AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਸਿੱਖ ਦੰਗਿਆਂ ਦੇ ਖਿਲਾਫ ਲੜਾਈ ਨੂੰ ਮਿਲੇਗੀ ਹੋਰ ਤਾਕਤ- ਐਚ ਐਸ ਫੂਲਕਾ, ਪੰਜਾਬ ਬੀਜੇਪੀ ‘ਚ ਹੋਏ ਸ਼ਾਮਲ

HS Phoolka joins BJP: ਐਚ ਐਸ ਫੂਲਕਾ ਨੇ ਕਿਹਾ ਕਿ "ਪੰਜਾਬ ਵਿੱਚ ਹਾਲਾਤ ਬਹੁਤ ਮਾੜੇ ਹਨ। ਫਿਰੌਤੀ ਦੀਆਂ ਕਾਲਾਂ ਆ ਰਹੀਆਂ ਹਨ, ਕਾਨੂੰਨ ਵਿਵਸਥਾ ਵਿਗੜ ਗਈ ਹੈ ਅਤੇ ਨਸ਼ੀਲੇ ਪਦਾਰਥਾਂ ਦਾ ਖ਼ਤਰਾ ਹੈ। ਪੰਜਾਬ ਦੀ ਜ਼ਮੀਨ 13-14 ਸਾਲਾਂ ਵਿੱਚ ਬੰਜਰ ਹੋ ਜਾਵੇਗੀ, ਪਰ ਸਰਕਾਰ ਨੂੰ ਕੋਈ ਪਰਵਾਹ ਨਹੀਂ ਹੈ।

ਸਿੱਖ ਦੰਗਿਆਂ ਦੇ ਖਿਲਾਫ ਲੜਾਈ ਨੂੰ ਮਿਲੇਗੀ ਹੋਰ ਤਾਕਤ- ਐਚ ਐਸ ਫੂਲਕਾ, ਪੰਜਾਬ ਬੀਜੇਪੀ 'ਚ ਹੋਏ ਸ਼ਾਮਲ
(Photo Credit: PTI)
tv9-punjabi
| Published: 01 Apr 2026 15:50 PM IST

ਸੀਨੀਅਰ ਵਕੀਲ ਐਚ.ਐਸ. ਫੂਲਕਾ, ਜੋ ਪਿਛਲੇ 40 ਸਾਲਾਂ ਤੋਂ 1984 ਦੇ ਦੰਗਿਆਂ ਦੇ ਪੀੜਤਾਂ ਲਈ ਲੜ ਰਹੇ ਹਨ, ਬੁੱਧਵਾਰ ਨੂੰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ, ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਹੋਰਾਂ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ।

ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ, ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ, “ਮੈਂ ਪਿਛਲੇ 40 ਸਾਲਾਂ ਤੋਂ 1984 ਦੇ ਦੰਗਿਆਂ ਦੇ ਪੀੜਤਾਂ ਲਈ ਲੜ ਰਿਹਾ ਹਾਂ ਅਤੇ ਭਾਜਪਾ ਨੇ ਉਦੋਂ ਤੋਂ ਹੀ ਮੇਰਾ ਸਮਰਥਨ ਕੀਤਾ ਹੈ। ਮੈਂ ਉਨ੍ਹਾਂ ਨਾਲ ਮਿਲ ਕੇ ਆਪਣੀਆਂ ਲੜਾਈਆਂ ਲੜੀਆਂ ਹਨ। ਮੈਂ ਭਾਜਪਾ ਲਈ ਬਹੁਤ ਸਾਰਾ ਕਾਨੂੰਨੀ ਕੰਮ ਵੀ ਕੀਤਾ ਹੈ। ਮੈਂ 2014 ਤੋਂ 2017 ਤੱਕ ਤਿੰਨ ਸਾਲ ਆਮ ਆਦਮੀ ਪਾਰਟੀ ਵਿੱਚ ਸੀ, ਪਰ ਮੇਰਾ ਸ਼ੁਰੂ ਤੋਂ ਹੀ ਭਾਜਪਾ ਨਾਲ ਨੇੜਲਾ ਰਿਸ਼ਤਾ ਰਿਹਾ ਹੈ।”

