AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਜਲੰਧਰ ‘ਚ ਤਸਕਰੀ ਦਾ ਮੁਲਜ਼ਮ ਘਰ ‘ਚ ਸੌਂਦਾ ਮਿਲਿਆ, ਅੱਖਾਂ ਮਲ਼ਦਾ ਆਇਆ ਬਾਹਰ; ਮਕਾਨ ‘ਤੇ ਚੱਲਿਆ ਪੀਲਾ ਪੰਜਾ

ਜਲੰਧਰ ਦੇ ਮਿੱਠੂ ਬਸਤੀ ਇਲਾਕੇ ਵਿੱਚ ਉਸ ਸਮੇਂ ਇੱਕ ਬੇਹੱਦ ਹੈਰਾਨੀਜਨਕ ਅਤੇ ਡਰਾਮੇਬਾਜ਼ੀ ਭਰਿਆ ਦ੍ਰਿਸ਼ ਦੇਖਣ ਨੂੰ ਮਿਲਿਆ, ਜਦੋਂ ਨਗਰ ਨਿਗਮ ਦੀ ਟੀਮ ਨਾਜਾਇਜ਼ ਉਸਾਰੀ ਨੂੰ ਢਾਹੁਣ ਲਈ ਭਾਰੀ ਪੁਲਿਸ ਫੋਰਸ ਨਾਲ ਇੱਕ ਮਕਾਨ 'ਤੇ ਪਹੁੰਚੀ। ਕਾਰਵਾਈ ਦੌਰਾਨ ਘਰ ਅੰਦਰ ਮੌਜੂਦ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਨਸ਼ਾ ਤਸਕਰ ਬੇਖ਼ੌਫ਼ ਹੋ ਕੇ ਸੌਂ ਰਿਹਾ ਸੀ।

ਜਲੰਧਰ 'ਚ ਤਸਕਰੀ ਦਾ ਮੁਲਜ਼ਮ ਘਰ 'ਚ ਸੌਂਦਾ ਮਿਲਿਆ, ਅੱਖਾਂ ਮਲ਼ਦਾ ਆਇਆ ਬਾਹਰ; ਮਕਾਨ 'ਤੇ ਚੱਲਿਆ ਪੀਲਾ ਪੰਜਾ
davinder-kumar-jalandhar
| Updated On: 15 Sep 2026 18:12 PM IST
Share

ਜਲੰਧਰ ਦੇ ਮਿੱਠੂ ਬਸਤੀ ਇਲਾਕੇ ਵਿੱਚ ਉਸ ਸਮੇਂ ਇੱਕ ਬੇਹੱਦ ਹੈਰਾਨੀਜਨਕ ਅਤੇ ਡਰਾਮੇਬਾਜ਼ੀ ਭਰਿਆ ਦ੍ਰਿਸ਼ ਦੇਖਣ ਨੂੰ ਮਿਲਿਆ, ਜਦੋਂ ਨਗਰ ਨਿਗਮ ਦੀ ਟੀਮ ਨਾਜਾਇਜ਼ ਉਸਾਰੀ ਨੂੰ ਢਾਹੁਣ ਲਈ ਭਾਰੀ ਪੁਲਿਸ ਫੋਰਸ ਨਾਲ ਇੱਕ ਮਕਾਨ ‘ਤੇ ਪਹੁੰਚੀ। ਕਾਰਵਾਈ ਦੌਰਾਨ ਘਰ ਅੰਦਰ ਮੌਜੂਦ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਨਸ਼ਾ ਤਸਕਰ ਬੇਖ਼ੌਫ਼ ਹੋ ਕੇ ਸੌਂ ਰਿਹਾ ਸੀ। ਜਿਵੇਂ ਹੀ ਮਹਿਲਾ ਪੁਲਿਸ ਮੁਲਾਜ਼ਮ ਨੇ ਘਰ ਦੀ ਘੰਟੀ ਵਜਾਈ ਤਾਂ ਉਹ ਅੱਖਾਂ ਮਲ਼ਦਾ ਹੋਇਆ ਬਾਹਰ ਆਇਆ।

ਬਾਹਰ ਭਾਰੀ ਪੁਲਿਸ ਫੋਰਸ ਅਤੇ ਥਾਣਾ ਮੁਖੀ ਨੂੰ ਖੜ੍ਹਾ ਵੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਘਬਰਾਹਟ ਵਿੱਚ ਉਸ ਨੇ ਤੁਰੰਤ ਮੌਕੇ ‘ਤੇ ਹੀ ਐੱਸਐੱਚਓ ਦੇ ਪੈਰ ਛੂਹ ਲਏ। ਹਾਲਾਂਕਿ, ਉੱਥੇ ਮੌਜੂਦ ਮੀਡੀਆ ਕੈਮਰਿਆਂ ਦੇ ਮੱਦੇਨਜ਼ਰ ਪੁਲਿਸ ਨੇ ਫ਼ੌਰੀ ਤੌਰ ‘ਤੇ ਉਸ ਨੂੰ ਪਿੱਛੇ ਕੀਤਾ ਅਤੇ ਕਾਨੂੰਨ ਵਿਵਸਥਾ ਵਿਗੜਨ ਤੋਂ ਰੋਕਣ ਲਈ ਹਿਰਾਸਤ ਵਿੱਚ ਲੈ ਕੇ ਸਿੱਧਾ ਥਾਣੇ ਭੇਜ ਦਿੱਤਾ। ਇਸ ਉਪਰੰਤ ਨਿਗਮ ਦੇ ਪੀਲੇ ਪੰਜੇ ਨੇ ਮਕਾਨ ਦੇ ਨਾਜਾਇਜ਼ ਹਿੱਸੇ ਨੂੰ ਜ਼ਮੀਨਦੋਜ਼ ਕਰ ਦਿੱਤਾ।

ਨੋਟਿਸ ਦੇ ਬਾਵਜੂਦ ਨਹੀਂ ਦਿੱਤਾ ਗਿਆ ਕੋਈ ਜਵਾਬ: ਨਗਰ ਨਿਗਮ

ਨਗਰ ਨਿਗਮ ਦੇ ਅਧਿਕਾਰੀਆਂ ਨੇ ਮਾਮਲੇ ਦੀ ਤਫ਼ਸੀਲ ਸਾਂਝੀ ਕਰਦਿਆਂ ਦੱਸਿਆ ਕਿ ਵਿਕਰਮ ਸਿੰਘ ਉਰਫ਼ ਲੱਕੀ ਨੇ ਮਿੱਠੂ ਬਸਤੀ ਵਿਖੇ ਮਕਾਨ ਨੰਬਰ 1026 ਦੀ ਨਾਜਾਇਜ਼ ਢੰਗ ਨਾਲ ਉਸਾਰੀ ਕਰ ਰੱਖੀ ਸੀ। ਨਿਗਮ ਵੱਲੋਂ ਇਸ ਸਬੰਧੀ ਉਸ ਨੂੰ ਪਹਿਲਾਂ ਕਾਨੂੰਨੀ ਨੋਟਿਸ ਜਾਰੀ ਕਰਕੇ ਆਪਣਾ ਪੱਖ ਪੇਸ਼ ਕਰਨ ਦਾ ਪੂਰਾ ਸਮਾਂ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਨਾ ਤਾਂ ਵਿਕਰਮ ਦੇ ਪਰਿਵਾਰ ਨੇ ਕੋਈ ਜਵਾਬ ਦਾਖ਼ਲ ਕੀਤਾ ਅਤੇ ਨਾ ਹੀ ਮਾਲਕੀ ਜਾਂ ਮਨਜ਼ੂਰੀ ਨਾਲ ਸਬੰਧਤ ਕੋਈ ਪੁਖ਼ਤਾ ਦਸਤਾਵੇਜ਼ ਜਾਂ ਸਬੂਤ ਪੇਸ਼ ਕੀਤੇ ਗਏ। ਇਸ ਤੋਂ ਬਾਅਦ ਨਿਗਮ ਨੇ ਸਖ਼ਤ ਕਾਰਵਾਈ ਕਰਦਿਆਂ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਸ ਗ਼ੈਰ-ਕਾਨੂੰਨੀ ਉਸਾਰੀ ਨੂੰ ਢਾਹੁਣ ਦਾ ਫ਼ੈਸਲਾ ਲਿਆ।

ਪੁਲਿਸ ਨੂੰ ਨਾਲ ਲੈ ਕੇ ਪਹੁੰਚੀ ਨਿਗਮ ਦੀ ਟੀਮ

ਮੰਗਲਵਾਰ ਸਵੇਰੇ ਤਕਰੀਬਨ 11 ਵਜੇ ਏਸੀਪੀ ਆਤਿਸ਼ ਭਾਟੀਆ ਅਤੇ ਐੱਸਐੱਚਓ ਨਰਿੰਦਰ ਦੀ ਅਗਵਾਈ ਹੇਠ ਪੁਲਿਸ ਟੀਮ ਨਗਰ ਨਿਗਮ ਦੇ ਦਸਤੇ ਨਾਲ ਮੌਕੇ ‘ਤੇ ਪਹੁੰਚ ਗਈ। ਮਕਾਨ ਦੇ ਬਾਹਰ ਪਹੁੰਚ ਕੇ ਜਦੋਂ ਮਹਿਲਾ ਕਾਂਸਟੇਬਲ ਨੇ ਘਰ ਦੀ ਘੰਟੀ ਵਜਾਈ ਤਾਂ ਵਿਕਰਮ ਸਿੰਘ ਗੂੜ੍ਹੀ ਨੀਂਦ ‘ਚੋਂ ਉੱਠ ਕੇ ਅੱਖਾਂ ਮਲ਼ਦਾ ਹੋਇਆ ਬਾਹਰ ਨਿਕਲਿਆ। ਸਾਹਮਣੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵੇਖ ਕੇ ਉਹ ਬੁਰੀ ਤਰ੍ਹਾਂ ਸਹਿਮ ਗਿਆ ਅਤੇ ਉਸ ਨੇ ਅਚਾਨਕ ਐੱਸਐੱਚਓ ਦੇ ਗੋਡੀਂ ਹੱਥ ਲਗਾ ਲਏ। ਸਾਹਮਣੇ ਮੀਡੀਆ ਕਰਮੀਆਂ ਨੂੰ ਦੇਖ ਕੇ ਐੱਸਐੱਚਓ ਤੁਰੰਤ ਪਿੱਛੇ ਹਟ ਗਏ ਅਤੇ ਮੁਲਜ਼ਮ ਨੂੰ ਦੂਰ ਕਰ ਦਿੱਤਾ।

ਤਸਕਰ ‘ਤੇ ਦਰਜ ਹਨ 12 ਅਪਰਾਧਿਕ ਮਾਮਲੇ

ਪੁਲਿਸ ਰਿਕਾਰਡ ਮੁਤਾਬਕ ਵਿਕਰਮ ਸਿੰਘ ਉਰਫ਼ ਲੱਕੀ ਇੱਕ ਆਦਤਨ ਅਪਰਾਧੀ ਹੈ, ਜਿਸ ਵਿਰੁੱਧ ਵੱਖ-ਵੱਖ ਥਾਣਿਆਂ ਵਿੱਚ ਲਗਭਗ 12 ਅਪਰਾਧਿਕ ਪਰਚੇ ਦਰਜ ਹਨ। ਇਨ੍ਹਾਂ ਵਿੱਚ ਆਬਕਾਰੀ ਐਕਟ ਦੇ 7 ਮਾਮਲੇ, ਲੜਾਈ-ਝਗੜਿਆਂ ਦੇ 2 ਤੋਂ 3 ਕੇਸ ਅਤੇ ਐੱਨਡੀਪੀਐੱਸ ਐਕਟ ਦੇ 2 ਤੋਂ 3 ਮਾਮਲੇ ਸ਼ਾਮਲ ਹਨ। ਨਾਜਾਇਜ਼ ਉਸਾਰੀ ਹਟਾਉਣ ਦੌਰਾਨ ਮੁਲਜ਼ਮ ਵੱਲੋਂ ਕੋਈ ਵਿਘਨ ਨਾ ਪਾਇਆ ਜਾਵੇ ਜਾਂ ਹੰਗਾਮਾ ਨਾ ਕੀਤਾ ਜਾਵੇ, ਇਸੇ ਲਈ ਪੁਲਿਸ ਨੇ ਉਸ ਨੂੰ ਤੁਰੰਤ ਸਰਕਾਰੀ ਗੱਡੀ ਵਿੱਚ ਬਿਠਾ ਕੇ ਥਾਣੇ ਭੇਜ ਦਿੱਤਾ ਅਤੇ ਪਿੱਛੋਂ ਨਿਗਮ ਟੀਮ ਨੇ ਕਾਰਵਾਈ ਮੁਕੰਮਲ ਕੀਤੀ।

ਜ਼ਮਾਨਤ ‘ਤੇ ਸੀ ਬਾਹਰ, ਘਰ ਦੀ ਵੀ ਹੋਵੇਗੀ ਚੈਕਿੰਗ : DCP

ਜਲੰਧਰ ਦੇ ਡੀਸੀਪੀ ਆਦਿੱਤਿਆ ਵਾਰੀਅਰ ਨੇ ਸਪੱਸ਼ਟ ਕੀਤਾ ਕਿ ਨਗਰ ਨਿਗਮ ਵੱਲੋਂ ਨਾਜਾਇਜ਼ ਕਬਜ਼ਾ ਹਟਾਉਣ ਸਬੰਧੀ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਗਈ ਸੀ, ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਫੋਰਸ ਮੌਕੇ ‘ਤੇ ਭੇਜੀ ਗਈ ਸੀ ਤਾਂ ਜੋ ਸਰਕਾਰੀ ਕੰਮ ਵਿੱਚ ਕੋਈ ਰੁਕਾਵਟ ਨਾ ਪਵੇ। ਜਾਂਚ ਦੌਰਾਨ ਸਾਹਮਣੇ ਆਇਆ ਕਿ ਵਿਕਰਮ ਸਿੰਘ ਖ਼ਿਲਾਫ਼ ਦਰਜਨ ਦੇ ਕਰੀਬ ਕੇਸ ਦਰਜ ਹਨ ਅਤੇ ਉਹ ਇਸ ਵੇਲੇ ਅਦਾਲਤ ਵਿੱਚੋਂ ਜ਼ਮਾਨਤ ‘ਤੇ ਬਾਹਰ ਆਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਕਾਰਵਾਈ ਦੌਰਾਨ ਅਮਨ-ਕਾਨੂੰਨ ਦੀ ਵਿਵਸਥਾ ਬਰਕਰਾਰ ਰੱਖਣ ਲਈ ਉਸ ਨੂੰ ਇਹਤਿਆਤ ਵਜੋਂ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਉਸ ਦੇ ਘਰ ਦੀ ਤਲਾਸ਼ੀ ਵੀ ਲਈ ਜਾਵੇਗੀ ਅਤੇ ਜੇਕਰ ਕੋਈ ਇਤਰਾਜ਼ਯੋਗ ਜਾਂ ਨਸ਼ੀਲਾ ਪਦਾਰਥ ਬਰਾਮਦ ਹੁੰਦਾ ਹੈ ਤਾਂ ਉਸ ਖ਼ਿਲਾਫ਼ ਨਵੀਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Follow Us