ਪੰਜਾਬ 'ਚ ਸੜਕ ਹਾਦਸਿਆਂ ਨੂੰ ਰੋਕਣ ਲਈ ਪਹਿਲ, ਪੁਲਿਸ ਦੇ ਬੇੜੇ 'ਚ ਸ਼ਾਮਲ ਕੀਤਾ ਗਿਆ ਰੋਡ ਕ੍ਰੈਸ਼ ਇੰਨਵੈਸਟੀਗੇਸ਼ਨ ਵਹੀਕਲ, AI-Drone ਨਾਲ ਹੋਵੇਗੀ ਹਾਦਸੇ ਦੀ ਸਟੱਡੀ | Initiative to prevent road accidents in Punjab road crash investigation vehicle study will be done with AI Drone Punjabi news - TV9 Punjabi

ਪੰਜਾਬ ‘ਚ ਸੜਕ ਹਾਦਸਿਆਂ ਨੂੰ ਰੋਕਣ ਲਈ ਪਹਿਲ, ਪੁਲਿਸ ਦੇ ਬੇੜੇ ‘ਚ ਸ਼ਾਮਲ ਕੀਤਾ ਗਿਆ ਰੋਡ ਕ੍ਰੈਸ਼ ਇੰਨਵੈਸਟੀਗੇਸ਼ਨ ਵਹੀਕਲ

Updated On: 

17 Jan 2024 17:24 PM

Road Accident: ਇਸ ਵਾਹਨ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਕਰੈਸ਼ ਜਾਂਚ ਕਿੱਟ, ਮੂਵਿੰਗ ਲੋਕੇਸ਼ਨ ਲਿੰਕੇਜ ਆਧਾਰਿਤ ਵੀਡੀਓ ਕੈਪਚਰ, ਜੀਓ ਗ੍ਰਾਫਿਕ ਲੋਕੇਸ਼ਨ ਲਿੰਕੇਜ ਦੇ ਨਾਲ ਸਪੀਡ ਕੈਮਰਾ, ਖੇਤਰ ਆਧਾਰਿਤ ਵੀਡੀਓਗ੍ਰਾਫੀ ਲਈ ਡਰੋਨ, ਡਿਜੀਟਲ ਡਿਸਟੈਂਸ ਮੀਟਰ ਅਤੇ ਈ-ਕਾਰ ਡਾਟਾ ਕਲੈਕਸ਼ਨ ਸ਼ਾਮਲ ਹੋਣਗੇ। ਹਾਦਸੇ ਤੋਂ ਬਾਅਦ ਇਹ ਹਾਦਸਾਗ੍ਰਸਤ ਵਾਹਨ ਘਟਨਾ ਵਾਲੀ ਥਾਂ 'ਤੇ ਪਹੁੰਚ ਜਾਵੇਗਾ। ਉਸ ਤੋਂ ਬਾਅਦ ਪੂਰੀ ਜਾਂਚ ਕੀਤੀ ਜਾਵੇਗੀ। ਹਾਦਸੇ ਦੀ ਜੜ੍ਹ ਦਾ ਪਤਾ ਲਗਾਇਆ ਜਾਵੇਗਾ, ਭਾਵੇਂ ਇਹ ਹਾਦਸਾ ਸੜਕੀ ਢਾਂਚੇ, ਵਾਹਨਾਂ ਜਾਂ ਮਨੁੱਖੀ ਗਲਤੀ ਕਾਰਨ ਹੋਇਆ ਹੋਵੇ।

ਪੰਜਾਬ ਚ ਸੜਕ ਹਾਦਸਿਆਂ ਨੂੰ ਰੋਕਣ ਲਈ ਪਹਿਲ, ਪੁਲਿਸ ਦੇ ਬੇੜੇ ਚ ਸ਼ਾਮਲ ਕੀਤਾ ਗਿਆ ਰੋਡ ਕ੍ਰੈਸ਼ ਇੰਨਵੈਸਟੀਗੇਸ਼ਨ ਵਹੀਕਲ