ਭਾਜਪਾ ਤੋਂ ਵਧੀਆ ਕੋਈ ਪਾਰਟੀ ਨਹੀਂ ਹੈ: ਐੱਚਐੱਸ ਫੂਲਕਾ

ਇਸ ਦੌਰਾਨ ਐਚ ਐਸ ਫੂਲਕਾ ਨੇ ਕਿਹਾ ਮੈਂ ਪੰਜਾਬ ਲਈ ਰਾਜਨੀਤੀ ਵਿੱਚ ਵਾਪਸ ਆ ਰਿਹਾ ਹਾਂ। ਭਾਜਪਾ ਤੋਂ ਵਧੀਆ ਕੋਈ ਪਾਰਟੀ ਨਹੀਂ ਹੈ।” ਵਕੀਲ ਐਚ.ਐਸ. ਫੂਲਕਾ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਦੀ ਨੁਮਾਇੰਦਗੀ ਕੀਤੀ। ਉਹ 2014 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਪਰ ਪੰਜ ਸਾਲ ਬਾਅਦ 2019 ਵਿੱਚ ਪਾਰਟੀ ਛੱਡ ਦਿੱਤੀ। ਫੂਲਕਾ ਨੇ 2014 ਦੀਆਂ ਲੋਕ ਸਭਾ ਚੋਣਾਂ ਪੰਜਾਬ ਦੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਲੜੀਆਂ ਸਨ। ਉਹ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਤੋਂ ਹਾਰ ਗਏ ਸਨ।

Follow Us
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ...
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?...
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?...
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ...
Amit Shah on Naxal-free India: ਨਕਸਲਵਾਦ 'ਤੇ ਬੋਲਦੇ ਹੋਏ ਅਮਿਤ ਸ਼ਾਹ ਨੇ ਵਿਰੋਧੀ ਧਿਰ ਨੂੰ ਸੁਣਾਈਆਂ ਖਰੀਆਂ-ਖਰੀਆਂ
Amit Shah on Naxal-free India: ਨਕਸਲਵਾਦ 'ਤੇ ਬੋਲਦੇ ਹੋਏ ਅਮਿਤ ਸ਼ਾਹ ਨੇ ਵਿਰੋਧੀ ਧਿਰ ਨੂੰ ਸੁਣਾਈਆਂ ਖਰੀਆਂ-ਖਰੀਆਂ...
ਇਰਾਕ ਵਿੱਚ ਅਮਰੀਕੀ ਠਿਕਾਣਿਆਂ 'ਤੇ ਹੋਇਆ ਹਮਲਾ, ਯੂਨੀਵਰਸਿਟੀਆਂ ਨੂੰ ਬਣਾਇਆ ਗਿਆ ਨਿਸ਼ਾਨਾ
ਇਰਾਕ ਵਿੱਚ ਅਮਰੀਕੀ ਠਿਕਾਣਿਆਂ 'ਤੇ ਹੋਇਆ ਹਮਲਾ, ਯੂਨੀਵਰਸਿਟੀਆਂ ਨੂੰ ਬਣਾਇਆ ਗਿਆ ਨਿਸ਼ਾਨਾ...
CM ਮਾਨ ਨੇ ਮੇਰਠ ਤੋਂ ਲਾਏ ਕੇਂਦਰ 'ਤੇ ਨਿਸ਼ਾਨੇ, BJP ਆਗੂ ਸੰਜੀਵ ਬਾਲਿਆਨ ਨੇ ਦਿੱਤੀ ਸਫਾਈ
CM ਮਾਨ ਨੇ ਮੇਰਠ ਤੋਂ ਲਾਏ ਕੇਂਦਰ 'ਤੇ ਨਿਸ਼ਾਨੇ, BJP ਆਗੂ ਸੰਜੀਵ ਬਾਲਿਆਨ ਨੇ ਦਿੱਤੀ ਸਫਾਈ...
PM ਮੋਦੀ ਨੇ ਮਨ ਕੀ ਬਾਤ 'ਚ ਤੰਦਰੁਸਤੀ, ਵਿਗਿਆਨ ਸਿੱਖਿਆ ਤੇ ਪਾਣੀ ਸੰਭਾਲ 'ਤੇ ਦਿੱਤਾ ਜ਼ੋਰ
PM ਮੋਦੀ ਨੇ ਮਨ ਕੀ ਬਾਤ 'ਚ ਤੰਦਰੁਸਤੀ, ਵਿਗਿਆਨ ਸਿੱਖਿਆ ਤੇ ਪਾਣੀ ਸੰਭਾਲ 'ਤੇ ਦਿੱਤਾ ਜ਼ੋਰ...
ਸਰਕਾਰੀ ਸਕੂਲਾਂ ਵੱਲ ਵਧਿਆ ਬੱਚਿਆਂ ਦਾ ਰੁਝਾਨ, ਹੁਸ਼ਿਆਰਪੁਰ ਚ ਮੈਗਾ PTM
ਸਰਕਾਰੀ ਸਕੂਲਾਂ ਵੱਲ ਵਧਿਆ ਬੱਚਿਆਂ ਦਾ ਰੁਝਾਨ, ਹੁਸ਼ਿਆਰਪੁਰ ਚ ਮੈਗਾ PTM...