ਪੰਜਾਬ ‘ਚ ਪਏ ED ਦੇ ਛਾਪੇ, ਜਾਣੋਂ ਹੋਰ ਕਿੱਥੇ ਕਿੱਥੇ ਪਈ ਰੇਡ?

Updated On: 

23 Jan 2024 12:28 PM

ED Raid In Punjab: ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਵੱਲੋਂ ਪੰਜਾਬ ਹਰਿਆਣਾ ਸਮੇਤ ਹਿਮਾਚਲ ਦੇ ਸੋਲਨ ਵਿੱਚ ਵੀ ਛਾਪੇਮਾਰੀ ਕੀਤੀ ਹੈ। ਜੋ ਜਾਣਕਾਰੀ ਮਿਲੀ ਰਹੀ ਹੈ ਉਸ ਮੁਤਾਬਿਕ ਇਹ ਰੇਡ HUDA ਵਿੱਚ ਹੋਏ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕੀਤੀ ਗਈ ਹੈ। ਸੂਤਰਾਂ ਮੁਤਾਬਿਕ ਸਾਲ 2015 ਤੋਂ ਲੈਕੇ 2019 ਤੱਕ ਗਲਤ ਤਰੀਕੇ ਨਾਲ ਕਰੋੜਾਂ ਰੁਪਏ ਨੂੰ ਰਿਫੰਡ ਕਰਵਾਇਆ ਗਿਆ ਸੀ। ਹੁਣ ਮਾਮਲੇ 'ਚ ਹਰਿਆਣਾ ਦੀਆਂ ਕਈ ਰੀਅਲ ਅਸਟੇਟ ਕੰਪਨੀਆਂ ਅਤੇ ਅਧਿਕਾਰੀ ਰਡਾਰ 'ਤੇ ਹਨ।

ਪੰਜਾਬ ਚ ਪਏ ED ਦੇ ਛਾਪੇ, ਜਾਣੋਂ ਹੋਰ ਕਿੱਥੇ ਕਿੱਥੇ ਪਈ ਰੇਡ?
Follow Us On

ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਸਵੇਰੇ ਹੁੰਦਿਆਂ ਹੀ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਵੀ ਕਈ ਇਲਾਕਿਆਂ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸਦੇ ਮੁਤਾਬਿਕ HUDA ਵਿੱਚ ਹੋਏ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਈਡੀ ਵੱਲੋਂ ਕਾਰਵਾਈ ਕੀਤੀ ਗਈ ਹੈ। ਸੂਤਰਾਂ ਮੁਤਾਬਿਕ 20 ਥਾਵਾਂ ਤੇ ਈਡੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਸੂਤਰਾਂ ਅਨੁਸਾਰ ਇਹ ਕਾਰਵਾਈ ਮੋਹਾਲੀ ਅਤੇ ਪੰਚਕੂਲਾ ਵਿੱਚ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਵੀ ਈਡੀ ਵੱਲੋਂ ਰੇਡ ਕੀਤੀ ਗਈ ਹੈ। ਸੋਲਨ ਅਤੇ ਬੱਦੀ ਦੇ ਵਿੱਚ ਕੁਝ ਸੇਵਾਮੁਕਤ ਅਧਿਕਾਰੀਆਂ ਸਮੇਤ ਕਈ ਸਰਕਾਰੀ ਅਧਿਕਾਰੀਆਂ ਨਾਲ ਸਬੰਧਿਤ ਟਿਕਾਣਿਆਂ ਤੇ ਇਹ ਛਾਪੇਮਾਰੀ ਜਾਰੀ ਹੈ। ਇਸ ਤੋਂ ਇਲਾਵਾ ਕਈ ਹੋਰ ਟਿਕਾਣਿਆਂ ‘ਤੇ ਈਡੀ ਦੀ ਕਾਰਵਾਈ ਚੱਲ ਰਹੀ ਹੈ।

ਕਿਸ ਮਾਮਲੇ ਵਿੱਚ ਹੋਈ ਕਾਰਵਾਈ

ਸੂਤਰਾਂ ਮੁਤਾਬਕ ਸਾਲ 2015 ਤੋਂ 2019 ਵਿਚਾਲੇ ਹੋਈ ਧੋਖਾਧੜੀ ਦਾ ਇਹ ਮਾਮਲਾ ਹੈ ਜਿਸ ਤਹਿਤ ਗਲਤ ਤਰੀਕੇ ਨਾਲ ਕਰੋੜਾਂ ਰੁਪਏ ਦਾ ਰਿਫੰਡ ਕਰਵਾਏ ਗਏ ਸਨ। ਇਸ ਮਾਮਲੇ ‘ਚ ਹਰਿਆਣਾ ਦੀਆਂ ਕਈ ਰੀਅਲ ਅਸਟੇਟ ਕੰਪਨੀਆਂ ਅਤੇ ਅਧਿਕਾਰੀ ਰਡਾਰ ‘ਤੇ ਹਨ।