ਪੰਜਾਬ 'ਚ ਸੜਕ ਹਾਦਸਿਆਂ ਨੂੰ ਰੋਕਣ ਲਈ ਪਹਿਲ, AI-Drone ਨਾਲ ਹੋਵੇਗੀ ਹਾਦਸੇ ਦੀ ਸਟੱਡੀ

Follow Us On

ਪੰਜਾਬ ਵਿੱਚ ਸੜਕ ਹਾਦਸਿਆਂ ਕਾਰਨ ਹੋਣ ਵਾਲੇ ਜਾਨੀ ਨੁਕਸਾਨ ਨੂੰ ਰੋਕਣ ਲਈ ਪੁਲਿਸ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਤੋਂ ਲੈ ਕੇ ਡਰੋਨ ਅਤੇ ਅਤਿ-ਆਧੁਨਿਕ ਤਕਨੀਕਾਂ ਦੀ ਮਦਦ ਲਵੇਗੀ। ਪੁਲਿਸ ਨੇ ਇਸ ਦੇ ਲਈ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਹੈ। ਸੂਬੇ ਦੀ ਪਹਿਲੀ ਸੜਕ ਹਾਦਸੇ ਜਾਂਚ ਵਾਹਨ ਨੂੰ ਪੁਲਿਸ ਬੇੜੇ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਨੂੰ ਪਹਿਲਾਂ ਰੂਪਨਗਰ ਰੇਂਜ ਵਿੱਚ ਤਾਇਨਾਤ ਕੀਤਾ ਗਿਆ ਹੈ। ਬਾਅਦ ਵਿੱਚ ਪੰਜਾਬ ਦੇ ਹੋਰ ਜ਼ਿਲ੍ਹਿਆਂ ਨੂੰ ਵੀ ਇਸੇ ਤਰ੍ਹਾਂ ਦੇ ਵਾਹਨ ਦਿੱਤੇ ਜਾਣਗੇ।

ਰੋਡ ਕ੍ਰੈਸ਼ ਇੰਨਵੈਸਟੀਗੇਸ਼ਨ ਵਹੀਕਲ

ਇਸ ਵਾਹਨ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਕਰੈਸ਼ ਜਾਂਚ ਕਿੱਟ, ਮੂਵਿੰਗ ਲੋਕੇਸ਼ਨ ਲਿੰਕੇਜ ਆਧਾਰਿਤ ਵੀਡੀਓ ਕੈਪਚਰ, ਜੀਓ ਗ੍ਰਾਫਿਕ ਲੋਕੇਸ਼ਨ ਲਿੰਕੇਜ ਦੇ ਨਾਲ ਸਪੀਡ ਕੈਮਰਾ, ਖੇਤਰ ਆਧਾਰਿਤ ਵੀਡੀਓਗ੍ਰਾਫੀ ਲਈ ਡਰੋਨ, ਡਿਜੀਟਲ ਡਿਸਟੈਂਸ ਮੀਟਰ ਅਤੇ ਈ-ਕਾਰ ਡਾਟਾ ਕਲੈਕਸ਼ਨ ਸ਼ਾਮਲ ਹੋਣਗੇ।

ਹਾਦਸੇ ਤੋਂ ਬਾਅਦ ਇਹ ਹਾਦਸਾਗ੍ਰਸਤ ਵਾਹਨ ਘਟਨਾ ਵਾਲੀ ਥਾਂ ‘ਤੇ ਪਹੁੰਚ ਜਾਵੇਗਾ। ਉਸ ਤੋਂ ਬਾਅਦ ਪੂਰੀ ਜਾਂਚ ਕੀਤੀ ਜਾਵੇਗੀ। ਹਾਦਸੇ ਦੀ ਜੜ੍ਹ ਦਾ ਪਤਾ ਲਗਾਇਆ ਜਾਵੇਗਾ, ਭਾਵੇਂ ਇਹ ਹਾਦਸਾ ਸੜਕੀ ਢਾਂਚੇ, ਵਾਹਨਾਂ ਜਾਂ ਮਨੁੱਖੀ ਗਲਤੀ ਕਾਰਨ ਹੋਇਆ ਹੋਵੇ। ਏਡੀਜੀਪੀ ਟਰੈਫਿਕ ਏਐਸ ਰਾਏ, ਏਆਈਜੀ ਟਰੈਫਿਕ ਗਗਨ ਅਜੀਤ ਸਿੰਘ ਅਤੇ ਟਰੈਫਿਕ ਸਲਾਹਕਾਰ ਅਤੇ ਪੰਜਾਬ ਰੋਡ ਸੇਫਟੀ ਐਂਡ ਟਰੈਫਿਕ ਰਿਸਰਚ ਸੈਂਟਰ ਦੇ ਡਾਇਰੈਕਟਰ ਨਵਦੀਪ ਅਸੀਜਾ ਨੇ ਕਿਹਾ ਕਿ ਇਸ ਦਾ ਲੋਕਾਂ ਨੂੰ ਫਾਇਦਾ ਹੋਵੇਗਾ।

