ਐਲਵਿਸ਼ ਯਾਦਵ ਨੂੰ ਸੱਪ ਸਪਲਾਈ ਕਰਵਾਉਣ ਵਾਲਾ ਖਰੜ ਤੋਂ ਕਾਬੂ, ਇੱਕ ਹੋਰ ਗਾਇਕ ‘ਤੇ ਮਾਮਲਾ ਦਰਜ

Updated On: 

05 Jan 2024 13:44 PM

ਪਾਰਟੀਆਂ 'ਚ ਸੱਪ ਸਪਲਾਈ ਕਰਨ ਵਾਲੇ ਇੱਕ ਸ਼ਖ਼ਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 7 ਸੱਪ ਬਰਾਮਦ ਹੋਏ ਹਨ। ਇਨ੍ਹਾਂ ਸੱਪਾਂ ਦੀ ਵਰਤੋਂ ਯੂਟਿਊਬਰ ਐਲਵਿਸ਼ ਯਾਦਵ ਦੇ ਗੀਤ ਵਿੱਚ ਵੀ ਕੀਤੀ ਗਈ ਸੀ। ਥਾਣਾ ਸਿਟੀ ਖਰੜ ਦੀ ਪੁਲਿਸ ਨੇ ਸਿਕੰਦਰ ਤੇ ਹਾਰਦਿਕ ਆਨੰਦ ਵਾਸੀ ਬੁਰਾੜੀ, ਦਿੱਲੀ ਖ਼ਿਲਾਫ਼ ਜੰਗਲੀ ਜੀਵ (ਸੁਰੱਖਿਆ) ਐਕਟ 1960 ਦੀ ਧਾਰਾ 9, 39, 50, 51 ਅਤੇ ਬੇਰਹਿਮੀ ਦੀ ਰੋਕਥਾਮ ਦੀ ਧਾਰਾ 11 ਤਹਿਤ ਕੇਸ ਦਰਜ ਕੀਤਾ ਹੈ।

ਐਲਵਿਸ਼ ਯਾਦਵ ਨੂੰ ਸੱਪ ਸਪਲਾਈ ਕਰਵਾਉਣ ਵਾਲਾ ਖਰੜ ਤੋਂ ਕਾਬੂ, ਇੱਕ ਹੋਰ ਗਾਇਕ ਤੇ ਮਾਮਲਾ ਦਰਜ

Photo Credit: Elvish Yadav

Follow Us On

ਪੰਜਾਬ ਪੁਲਿਸ ਨੇ ਰੇਵ ਪਾਰਟੀਆਂ ‘ਚ ਸੱਪ ਸਪਲਾਈ ਕਰਨ ਵਾਲੇ ਇੱਕ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 7 ਸੱਪ ਬਰਾਮਦ ਹੋਏ ਹਨ। ਇਨ੍ਹਾਂ ਸੱਪਾਂ ਦੀ ਵਰਤੋਂ ਯੂਟਿਊਬਰ ਐਲਵਿਸ਼ ਯਾਦਵ (Elvish Yadav) ਦੇ ਗੀਤ ਵਿੱਚ ਵੀ ਕੀਤੀ ਗਈ ਸੀ। ਪੰਜਾਬ ਪੁਲਿਸ ਨੇ ਇੱਕ ਹੋਰ ਗਾਇਕ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ। ਪੁਲਿਸ ਨੇ ਵੀਰਵਾਰ ਨੂੰ ਮੋਹਾਲੀ ਦੇ ਖਰੜ ਬੱਸ ਸਟੈਂਡ ਨੇੜਿਓਂ ਮੁਲਜ਼ਮ ਨੂੰ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਸਿਕੰਦਰ (34) ਵਾਸੀ ਬਸੰਤ ਐਵੀਨਿਊ, ਦੁੱਗਰੀ, ਲੁਧਿਆਣਾ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਬਰਾਮਦ ਹੋਏ ਸੱਪਾਂ ਦੀ ਵਰਤੋਂ ਬਾਲੀਵੁੱਡ ਗਾਇਕ ਫਾਜ਼ਿਲਪੁਰੀਆ ਅਤੇ ਬਿੱਗ ਬੌਸ ਓਟੀਟੀ 2 ਦੇ ਜੇਤੂ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਦੇ ਗੀਤਾਂ ‘ਚ ਵੀ ਕੀਤੀ ਗਈ ਸੀ। ਇਸ ਮਾਮਲੇ ‘ਚ ਗਾਇਕ ਹਾਰਦਿਕ ਆਨੰਦ ਦਾ ਨਾਂਅ ਵੀ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਰਦਿਕ ਨੇ ਹੀ ਸਿਕੰਦਰ ਨੂੰ ਇਹ ਸੱਪ ਦਿੱਤੇ ਸਨ। ਇਸ ਮਾਮਲੇ ਵਿੱਚ ਥਾਣਾ ਸਿਟੀ ਖਰੜ ਦੀ ਪੁਲਿਸ ਨੇ ਸਿਕੰਦਰ ਤੇ ਹਾਰਦਿਕ ਆਨੰਦ ਵਾਸੀ ਬੁਰਾੜੀ, ਦਿੱਲੀ ਖ਼ਿਲਾਫ਼ ਜੰਗਲੀ ਜੀਵ (ਸੁਰੱਖਿਆ) ਐਕਟ 1960 ਦੀ ਧਾਰਾ 9, 39, 50, 51 ਅਤੇ ਬੇਰਹਿਮੀ ਦੀ ਰੋਕਥਾਮ ਦੀ ਧਾਰਾ 11 ਤਹਿਤ ਕੇਸ ਦਰਜ ਕੀਤਾ ਹੈ।

ਐਲਵਿਸ਼ ਯਾਦਵ ਹੋਇਆ ਸੀ ਮਾਮਲਾ ਦਰਜ

ਪਿਛਲੇ ਸਾਲ ਨਵੰਬਰ ‘ਚ ਨੋਇਡਾ ਦੇ ਸੈਕਟਰ-49 ਥਾਣੇ ‘ਚ ਯੂਟਿਊਬਰ ਐਲਵਿਸ਼ ਯਾਦਵ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੌਰਾਨ ਨੋਇਡਾ ਪੁਲਿਸ ਅਤੇ ਜੰਗਲਾਤ ਵਿਭਾਗ ਦੀ ਟੀਮ ਨੇ ਪੰਜ ਸੱਪਾਂ ਨੂੰ ਕਾਬੂ ਕੀਤਾ ਸੀ, ਜਿਨ੍ਹਾਂ ਕੋਲੋਂ ਪੰਜ ਕੋਬਰਾ ਅਤੇ ਕੁਝ ਜ਼ਹਿਰ ਬਰਾਮਦ ਹੋਏ ਸਨ। ਇਸੇ ਮਾਮਲੇ ‘ਚ ਮੇਨਕਾ ਗਾਂਧੀ ਦੀ ਸੰਸਥਾ ਪੀਪਲ ਫਾਰ ਐਨੀਮਲਜ਼ (ਪੀਐੱਫਏ) ਦੇ ਮੈਂਬਰ ਸੱਪ ਉਪਲਬਧ ਵਾਲੇ ਦੀ ਭਾਲ ਕਰ ਰਹੇ ਸਨ। ਵੀਰਵਾਰ ਨੂੰ ਜਥੇਬੰਦੀ ਨੇ ਪੁਲਿਸ ਅਤੇ ਜੰਗਲਾਤ ਵਿਭਾਗ ਦੀ ਟੀਮ ਨਾਲ ਮਿਲ ਕੇ ਜਾਲ ਵਿਛਾ ਕੇ ਸਿਕੰਦਰ ਨੂੰ ਖਰੜ ਬੱਸ ਸਟੈਂਡ ਤੋਂ ਫੜ ਲਿਆ। ਇਸ ਦੌਰਾਨ ਆਪਰੇਸ਼ਨ ਦੌਰਾਨ ਪੀਪਲ ਫਾਰ ਐਨੀਮਲਜ਼ ਦੇ ਚਾਰ ਮੈਂਬਰ ਗੌਰਵ ਗੁਪਤਾ, ਸੌਰਵ ਗੁਪਤਾ, ਅਭਿਸ਼ੇਕ ਅਤੇ ਦੁਰਗੇਸ਼ ਪਟਕੇ ਵੀ ਮੌਜੂਦ ਸਨ।

Related Stories