AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਏਅਰ ਇੰਡੀਆ ਡੀਲ: ਅਮਰੀਕਾ ਹੀ ਨਹੀਂ ਭਾਰਤ ‘ਚ ਵੀ ਪੈਦਾ ਹੋਣਗੀਆਂ 3.60 ਲੱਖ ਨੌਕਰੀਆਂ!

Air India Deal Update: ਅਮਰੀਕੀ ਰਾਸ਼ਟਰਪਤੀ ਨੇ ਇਸ ਇਤਿਹਾਸਕ ਸੌਦੇ 'ਤੇ ਕਿਹਾ ਹੈ ਕਿ ਅਮਰੀਕਾ ਦੇ 44 ਸੂਬਿਆਂ 'ਚ 10 ਲੱਖ ਨੌਕਰੀਆਂ ਪੈਦਾ ਹੋਣਗੀਆਂ। ਭਾਰਤ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸੌਦੇ ਨਾਲ 3.60 ਲੱਖ ਨੌਕਰੀਆਂ ਪੈਦਾ ਹੋ ਸਕਦੀਆਂ ਹਨ।

ਏਅਰ ਇੰਡੀਆ ਡੀਲ: ਅਮਰੀਕਾ ਹੀ ਨਹੀਂ ਭਾਰਤ 'ਚ ਵੀ ਪੈਦਾ ਹੋਣਗੀਆਂ 3.60 ਲੱਖ ਨੌਕਰੀਆਂ!
ਸੰਕੇਤਕ ਤਸਵੀਰ
kusum-chopra
| Published: 15 Feb 2023 13:42 PM IST
Share
ਏਅਰ ਇੰਡੀਆ ਨੇ ਜਹਾਜ਼ਾਂ ਦੀ ਖਰੀਦ ‘ਤੇ ਭਾਰਤ ਦਾ ਸਭ ਤੋਂ ਵੱਡਾ ਸੌਦਾ ਕੀਤਾ ਹੈ। ਇਸ ਸੌਦੇ ਤੋਂ ਅਮਰੀਕਾ ਨੂੰ ਕਾਫੀ ਫਾਇਦਾ ਹੋ ਰਿਹਾ ਹੈ। ਇਸ ‘ਤੇ ਅਮਰੀਕੀ ਰਾਸ਼ਟਰਪਤੀ ਨੇ ਖੁਦ ਕਿਹਾ ਹੈ ਕਿ ਭਾਰਤ ਨਾਲ ਹੋਏ ਇਤਿਹਾਸਕ ਹਵਾਬਾਜ਼ੀ ਸੌਦੇ ਨਾਲ ਅਮਰੀਕਾ ਦੇ 44 ਰਾਜਾਂ ‘ਚ 10 ਲੱਖ ਨੌਕਰੀਆਂ ਪੈਦਾ ਹੋਣਗੀਆਂ। ਇਸ ਸੌਦੇ ਨਾਲ ਨਾ ਸਿਰਫ਼ ਅਮਰੀਕਾ ਨੂੰ ਰੁਜਗਾਰ ਸਿਰਜਣ ਦੇ ਮਾਮਲੇ ‘ਚ ਫਾਇਦਾ ਹੋਣ ਵਾਲਾ ਹੈ, ਸਗੋਂ ਭਾਰਤ ਨੂੰ ਵੀ ਕਾਫੀ ਫਾਇਦਾ ਹੋਵੇਗਾ। ਇਸ ਸੌਦੇ ਨਾਲ ਭਾਰਤ ਵਿੱਚ 3.60 ਲੱਖ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਿੱਚ 60 ਹਜ਼ਾਰ ਸਿੱਧੀਆਂ ਅਤੇ 3 ਲੱਖ ਅਸਿੱਧੇ ਤੌਰ ਤੇ ਨੌਕਰੀਆਂ ਕ੍ਰਿਏਟ ਹੋ ਸਕਦੀਆਂ ਹਨ। ਆਓ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਭਾਰਤ ਨੂੰ ਇਸ ਦਾ ਫਾਇਦਾ ਕਿਵੇਂ ਹੋ ਸਕਦਾ ਹੈ।

