AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਮੰਦਬੁੱਧੀ ਨੌਜਵਾਨ ਨਾਲ ਕੁੱਤੇ ਤੋਂ ਕਰਵਾਇਆ ਕੁਕਰਮ, ਪੰਜਾਬ ਐਸਸੀ ਕਮਿਸ਼ਨ ਨੇ ਲਿਆ ਸੋ-ਮੋਟੋ ਨੋਟਿਸ

ਪੁਲਿਸ ਹੁਣ ਵੀਡੀਓ ਦੀ ਜਾਂਚ ਕਰ ਰਹੀ ਹੈ। ਉਹ ਇਹ ਵੀ ਜਾਂਚ ਕਰ ਰਹੀ ਹੈ ਕਿ ਇਸ ਨੂੰ ਕਿਸ ਨੇ ਫਿਲਮਾਇਆ ਅਤੇ ਕਿਸ ਨੇ ਵਾਇਰਲ ਕੀਤਾ। ਪ੍ਰਸ਼ਾਸਨ ਨੇ ਜਨਤਾ ਨੂੰ ਅਫਵਾਹਾਂ ਨਾ ਫੈਲਾਉਣ ਤੇ ਜਾਂਚ ਨੂੰ ਪੂਰਾ ਕਰਨ ਦੀ ਅਪੀਲ ਕੀਤੀ ਹੈ।

ਮੰਦਬੁੱਧੀ ਨੌਜਵਾਨ ਨਾਲ ਕੁੱਤੇ ਤੋਂ ਕਰਵਾਇਆ ਕੁਕਰਮ, ਪੰਜਾਬ ਐਸਸੀ ਕਮਿਸ਼ਨ ਨੇ ਲਿਆ ਸੋ-ਮੋਟੋ ਨੋਟਿਸ
ਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਪਰਸਨ ਜਸਵੀਰ ਸਿੰਘ ਗੜ੍ਹੀ
Follow Us
davinder-kumar-jalandhar
| Updated On: 16 Feb 2026 15:15 PM IST

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਨੇ ਪੂਰੇ ਇਲਾਕੇ ‘ਚ ਰੋਸ ਫੈਲਾ ਦਿੱਤਾ ਹੈ। ਇਲਜ਼ਾਮ ਹੈ ਕਿ ਮਨੋਰੰਜਨ ਲਈ ਕੁੱਝ ਲੋਕਾਂ ਨੇ 23 ਸਾਲਾ ਮਾਨਸਿਕ ਤੌਰ ‘ਤੇ ਕਮਜ਼ੋਰ ਦਲਿਤ ਨੌਜਵਾਨ ਨੂੰ ਸ਼ਰਾਬ ਪੀਣ ਲਈ ਮਜਬੂਰ ਕੀਤਾ ਤੇ ਫਿਰ ਇੱਕ ਕੁੱਤੇ ਤੋਂ ਘਿਨਾਉਣਾ ਕੰਮ ਕਰਵਾਇਆ ਗਿਆ। ਇਹ ਘਟਨਾ ਫਿਲੌਰ ਤਹਿਸੀਲ ਅਧੀਨ ਪੈਂਦੇ ਕਸਬੇ ਗੁਰਾਇਆ ‘ਚ ਵਾਪਰੀ ਦੱਸੀ ਜਾ ਰਹੀ ਹੈ।

ਰਿਪੋਰਟਾਂ ਮੁਤਾਬਕ, ਨੌਜਵਾਨ ਨੂੰ ਪਹਿਲਾਂ ਸ਼ਰਾਬ ਪਿਲਾਈ ਗਈ ਤੇ 200 ਰੁਪਏ ਦਿੱਤੇ ਗਏ। ਫਿਰ ਉਸ ਨੂੰ ਇੱਕ ਕੁੱਤੇ ਨਾਲ ਅਸ਼ਲੀਲ ਇਤਰਾਜ਼ਯੋਗ ਹਰਕਤਾਂ ਕਰਨ ਲਈ ਮਜਬੂਰ ਕੀਤਾ ਗਿਆ। ਪੂਰੀ ਘਟਨਾ ਦੀ ਵੀਡੀਓ ਰਿਕਾਰਡ ਕੀਤੀ ਗਈ ਤੇ ਬਾਅਦ ‘ਚ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ। ਵੀਡੀਓ ਸਾਹਮਣੇ ਆਉਂਦੇ ਹੀ ਲੋਕਾਂ ‘ਚ ਰੋਸ ਫੈਲ ਗਿਆ। ਸਥਾਨਕ ਸਮਾਜ ਸੇਵਕ ਵਿਵੇਕ ਸ਼ਰਮਾ ਤੇ ਮੰਗੂ ਸਵਾਮੀ ਨੇ ਇਹ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਇਹ ਮਨੁੱਖਤਾ ਲਈ ਸ਼ਰਮਨਾਕ ਘਟਨਾ ਹੈ ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਸੂਤਰਾਂ ਅਨੁਸਾਰ, ਇਸ ਮਾਮਲੇ ‘ਚ ਦੋ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇੱਕ ਕੁੱਤੇ ਦਾ ਮਾਲਕ ਦੱਸਿਆ ਜਾ ਰਿਹਾ ਹੈ ਤੇ ਦੂਜਾ ਗੁਰਾਇਆ ਖੇਤਰ ਦਾ ਇੱਕ ਨਵਾਂ ਚੁਣਿਆ ਗਿਆ ਆਗੂ ਹੈ। ਹਾਲਾਂਕਿ, ਇਹ ਰਿਪੋਰਟ ਲਿਖੇ ਜਾਣ ਤੱਕ, ਕੋਈ ਪੁਸ਼ਟੀ ਨਹੀਂ ਹੋਈ ਹੈ। ਡੀਐਸਪੀ ਭਰਤ ਮਸੀਹ ਨੇ ਕਿਹਾ ਕਿ ਵੀਡੀਓ ਉਨ੍ਹਾਂ ਦੇ ਧਿਆਨ ‘ਚ ਆਇਆ ਹੈ। ਸ਼ਿਕਾਇਤ ਮਿਲਦੇ ਹੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਤਹਿਤ ਸਜ਼ਾ ਦਿੱਤੀ ਜਾਵੇਗੀ।

ਪੁਲਿਸ ਹੁਣ ਵੀਡੀਓ ਦੀ ਜਾਂਚ ਕਰ ਰਹੀ ਹੈ। ਉਹ ਇਹ ਵੀ ਜਾਂਚ ਕਰ ਰਹੀ ਹੈ ਕਿ ਇਸ ਨੂੰ ਕਿਸ ਨੇ ਫਿਲਮਾਇਆ ਅਤੇ ਕਿਸ ਨੇ ਵਾਇਰਲ ਕੀਤਾ। ਪ੍ਰਸ਼ਾਸਨ ਨੇ ਜਨਤਾ ਨੂੰ ਅਫਵਾਹਾਂ ਨਾ ਫੈਲਾਉਣ ਤੇ ਜਾਂਚ ਨੂੰ ਪੂਰਾ ਕਰਨ ਦੀ ਅਪੀਲ ਕੀਤੀ ਹੈ।

ਪੰਜਾਬ ਐਸਸੀ ਕਮੀਸ਼ਨ ਨੇ ਲਿਆ ਨੋਟਿਸ

ਦੂਜੇ ਪਾਸੇ, ਇਸ ਮਾਮਲੇ ‘ਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਪਰਸਨ ਜਸਵੀਰ ਸਿੰਘ ਗੜ੍ਹੀ ਨੇ ਸੌ-ਮੋਟੋ ਨੋਟਿਸ ਲਿਆ ਹੈ। ਉਨ੍ਹਾਂ ਨੇ ਕਿਹਾ ਪੰਜਾਬ ‘ਚ ਇੱਕ ਵਿਲੱਖਣ, ਹੈਰਾਨੀਜਨਕ ਤੇ ਦੁਖਦਾਈ ਘਟਨਾ ਵਾਪਰੀ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਖ਼ਬਰ ਹਰ ਮੀਡੀਆ ਨੇ ਕਵਰ ਕੀਤੀ । ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਮੀਡੀਆ ਅਧਾਰਿਆਂ ਨੇ ਵੱਖ-ਵੱਖ ਸਿਰਲੇਖ ਨਾਲ ਇਸ ਨੂੰ ਕਵਰ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿਹੜਾ ਪੀੜਤ ਹੈ ਉਹ ਅਨੁਸੂਚਿਤ ਜਾਤੀ ਦਾ ਹੈ, ਜਦਕਿ ਜਿਨ੍ਹਾਂ ਨੇ ਕਰਵਾਇਆ ਉਹ ਨਾਨ-ਸ਼ਡਿਊਲ ਕਾਸਟ ਦੇ ਲੋਕ ਹਨ।

ਇਸ ਘਟਨਾ ‘ਤੇ ਸੌ-ਮੋਟੋ ਨੋਟਿਸ ਲਿਆ ਗਿਆ ਹੈ। ਘਟਨਾ ਵਾਲੇ ਇਲਾਕੇ ਦੇ ਸਬੰਧਤ ਡੀਐਸਪੀ ਭਰਤ ਮਸੀਹ ਨੇ ਬਹੁਤ ਨਿਕੰਮਾ ਬਿਆਨ ਦਿੱਤਾ ਕਿ ਸਾਡੇ ਕੋਲੋਂ ਹੁਣ ਤੱਕ ਕੋਈ ਸ਼ਿਕਾਇਤ ਨਹੀਂ ਪਹੁੰਚੀ। ਇਸ ਨਾਲਾਇਕੀ ਲਈ ਤੇ ਹੁਣ ਤੱਕ ਕੋਈ ਕਾਰਵਾਈ ਨਾ ਕਰਨ ਦੇ ਲਈ ਪੁਲਿਸ ਦੀ ਡੀਐਸਪੀ ਭਰਤ ਮਸੀਹ ਨੂੰ 19 ਫਰਵਰੀ ਨੂੰ ਕਾਰਵਾਈ ਰਿਪੋਰਟ ਸਮੇਤ 10 ਵਜੇ ਪੇਸ਼ ਹੋਣ ਦਾ ਨੋਟਿਸ ਹੈ।

