ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਕੱਢਣ ਦੀ ਮੰਗ ਨੇ ਵਧਾਈ ਉਦਯੋਗਪਤੀਆਂ ਦੀ ਚਿੰਤਾ, ਲੇਬਰ ਦੀ ਕਮੀ ਹੋਣ ਦਾ ਖ਼ਦਸਾ
ਲੁਧਿਆਣਾ ਦੇ ਕਿਰਤ ਬਾਜ਼ਾਰ 'ਚ ਪ੍ਰਵਾਸੀ ਮਜ਼ਦੂਰਾਂ ਨੇ ਹੁਸ਼ਿਆਰਪੁਰ ਘਟਨਾ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜ਼ਿੰਮੇਵਾਰ ਵਿਅਕਤੀ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਨਾ ਕਿ ਪੂਰੇ ਪ੍ਰਵਾਸੀ ਭਾਈਚਾਰੇ ਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸਰਕਾਰ ਨੂੰ ਪ੍ਰਵਾਸੀ ਮਜ਼ਦੂਰਾਂ ਨੂੰ ਸਜ਼ਾ ਦੇਣ ਲਈ ਸਖ਼ਤ ਕਾਨੂੰਨ ਵੀ ਲਾਗੂ ਕਰਨੇ ਚਾਹੀਦੇ ਹਨ।
ਹੁਸ਼ਿਆਰਪੁਰ ‘ਚ ਇੱਕ ਪ੍ਰਵਾਸੀ ਵੱਲੋਂ 5 ਸਾਲਾਂ ਬੱਚੇ ਨੂੰ ਕਿਡਨੈਪ ਤੇ ਕਤਲ ਕਰਨ ਦਾ ਮੁੱਦਾ ਭਖਦਾ ਜਾ ਰਿਹਾ ਹੈ। ਕਈ ਪੰਜਾਬੀ ਪ੍ਰਵਾਸੀਆਂ ਖਿਲਾਫ਼ ਪ੍ਰਦਰਸ਼ਨ ਕਰ ਹਨ, ਉਨ੍ਹਾਂ ਦੀਆਂ ਰੇਹੜੀਆਂ ਬੰਦ ਕਰਵਾ ਰਹੇ ਹਨ ਤੇ ਉਨ੍ਹਾਂ ਨੂੰ ਪੰਜਾਬ ਤੋਂ ਚਲੇ ਜਾਣ ਕਹਿ ਰਹੇ ਹਨ। ਕਈ ਪੰਚਾਇਤਾਂ ਨੇ ਵੀ ਪ੍ਰਵਾਸੀਆਂ ਖਿਲਾਫ਼ ਸਖ਼ਤ ਮਤੇ ਪਾਏ ਹਨ, ਜਿਸ ‘ਚ ਪ੍ਰਵਾਸੀਆਂ ਦੇ ਦਸਤਾਵੇਜ਼ ਨਾ ਬਣਾਉਣ, ਪਿੰਡ ‘ਚ ਨਾ ਰੱਖਣ ਤੇ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਵਰਗੀਆਂ ਨਿਰਦੇਸ਼ ਦਿੱਤੇ ਹਨ। ਉੱਥੇ ਹੀ ਕਈ ਪਿੰਡਾਂ ