AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਜਲੰਧਰ: BSF ਚੌਕ ‘ਤੇ ਧਮਾਕਾ ਕਰਨ ਵਾਲੇ ਸਮੇਤ 2 ਮੁਲਜ਼ਮ ਗ੍ਰਿਫ਼ਤਾਰ, ਇੱਕ ਨੇ ਭੱਟੀ ਨੂੰ ਲਾਈਵ ਦਿਖਾਇਆ ਸੀ ਧਮਾਕਾ

ਮਨੀਰ ਖਾਨ ਨੇ ਇਹ ਧਮਾਕਾ ਪਾਕਿਸਤਾਨੀ ਡੌਨ ਤੇ ਅੱਤਵਾਦੀ ਸ਼ਹਿਜ਼ਾਦ ਭੱਟੀ ਦੇ ਕਹਿਣ 'ਤੇ ਕੀਤਾ ਸੀ। ਬਲਾਸਟ ਕਰਨ ਦੇ ਬਦਲੇ ਮਨੀਰ ਨੂੰ 1 ਲੱਖ ਰੁਪਏ ਮਿਲੇ ਸਨ। ਉਸ ਨੇ ਜਾਣਕਾਰੀ ਦਿੱਤੀ ਕਿ ਵਿਸਫੋਟਕ ਵੀ ਸ਼ਹਿਜ਼ਾਦ ਭੱਟੀ ਨੇ ਮੁਹੱਈਆ ਕਰਵਾਇਆ ਸੀ। ਪੁਲਿਸ ਅੱਜ, ਮਨੀਰ ਨੂੰ ਉਸ ਜਗ੍ਹਾ 'ਤੇ ਲੈ ਕੇ ਜਾ ਸਕਦੀ ਹੈ, ਜਿੱਥੋਂ ਉਸ ਨੇ ਇਹ ਵਿਸਫੋਟਕ ਲਿਆ ਸੀ।

ਜਲੰਧਰ: BSF ਚੌਕ 'ਤੇ ਧਮਾਕਾ ਕਰਨ ਵਾਲੇ ਸਮੇਤ 2 ਮੁਲਜ਼ਮ ਗ੍ਰਿਫ਼ਤਾਰ, ਇੱਕ ਨੇ ਭੱਟੀ ਨੂੰ ਲਾਈਵ ਦਿਖਾਇਆ ਸੀ ਧਮਾਕਾ
ਜਲੰਧਰ: BSF ਚੌਕ ‘ਤੇ ਧਮਾਕਾ ਕਰਨ ਵਾਲੇ ਸਮੇਤ 2 ਮੁਲਜ਼ਮ ਗ੍ਰਿਫ਼ਤਾਰ
davinder-kumar-jalandhar
| Updated On: 15 May 2026 08:28 AM IST
Share

ਜਲੰਧਰ ਦੇ ਬੀਐਸਫ ਹੈੱਡਕੁਆਰਟਰ ਦੇ ਬਾਹਰ 5 ਮਈ ਦੀ ਰਾਤ ਆਈਡੀ ਬਲਾਸਟ ਕਰਨ ਵਾਲੇ ਤੇ ਵੀਡੀਓਗ੍ਰਾਫੀ ਕਰਨ ਵਾਲੇ 2 ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਨੇ ਆਈਈਡੀ ਬਲਾਸਟ ਕਰਨ ਵਾਲੇ ਮਨੀਰ ਖਾਨ ਤੇ ਵੀਡੀਓਗ੍ਰਾਫੀ ਕਰਨ ਵਾਲੇ ਅਨਿਲ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਗ੍ਰਿਫ਼ਤਾਰੀਆਂ ਬੀਤੇ ਦਿਨ ਹੋਈਆਂ ਹਨ। ਪੁਲਿਸ ਦੀ ਖੁਫੀਆ ਵਿੰਗ ਨੂੰ ਜਾਣਕਾਰੀ ਮਿਲੀ ਸੀ ਕਿ ਦੋਵੇਂ ਮੁਲਜ਼ਮ ਬੱਸ ‘ਚ ਬੈਠ ਕੇ ਅੰਮ੍ਰਿਤਸਰ ਜਾ ਰਹੇ ਸਨ। ਪੁਲਿਸ ਨੇ ਇਸ ਮਾਮਲੇ ਦੇ ਅਜੇ ਤੱਕ ਚੁੱਪੀ ਸਾਧ ਰੱਖੀ ਹੈ, ਉਮੀਦ ਕੀਤੀ ਜਾ ਰਹੀ ਹੈ ਕਿ ਪੁਲਿਸ ਪ੍ਰੈੱਸ ਕਾਨਫਰੰਸ ਕਰਦੇ ਹੋਏ ਇਸ ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰ ਸਕਦੀ ਹੈ।

ਸ਼ਹਿਜ਼ਾਦ ਭੱਟੀ ਦੇ ਕਹਿਣ ਤੇ ਕੀਤਾ ਸੀ ਧਮਾਕਾ

ਮਨੀਰ ਖਾਨ ਨੇ ਇਹ ਧਮਾਕਾ ਪਾਕਿਸਤਾਨੀ ਡੌਨ ਤੇ ਅੱਤਵਾਦੀ ਸ਼ਹਿਜ਼ਾਦ ਭੱਟੀ ਦੇ ਕਹਿਣ ‘ਤੇ ਕੀਤਾ ਸੀ। ਬਲਾਸਟ ਕਰਨ ਦੇ ਬਦਲੇ ਮਨੀਰ ਨੂੰ 1 ਲੱਖ ਰੁਪਏ ਮਿਲੇ ਸਨ। ਉਸ ਨੇ ਜਾਣਕਾਰੀ ਦਿੱਤੀ ਕਿ ਵਿਸਫੋਟਕ ਵੀ ਸ਼ਹਿਜ਼ਾਦ ਭੱਟੀ ਨੇ ਮੁਹੱਈਆ ਕਰਵਾਇਆ ਸੀ। ਪੁਲਿਸ ਅੱਜ, ਮਨੀਰ ਨੂੰ ਉਸ ਜਗ੍ਹਾ ‘ਤੇ ਲੈ ਕੇ ਜਾ ਸਕਦੀ ਹੈ, ਜਿੱਥੋਂ ਉਸ ਨੇ ਇਹ ਵਿਸਫੋਟਕ ਲਿਆ ਸੀ।

ਮਨੀਰ ਨੇ ਦੱਸਿਆ ਕਿ ਉਸ ਨੂੰ ਬੰਬ ਮਿਲਣ ਤੋਂ ਬਾਅਦ ਉਸ ਨੂੰ ਪਤਾ ਸੀ ਕਿ ਕਿੱਥੇ ਬਲਾਸਟ ਕਰਨਾ ਹੈ। ਇਲਾਕੇ ਦੀ ਪਹਿਲੇ ਹੀ ਰੇਕੀ ਹੋ ਚੁੱਕੀ ਸੀ। ਉਸ ਨੇ ਬੰਬ ਦੀ ਟਾਈਮਿੰਗ ਸੈੱਟ ਕਰਨੀ ਸਿੱਖ ਲਈ ਸੀ। ਸਾਰੀ ਪਲਾਨਿੰਗ ਹੋਣ ਤੋਂ ਬਾਅਦ ਉਹ ਬਲਾਸਟ ਕਰਨ ਲਈ ਕਾਰ ‘ਚ ਜਲੰਧਰ ਪਹੁੰਚਿਆ ਸੀ, ਪਰ ਉਹ ਜਲੰਧਰ ਦੇ ਪੀਏਪੀ ਚੌਕ ਦੇ ਕੋਲ ਕਾਰ ‘ਚੋਂ ਉਤਰ ਗਿਆ। ਇਸ ਤੋਂ ਬਾਅਦ ਉਹ ਪੈਦਲ ਬੀਐਸਐਫ ਚੌਕ ਕੋਲ ਪਹੁੰਚਿਆ। ਮਨੀਰ ਨੇ ਬੰਬ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਰੱਖ ਦਿੱਤਾ ਤੇ ਮੁੜ ਕਾਰ ਤੱਕ ਪੈਦਲ ਪਹੁੰਚਿਆ। ਇਸ ਤੋਂ ਬਾਅਦ ਉਹ ਜ਼ੀਰਕਪੁਰ ਪਹੁੰਚਿਆ।

ਧਮਾਕੇ ਤੋਂ ਬਾਅਦ ਪੁਲਿਸ ਨੇ ਕਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੀ ਜਾਂਚ ਕੀਤੀ। ਪੁਲਿਸ ਨੂੰ ਮਨੀਰ ਬੰਬ ਰੱਖਦਾ ਹੋਇਆ ਦਿਖਾਈ ਦਿੱਤਾ ਸੀ। ਪੁਲਿਸ ਨੇ ਇਸ ਤੋਂ ਬਾਅਦ ਕਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਕਈ ਵਾਹਨਾਂ ਨੂੰ ਲਿਸਟ ਕੀਤਾ ਗਿਆ। ਪੀਏਪੀ ਚੌਕ ‘ਤੇ ਖੜੀ ਸ਼ੱਕੀ ਕਾਰ ਵੀ ਜਾਂਚ ਦੀ ਦਾਇਰੇ ‘ਚ ਆਈ ਸੀ। ਪੁਲਿਸ ਉਸ ਦਾ ਪਿੱਛਾ ਕਰਦੇ ਹੋਏ ਜ਼ੀਰਕਪੁਰ ਪਹੁੰਚੀ ਸੀ। ਉੱਥੇ ਵੀ, ਮਨੀਰ ਕਈ ਕੈਮਰਿਆਂ ‘ਚ ਕੈਦ ਹੋਇਆ। ਉਹ ਜਿਸ ਘਰ ‘ਚ ਰੁਕਿਆ ਸੀ, ਉੱਥੇ ਜਦੋਂ ਪੁਲਿਸ ਪਹੁੰਚੀ ਤੇ ਪਤਾ ਚਲਿਆ ਮਨੀਰ ਫ਼ਰਾਰ ਹੋ ਚੁੱਕਿਆ ਸੀ।

ਭੱਟੀ ਨੂੰ ਦਿਖਾਇਆ ਲਾਈਵ ਧਮਾਕਾ

ਦੂਜੇ ਪਾਸੇ, ਇਸ ਧਮਾਕੇ ਦੀ ਵੀਡੀਓਗ੍ਰਾਫ਼ੀ ਕਰਨ ਵਾਲਾ ਯੂਪੀ ਦੇ ਮੁਜੱਫਰ ਨਗਰ ਦਾ ਰਹਿਣ ਵਾਲਾ ਅਨਿਲ ਸ਼ਰਮਾ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ। ਅਨਿਲ ਸ਼ਰਮਾ ਨੇ ਦੱਸਿਆ ਕਿ ਉਹ ਪੰਜ ਸਾਲ ਤੋਂ ਅੰਮ੍ਰਿਤਸਰ ‘ਚ ਰਹਿ ਰਿਹਾ ਸੀ। ਉਸ ਦੇ ਦੋਸਤ ਦੀ ਸ਼ਹਿਜ਼ਾਦ ਭੱਟੀ ਨਾਲ ਗੱਲਬਾਤ ਹੁੰਦੀ ਸੀ। ਉਸ ਦਾ ਸੰਪਰਕ ਵੀ ਭੱਟੀ ਨਾਲ ਹੋਇਆ। ਹਾਲਾਂਕਿ, ਖੁਫੀਆ ਏਜੰਸੀ ਨੂੰ ਇਸ ਵਾਰੇ ਪਤਾ ਚੱਲ ਗਿਆ ਤੇ ਉਸ ਨੂੰ ਅਪ੍ਰੈਲ ਮਹੀਨ ਚੁੱਕ ਕੇ ਲੈ ਗਈ ਸੀ। ਇਸ ਤੋਂ ਬਾਅਦ ਉਸ ਨੂੰ 7 ਦਿਨ ਆਪਣੇ ਕੋਲ ਰੱਖਿਆ ਤੇ ਇਸ ਸ਼ਰਤ ‘ਤੇ ਛੱਡ ਦਿੱਤਾ ਕਿ ਉਹ ਭੱਟੀ ਦੀ ਇਨਪੁਟ ਉਨ੍ਹਾਂ ਨੂੰ ਦੇਵੇਗਾ।

ਉਸ ਨੇ ਦੱਸਿਆ ਕਿ ਜਦੋਂ ਵੀ ਉਸ ਦੀ ਭੱਟੀ ਨਾਲ ਗੱਲ ਹੁੰਦੀ ਸੀ ਤਾਂ ਉਹ ਇਨਪੁਟ ਦਿੰਦਾ ਸੀ। ਮਈ ਮਹੀਨੇ ਭੱਟੀ ਨੇ ਦੱਸਿਆ ਸੀ ਕਿ ਜੰਲਧਰ ਦੇ ਫੌਜੀ ਇਲਾਕੇ ‘ਚ ਧਮਾਕਾ ਕਰਨਾ ਹੈ। ਭੱਟੀ ਨੇ ਉਸ ਨੂੰ ਦੱਸਿਆ ਕਿ 5 ਮਈ ਦੀ ਦੁਪਹਿਰ ਨੂੰ ਦੱਸਿਆ ਕਿ ਜਲੰਧਰ ਦੇ ਫੌਜੀ ਇਲਾਕੇ ‘ਚ ਧਮਾਕਾ ਹੋਣਾ ਹੈ। ਉਹ ਜਲੰਧਰ ਆ ਗਿਆ। ਉਹ ਬੀਐਸਐਫ ਚੌਕ ਕੋਲ ਗਿਆ ਤੇ ਸ਼ਰਾਬ ਦੇ ਠੇਕੇ ਕੋਲ ਖੜ੍ਹਾ ਹੋ ਗਿਆ ਤੇ ਭੱਟੀ ਨੂੰ ਲਾਈਵ ਧਮਾਕਾ ਦਿਖਾਇਆ। ਇਸ ਤੋਂ ਬਾਅਦ ਉਹ ਬੱਸ ‘ਤੇ ਬੈਠ ਕੇ ਫ਼ਰਾਰ ਹੋ ਗਿਆ।

Follow Us
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ...
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?...
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ...
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ......
PM MODI ਦੀ ਅਪੀਲ ਦਾ ਅਸਰ, ਮੁੰਬਈ ਦਾ ਸਾਹਨੀ ਪਰਿਵਾਰ ਬਣਿਆ ਮਿਸਾਲ, ਘੱਟ ਕਰ ਰਿਹਾ ਗੱਡੀਆਂ ਦਾ ਇਸਤੇਮਾਲ
PM MODI ਦੀ ਅਪੀਲ ਦਾ ਅਸਰ, ਮੁੰਬਈ ਦਾ ਸਾਹਨੀ ਪਰਿਵਾਰ ਬਣਿਆ ਮਿਸਾਲ, ਘੱਟ ਕਰ ਰਿਹਾ ਗੱਡੀਆਂ ਦਾ ਇਸਤੇਮਾਲ...
PSEB ਨੇ ਐਲਾਨੇ 10ਵੀਂ ਦੇ ਨਤੀਜੇ, ਕੁੜੀਆਂ ਦੇ ਸਿਰ ਮੁੜ ਸੱਜਿਆ ਤਾਜ, ਮੁੰਡੇ ਵੀ ਨਹੀਂ ਪਿੱਛੇ
PSEB ਨੇ ਐਲਾਨੇ 10ਵੀਂ ਦੇ ਨਤੀਜੇ, ਕੁੜੀਆਂ ਦੇ ਸਿਰ ਮੁੜ ਸੱਜਿਆ ਤਾਜ, ਮੁੰਡੇ ਵੀ ਨਹੀਂ ਪਿੱਛੇ...
ਸੀਐਮ ਮਾਨ ਨੇ ਮਜਾਕੀਆ ਅੰਦਾਜ 'ਚ ਸੁਖਬੀਰ ਬਾਦਲ ਅਤੇ ਰਾਜਾ ਵੜਿੰਗ 'ਤੇ ਕਿਵੇਂ ਸਾਧੇ ਨਿਸ਼ਾਨੇ? ਵੇਖੋ ਵੀਡੀਓ
ਸੀਐਮ ਮਾਨ ਨੇ ਮਜਾਕੀਆ ਅੰਦਾਜ 'ਚ ਸੁਖਬੀਰ ਬਾਦਲ ਅਤੇ ਰਾਜਾ ਵੜਿੰਗ 'ਤੇ ਕਿਵੇਂ ਸਾਧੇ ਨਿਸ਼ਾਨੇ? ਵੇਖੋ ਵੀਡੀਓ...
ਪੀਐਮ ਮੋਦੀ ਦਾ ਦੇਸ਼ ਨੂੰ ਮੰਤਰ, Work From Home, ਔਨਲਾਈਨ ਬੈਠਕਾਂ ਅਤੇ ਖਾਣ ਵਾਲੇ ਤੇਲ ਵਿੱਚ ਕਟੌਤੀ ਦੀ ਅਪੀਲ
ਪੀਐਮ ਮੋਦੀ ਦਾ ਦੇਸ਼ ਨੂੰ ਮੰਤਰ, Work From Home, ਔਨਲਾਈਨ ਬੈਠਕਾਂ ਅਤੇ ਖਾਣ ਵਾਲੇ ਤੇਲ ਵਿੱਚ ਕਟੌਤੀ ਦੀ ਅਪੀਲ...