ਕਿੰਨੀਆਂ ਪੈਦਾ ਹੋ ਸਕਦੀਆਂ ਹਨ ਨੌਕਰੀਆਂ

ਹਵਾਬਾਜ਼ੀ ਉਦਯੋਗ ਦੇ ਮਾਹਿਰ ਹਰਸ਼ਵਰਧਨ ਦਾ ਮੰਨਣਾ ਹੈ ਕਿ ਇਸ ਸੌਦੇ ਨਾਲ ਨਾ ਸਿਰਫ਼ ਅਮਰੀਕਾ ਨੂੰ ਸਗੋਂ ਭਾਰਤ ਨੂੰ ਵੀ ਫਾਇਦਾ ਹੋਵੇਗਾ। ਆਉਣ ਵਾਲੇ ਸਾਲਾਂ ‘ਚ ਦੇਸ਼ ‘ਚ 470 ਜਹਾਜ ਭਾਰਤ ਆਉਣਗੇ। ਜਿਸ ਕਾਰਨ ਦੇਸ਼ ਵਿੱਚ 60 ਹਜ਼ਾਰ ਸਿੱਧੀਆਂ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 3 ਲੱਖ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ ਜੋ ਅਸਿੱਧੇ ਮਾਪਦੰਡਾਂ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਵਿੱਚ ਫਰਕ ਹੈ। ਖਾਸ ਤੌਰ ‘ਤੇ ਹਵਾਬਾਜ਼ੀ ਉਦਯੋਗ ਨੂੰ ਲੈ ਕੇ, ਜਿੱਥੇ ਅਮਰੀਕਾ ਵਿੱਚ ਹਵਾਬਾਜ਼ੀ ਖੇਤਰ ਵਿੱਚ ਨਿਰਮਾਣ ਕੀਤਾ ਜਾਂਦਾ ਹੈ।

ਭਾਰਤ ਵਿੱਚ ਜੌਬ ਕ੍ਰਿਏਸ਼ਨ ਦੀ ਸੰਭਾਵਨਾ ਵੱਧ

ਅਜਿਹੀ ਸਥਿਤੀ ਵਿੱਚ, ਭਾਰਤ ਵਿੱਚ ਜੌਬ ਕ੍ਰਿਏਸ਼ਨ ਦੀ ਸੰਭਾਵਨਾ ਵੱਧ ਹੈ। ਭਾਰਤ ਵਿੱਚ, ਹਵਾਬਾਜ਼ੀ ਉਦਯੋਗ ਵਿੱਚ ਸਿਰਫ ਸੰਚਾਲਨ ਦੇ ਕੰਮ ਦੀ ਗੁੰਜਾਇਸ਼ ਹੈ। ਅਜਿਹੇ ‘ਚ ਅਮਰੀਕਾ ਦੇ ਮੁਕਾਬਲੇ ਇੱਥੇ ਜੌਬ ਕ੍ਰਿਏਸ਼ਨ ਘੱਟ ਹੈ। ਉਨ੍ਹਾਂ ਕਿਹਾ ਕਿ ਇਸ ਸੌਦੇ ਨਾਲ ਭਾਰਤ ਵਿੱਚ ਹਵਾਬਾਜ਼ੀ ਖੇਤਰ ਵਿੱਚ ਕਾਫੀ ਉਛਾਲ ਦੇਖਣ ਨੂੰ ਮਿਲੇਗਾ ਅਤੇ ਭਾਰਤ ਨੂੰ ਗਲੋਬਲ ਹਵਾਬਾਜ਼ੀ ਖੇਤਰ ਵਿੱਚ ਕਾਫੀ ਵਾਧਾ ਦੇਖਣ ਨੂੰ ਮਿਲੇਗਾ। ਜਿਸ ਦਾ ਲੋਹਾ ਦੁਨੀਆਂ ਦੇ ਵਿਕਸਤ ਦੇਸ਼ ਵੀ ਮੰਨਣ ਲੱਗੇ ਹਨ।

ਇਸ ਸਮੇਂ ਕੀ ਹੈ ਏਅਰ ਇੰਡੀਆ ਦੀ ਸਟ੍ਰੈਂਥ?

