ਅੰਮ੍ਰਿਤਸਰ ਤੋਂ ਲੰਡਨ ਜਾਉਣ ਵਾਲੀ ਸਿੱਧੀ ਫਲਾਈਟ ਦੇ ਰਾਘਵ ਚੱਢਾ ਦੇ ਦਾਅਵੇ ਨੂੰ ਕਾਂਗਰਸ ਨੇ ਦੱਸਿਆ ਨੇ ਦੱਸਿਆ ਗਲਤ
Published: 16 Jan 2023 16:08:PM
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਬੀਤੇ ਦਿਨ ਟ੍ਵਿਟ ਕਰਕੇ ਦੱਸਿਆ ਕਿ ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਲੰਡਨ ਅਤੇ ਇਕ ਬਰਮਿੰਘਮ ਦਰਮਿਆਨ ਸਿੱਧੀਆਂ ਉਡਾਣਾਂ ਸ਼ੁਰੂ ਕਰ ਰਿਹਾ ਹੈ। ਜਾਣਕਾਰੀ ਅਨੁਸਾਰ 26 ਮਾਰਚ ਤੋਂ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ। ਸਾਂਸਦ ਰਾਘਵ ਚੱਢਾ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਦੱਸ ਦਈਏ ਕਿ ਯਾਤਰੀਆਂ ਨੂੰ ਪਹਿਲਾ ਸਿੱਧੀ ਫਲਾਈਟ ਨਾ ਮਿਲਣ ਕਰਕੇ ਦਿੱਲੀ ਜਾਣਾ ਪੈਂਦਾ ਹੈ। ਐਮਪੀ ਰਾਘਵ ਚੱਢਾ ਨੇ ਦਸੰਬਰ 2022 ‘ਚ ਹੋਏ ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ‘ਚ ਇਹ ਮੁੱਦਾ ਚੁੱਕਿਆ ਸੀ।ਇਸ ਤੋਂ ਪਹਿਲਾਂ ਅਗਸਤ 2022 ‘ਚ ਪੰਜਾਬ ਤੋਂ ‘ਆਪ’ ਸੰਸਦ ਮੈਂਬਰ ਨੇ ਵੀ ਸ਼ਹਿਰੀ ਹਵਾਬਾਜ਼ੀ ਮੰਤਰੀ ਅੱਗੇ ਇਹ ਮੁੱਦਾ ਸਵਾਲ ਦੇ ਰੂਪ ‘ਚ ਉਠਾਇਆ ਸੀ।ਪਰ ਇਸ ਖਬਰ ਨੂੰ ਕਾਂਗਰਸ ਦੇ ਸੰਸਦ ਦੇ ਮੈਂਬਰ ਗੁਰਜੀਤ ਔਜਲਾ ਨੇ ਗਲਤ ਕਰਾਰ ਦਿੱਤਾ ਤੇ ਆਪ ਤੇ ਜਨਤਾ ਨੂੰ ਗੁਮਰਾਹ ਕਰਨ ਦਾ ਆਰੋਪ ਲਾਇਆ