Income Tax Raid: ਦੀਪ ਮਲਹੋਤਰਾ ਦੇ ਫਰਦਿਕੋਟ ਸਥਿਤ ਟਿਕਾਣਿਆਂ ‘ਤੇ ਇਨਕਮ ਟੈਕਸ ਦੀ ਰੇਡ
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਫਰਦਿਕੋਟ ਸਥਿਤ ਟਿਕਾਣਿਆਂ 'ਤੇ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਅੱਜ ਤੀਸਰੇ ਦਿਨ ਵੀ ਇਨਕਮ ਟੈਕਸ ਵਿਭਾਗ ਦੀ ਇਹ ਰੇਡ ਜਾਰੀ ਹੈ।
ਇਨਕਮ ਟੈਕਸ ਵਿਭਾਗ ਵੱਲੋਂ ਰੇਡ
ਜੀਰਾ ਸ਼ਰਾਬ ਫੈਕਟਰੀ ਦੇ ਸੀਈਓ ਪਵਨ ਬਾਂਸਲ ਦੇ ਘਰ ਅਤੇ ਫੈਕਟਰੀ ਦੇ ਬਾਹਰ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਤੈਨਾਤੀ ਹੈ। ਕਿਉਂਕਿ ਪਵਨ ਬਾਂਸਲ ਦੇ ਘਰ ਇਨਕਮ ਟੈਕਸ ਦੀ ਰੇਡ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ 8 ਫਰਵਰੀ 2023 ਨੂੰ ਈ. ਡੀ. ਨੇ ਦੀਪ ਮਲਹੋਤਰਾ ਦੇ ਪੁੱਤਰ ਅਤੇ ਪੰਜਾਬ ਦੇ ਵਪਾਰੀ ਗੌਤਮ ਮਲਹੋਤਰਾ ਨੂੰ ਮਨੀ ਲਾਂਡਰਿੰਗ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ। ਈ.ਡੀ. (Enforcement Directorate) ਦੇ ਅਧਿਕਾਰੀਆਂ ਨੇ ਮਾਮਲੇ ‘ਚ ਪੁੱਛਗਿੱਛ ਕਰਨ ਤੋਂ ਬਾਅਦ ਗੌਤਮ ਮਲਹੋਤਰਾ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਮਾਮਲੇ ਵਿੱਚ ਵੀ ਸ਼ਰਾਬ ਫੈਕਟਰੀ ਦੇ ਸੀਈਓ ਪਵਨ ਬਾਂਸਲ ਦਾ ਨਾਮ ਆਇਆ ਸੀ। ਟੈਕਸ ਦੀਆਂ ਟੀਮਾਂ ਵੱਲੋਂ ਰੇਡ ਚੱਲ ਰਹੀ ਹੈ ਪਰ ਇਸ ਮਾਮਲੇ ਵਿੱਚ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ। ਫਿਲਹਾਲ ਜਾਂਚ ਕਰ ਰਹੀਆਂ ਟੀਮਾਂ ਨੇ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ ਅਤੇ ਕੋਈ ਸਾਹਮਣੇ ਨਹੀਂ ਆ ਰਿਹਾ। ਦੀਪ ਮਲਹੋਤਰਾ ਦਾ ਕੋਈ ਵੀ ਸਾਥੀ ਜਾਂ ਰਿਸ਼ਤੇਦਾਰ ਇਸ ਮਾਮਲੇ ਵਿਚ ਕੁਝ ਵੀ ਬੋਲਣ ਅਤੇ ਦੱਸਣ ਨੂੰ ਤਿਆਰ ਨਹੀਂ ਹੈ।
Follow Us
