Income Tax Raid: ਦੀਪ ਮਲਹੋਤਰਾ ਦੇ ਫਰਦਿਕੋਟ ਸਥਿਤ ਟਿਕਾਣਿਆਂ ‘ਤੇ ਇਨਕਮ ਟੈਕਸ ਦੀ ਰੇਡ
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਫਰਦਿਕੋਟ ਸਥਿਤ ਟਿਕਾਣਿਆਂ 'ਤੇ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਅੱਜ ਤੀਸਰੇ ਦਿਨ ਵੀ ਇਨਕਮ ਟੈਕਸ ਵਿਭਾਗ ਦੀ ਇਹ ਰੇਡ ਜਾਰੀ ਹੈ।

Income Tax Raid: ਉੱਤਰੀ ਭਾਰਤ ਦੇ ਵੱਡੇ ਸ਼ਰਾਬ ਕਾਰੋਬਾਰੀ ਅਤੇ ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ 5 ਸਾਲ ਤੱਕ ਵਿਧਾਇਕ ਰਹਿ ਚੁੱਕੇ ਦੀਪ ਮਲਹੋਤਰਾ ‘ਤੇ ਇਨਕਮ ਟੈਕਸ ਵਿਭਾਗ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਨਕਮ ਟੈਕਸ ਵਿਭਾਗ ਵੱਲੋਂ ਬੀਤੇ ਤਿੰਨ ਦਿਨਾਂ ਤੋਂ ਦੀਪ ਮਲਹੋਤਰਾ (Deep Malhotra) ਦੇ ਫਰੀਦਕੋਟ ਸਥਿਤ ਘਰ, ਦਫਤਰ ਅਤੇ ਸਹਿਯੋਗੀਆਂ ‘ਤੇ ਰੇਡ ਕੀਤੀ ਜਾ ਰਹੀ ਹੈ। ਇੰਨੀ ਲੰਬੀ ਚੱਲ ਰਹੀ ਜਾਂਚ ਤੋਂ ਇਹ ਖਦਸ਼ਾ ਜਤਾਇਆ ਜਾ ਰਹੀ ਹੈ ਕਿ ਆਮਦਨ ਕਰ ਵਿਭਾਗ ਦੀਪ ਮਲਹੋਤਰਾ ਖਿਲਾਫ ਕਿਸੇ ਵੱਡੀ ਕਾਰਵਾਈ ਦੀ ਤਿਆਰੀ ਵਿੱਚ ਹੈ।
ਇਸ ਤੋਂ ਇਲਾਵਾ ਫਿਰੋਜ਼ਪੁਰ ‘ਚ ਵੀ ਇਨਕਮ ਟੈਕਸ ਵਿਭਾਗ ਵੱਲੋਂ ਛਾਪਾ ਮਾਰਿਆ ਗਿਆ ਹੈ ਅਤੇ ਦੀਪ ਮਲਹੋਤਰਾ ਨਾਲ ਸਬੰਧਿਤ ਜੀਰਾ ਸ਼ਰਾਬ ਫੈਕਟਰੀ ਦੇ ਸੀਈਓ ਪਵਨ ਬਾਂਸਲ ਦੇ ਘਰ ਵੀ ਇਨਕਮ ਟੈਕਸ ਦੇ ਅਧਿਕਾਰੀ ਪਹੁੰਚੇ ਹਨ। ਦੱਸ ਦਈਏ ਕਿ ਦੀਪ ਮਲਹੋਤਰਾ ਦੇ ਪੁੱਤਰ ਗੋਤਮ ਮਲਹੋਤਰਾ (Gautam Malhotra) ਨੂੰ ਕੁਝ ਸਮਾਂ ਪਹਿਲਾਂ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।