ਐਲਵਿਸ਼ ਯਾਦਵ ਦੀਆਂ ਵਧ ਸਕਦੀਆਂ ਹਨ ਮੁਸ਼ਕਲਾ, ਏਜੰਟ ਰਾਹੁਲ ਨੇ ਕਬੂਲੀਆਂ ਕਈ ਗੱਲਾਂ
ਐਲਵਿਸ਼ ਯਾਦਵ ਦਾ ਰੇਵ ਪਾਰਟੀ ਨਾਲ ਜੁੜਿਆ ਮਾਮਲਾ ਸਿਰੇ ਨਹੀਂ ਚੜ੍ਹ ਰਿਹਾ, ਸਗੋਂ ਐਲਵਿਸ਼ ਇਸ ਮਾਮਲੇ 'ਚ ਹੋਰ ਵੀ ਉਲਝਦੇ ਨਜ਼ਰ ਆ ਰਹੇ ਹਨ। ਅਜੇ ਤੱਕ ਇਸ ਮਾਮਲੇ 'ਚ ਐਲਵਿਸ਼ ਤੋਂ ਹੀ ਪੁੱਛਗਿੱਛ ਕੀਤੀ ਗਈ ਹੈ ਪਰ ਹੁਣ ਆਉਣ ਵਾਲੇ ਸਮੇਂ 'ਚ ਉਨ੍ਹਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਏਜੰਟ ਰਾਹੁਲ ਨੇ ਉਸ ਦੀ ਪਛਾਣ ਕਰ ਲਈ ਹੈ ਅਤੇ ਇਨ੍ਹਾਂ ਲੀਹਾਂ 'ਤੇ ਪੁਲਿਸ ਉਸ ਨੂੰ ਪੁੱਛਗਿੱਛ ਲਈ ਦੁਬਾਰਾ ਬੁਲਾ ਸਕਦੀ ਹੈ।
Photo Credit: Elvish Yadav
ਬਿੱਗ ਬੌਸ (Big Boss) OTT 2 ਦੇ ਵਿਜੇਤਾ ਐਲਵਿਸ਼ ਯਾਦਵ ਦੀਆਂ ਰੇਵ ਪਾਰਟੀ ਦੇ ਮੁੱਦੇ ‘ਤੇ ਮੁਸੀਬਤਾਂ ਘੱਟ ਹੋਣ ਦਾ ਕੋਈ ਸੰਕੇਤ ਨਹੀਂ ਦਿਖ ਰਹੀਆਂ ਹਨ। ਨੋਇਡਾ ਪੁਲਿਸ ਲਗਾਤਾਰ ਐਲਵਿਸ਼ ਤੋਂ ਪੁੱਛਗਿੱਛ ਕਰ ਰਹੀ ਹੈ। ਏਜੰਟ ਰਾਹੁਲ ਨੂੰ ਰਿਮਾਂਡ ‘ਤੇ ਰੱਖ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਇਸ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਰਾਹੁਲ ਨੇ ਕਬੂਲ ਕੀਤਾ ਹੈ ਕਿ ਉਹ ਐਲਵਿਸ਼ ਯਾਦਵ ਨੂੰ ਜਾਣਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰਨ ਆਉਣ ਵਾਲੇ ਸਮੇਂ ‘ਚ ਐਲਵਿਸ਼ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।
ਰੇਵ ਪਾਰਟੀ ਮਾਮਲੇ ਦੇ ਮੁੱਖ ਮੁਲਜ਼ਮ ਰਾਹੁਲ ਨੇ ਪੁੱਛਗਿੱਛ ਦੌਰਾਨ ਕਬੂਲ ਕੀਤਾ ਹੈ ਕਿ ਉਹ ਐਲਵਿਸ਼ ਯਾਦਵ (elvish Yadav) ਨੂੰ ਜਾਣਦਾ ਹੈ ਅਤੇ ਇਸ ਤੋਂ ਪਹਿਲਾਂ ਐਲਵਿਸ਼ ਦੇ ਕਹਿਣ ‘ਤੇ ਨੋਇਡਾ ਦੇ ਸਟੂਡੀਓ ‘ਚ ਸੱਪ ਲੈ ਕੇ ਆਇਆ ਸੀ। ਹੁਣ ਇਸ ਬਿਆਨ ਦੇ ਆਧਾਰ ‘ਤੇ ਪੁਲਿਸ ਅਲਵਿਸ਼ ਯਾਦਵ ਤੋਂ ਪੁੱਛਗਿੱਛ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਪੁਲਿਸ ਹੁਣ ਰਾਹੁਲ ਦੇ ਰਿਮਾਂਡ ਦੌਰਾਨ ਦਿੱਤੇ ਬਿਆਨਾਂ ਦੇ ਆਧਾਰ ‘ਤੇ ਐਲਵਿਸ਼ ਤੋਂ ਪੁੱਛਗਿੱਛ ਕਰੇਗੀ।


