AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਜਲੰਧਰ ED ਦਫ਼ਤਰ ‘ਚ ਪੇਸ਼ ਹੋਈ IAS ਅਧਿਕਾਰੀ ਕੰਵਲਪ੍ਰੀਤ ਬਰਾੜ, ਸਨਟੈਕ ਸਿਟੀ ਪ੍ਰੋਜੈਕਟ ਨਾਲ ਜੁੜਿਆ ਮਾਮਲਾ

ਇਹ ਵਿਵਾਦ ਸਾਲ 2020 'ਚ ਉਸ ਸਮੇਂ ਸ਼ੁਰੂ ਹੋਇਆ, ਜਦੋਂ ਮੁਹਾਲੀ ਦੇ ਪਲਹੇੜੀ ਪਿੰਡ ਦੇ ਜ਼ਮੀਨ ਮਾਲਕ ਕਰਮਜੀਤ ਸਿੰਘ ਨੇ ਪੁਲਿਸ ਕੋਲ ਇੱਕ ਗੰਭੀਰ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ 'ਚ ਇਲਜ਼ਾਮ ਲਗਾਇਆ ਗਿਆ ਸੀ ਕਿ ਸਨਟੈਕ ਸਿਟੀ ਦੇ ਪ੍ਰਮੋਟਰਾਂ ਨੇ ਉਨ੍ਹਾਂ ਦੀ 53 ਕਨਾਲ ਜ਼ਮੀਨ ਦੇ ਨਾਲ-ਨਾਲ 14 ਹੋਰ ਸਥਾਨਕ ਕਿਸਾਨਾਂ ਦੀ ਕੁੱਲ 30.5 ਏਕੜ ਜ਼ਮੀਨ ਦੇ ਫਰਜ਼ੀ ਸਹਿਮਤੀ ਪੱਤਰ (Consent Letters) ਤਿਆਰ ਕੀਤੇ ਹਨ।

ਜਲੰਧਰ ED ਦਫ਼ਤਰ 'ਚ ਪੇਸ਼ ਹੋਈ IAS ਅਧਿਕਾਰੀ ਕੰਵਲਪ੍ਰੀਤ ਬਰਾੜ, ਸਨਟੈਕ ਸਿਟੀ ਪ੍ਰੋਜੈਕਟ ਨਾਲ ਜੁੜਿਆ ਮਾਮਲਾ
davinder-kumar-jalandhar
| Published: 18 Aug 2026 12:11 PM IST
Share

ਪੰਜਾਬ ਕੈਡਰ ਦੀ ਸੀਨੀਅਰ ਆਈਏਐਸ (IAS) ਅਧਿਕਾਰੀ ਕੰਵਲਪ੍ਰੀਤ ਬਰਾੜ ਮੁਹਾਲੀ ਦੇ ਕਥਿਤ ਚੇਂਜ ਆਫ਼ ਲੈਂਡ ਯੂਜ਼ (CLU) ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਸਾਹਮਣੇ ਪੇਸ਼ ਹੋਈ। ਈਡੀ ਨੇ ਉਨ੍ਹਾਂ ਨੂੰ ਸੰਮਨ ਜਾਰੀ ਕਰਕੇ ਪੁੱਛਗਿੱਛ ਲਈ ਤਲਬ ਕੀਤਾ ਸੀ। ਇਹ ਪੂਰਾ ਮਾਮਲਾ ਮੁਹਾਲੀ ਦੇ ਪਲਹੇੜੀ ਪਿੰਡ ‘ਚ ਸਨਟੈਕ ਸਿਟੀ ਪ੍ਰੋਜੈਕਟ ਲਈ ਕਿਸਾਨਾਂ ਦੀਆਂ ਜ਼ਮੀਨਾਂ ਦੇ ਫਰਜ਼ੀ ਸਹਿਮਤੀ ਪੱਤਰ ਤਿਆਰ ਕਰਨ ਤੇ ਲੈਂਡ ਯੂਜ਼ ਬਦਲਣ ‘ਚ ਹੋਈਆਂ ਬੇਨਿਯਮੀਆਂ ਨਾਲ ਸਬੰਧਤ ਹੈ। ਇਸ ਮਾਮਲੇ ‘ਚ ਪੁਲਿਸ ਐਫਆਈਆਰ ਦੇ ਆਧਾਰ ਤੇ ਈਡੀ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ ਹੈ ਤੇ ਮੁੱਖ ਪ੍ਰਮੋਟਰ ਅਜੈ ਸਹਿਗਲ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।

ਜਾਂਚ ਦੇ ਘੇਰੇ ‘ਚ ਕਿਵੇਂ ਆਇਆ ਮਾਮਲਾ

ਇਹ ਵਿਵਾਦ ਸਾਲ 2020 ‘ਚ ਉਸ ਸਮੇਂ ਸ਼ੁਰੂ ਹੋਇਆ, ਜਦੋਂ ਮੁਹਾਲੀ ਦੇ ਪਲਹੇੜੀ ਪਿੰਡ ਦੇ ਜ਼ਮੀਨ ਮਾਲਕ ਕਰਮਜੀਤ ਸਿੰਘ ਨੇ ਪੁਲਿਸ ਕੋਲ ਇੱਕ ਗੰਭੀਰ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ‘ਚ ਇਲਜ਼ਾਮ ਲਗਾਇਆ ਗਿਆ ਸੀ ਕਿ ਸਨਟੈਕ ਸਿਟੀ ਦੇ ਪ੍ਰਮੋਟਰਾਂ ਨੇ ਉਨ੍ਹਾਂ ਦੀ 53 ਕਨਾਲ ਜ਼ਮੀਨ ਦੇ ਨਾਲ-ਨਾਲ 14 ਹੋਰ ਸਥਾਨਕ ਕਿਸਾਨਾਂ ਦੀ ਕੁੱਲ 30.5 ਏਕੜ ਜ਼ਮੀਨ ਦੇ ਫਰਜ਼ੀ ਸਹਿਮਤੀ ਪੱਤਰ (Consent Letters) ਤਿਆਰ ਕੀਤੇ ਹਨ। ਇਨ੍ਹਾਂ ਦਸਤਾਵੇਜ਼ਾਂ ਤੇ ਕਿਸਾਨਾਂ ਦੇ ਜਾਅਲੀ ਦਸਤਖ਼ਤ ਤੇ ਅੰਗੂਠਿਆਂ ਦੇ ਨਿਸ਼ਾਨ ਲਗਾਏ ਗਏ ਸਨ, ਤਾਂ ਜੋ ਜ਼ਮੀਨ ਦੀ ਵਰਤੋਂ ਬਦਲੀ ਜਾ ਸਕੇ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁਹਾਲੀ ਦੇ ਤਤਕਾਲੀ ਐਸਪੀ (ਇਨਵੈਸਟੀਗੇਸ਼ਨ) ਹਰਮਨਦੀਪ ਹੰਸ ਨੇ ਵਿਸਥਾਰਤ ਜਾਂਚ ਰਿਪੋਰਟ ਸੌਂਪੀ। ਜਾਂਚ ਰਿਪੋਰਟ ‘ਚ ਜਾਅਲਸਾਜ਼ੀ, ਧੋਖਾਧੜੀ ਤੇ ਅਪਰਾਧਿਕ ਸਾਜ਼ਿਸ਼ ਦੇ ਇਲਜ਼ਾਮ ਸਹੀ ਪਾਏ ਗਏ। ਇਸ ਦੇ ਆਧਾਰ ਤੇ ਨਵੰਬਰ 2022 ‘ਚ ਮੁੱਲਾਂਪੁਰ ਥਾਣੇ ‘ਚ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਪੁਲਿਸ ਦੀ ਇਸੇ ਐਫਆਈਆਰ ਨੂੰ ਆਧਾਰ ਬਣਾਕੇ ਬਾਅਦ ‘ਚ ਈਡੀ ਨੇ ਮਨੀ ਲਾਂਡਰਿੰਗ ਐਕਟ ਤਹਿਤ ਜਾਂਚ ਸ਼ੁਰੂ ਕੀਤੀ।

ਈਡੀ ਦੀ ਛਾਪੇਮਾਰੀ ਤੇ ਸਨਟੈਕ ਸਿਟੀ ਪ੍ਰਮੋਟਰ ਦੀ ਗ੍ਰਿਫ਼ਤਾਰੀ

ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਈਡੀ ਨੇ ਮੁਹਾਲੀ ਤੇ ਚੰਡੀਗੜ੍ਹ ਸਥਿਤ 12 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਜਾਂਚ ਏਜੰਸੀ ਨੇ ABS Township, Eltus Space Builders ਨਾਲ ਜੁੜੇ ਅਧਿਕਾਰੀਆਂ ਤੇ ਸਨਟੈਕ ਸਿਟੀ ਦੇ ਪ੍ਰਮੋਟਰਾਂ ਤੋਂ ਸਖ਼ਤ ਪੁੱਛਗਿੱਛ ਕੀਤੀ। ਇਸ ਕਾਰਵਾਈ ਦੌਰਾਨ ਇੱਕ ਕਾਰੋਬਾਰੀ ਨਿਤਿਨ ਗੋਹਲ ਦੇ ਟਿਕਾਣੇ ਤੇ ਛਾਪੇਮਾਰੀ ਸਮੇਂ 9ਵੀਂ ਮੰਜ਼ਿਲ ਤੋਂ 21 ਲੱਖ ਰੁਪਏ ਦੀ ਨਕਦੀ ਹੇਠਾਂ ਸੁੱਟਣ ਦੀ ਘਟਨਾ ਵੀ ਸਾਹਮਣੇ ਆਈ ਸੀ।

ਗਹਿਰਾਈ ਨਾਲ ਕੀਤੀ ਗਈ ਪੁੱਛਗਿੱਛ ਤੇ ਸਬੂਤਾਂ ਦੇ ਆਧਾਰ ਤੇ ਈਡੀ ਨੇ ਸਨਟੈਕ ਸਿਟੀ ਦੇ ਮੁੱਖ ਪ੍ਰਮੋਟਰ ਅਜੈ ਸਹਿਗਲ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਤੋਂ ਬਾਅਦ ਸਹਿਗਲ ਨੂੰ ਮੁਹਾਲੀ ਦੀ ਵਿਸ਼ੇਸ਼ PMLA ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਨ੍ਹਾਂ ਨੂੰ ਈਡੀ ਦੀ ਹਿਰਾਸਤ ‘ਚ ਭੇਜ ਦਿੱਤਾ।

ਇਸੇ ਕੜੀ ‘ਚ ਹੁਣ ਆਈਏਐਸ ਅਧਿਕਾਰੀ ਕੰਵਲਪ੍ਰੀਤ ਬਰਾੜ ਤੋਂ ਪ੍ਰੋਜੈਕਟ ਦੀ ਮਨਜ਼ੂਰੀ ਤੇ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

Follow Us
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ...
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ...
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ...
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ...
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ...
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ...
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ...
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ...
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ...