AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਜਲੰਧਰ ਦੇ ਬਾਰ ‘ਚ ਹੰਗਾਮਾ, ਉਲਟੀ ਕਰਨ ‘ਤੇ ਰੋਕਿਆਂ ਤਾਂ ਭੜਕੇ ਨੌਜਵਾਨ; ਸਟਾਫ ਦੇ ਨਾਲ ਕੁੱਟਮਾਰ ਤੇ ਕੀਤੀ ਭੰਨਤੋੜ

ਇਹ ਘਟਨਾ ਕਿਸ਼ਨਪੁਰ ਦੇ 'ਚੀਅਰਸ ਐਂਡ ਬੀਅਰਸ' ਬਾਰ ਐਂਡ ਰੈਸਟੋਰੈਂਟ 'ਚ ਵਾਪਰੀ। ਨੌਜਵਾਨਾਂ ਦਾ ਇੱਕ ਗਰੁੱਪ ਰੈਸਟੋਰੈਂਟ 'ਚ ਬੈਠੇ ਕੇ ਸ਼ਰਾਬ ਪੀ ਰਿਹਾ ਸੀ। ਇਸ ਦੌਰਾਨ, ਇੱਕ ਨੌਜਵਾਨ, ਜੋ ਬਹੁਤ ਜ਼ਿਆਦਾ ਨਸ਼ੇ 'ਚ ਸੀ। ਉਸ ਨੇ ਮੇਜ਼ ਦੇ ਕੋਲ ਉਲਟੀ ਕਰ ਦਿੱਤੀ। ਜਦੋਂ ਇੱਕ ਰੈਸਟੋਰੈਂਟ ਕਰਮਚਾਰੀ ਨੇ ਇਸ ਵਿਵਹਾਰ 'ਤੇ ਇਤਰਾਜ਼ ਕੀਤਾ ਤੇ ਸਫ਼ਾਈ ਬਾਰੇ ਪੁੱਛਿਆ ਤਾਂ ਨੌਜਵਾਨ ਗੁੱਸੇ 'ਚ ਆ ਗਏ।

ਜਲੰਧਰ ਦੇ ਬਾਰ 'ਚ ਹੰਗਾਮਾ, ਉਲਟੀ ਕਰਨ 'ਤੇ ਰੋਕਿਆਂ ਤਾਂ ਭੜਕੇ ਨੌਜਵਾਨ; ਸਟਾਫ ਦੇ ਨਾਲ ਕੁੱਟਮਾਰ ਤੇ ਕੀਤੀ ਭੰਨਤੋੜ
ਜਲੰਧਰ ਦੇ ਬਾਰ ‘ਚ ਹੰਗਾਮਾ, ਉਲਟੀ ਕਰਨ ‘ਤੇ ਰੋਕਿਆਂ ਤਾਂ ਭੜਕੇ
davinder-kumar-jalandhar
| Updated On: 12 May 2026 11:19 AM IST

