Punjab Budget Session: ਭਾਸ਼ਣ ‘ਤੇ ਹੰਗਾਮੇ ਨੂੰ ਲੈ ਕੇ ਬੋਲੇ ਰਾਜਪਾਲ -‘ਬਹਿਸ ਹੋਣੀ ਚਾਹੀਦੀ ਹੈ ਤਕਰਾਰ ਨਹੀਂ’
Governor on Budget Speech: ਭਾਸ਼ਣ ਦੀ ਸਮਾਪਤੀ ਤੋਂ ਪਹਿਲਾਂ ਰਾਜਪਾਲ ਨੇ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਕਿਹਾ ਕਿ ਭਾਸ਼ਣ ਵਿੱਚ ਭ੍ਰਿਸ਼ਟਾਚਾਰ ਦੇ ਖਾਤਮੇ ਅਤੇ ਪਾਰਦਰਸ਼ਤਾ ਦਾ ਜ਼ਿਕਰ ਕੀਤਾ ਗਿਆ ਹੈ। ਸਾਡੇ ਜਨਤਕ ਜੀਵਨ ਵਿੱਚ ਵੀ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨਾ ਬਿਹਤਰ ਹੋਵੇਗਾ।
ਪੰਜਾਬ ਦੀ ਵੱਡੀ ਖਬਰ : ਸ਼ੁੱਕਰਵਾਰ ਨੂੰ ਸ਼ੁਰੂ ਹੋਏ ਬਜਟ ਸੈਸ਼ਨ ਦੇ ਪਹਿਲੇ ਦਿਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banwari Lal Purohit) ਵੱਲੋਂ ਜਿਵੇਂ ਹੀ ਆਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਵਿਰੋਧੀ ਧਿਰ ਕਾਂਗਰਸ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਰਾਜਪਾਲ ਆਪਣੇ ਭਾਸ਼ਣ ‘ਚ ਜਦੋਂ ਸਰਕਾਰ ਦੀਆਂ ਪ੍ਰਾਪਤੀਆਂ ਦੀ ਗੱਲ ਕੀਤੀ ਤਾਂ ਵਿਰੋਧੀ ਧਿਰ ਕਾਂਗਰਸ ਨੇ ਭਾਸ਼ਣ ‘ਤੇ ਇਤਰਾਜ਼ ਜਤਾਉਂਦਿਆ ਕਿਹਾ ਕਿ ਰਾਜਪਾਲ ਦੱਸਣ ਕਿ ਸਰਕਾਰ ਨੇ ਕੀ ਕੀਤਾ ਹੈ, ਕੀ ਉਨ੍ਹਾਂ ਨੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹਨ ਜਾਂ ਨਹੀਂ ? ਜਿਸ ਤੇ ਰਾਜਪਾਲ ਨੇ ਵਿਰੋਧੀ ਧਿਰ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੌਜੂਦਾ ਸੂਬਾ ਸਰਕਾਰ ਤੇ ਯਕੀਨ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਸਰਕਾਰ ਤੋਂ ਮੰਗੀ ਗਈ ਸੂਚਨਾ ਜਲਦੀ ਹੀ ਉਨ੍ਹਾਂ ਨੂੰ ਮਿਲ ਜਾਵੇਗੀ।
‘ਦਿ ਸਰਕਾਰ’ ਸ਼ਬਦ ‘ਤੇ ਮੁੱਖ ਮੰਤਰੀ ਦਾ ਇਤਰਾਜ
ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁੱਕਰਵਾਰ ਸਵੇਰੇ 10 ਵਜੇ ਸ਼ੁਰੂ ਹੋਇਆ। ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਬਜਟ ਭਾਸ਼ਣ ਦੀ ਸ਼ੁਰੂਆਤ ‘ਮਾਈ ਗਵਰਨਮੈਂਟ’ ਦੀ ਬਜਾਏ ਅੰਗਰੇਜ਼ੀ ‘ਚ ‘ਦਿ ਸਰਕਾਰ’ ਸ਼ਬਦ ਨਾਲ ਕੀਤੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਜਟ ਭਾਸ਼ਣ ‘ਚ ਮੇਰੀ ਸਰਕਾਰ ਲਿਖੀ ਗਈ ਹੈ, ਇਸ ਨੂੰ ਉਨ੍ਹਾਂ ਦੇ ਭਾਸ਼ਣ ‘ਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਰਾਜਪਾਲ ਨੇ ਮੇਰੀ ਸਰਕਾਰ ਕਹਿ ਕੇ ਭਾਸ਼ਣ ਦੀ ਸ਼ੁਰੂਆਤ ਕੀਤੀ। ਜਦੋਂ ਰਾਜਪਾਲ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਲਏ ਗਏ ਫੈਸਲਿਆਂ ‘ਤੇ ਸਰਕਾਰ ਦੀਆਂ ਪ੍ਰਾਪਤੀਆਂ ਦੀ ਗੱਲ ਕਰ ਰਹੇ ਸਨ ਤਾਂ ਕਾਂਗਰਸ ਨੇ ਹੰਗਾਮਾ ਸ਼ੁਰੂ ਕਰ ਦਿੱਤਾ।
ਹੰਗਾਮੇ ਦੌਰਾਨ ਰਾਜਪਾਲ ਨੇ ਭਾਸ਼ਣ ਅੱਧ ਵਿਕਚਾਰ ਰੋਕਿਆ
ਜਦੋਂ ਰਾਜਪਾਲ ਨੇ ਪੰਜਾਬ ਸਰਕਾਰ ਵੱਲੋਂ ਪ੍ਰਿੰਸੀਪਲਾਂ ਨੂੰ ਵਿਦੇਸ਼ ਭੇਜਣ ਨੂੰ ਸਰਕਾਰ ਦੀ ਵੱਡੀ ਪ੍ਰਾਪਤੀ ਦੱਸਿਆ ਤਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਰਾਜਪਾਲ ਨੂੰ ਟੋਕਦਿਆਂ ਪੁੱਛਿਆ ਕਿ ਕੀ ਇਸ ਸਬੰਧੀ ਸਰਕਾਰ ਤੋਂ ਤੁਹਾਡੇ ਵੱਲੋਂ ਮੰਗੀ ਗਈ ਸੂਚਨਾ ਪ੍ਰਾਪਤ ਹੋਈ ਹੈ। ਇਸ ਮੁੱਦੇ ‘ਤੇ ਕਾਂਗਰਸ ਅਤੇ ‘ਆਪ’ ਵਿਧਾਇਕਾਂ ਵਿਚਾਲੇ ਤਣਾਅ ਦਾ ਮਾਹੌਲ ਬਣ ਗਿਆ ਹੈ। ਰਾਜਪਾਲ ਨੇ ਭਾਸ਼ਣ ਅੱਧ ਵਿਚਾਲੇ ਹੀ ਰੋਕ ਦਿੱਤਾ ਅਤੇ ਉਨ੍ਹਾਂ ਨੂੰ ਸਮਝਾਇਆ ਕਿ ਇਹ ਭਾਸ਼ਣ ਸਦਨ ਵਿੱਚ ਹੀ ਦਿੱਤਾ ਜਾਣਾ ਹੈ। ਅਜਿਹੇ ਮੁੱਦਿਆਂ ‘ਤੇ ਸਦਨ ‘ਚ ਚਰਚਾ ਨਹੀਂ ਹੋ ਸਕਦੀ। ਰਾਜਪਾਲ ਨੇ ਕਿਹਾ ਕਿ ਭਾਸ਼ਣ ‘ਤੇ ਚਰਚਾ ਦੌਰਾਨ ਉਹ ਇਸ ਬਾਰੇ ਸਰਕਾਰ ਤੋਂ ਪੁੱਛ ਸਕਦੇ ਹਨ। ਦੂਜੇ ਪਾਸੇ ਸਰਕਾਰ ਨੇ ਵੀ ਇਸ ਮੁੱਦੇ ‘ਤੇ ਕਾਂਗਰਸ ‘ਤੇ ਪਲਟਵਾਰ ਕੀਤਾ। ਕਾਂਗਰਸ ਵਿਧਾਇਕਾਂ ਨੂੰ ਸ਼ਾਂਤ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ ਅੱਜ ਦੇ ਭਾਸ਼ਣ ਵਿੱਚ ਉਨ੍ਹਾਂ ਨੇ ਮੇਰੀ ਸਰਕਾਰ ਨੂੰ ਕਿਹਾ ਹੈ ਹੰਗਾਮੇ ਕਾਰਨ ਰਾਜਪਾਲ ਦਾ ਭਾਸ਼ਣ ਲਗਭਗ ਛੇ ਮਿੰਟ ਲਈ ਰੁਕਿਆ ਅਤੇ ਕਾਂਗਰਸ ਨੇ ਸਦਨ ਤੋਂ ਵਾਕਆਊਟ ਕਰ ਦਿੱਤਾ।
ਸਦਨ ਵਿਚ ਬਹਿਸ ਹੋਣੀ ਚਾਹੀਦੀ ਹੈ ਲੜਾਈ ਨਹੀਂ: ਰਾਜਪਾਲ
ਸਾਰੀਆਂ ਕਿਆਸਅਰਾਈਆਂ ਦੇ ਬਾਵਜੂਦ ਰਾਜਪਾਲ ਨੇ ਆਪਣਾ ਪੂਰਾ ਭਾਸ਼ਣ ਪੜ੍ਹ ਕੇ ਸੁਣਾਇਆ। ਭਾਸ਼ਣ ਦੇ ਅੰਤ ਵਿੱਚ ਰਾਜਪਾਲ ਨੇ ਆਪਣੇ ਲਹਿਜੇ ਵਿੱਚ ਸਰਕਾਰ ਅਤੇ ਵਿਰੋਧੀ ਧਿਰ ਨੂੰ ਕਈ ਤਰ੍ਹਾਂ ਦੀਆਂ ਸਲਾਹਾਂ ਦਿੱਤੀਆਂ। ਉਨ੍ਹਾਂ ਨੇ ਸਦਨ ਵਿੱਚ ਪਾਰਟੀ ਅਤੇ ਵਿਰੋਧੀ ਧਿਰ ਦੇ ਸਾਰੇ ਵਿਧਾਇਕਾਂ ਨੂੰ ਤਾਕੀਦ ਕੀਤੀ ਕਿ ਸਦਨ ਵਿੱਚ ਸਕਾਰਾਤਮਕ ਬਹਿਸ ਹੋਣੀ ਚਾਹੀਦੀ ਹੈ, ਲੜਾਈ ਨਹੀਂ । ਸਦਨ ਵਿੱਚ ਆਪਣੇ ਸਿਆਸੀ ਜੀਵਨ ਦਾ ਜ਼ਿਕਰ ਕਰਦਿਆਂ ਰਾਜਪਾਲ ਨੇ ਕਿਹਾ ਕਿ ਸਾਰਿਆਂ ਨੂੰ ਸਦਨ ਵਿੱਚ ਇਤਰਾਜਯੋਗ ਭਾਸ਼ਾ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇੱਥੇ ਅਜਿਹੀ ਸਕਾਰਾਤਮਕ ਬਹਿਸ ਹੋਣੀ ਚਾਹੀਦੀ ਹੈ ਜਿਸ ਨਾਲ ਪੂਰੇ ਸੂਬੇ ਵਿੱਚ ਇੱਕ ਚੰਗਾ ਸੁਨੇਹਾ ਜਾਵੇ। ਕਈ ਉਦਾਹਰਨਾਂ ਦਿੰਦਿਆਂ ਰਾਜਪਾਲ ਨੇ ਕਿਹਾ ਕਿ ਕਿਸੇ ਵੀ ਚੀਜ਼ ਨੂੰ ਛੁਪਾਇਆ ਨਹੀਂ ਜਾਣਾ ਚਾਹੀਦਾ, ਤਾਂ ਹੀ ਇਹ ਸੂਬਾ ਰੰਗਲਾ ਪੰਜਾਬ ਬਣੇਗਾ।