ਹੁਸ਼ਿਆਰਪੁਰ ‘ਚ 20 ਤੋਂ ਵੱਧ ਗਾਵਾਂ ਦੀ ਮੌਤ, ਗਊਸ਼ਾਲਾ ਦਾ ਛੱਤ ਡਿੱਗਣ ਕਾਰਨ ਵਾਪਰਿਆ ਹਾਦਸਾ
Hoshiarpur 20 Cows Died: ਹੁਸ਼ਿਆਰਪੁਰ ਵਿੱਚ ਕਈ ਬੇਜੁਬਾਨਾਂ ਦੀ ਮੌਤ ਹੋ ਗਈ। ਇੱਕ ਗਊਸ਼ਾਲਾ ਦੀ ਛੱਤ ਡਿੱਗਣ ਨਾਲ 20 ਤੋਂ ਵੱਧ ਗਾਵਾਂ ਦੀ ਮੌਤ ਹੋ ਗਈ। ਇਹ ਘਟਨਾ ਹੁਸ਼ਿਆਰਪੁਰ ਦੇ ਸ਼ਹਿਰ ਹਰਿਆਣਾ ਦੀ ਹੈ। ਇਸ ਹਾਦਸੇ ਵਿੱਚ 10 ਤੋਂ ਵੱਧ ਗਾਵਾਂ ਜ਼ਖਮੀ ਵੀ ਹੋਈਆਂ ਹਨ।

Hoshiarpur 20 Cows Died: ਹੁਸ਼ਿਆਰਪੁਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਹੁਸ਼ਿਆਰਪੁਰ ਦੇ ਹਰਿਆਣਾ ਕਸਬੇ ਵਿੱਚ ਇੱਕ ਗਊਸ਼ਾਲੇ ਦੀ ਛੱਤ ਡਿੱਗਣ ਕਾਰਨ 20 ਤੋਂ ਵੱਧ ਗਊਆਂ ਦੀ ਮੌਤ ਹੋ ਗਈ। ਇਹ ਹਾਦਸਾ ਵੀਰਵਾਰ-ਸ਼ੁੱਕਰਵਾਰ ਰਾਤ ਨੂੰ ਕਰੀਬ 2:30 ਵਜੇ ਵਾਪਰਿਆ। ਮਿਲੀ ਜਾਣਕਾਰੀ ਮੁਤਾਬਕ ਛੱਤ ਡਿੱਗਣ ਤੋਂ ਪਹਿਲਾਂ ਗਊਸ਼ਾਲੇ ਵਿੱਚ ਲਗਭਗ 40 ਗਾਵਾਂ ਅਤੇ ਵੱਛੇ ਮੌਜੂਦ ਸਨ।
20 ਗਾਵਾਂ ਦੀ ਮੌਤ, 10 ਤੋਂ ਵੱਧ ਜ਼ਖਮੀ
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਨਿਵਾਸੀਆਂ ਅਤੇ ਪੁਲਿਸ ਪ੍ਰਸ਼ਾਸਨ ਨੇ ਜੇਸੀਬੀ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਲਗਭਗ 20 ਗਾਵਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 10 ਤੋਂ ਵੱਧ ਗਾਵਾਂ ਜ਼ਖਮੀ ਵੀ ਹੋਈਆਂ ਹਨ। ਜ਼ਖਮੀ ਗਾਵਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਗਊਸ਼ਾਲਾ ਦੇ ਡਿੱਗੇ ਹੋਏ ਪੱਤਰ ਦਾ ਇੱਕ ਹਿੱਸਾ ਅਜੇ ਤੱਕ ਨਹੀਂ ਚੁੱਕਿਆ ਗਿਆ ਹੈ, ਜਿਸ ਹੇਠ ਹੋਰ ਗਾਵਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ।
ਜਿਵੇਂ ਹੀ ਲੈਂਟਰ ਡਿਗਿਆ ਤਾਂ ਇਲਾਕਾ ਨਿਵਾਸੀ ਅਤੇ ਪੁਲਿਸ ਪ੍ਰਸ਼ਾਸਨ ਜੇਸੀਬੀ ਦੇ ਨਾਲ ਰੈਸਕਿਊ ਸ਼ੁਰੂ ਕਰ ਦਿੱਤਾ। ਜਿਵੇਂ ਹੀ ਗਊਸ਼ਾਲਾ ਦਾ ਲੈਂਟਰ ਡਿਗਿਆ ਤਾਂ ਇਲਾਕਾ ਨਿਵਾਸੀਆਂ ਨੇ ਤੁਰੰਤ ਉੱਥੇ ਪਹੁੰਚ ਕੇ ਰੈਸਕਿਊ ਸ਼ੁਰੂ ਕਰ ਦਿੱਤਾ। ਜਿਸ ਕਾਰਨ ਮੌਕੇ ‘ਤੇ 10 ਤੋਂ ਵੱਧ ਗਊਆਂ ਨੂੰ ਬਚਾਇਆ ਜਾ ਸਕਿਆ। ਪੁਲਿਸ ਪ੍ਰਸ਼ਾਸਨ ਨੇ ਵੀ ਸਥਾਨਕ ਲੋਕਾਂ ਦਾ ਖੂਬ ਸਾਥ ਦਿੱਤਾ। ਜਿਸ ਕਾਰਨ ਰੈਸਕਿਊ ਵਿੱਚ ਤੇਜ਼ੀ ਲਿਆਂਦੀ ਗਈ।
ਫੱਟੜ ਹੋਈਆਂ ਗਾਵਾਂ ਨੂੰ ਦਿੱਤੀ ਜਾ ਰਹੀ ਮੁਢਲੀ ਸਹਾਇਤਾ
ਹਰਿਆਣਾ ਦੇ ਅਡੀਸ਼ਨਲ ਐਸਐਚਓ ਦਲਜੀਤ ਸਿੰਘ ਵੈਟਰਨਰੀ ਡਾਕਟਰ, ਮਨਮੋਹਨ ਸਿੰਘ ਦਰਦੀ ਵੈਟਰਨਰੀ ਅਫਸਰ, ਵੈਟਰਨਰੀ ਇੰਸਪੈਕਟਰ ਅਜਮੇਹਰ ਸਿੰਘ ਪਰਮਿੰਦਰ ਸਿੰਘ ਫੱਟੜ ਹੋਈਆਂ ਗਾਵਾਂ ਨੂੰ ਮੁਢਲੀ ਸਹਾਇਤਾ ਦੇ ਰਹੇ ਹਨ। ਖਬਰ ਲਿਖੇ ਜਾਣ ਤੱਕ 20 ਗਾਵਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਸਮਾਜ ਸੇਵੀ ਸੰਸਥਾਵਾਂ ਤੇ ਹੋਰ ਹਰਿਆਣਾ ਵਾਸੀ ਲੋਕਾਂ ਵੱਲੋਂ ਅਜੇ ਵੀ ਗਊਆਂ ਨੂੰ ਬਚਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ।