਆ ਦਾ ਸਮਾਂ ਵੱਧ ਜਾਵੇ।
ਇਹ ਵੀ ਪੜ੍ਹੋ
ਫੋਗ ਲਾਈਟਾਂ ਦੀ ਵਰਤੋਂ ਕਰੋ: ਧੁੰਦ ਵਿੱਚ ਹਾਈ ਬੀਮ ਦੀ ਵਰਤੋਂ ਨਾ ਕਰੋ। ਇਸ ਕਾਰਨ ਧੁੰਦ ਕਾਰਨ ਚਮਕ ਵਧ ਜਾਂਦੀ ਹੈ ਅਤੇ ਤੁਹਾਨੂੰ ਘੱਟ ਦਿਸਣ ਲੱਗਦਾ ਹੈ। ਇਸਦੀ ਬਜਾਏ ਲੋਅ ਬੀਮ ਅਤੇ ਫੋਗ ਲਾਈਟਾਂ ਦੀ ਵਰਤੋਂ ਕਰੋ, ਕਿਉਂਕਿ ਇਹ ਧੁੰਦ ਨੂੰ ਕੱਟਣ ਵਿੱਚ ਮਦਦ ਕਰਦੇ ਹਨ ਅਤੇ ਸੜਕ ਤੇ ਅੱਗੇ ਦੇਖਣ ਵਿੱਚ ਤੁਹਾਡੀ ਮਦਦ ਕਰਦੇ ਹਨ।
ਸੜਕ ਦੇ ਨਿਸ਼ਾਨ ਵੱਲ ਧਿਆਨ ਦਿਓ: ਸੰਘਣੀ ਧੁੰਦ ਵਾਹਨਾਂ, ਪੈਦਲ ਚੱਲਣ ਵਾਲਿਆਂ ਜਾਂ ਰੁਕਾਵਟਾਂ ਨੂੰ ਦੇਖਣਾ ਮੁਸ਼ਕਲ ਬਣਾ ਸਕਦੀ ਹੈ। ਅਜਿਹੇ ਚ ਤੁਸੀਂ ਸੜਕ ਕਿਨਾਰੇ ਚਿੱਟੀ ਜਾਂ ਪੀਲੀ ਲਾਈਨ ਦੀ ਮਦਦ ਲੈ ਸਕਦੇ ਹੋ। ਇਹ ਲਾਈਨਾਂ ਤੁਹਾਨੂੰ ਸਹੀ ਦਿਸ਼ਾ ਵਿੱਚ ਲੈ ਜਾਣ ਵਿੱਚ ਮਦਦ ਕਰ ਸਕਦੀਆਂ ਹਨ।
ਅਚਾਨਕ ਬ੍ਰੇਕ ਲਗਾਉਣ ਜਾਂ ਮੋੜ ਲੈਣ ਤੋਂ ਬਚੋ: ਧੁੰਦ ਵਿੱਚ ਅਚਾਨਕ ਬ੍ਰੇਕ ਲਗਾਉਣਾ ਜਾਂ ਤੇਜ਼ ਮੋੜ ਲੈਣਾ ਦੁਰਘਟਨਾ ਦਾ ਕਾਰਨ ਬਣ ਸਕਦਾ ਹੈ। ਹੌਲੀ-ਹੌਲੀ ਗੱਡੀ ਚਲਾਓ ਅਤੇ ਹੋਰਾਂ ਨੂੰ ਤੁਹਾਡੀ ਅਗਲੀ ਚਾਲ ਬਾਰੇ ਦੱਸਣ ਲਈ ਸਿਗਨਲਸ ਦੀ ਵਰਤੋਂ ਕਰੋ। ਇਹ ਦੂਜੇ ਡਰਾਈਵਰਾਂ ਨੂੰ ਤੁਹਾਡੀ ਗਤੀਵਿਧੀ ਨੂੰ ਸਮਝਣ ਲਈ ਸਮਾਂ ਦੇਵੇਗਾ।
ਡੀਫੋਗਰ ਦੀ ਵਰਤੋਂ ਕਰੋ: ਧੁੰਦ ਤੁਹਾਡੀ ਵਿੰਡਸ਼ੀਲਡ ਤੇ ਪਾਣੀ ਇਕੱਠਾ ਕਰਨ ਦਾ ਕਾਰਨ ਬਣ ਸਕਦੀ ਹੈ। ਡੀਫੋਗਰ ਨੂੰ ਚਾਲੂ ਕਰੋ ਅਤੇ ਵੈਂਟਾਂ ਨੂੰ ਅਗਲੇ ਅਤੇ ਪਿਛਲੇ ਵਿੰਡਸ਼ੀਲਡ ਵੱਲ ਮੋੜੋ। ਇਸ ਤੋਂ ਇਲਾਵਾ ਤੁਸੀਂ ਵਿੰਡਸ਼ੀਲਡ ਵਾਈਪਰ ਦੀ ਵਰਤੋਂ ਵੀ ਕਰ ਸਕਦੇ ਹੋ। ਸੁਰੱਖਿਅਤ ਡਰਾਈਵਿੰਗ ਲਈ ਵਿੰਡਸ਼ੀਲਡ ਨੂੰ ਸਾਫ਼ ਰੱਖਣਾ ਬਹੁਤ ਮਹੱਤਵਪੂਰਨ ਹੈ।
ਓਵਰਟੇਕਿੰਗ ਤੋਂ ਬਚੋ: ਧੁੰਦ ਵਿੱਚ ਦੂਰੀ ਦਾ ਨਿਰਣਾ ਕਰਨਾ ਮੁਸ਼ਕਲ ਹੈ, ਇਸ ਲਈ ਓਵਰਟੇਕਿੰਗ ਖਤਰਨਾਕ ਹੋ ਸਕਦੀ ਹੈ। ਜੇਕਰ ਤੁਹਾਨੂੰ ਓਵਰਟੇਕ ਕਰਨਾ ਹੈ ਤਾਂ ਇਸਨੂੰ ਬਹੁਤ ਧਿਆਨ ਨਾਲ ਕਰੋ ਅਤੇ ਯਕੀਨੀ ਬਣਾਓ ਕਿ ਅੱਗੇ ਦਾ ਰਸਤਾ ਸਾਫ਼ ਹੋਵੇ। ਧੁੰਦ ਦੂਰ ਹੋਣ ਤੱਕ ਅੱਗੇ ਵਧਦੇ ਵਾਹਨ ਦੇ ਪਿੱਛੇ ਸੁਰੱਖਿਅਤ ਦੂਰੀ ਤੇ ਚੱਲਦੇ ਰਹਿਣਾ ਬਿਹਤਰ ਹੋਵੇਗਾ।
ਧੁੰਦ ਅਤੇ ਕੋਹਰੇ ਵਿੱਚ ਇਹ ਤਰੀਕੇ ਤੁਹਾਡੇ ਲਈ ਫਾਇਦੇਮੰਦ ਹੋਣਗੇ। ਇਨ੍ਹਾਂ ਦਾ ਪਾਲਣ ਕਰਕੇ ਤੁਸੀਂ ਧੁੰਦ ਵਿੱਚ ਸੁਰੱਖਿਅਤ ਢੰਗ ਨਾਲ ਗੱਡੀ ਚਲਾ ਸਕਦੇ ਹੋ।