ਇਸ ਸਮੇਂ ਏਅਰ ਇੰਡੀਆ ਕੋਲ ਜੂਨ 2022 ਦੇ ਅਨੁਸਾਰ 12 ਹਜ਼ਾਰ ਤੋਂ ਵੱਧ ਕਰਮਚਾਰੀਆਂ ਦੀ ਸਟ੍ਰੈਂਥ ਹੈ। ਜਿਨ੍ਹਾਂ ਵਿੱਚੋਂ 8 ਹਜ਼ਾਰ ਤੋਂ ਵੱਧ ਸਟ੍ਰੈਂਥ ਪੱਕੀ ਅਤੇ 4 ਹਜ਼ਾਰ ਤੋਂ ਵੱਧ ਠੇਕੇ ਤੇ ਹੈ। ਮਾਹਿਰਾਂ ਅਨੁਸਾਰ ਆਉਣ ਵਾਲੇ ਸਾਲਾਂ ਵਿੱਚ ਕਈ ਮੁਲਾਜਮ ਸੇਵਾਮੁਕਤ ਹੋਣ ਜਾ ਰਹੇ ਹਨ ਅਤੇ ਕਈ ਮੁਲਾਜਮਾਂ ਦਾ ਠੇਕਾ ਵੀ ਖ਼ਤਮ ਹੋਣ ਵਾਲਾ ਹੈ। ਜਿਸ ਕਾਰਨ ਏਅਰ ਇੰਡੀਆ ‘ਚ ਭਰਤੀ ਪ੍ਰਕਿਰਿਆ ਬਹੁਤ ਤੇਜ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਹੋਰ ਏਅਰਲਾਈਨਸ ਵੀ ਆਪਣਾ ਪ੍ਰਚਾਰ ਕਰ ਰਹੀਆਂ ਹਨ। ਜੈੱਟ ਏਅਰਵੇਜ, ਅਕਾਸਾ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨ ਵਿੱਚ ਰੁੱਝੀਆਂ ਹੋਈਆਂ ਹਨ।

8 ਸਾਲਾਂ ‘ਚ ਆਉਣਗੇ 470 ਨਵੇਂ ਜਹਾਜ

ਟਾਟਾ ਗਰੁੱਪ ਨੇ ਅਮਰੀਕਾ ਦੀ ਬੋਇੰਗ ਨਾਲ 220 ਜਹਾਜ਼ਾਂ ਦਾ ਸੌਦਾ ਕੀਤਾ ਹੈ। ਇਹ ਸੌਦਾ ਲਗਭਗ 34 ਅਰਬ ਡਾਲਰ ਦਾ ਹੈ। ਇਸ ਸੌਦੇ ‘ਚ ਏਅਰ ਇੰਡੀਆ ਨੂੰ 70 ਹੋਰ ਜਹਾਜ਼ ਖਰੀਦਣ ਦਾ ਮੌਕਾ ਮਿਲੇਗਾ, ਜਿਸ ਤੋਂ ਬਾਅਦ ਇਹ ਸੌਦਾ 45 ਅਰਬ ਡਾਲਰ ਤੋਂ ਜ਼ਿਆਦਾ ਦਾ ਹੋ ਜਾਵੇਗਾ। ਇਸ ਕਾਰਨ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਇਸ ਸੌਦੇ ਨਾਲ ਅਮਰੀਕਾ ਵਿੱਚ 10 ਲੱਖ ਨੌਕਰੀਆਂ ਪੈਦਾ ਹੋਣਗੀਆਂ। ਦੂਜੇ ਪਾਸੇ ਏਅਰ ਇੰਡੀਆ ਨੇ ਫਰਾਂਸ ਦੀ ਕੰਪਨੀ ਏਅਰਬੱਸ ਨਾਲ 250 ਜਹਾਜ਼ਾਂ ਦਾ ਸੌਦਾ ਕੀਤਾ ਹੈ, ਜਿਸ ‘ਚ 100 ਅਰਬ ਡਾਲਰ ਦਾ ਲੈਣ-ਦੇਣ ਹੋਵੇਗਾ। ਇਸ ਦੇ ਲਈ ਏਅਰ ਇੰਡੀਆ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਆਪਣੇ ਵਾਈਡ ਬਾਡੀ ਜਹਾਜ਼ ਦੇ ਨਿਰਮਾਣ ‘ਤੇ 40 ਹਜ਼ਾਰ ਕਰੋੜ ਡਾਲਰ ਖਰਚ ਕਰੇਗੀ। ਇਹ ਸਾਰੇ ਜਹਾਜ਼ 8 ਸਾਲਾਂ ਵਿੱਚ ਡਿਲੀਵਰ ਕੀਤੇ ਜਾਣੇ ਹਨ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...