ਫਰੀਦਕੋਟ ਪਹੁੰਚੇ ਮੁੱਖ ਮੰਤਰੀ ਮਾਨ ਨੇ 250 ਸਟਾਫ ਨਰਸਾਂ ਨੂੰ ਨਿਯੁਕਤੀ ਪੱਤਰ ਸੌਂਪੇ

Updated On: 

08 Dec 2023 17:35 PM

ਬਾਬਾ ਫਰੀਦ ਯੂਨੀਵਰਸਟੀ ਆਫ ਹੈਲਥ ਸ਼ਾਇੰਸਿਜ ਫਰੀਦਕੋਟ ਦੇ ਸਿਲਵਰ ਜੁਬਲੀ ਸਮਾਗਮਾਂ 'ਚ ਸੀਐੱਮ ਨੇ ਹਿੱਸਾ ਲਿਆ। ਉਨਾਂ ਨੇ ਇਸ ਦੌਰਾਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਨਵੇਂ ਉਸਾਰੇ ਬਲਾਕਾਂ ਦਾ ਉਦਘਾਟਨ ਕੀਤਾ ਤੇ ਸਮਾਗਮ ਦੌਰਾਨ ਸੀਐੱਮ ਮਾਨ ਨੇ 250 ਨਵ ਨਿਯੁਕਤ ਸਟਾਫ ਨਰਸਾਂ ਨੂੰ ਜਾਬ ਲੈਟਰ ਵੀ ਦਿੱਤੇ। ਇਸ ਤੋਂ ਇਲਾਵਾ ਸੀਐੱਮ ਨੇ ਫਰੀਦਕੋਟ ਵਿਚ ਨਵਾਂ ਬਣਿਆਂ ਸੀਵਰੇਜ ਟ੍ਰੀਟਮੈਂਟ ਪਲਾਂਟ ਲੋਕ ਨੂੰ ਸਮਰਪਿਤ ਕੀਤਾ।

ਫਰੀਦਕੋਟ ਪਹੁੰਚੇ ਮੁੱਖ ਮੰਤਰੀ ਮਾਨ ਨੇ 250 ਸਟਾਫ ਨਰਸਾਂ ਨੂੰ ਨਿਯੁਕਤੀ ਪੱਤਰ ਸੌਂਪੇ
Follow Us On

ਪੰਜਾਬ ਨਿਊਜ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant mann) ਅੱਜ ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਟੀ ਆਫ ਹੈਲਥ ਸ਼ਾਇੰਸਿਜ ਦੇ ਸਿਲਵਰ ਜੁਬਲੀ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਵਿਸੇਸ ਤੌਰ ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਪਹੁੰਚੇ। ਮੁੱਖ ਮੰਤਰੀ ਪੰਜਾਬ ਵੱਲੋਂ ਜਿੱਥੇ ਨਵ ਨਿਯੁਕਤ 250 ਸਟਾਫ ਨਰਸਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਉਥੇ ਹੀ ਉਹਨਾਂ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਨਵੇਂ ਬਣੇ ਚਾਈਲਡ ਬਲਾਕ ਦਾ ਉਦਘਾਟਨ ਕੀਤਾ ਗਿਆ।

ਇਸ ਦੇ ਨਾਲ ਹੀ ਮੁੱਖ ਮੰਤਰੀ (Chief Minister) ਵੱਲੋਂ ਫਰੀਦਕੋਟ ਹਲਕੇ ਅਤੇ ਫਰੀਦਕੋਟ ਜਿਲ੍ਹੇ ਦੇ ਲੋਕਾਂ ਨੂੰ ਕਈ ਵਿਕਾਸ਼ ਪ੍ਰੋਜੈਕਟ ਗਿਫਟ ਕੀਤੇ ਗਏ ਜਿਸ ਤਹਿਤ ਫਰੀਦਕੋਟ ਸਹਿਰ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਈ ਉਦਘਾਟਨ ਕੀਤਾ ਗਿਆ। ਫਰੀਦਕੋਟ ਵਿਚ ਨਵੇਂ ਉਸਾਰੇ ਜਾ ਰਹੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਵੀ ਨੀਂਹ ਪੱਥਰ ਰੱਖਿਆ ਗਿਆ।

’10 ਹਜ਼ਾਰ ਨੇ ਟੈਸਟ ਦਿੱਤਾ ਨੌਕਰੀ ਸਿਰਫ 250 ਨੂੰ ਮਿਲੀ’

ਇਸ ਮੌਕੇ ਆਪਣੇ ਸੰਬੋਧਨੀ ਭਾਸ਼ਣ ਵਿਚ ਬੋਲਦਿਆ ਮੁੱਖ ਮੰਤਰੀ ਨੇ ਨਵ-ਨਿਯੁਕਤ ਸਟਾਫ ਨਰਸਾਂ (Staff nurses) ਨੂੰ ਵਧਾਈ ਦਿੱਤੀ। ਉਹਨਾਂ ਇਸ ਮੌਕੇ ਉਹਨਾਂ ਨੇ ਇਸ ਨੌਕਰੀ ਲਈ ਹੋਏ ਟੈਸਟ ਵਿਚ ਕਰੀਬ 10 ਹਜਾਰ ਵਿਦਿਅਰਥੀਆ ਨੇ ਹਿੱਸਾਂ ਲਿਆ ਸੀ ਜਿਸ ਵਿਚੋਂ ਸਿਰਫ 250 ਲੋਕਾਂ ਦੀ ਚੋਣ ਹੋਈ ਹੈ ਅਤੇ ਇਹ ਨਿਰੋਲ ਮੈਰਿਟ ਦੇ ਅਧਾਰ ਤੇ ਬਿਨਾਂ ਕੋਈ ਰਿਸ਼ਵਤ ਦਿੱਤੇ ਚੁਣੇ ਗਏ ਹਨ। ਇਹ ਸਭ ਆਪਣੀ ਕਾਬਲੀਅਤ ਦੇ ਸਿਰ ਤੇ ਚੁਣੇ ਗਏ ਹਨ। ਉਹਨਾਂ ਕਿਹਾ ਕਿ ਇਹਨਾਂ ਸਟਾਫ ਨਰਸਾਂ ਦੀ ਭਰਤੀ ਨਾਲ ਕਿਸੇ ਹੱਦ ਤੱਕ ਹਸਪਤਾਲਾਂ ਵਿਚ ਡਾਕਟਰਾਂ ਦੀ ਕਮੀਂ ਪੂਰੀ ਹੋਵੇਗੀ।

ਹਰ ਕੰਮ ਪਾਰਦਰਸ਼ਤਾ ਨਾਲ ਕਰ ਰਹੀ ਪੰਜਾਬ ਸਰਕਾਰ

ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਹਰੇਕ ਕੰਮ ਪਾਰਦਰਸ਼ਤਾ ਨਾਲ ਹੋ ਰਿਹਾ ਅਤੇ ਨੌਕਰੀ ਲਈ ਕਿਸੇ ਨੂੰ ਇਕ ਪੈਸਾ ਵੀ ਖਰਚਣਾਂ ਨਹੀਂ ਪੈ ਰਿਹਾ। ਇਸ ਮੌਕੇ ਜਿੱਥੇ ਮੁੱਖ ਮੰਤਰੀ ਦੀ ਆਮਦ ਮੌਕੇ ਇਲਕਾ ਵਾਸੀਆਂ ਨੂੰ ਕਈ ਵਿਕਾਸ਼ ਪ੍ਰਾਜੈਕਟ ਮਿਲੇ ਉਥੇ ਹੀ ਸਹਿਰ ਵਿਚ ਆਉਣ ਵਾਲੇ ਆਮ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾਂ ਪਿਆ। ਸਥਾਨਕ ਨਵੀਂ ਦਾਣਾ ਮੰਡੀ ਵਿਚ ਪਹਿਲੀਵਾਰ ਬਣਾਈ ਗਏ ਹੇਲੀਪੈਡ ਤੇ ਮੁੱਖ ਮੰਤਰੀ ਦਾ ਜਹਾਜ ਉਤਰਨ ਤੋਂ ਕਰੀਬ ਅੱਧਾ ਘੰਟਾ ਪਹਿਲਾ ਤੋਂ ਹੀ ਇੱਥੋਂ ਲੰਘਦੀ ਫਰੀਦਕੋਟ ਗੁਰੂ ਹਰ ਸਹਾਇ ਸਟੇਟ ਹਾਈਵੇ ਨੂੰ ਪੂਰੀ ਤਰਾਂ ਬਲੌਕ ਕਰ ਕੇ ਰੱਖਿਆ ਗਿਆ।

‘ਲੋਕਾਂ ਨੂੰ ਮੁਸ਼ਕਿਲਾਂ ਦਾ ਕਰਨਾ ਪਿਆ ਸਾਹਮਣਾ’

ਇਸ ਕਾਰਨ ਹਸਪਤਾਲ ਵਿਚ ਡਿਊਟੀ ਤੇ ਜਾਣ ਵਾਲੇ ਡਾਕਟਰਾਂ, ਆਪਣੇ ਘਰਾ ਨੂੰ ਜਾਣ ਵਾਲੇ ਲੋਕਾਂ ਪੈਦਲ ਚੱਲਣ ਵਾਲੇ ਲੋਕਾਂ ਦੇ ਨਾਲ ਨਾਲ ਸਕੂਲੀ ਵਿਦਿਅਰਥੀਆਂ ਤੱਕ ਨੂੰ ਇੱਥੋਂ ਕਰੀਬ ਸਵਾ ਤਿੰਨ ਘੰਟੇ ਤੱਕ ਲੰਘਣ ਨਹੀਂ ਦਿੱਤਾ ਗਿਆ ਬੇਸ਼ੱਕ ਇਥੋਂ ਐਬੂਲੈਂਸ ਨੂੰ ਲੰਘਣ ਦੀ ਇਜਾਜਤ ਸੀ ਪਰ ਸਕਿਉਰਟੀ ਮੁਲਾਜਮਾਂ ਵੱਲੋਂ ਪ੍ਰਾਈਵੇਟ ਵਹੀਕਲਾਂ ਵਿਚ ਹਸਪਤਾਲ ਆਉਣ ਵਾਲੇ ਮਰੀਜਾਂ ਅਤੇ ਉਹਨਾਂ ਦੇ ਵਾਰਸਾਂ ਨੂੰ ਬੇਰੰਗ ਵਾਪਸ ਮੋੜਿਆ ਗਿਆ। ਲੋਕਾਂ ਵਿਚ ਭਾਰੀ ਰੋਸ ਪਾਇਆ ਗਿਆ ਅਤੇ ਲੋਕਾਂ ਨੂੰ ਵੱਡੀ ਖੱਜਲ ਖੁਆਰੀ ਝੱਲਣੀ ਪਈ।

Exit mobile version