ਭਾਰਤ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਆਪਣੀ ਹੀ ਟੀਮ 'ਤੇ ਭੜਕੇ ਪਾਕਿਸਤਾਨੀ, ਇੰਝ ਕੱਢਿਆ ਗੁੱਸਾ...
ਭਾਰਤ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਆਪਣੀ ਹੀ ਟੀਮ 'ਤੇ ਭੜਕੇ ਪਾਕਿਸਤਾਨੀ, ਇੰਝ ਕੱਢਿਆ ਗੁੱਸਾ......
Headlines: ਮਹਾਸ਼ਿਵਰਾਤਰੀ ਦੇ ਰੰਗ, ਭਾਰਤ-ਪਾਕਿ ਕ੍ਰਿਕਟ ਦਾ ਉਤਸ਼ਾਹ ਤੇ ਦੇਸ਼ ਦੀਆਂ ਵੱਡੀਆਂ ਖ਼ਬਰਾਂ
Headlines: ਮਹਾਸ਼ਿਵਰਾਤਰੀ ਦੇ ਰੰਗ, ਭਾਰਤ-ਪਾਕਿ ਕ੍ਰਿਕਟ ਦਾ ਉਤਸ਼ਾਹ ਤੇ ਦੇਸ਼ ਦੀਆਂ ਵੱਡੀਆਂ ਖ਼ਬਰਾਂ...
ਕਿਉਂ ਮਨਾਈ ਜਾਂਦੀ ਹੈ ਸ਼ਿਵਰਾਤਰੀ, ਪੰਡਿਤ ਤੋਂ ਜਾਣੋ ਇਸ ਦੀ ਮਹੱਤਤਾ ਤੇ ਪੂਜਾ ਵਿਧੀ
ਕਿਉਂ ਮਨਾਈ ਜਾਂਦੀ ਹੈ ਸ਼ਿਵਰਾਤਰੀ, ਪੰਡਿਤ ਤੋਂ ਜਾਣੋ ਇਸ ਦੀ ਮਹੱਤਤਾ ਤੇ ਪੂਜਾ ਵਿਧੀ...
Bangladesh Election 2026: BNP ਦੀ ਪ੍ਰਚੰਡ ਜਿੱਤ, ਤਾਰਿਕ ਰਹਿਮਾਨ ਬਣਨਗੇ ਅਗਲੇ ਪ੍ਰਧਾਨ ਮੰਤਰੀ?
Bangladesh Election 2026: BNP ਦੀ ਪ੍ਰਚੰਡ ਜਿੱਤ, ਤਾਰਿਕ ਰਹਿਮਾਨ ਬਣਨਗੇ ਅਗਲੇ ਪ੍ਰਧਾਨ ਮੰਤਰੀ?...
Shiromani Akali Dal: ਅਕਾਲੀ ਦਲ ਨੇ ਕੱਸੀ ਕਮਰ, ਵਿਸਾਖੀ ਤੱਕ 40 ਰੈਲੀਆਂ ਦਾ ਏਜੰਡਾ ਸੈੱਟ
Shiromani Akali Dal: ਅਕਾਲੀ ਦਲ ਨੇ ਕੱਸੀ ਕਮਰ, ਵਿਸਾਖੀ ਤੱਕ 40 ਰੈਲੀਆਂ ਦਾ ਏਜੰਡਾ ਸੈੱਟ...
Rajpal Yadav: ਰਾਜਪਾਲ ਯਾਦਵ ਦੇ ਸਮਰਥਨ ਵਿੱਚ ਅੱਗੇ ਆਏ ਮਾਨ ਸਿੰਘ, ਫਿਲਮ ਇੰਡਸਟਰੀ ਨੇ ਦਿਖਾਈ ਇਕਜੁੱਟਤਾ
Rajpal Yadav: ਰਾਜਪਾਲ ਯਾਦਵ ਦੇ ਸਮਰਥਨ ਵਿੱਚ ਅੱਗੇ ਆਏ ਮਾਨ ਸਿੰਘ, ਫਿਲਮ ਇੰਡਸਟਰੀ ਨੇ ਦਿਖਾਈ ਇਕਜੁੱਟਤਾ...
ਕੈਪਟਨ ਅਮਰਿੰਦਰ ਸਿੰਘ ਅਤੇ ਬੇਟੇ ਰਣਇੰਦਰ ਸਿੰਘ ਨੂੰ ਈਡੀ ਦਾ ਸਮਨ, ਕੀ ਹੈ ਮਾਮਲਾ?... ਜਾਣੋ...
ਕੈਪਟਨ ਅਮਰਿੰਦਰ ਸਿੰਘ ਅਤੇ ਬੇਟੇ ਰਣਇੰਦਰ ਸਿੰਘ ਨੂੰ ਈਡੀ ਦਾ ਸਮਨ, ਕੀ ਹੈ ਮਾਮਲਾ?... ਜਾਣੋ......
Cyber Crime Prevention: ਨਵੇਂ ਨਿਯਮ, ਏਆਈ ਅਲਰਟ, ਅਤੇ ਸਿਮ-ਬਾਈਡਿੰਗ ਦੀ ਤਿਆਰੀ
Cyber Crime Prevention: ਨਵੇਂ ਨਿਯਮ, ਏਆਈ ਅਲਰਟ, ਅਤੇ ਸਿਮ-ਬਾਈਡਿੰਗ ਦੀ ਤਿਆਰੀ...
ਕਿਸਾਨਾਂ ਸਮੇਤ ਕਈ ਜਥੇਬੰਦੀਆਂ ਨੇ ਦਿੱਤਾ ਭਾਰਤ ਬੰਦ ਦਾ ਸੱਦਾ, AAP ਨੇ ਦਿੱਤਾ ਸਮਰਥਨ
ਕਿਸਾਨਾਂ ਸਮੇਤ ਕਈ ਜਥੇਬੰਦੀਆਂ ਨੇ ਦਿੱਤਾ ਭਾਰਤ ਬੰਦ ਦਾ ਸੱਦਾ, AAP ਨੇ ਦਿੱਤਾ ਸਮਰਥਨ...