Good News: ਇਟਾਲੀਅਨ ਏਅਰਲਾਈਨ ਅੰਮ੍ਰਿਤਸਰ ਲਈ ਸ਼ੁਰੂ ਕਰੇਗੀ ਦੋ ਉਡਾਣਾਂ
ASR Achievement: ਅੰਮ੍ਰਿਤਸਰ ਭਾਰਤ ਦਾ ਇੱਕੋ ਇੱਕ ਹਵਾਈ ਅੱਡਾ ਹੈ ਜੋ ਇਟਲੀ ਦੇ ਤਿੰਨ ਹਵਾਈ ਅੱਡਿਆਂ ਨਾਲ ਜੁੜਿਆ ਹੈ। ਨਿਓਸ ਦੀ ਵੈਬਸਾਈਟ 'ਤੇ ਉਪਲਬਧ ਜਾਣਕਾਰੀ ਮੁਤਾਬਕ, 6 ਅਪ੍ਰੈਲ ਤੋਂ ਨਵੀਆਂ ਉਡਾਣਾਂ ਲਈ ਬੁਕਿੰਗ ਸ਼ਡਿਊਲ ਸ਼ੁਰੂ ਹੋ ਜਾਵੇਗਾ।
ਪੰਜਾਬ ਨਿਊਜ: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਨੂੰ ਟੌਰਾਂਟੇ ਅਤੇ ਨਿਊਯਾਰਕ ਨਾਲ ਜੋੜਨ ਲਈ ਇਟਾਲੀਅਨ ਏਅਰਲਾਈਨ NEOS ਏਅਰ ਵੱਲੋਂ 6 ਅਪ੍ਰੈਲ 2023 ਤੋਂ ਹਵਾਈ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀ ਹਨ। ਇਹ ਖਬਰ ਸਾਂਝੀ ਕਰਦੇ ਹੋਏ ਸਮੀਪ ਸਿੰਘ ਗੁਮਟਾਲਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਨੇ ਦੱਸਿਆ ਕਿ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਲਈ ਇੱਕ ਐਡਵੋਕੇਸੀ ਗਰੁੱਪ ਨੇ ਟੋਰਾਂਟੋ-ਅੰਮ੍ਰਿਤਸਰ ਦੇ ਵਿਚਕਾਰ ਨਵੀਂ ਵਨ-ਸਟਾਪ ਸੀਮਲੈੱਸ ਕਨੈਕਟੀਵਿਟੀ ਦੀ ਸ਼ੁਰੂਆਤ ਕੀਤੀ ਗਈ ਹਨ ਜੋ ਅੰਮ੍ਰਿਤਸਰ ਨੂੰ ਕੈਨੇਡਾ ਦੇ ਟੋਰਾਂਟੋ ਅਤੇ ਅਮਰੀਕਾ ਦੇ ਨਿਊਯਾਰਕ ਨਾਲ ਜੋੜਨਗੀਆਂ। ਇਸ ਖਬਰ ਨਾਲ ਉੱਤਰੀ ਅਮਰੀਕਾ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਅੰਮ੍ਰਿਤਸਰ ਲਈ ਵੱਡੀ ਪ੍ਰਾਪਤੀ
ਸਮੀਮ ਸਿੰਘ ਗੁਮਟਾਲਾ ਨੇ ਦੱਸਿਆ ਕਿ ਨਿਓਸ ਏਅਰ ਨੇ ਦਸੰਬਰ 2022 ਦੇ ਅੱਧ ਵਿੱਚ ਮਿਲਾਨ ਮਾਲਪੈਂਸਾ ਅਤੇ ਅੰਮ੍ਰਿਤਸਰ ਵਿਚਕਾਰ ਸੇਵਾਵਾਂ ਸ਼ੁਰੂ ਕੀਤੀਆਂ ਸਨ। ਏਅਰਲਾਈਨ ਨੇ ਪਹਿਲੀ ਵਾਰ ਸਤੰਬਰ 2021 ਵਿੱਚ ਇਟਲੀ ਅਤੇ ਅੰਮ੍ਰਿਤਸਰ ਵਿਚਕਾਰ ਚਾਰਟਰ ਸੇਵਾਵਾਂ ਦੇ ਨਾਲ ਮਹਾਂਮਾਰੀ ਦੌਰਾਨ ਅੰਮ੍ਰਿਤਸਰ ਲਈ ਹਵਾਈ ਸੇਵਾ ਸ਼ੁਰੂ ਕੀਤਾ ਸੀ।। ਫਲਾਈਟ ਨੰਬਰ NO3249 ਹਰ ਵੀਰਵਾਰ ਸਵੇਰੇ 3:15 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਉਸੇ ਦਿਨ ਸਵੇਰੇ 8:20 ਵਜੇ ਮਿਲਾਨ ਮਾਲਪੈਂਸਾ ਹਵਾਈ ਅੱਡੇ ‘ਤੇ ਪਹੁੰਚੇਗੀ। ਲਗਭਗ 4 ਘੰਟੇ 10 ਮਿੰਟ ਦੇ ਟਰਾਂਜ਼ਿਟ ਟਾਈਮ ਲੇਓਵਰ ਦੇ ਨਾਲ, ਫਲਾਈਟ NO4348 12:30 ਵਜੇ ਮਿਲਾਨ ਤੋਂ ਰਵਾਨਾ ਹੋਵੇਗੀ ਅਤੇ ਬਾਅਦ ਦੁਪਹਿਰ 3 ਵਜੇ ਟੋਰਾਂਟੋ ਪਹੁੰਚੇਗੀ।
ਇਸ ਰੂਟ ਤੇ ਚੱਲੇਗਾ 359 ਸੀਟਾਂ ਵਾਲਾ ਵਿਸ਼ਾਲ ਬੋਇੰਗ
ਟੋਰਾਂਟੋ ਤੋਂ ਅੰਮ੍ਰਿਤਸਰ ਦਾ ਸਫਰ 18 ਘੰਟੇ 45 ਮਿੰਟ ਅਤੇ ਅੰਮ੍ਰਿਤਸਰ ਤੋਂ ਟੋਰਾਂਟੋ 21 ਘੰਟੇ 15 ਮਿੰਟ ਵਿੱਚ ਪੂਰਾ ਹੋਵੇਗਾ। ਏਅਰਲਾਈਨ ਇਨ੍ਹਾਂ ਰੂਟਾਂ ‘ਤੇ 359 ਸੀਟਾਂ ਵਾਲੇ ਆਪਣੇ ਵਿਸ਼ਾਲ ਬੋਇੰਗ 787 ਡ੍ਰੀਮਲਾਈਨਰ ਦਾ ਸੰਚਾਲਨ ਕਰੇਗੀ। ਇਹ ਉਮੀਦ ਕੀਤੀ ਜਾਂਦੀ ਹੈ ਕਿ ਏਅਰਲਾਈਨ ਹਰ ਹਫ਼ਤੇ ਬਾਅਦ ਵਿੱਚ ਦਿਨਾਂ ਦੀ ਗਿਣਤੀ ਵਧਾਏਗੀ ਕਿਉਂਕਿ ਫਲਾਈਟਾਂ ਵਧਣਗੀਆਂ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