HSGPC ਅੰਮ੍ਰਿਤਸਰ ‘ਚ ਬਣਾਏਗੀ ਇੱਕ ਸਰਾਂ, SGPC ਤੋਂ ਜਗ੍ਹਾ ਦੀ ਕੀਤੀ ਮੰਗ
ਜਗਦੀਸ਼ ਸਿੰਘ ਝੀਂਡਾ ਐਤਵਾਰ ਨੂੰ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਦਫ਼ਤਰ ਕੁਰੂਕਸ਼ੇਤਰ ਦੇ ਗੁਰਦੁਆਰਾ ਪਾਤਸ਼ਾਹੀ ਪਹਿਲੀ ਵਿੱਚ ਬਣਾਇਆ ਜਾਵੇਗਾ। ਇਹ ਕੰਮ ਕਾਰ ਸੇਵਾ ਦੇ ਸੰਤਾਂ ਦੀ ਅਗਵਾਈ ਹੇਠ ਅੱਗੇ ਵਧੇਗਾ। ਇਸ ਤੋਂ ਇਲਾਵਾ ਇੱਥੇ ਫਲਦਾਰ ਰੁੱਖ ਲਗਾ ਕੇ ਬਾਗ਼ ਅਤੇ ਪਾਰਕ ਬਣਾਏ ਜਾਣਗੇ।
Sameer Sehgal/HT via Getty Images
HSGPC: ਕੁਰੂਕਸ਼ੇਤਰ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਦੇ ਮੁਖੀ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਕਮੇਟੀ ਦੀ ਮੀਟਿੰਗ ਵਿੱਚ 69 ਮੁੱਦਿਆਂ ‘ਤੇ ਚਰਚਾ ਕੀਤੀ ਗਈ, ਜਿਨ੍ਹਾਂ ਵਿੱਚੋਂ 38 ਨੂੰ ਮਨਜ਼ੂਰੀ ਦੇ ਦਿੱਤੀ ਗਈ, ਅਤੇ 10 ‘ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 10 ਕੰਮ ਪੈਂਡਿੰਗ ਰੱਖੇ ਗਏ ਹਨ।
ਐਚਐਸਜੀਐਮਸੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਐਤਵਾਰ ਨੂੰ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਦਫ਼ਤਰ ਕੁਰੂਕਸ਼ੇਤਰ ਦੇ ਗੁਰਦੁਆਰਾ ਪਾਤਸ਼ਾਹੀ ਪਹਿਲੀ ਵਿੱਚ ਬਣਾਇਆ ਜਾਵੇਗਾ। ਇਹ ਕੰਮ ਕਾਰ ਸੇਵਾ ਦੇ ਸੰਤਾਂ ਦੀ ਅਗਵਾਈ ਹੇਠ ਅੱਗੇ ਵਧੇਗਾ। ਇਸ ਤੋਂ ਇਲਾਵਾ ਇੱਥੇ ਫਲਦਾਰ ਰੁੱਖ ਲਗਾ ਕੇ ਬਾਗ਼ ਅਤੇ ਪਾਰਕ ਬਣਾਏ ਜਾਣਗੇ।