ਹਾਦਸਿਆਂ ਵਿੱਚ ਜ਼ਿਆਦਾ ਮੌਤਾਂ

ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਸਵਾਰੀਆਂ ਦੇ ਜ਼ਖ਼ਮੀ ਹੋਣ ਨਾਲੋਂ ਮੌਤਾਂ ਜ਼ਿਆਦਾ ਹੁੰਦੀਆਂ ਹਨ। ਇਸ ਕਾਰਨ ਪੁਲਿਸ ਵੀ ਇਸ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਵੱਲੋਂ ਜਾਰੀ ਰਿਪੋਰਟ ਮੁਤਾਬਕ ਪਿਛਲੇ ਦੋ ਸਾਲਾਂ ਤੋਂ ਸੂਬੇ ‘ਚ ਅਜਿਹਾ ਹੀ ਰੁਝਾਨ ਰਿਹਾ ਹੈ। ਪੰਜਾਬ ਵਿੱਚ 2022 ਵਿੱਚ 6122 ਸੜਕ ਹਾਦਸੇ ਹੋਏ, ਜਿਨ੍ਹਾਂ ਵਿੱਚ 4,688 ਲੋਕਾਂ ਦੀ ਮੌਤ ਹੋ ਗਈ ਅਤੇ 3372 ਜ਼ਖ਼ਮੀ ਹੋਏ।

ਇਸ ਤੋਂ ਪਹਿਲਾਂ ਸਾਲ 2021 ਵਿੱਚ ਪੰਜਾਬ ਵਿੱਚ 6097 ਸੜਕ ਹਾਦਸੇ ਵਾਪਰੇ ਸਨ, ਜਿਨ੍ਹਾਂ ਵਿੱਚ 4516 ਲੋਕਾਂ ਦੀ ਮੌਤਾਂ ਹੋਈਆਂ ਸੀ ਅਤੇ 3034 ਹੋਰ ਯਾਤਰੀ ਜ਼ਖ਼ਮੀ ਹੋਏ ਸਨ। ਭਾਰਤ ਦੇ ਜ਼ਿਆਦਾਤਰ ਸੂਬਿਆ ਵਿੱਚ ਜ਼ਖਮੀ ਲੋਕਾਂ ਦੀ ਗਿਣਤੀ ਦੇ ਮੁਕਾਬਲੇ ਸੜਕ ਹਾਦਸਿਆਂ ਵਿੱਚ ਘੱਟ ਮੌਤਾਂ ਹੋਈਆਂ ਹਨ।

ਕੈਨੇਡਾ ਦੀ ਤਰਜ਼ ‘ਤੇ ਸੜਕ ਸੁਰੱਖਿਆ ਬਲ ਜਲਦ ਹੀ ਪੰਜਾਬ ਦੇ ਹਾਈਵੇਅ ‘ਤੇ ਤਾਇਨਾਤ ਕੀਤੇ ਜਾਣ ਜਾ ਰਹੇ ਹਨ। ਇਸ ਪੁਲਿਸ ਨੂੰ ਦੁਬਈ ਪੁਲਿਸ ਦੀ ਤਰਜ਼ ‘ਤੇ ਅਤਿ ਆਧੁਨਿਕ ਵਾਹਨ ਦਿੱਤੇ ਗਏ ਹਨ। ਪਹਿਲੇ ਪੜਾਅ ਵਿੱਚ 1596 ਮੁਲਾਜ਼ਮਾਂ ਨੂੰ ਫੋਰਸ ਵਿੱਚ ਸ਼ਾਮਲ ਕੀਤਾ ਗਿਆ ਸੀ। ਇਹ ਸਾਰੇ ਕਰਮਚਾਰੀ ਇਸ ਸਮੇਂ ਸਿਖਲਾਈ ਲੈ ਰਹੇ ਹਨ, ਇਨ੍ਹਾਂ ਵਿੱਚ 1012 ਪੁਰਸ਼ ਅਤੇ 288 ਔਰਤਾਂ ਸ਼ਾਮਲ ਹਨ। ਜਦੋਂਕਿ ਪੁਲੀਸ ਵਿੱਚ ਪਹਿਲਾਂ ਤੋਂ ਤਾਇਨਾਤ 296 ਮੁਲਾਜ਼ਮਾਂ ਨੂੰ ਵੀ ਇਸ ਦਾ ਹਿੱਸਾ ਬਣਾਇਆ ਗਿਆ।

ਸੂਬੇ ਵਿੱਚ ਰਾਸ਼ਟਰੀ ਅਤੇ ਰਾਜ ਮਾਰਗਾਂ ਸਮੇਤ 72078 ਕਿਲੋਮੀਟਰ ਲੰਬਾ ਸੜਕੀ ਨੈਟਵਰਕ ਹੈ। ਇਸ ਵਿੱਚੋਂ 4025 ਕਿਲੋਮੀਟਰ ਰਾਸ਼ਟਰੀ ਅਤੇ ਰਾਜ ਸੜਕਾਂ ਹਨ, ਜੋ ਕਿ ਕੁੱਲ ਸੜਕੀ ਨੈੱਟਵਰਕ ਦਾ 5.64 ਫੀਸਦੀ ਹੈ।

Exit mobile version