ਫਰੀਦਕੋਟ ਦੇ ਸਰਕਾਰੀ ਸਕੂਲ ‘ਚ ਮੁੰਡੇ ਕੁੜੀ ਦੀ ਮਿਲੀ ਲਾਸ਼, ਜ਼ਹਿਰੀਲਾ ਪਦਾਰਥ ਨਿਗਲਕੇ ਕੀਤੀ ਖੁਦਕੁਸ਼ੀ

Updated On: 

17 Nov 2023 13:55 PM

ਪਤਾ ਨਹੀਂ ਪੰਜਾਬ ਦੀ ਧਰਤੀ ਨੂੰ ਕਿਸਦੀ ਨਜ਼ਰ ਲੱਗ ਗਈ ਹੈ। ਕੋਈ ਦਿਨ ਹੋਵੇ ਜਿਸ ਦਿਨ ਕ੍ਰਾਈਮ ਦੀ ਕੋਈ ਵੱਡੀ ਘਟਨਾ ਨਹੀਂ ਵਾਪਰਦੀ। ਹੁਣ ਅੰਮ੍ਰਿਤਸਰ ਵਿੱਚ ਇੱਕ ਏਐੱਸਆਈ ਦਾ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ ਤੇ ਉੱਧਰ ਫਰੀਦਕੋਟ ਦੇ ਸਰਕਾਰੀ ਸਕੂਲ ਵਿੱਚ ਮੁੰਡੇ ਕੁੜੀ ਦੀ ਲਾਸ਼ ਮਿਲੀ ਹੈ। ਜਾਣਕਾਰੀ ਇਹ ਮਿਲੀ ਹੈ ਕਿ ਮ੍ਰਿਤਕ ਲੜਕੇ ਲੜਕੀ ਨੇ ਜਹਿਰ ਨਿਗਲਕੇ ਖੁਦਕੁਸ਼ੀ ਕੀਤੀ।

ਫਰੀਦਕੋਟ ਦੇ ਸਰਕਾਰੀ ਸਕੂਲ ਚ ਮੁੰਡੇ ਕੁੜੀ ਦੀ ਮਿਲੀ ਲਾਸ਼, ਜ਼ਹਿਰੀਲਾ ਪਦਾਰਥ ਨਿਗਲਕੇ ਕੀਤੀ ਖੁਦਕੁਸ਼ੀ
Follow Us On
ਪੰਜਾਬ ਨਿਊਜ। ਪੰਜਾਬ ਦੇ ਫਰੀਦਕੋਟ (Faridkot) ਦੇ ਇੱਕ ਸਰਕਾਰੀ ਮਿਡਲ ਸਕੂਲ ਵਿੱਚ ਇੱਕ ਲੜਕੇ ਅਤੇ ਇੱਕ ਲੜਕੀ ਦੀਆਂ ਲਾਸ਼ਾਂ ਮਿਲੀਆਂ ਹਨ। ਘਟਨਾ ਪਿੰਡ ਕਲੇਰ ਦੀ ਹੈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਸਫ਼ਾਈ ਕਰਮਚਾਰੀ ਸਕੂਲ ‘ਚ ਸਫ਼ਾਈ ਕਰਨ ਪਹੁੰਚਿਆ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਸਕੂਲ ਪ੍ਰਿੰਸੀਪਲ ਅਤੇ ਪੁਲਿਸ ਨੂੰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਤਾਂ ਨੌਜਵਾਨ ਦੀ ਮੌਤ ਹੋ ਗਈ।

ਪੁਲਿਸ ਨੇ ਜਾਂਚ ਕੀਤੀ ਸ਼ੁਰੂ

ਸੂਚਨਾ ਮਿਲਣ ‘ਤੇ ਪੰਜਾਬ ਪੁਲਿਸ (Punjab Police) ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ, ਜਦਕਿ ਲੜਕੀ ਜ਼ਿੰਦਾ ਸੀ। ਅਧਿਕਾਰੀ ਉਸ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨੌਜਵਾਨ ਦੀ ਪਛਾਣ ਬਿੰਦਰ ਸਿੰਘ ਵਾਸੀ ਸੰਗਰੂਰ ਦੇ ਪਿੰਡ ਕਾਂਝਲਾ ਵਜੋਂ ਹੋਈ ਹੈ। ਇਹ ਲੜਕੀ ਬਰਨਾਲਾ ਦੇ ਪਿੰਡ ਕਾਲੇਕੇ ਦੀ ਰਹਿਣ ਵਾਲੀ ਹਰਮਨਦੀਪ ਕੌਰ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੋਵੇਂ ਬਾਈਕ ‘ਤੇ ਸਵਾਰ ਹੋ ਕੇ ਸਕੂਲ ਪਹੁੰਚੇ ਸਨ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਬਾਥਰੂਮ ਵਿੱਚ ਆਪਣਾ ਪਤਾ ਅਤੇ ਮੋਬਾਈਲ ਨੰਬਰ ਲਿਖਿਆ ਸੀ।