ਜਲੰਧਰ ਦੇ ਕਿਸ਼ਨਪੁਰ ‘ਚ ਸਥਿਤ ਇੱਕ ਪ੍ਰਸਿੱਧ ਬਾਰ ‘ਚ ਸ਼ਰਾਬ ਪੀਣ ਦੌਰਾਨ ਸ਼ੁਰੂ ਹੋਇਆ ਝਗੜਾ ਹਿੰਸਕ ਝੜਪ ‘ਚ ਬਦਲ ਗਿਆ। ਇਲਜ਼ਾਮ ਹੈ ਕਿ ਇੱਕ ਮਾਮੂਲੀ ਗੱਲ ਨੂੰ ਲੈ ਕੇ, ਨੌਜਵਾਨਾਂ ਦੇ ਇੱਕ ਗਰੁੱਪ ਨੇ ਰੈਸਟੋਰੈਂਟ ਦੇ ਸਟਾਫ਼ ‘ਤੇ ਹਮਲਾ ਕੀਤਾ ਤੇ ਹੰਗਾਮਾ ਕੀਤਾ, ਇਸ ਨਾਲ ਬਾਰ ਦਾ ਕਾਫ਼ੀ ਨੁਕਸਾਨ ਹੋਇਆ। ਘਟਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਸੀਸੀਟੀਵੀ ਫੁਟੇਜ ਜ਼ਬਤ ਕਰ ਲਈ ਹੈ ਤੇ ਦੋਸ਼ੀ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਘਟਨਾ ਕਿਸ਼ਨਪੁਰ ਦੇ ‘ਚੀਅਰਸ ਐਂਡ ਬੀਅਰਸ’ ਬਾਰ ਐਂਡ ਰੈਸਟੋਰੈਂਟ ‘ਚ ਵਾਪਰੀ। ਨੌਜਵਾਨਾਂ ਦਾ ਇੱਕ ਗਰੁੱਪ ਰੈਸਟੋਰੈਂਟ ‘ਚ ਬੈਠੇ ਕੇ ਸ਼ਰਾਬ ਪੀ ਰਿਹਾ ਸੀ। ਇਸ ਦੌਰਾਨ, ਇੱਕ ਨੌਜਵਾਨ, ਜੋ ਬਹੁਤ ਜ਼ਿਆਦਾ ਨਸ਼ੇ ‘ਚ ਸੀ। ਉਸ ਨੇ ਵਾਸ਼ਰੂਮ ਦੇ ਕੋਲ ਉਲਟੀ ਕਰ ਦਿੱਤੀ। ਜਦੋਂ ਇੱਕ ਰੈਸਟੋਰੈਂਟ ਕਰਮਚਾਰੀ ਨੇ ਇਸ ਵਿਵਹਾਰ ‘ਤੇ ਇਤਰਾਜ਼ ਕੀਤਾ ਤੇ ਨੌਜਵਾਨ ਗੁੱਸੇ ‘ਚ ਆ ਗਏ। ਕੁੱਝ ਹੀ ਸਮੇਂ ‘ਚ ਬਹਿਸ ਕਾਬੂ ਤੋਂ ਬਾਹਰ ਹੋ ਗਈ। ਨੌਜਵਾਨਾਂ ਨੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ ਤੇ ਜ਼ੁਬਾਨੀ ਝੜਪ ਨੇ ਜਲਦੀ ਹੀ ਹਿੰਸਕ ਰੂਪ ਲੈ ਲਿਆ।

ਹੰਗਾਮਾ ਹੁੰਦੇ ਦੇਖ ਹੋਰ ਕਰਮਚਾਰੀ ਦਖਲ ਦੇਣ ਲਈ ਦੌੜੇ, ਇਲਜ਼ਾਮ ਹੈ ਕਿ ਨੌਜਵਾਨਾਂ ਨੇ ਉਨ੍ਹਾਂ ‘ਤੇ ਵੀ ਹਮਲਾ ਕਰ ਦਿੱਤਾ। ਨੌਜਵਾਨਾਂ ਨੇ ਨਾ ਸਿਰਫ਼ ਸਟਾਫ ‘ਤੇ ਸਰੀਰਕ ਹਮਲਾ ਕੀਤਾ, ਬਲਕਿ ਰੈਸਟੋਰੈਂਟ ਦੇ ਅੰਦਰ ਮਹਿੰਗੇ ਸ਼ੀਸ਼ੇ ਦੇ ਫਿਕਸਚਰ, ਫਰਨੀਚਰ ਤੇ ਹੋਰ ਜਾਇਦਾਦ ਦੀ ਵੀ ਭੰਨ-ਤੋੜ ਕੀਤੀ।

ਘਟਨਾ ਤੋਂ ਬਾਅਦ ਰੈਸਟੋਰੈਂਟ ਮੈਨੇਜਰ ਨੇ ਤੁਰੰਤ ਸਥਾਨਕ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ। ਇਸ ਤੋਂ ਥੋੜ੍ਹੀ ਦੇਰ ਬਾਅਦ ਇੱਕ ਪੁਲਿਸ ਟੀਮ ਮੌਕੇ ‘ਤੇ ਪਹੁੰਚੀ, ਪਰ ਉਦੋਂ ਤੱਕ ਨੌਜਵਾਨ ਪਹਿਲਾਂ ਹੀ ਵਾਰਦਾਤ ਵਾਲੀ ਤੋਂ ਭੱਜ ਚੁੱਕੇ ਸਨ। ਪੁਲਿਸ ਨੇ ਅਪਰਾਧ ਵਾਲੀ ਥਾਂ ਦਾ ਮੁਆਇਨਾ ਕੀਤਾ ਹੈ ਤੇ ਰੈਸਟੋਰੈਂਟ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੁਆਰਾ ਰਿਕਾਰਡ ਕੀਤੀ ਗਈ ਫੁਟੇਜ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ‘ਚ ਨੌਜਵਾਨਾਂ ਦੇ ਚਿਹਰੇ ਸਾਫ਼ ਦਿਖਾਈ ਦੇ ਰਹੇ ਹਨ। ਇੱਕ ਕੇਸ ਦਰਜ ਕਰ ਲਿਆ ਗਿਆ ਹੈ ਤੇ ਵੀਡੀਓ ਸਬੂਤਾਂ ਦੇ ਆਧਾਰ ‘ਤੇ ਨੌਜਵਾਨਾਂ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਤੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Follow Us
ਸੀਐਮ ਮਾਨ ਨੇ ਮਜਾਕੀਆ ਅੰਦਾਜ 'ਚ ਸੁਖਬੀਰ ਬਾਦਲ ਅਤੇ ਰਾਜਾ ਵੜਿੰਗ 'ਤੇ ਕਿਵੇਂ ਸਾਧੇ ਨਿਸ਼ਾਨੇ? ਵੇਖੋ ਵੀਡੀਓ
ਸੀਐਮ ਮਾਨ ਨੇ ਮਜਾਕੀਆ ਅੰਦਾਜ 'ਚ ਸੁਖਬੀਰ ਬਾਦਲ ਅਤੇ ਰਾਜਾ ਵੜਿੰਗ 'ਤੇ ਕਿਵੇਂ ਸਾਧੇ ਨਿਸ਼ਾਨੇ? ਵੇਖੋ ਵੀਡੀਓ...
ਪੀਐਮ ਮੋਦੀ ਦਾ ਦੇਸ਼ ਨੂੰ ਮੰਤਰ, Work From Home, ਔਨਲਾਈਨ ਬੈਠਕਾਂ ਅਤੇ ਖਾਣ ਵਾਲੇ ਤੇਲ ਵਿੱਚ ਕਟੌਤੀ ਦੀ ਅਪੀਲ
ਪੀਐਮ ਮੋਦੀ ਦਾ ਦੇਸ਼ ਨੂੰ ਮੰਤਰ, Work From Home, ਔਨਲਾਈਨ ਬੈਠਕਾਂ ਅਤੇ ਖਾਣ ਵਾਲੇ ਤੇਲ ਵਿੱਚ ਕਟੌਤੀ ਦੀ ਅਪੀਲ...
Thalapathy Vijay Becomes Tamil Nadu CM: ਥਾਲਾਪਤੀ ਵਿਜੇ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਤਾਮਿਲਨਾਡੂ ਦੀ ਰਾਜਨੀਤੀ ਵਿੱਚ ਇੱਕ ਨਵਾਂ ਅਧਿਆਇ
Thalapathy Vijay Becomes Tamil Nadu CM: ਥਾਲਾਪਤੀ ਵਿਜੇ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਤਾਮਿਲਨਾਡੂ ਦੀ ਰਾਜਨੀਤੀ ਵਿੱਚ ਇੱਕ ਨਵਾਂ ਅਧਿਆਇ...
Suvendu Adhikari Sworn as Chief Minister: ਸ਼ੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, PM ਮੋਦੀ ਤੇ ਰਾਜਪਾਲ ਆਰਐਨ ਰਵੀ ਰਹੇ ਮੌਜੂਦ
Suvendu Adhikari Sworn as Chief Minister: ਸ਼ੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, PM ਮੋਦੀ ਤੇ ਰਾਜਪਾਲ ਆਰਐਨ ਰਵੀ ਰਹੇ ਮੌਜੂਦ...
ਸੁਖਬੀਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਹੋਈ ਸਾਈਡਲਾਈਨ... ਕਿਵੇਂ ਹੋਵੇਗਾ Comeback?
ਸੁਖਬੀਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਹੋਈ ਸਾਈਡਲਾਈਨ... ਕਿਵੇਂ ਹੋਵੇਗਾ Comeback?...
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ...
ਮੁੱਖ ਮੰਤਰੀ ਭਗਵੰਤ ਮਾਨ ਦੀ "ਸ਼ੁਕਰਾਨਾ ਯਾਤਰਾ", ਕੀ ਵਿਧਾਨਸਭਾ ਚੋਣ ਦੀ ਤਿਆਰੀ?
ਮੁੱਖ ਮੰਤਰੀ ਭਗਵੰਤ ਮਾਨ ਦੀ
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?...
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ...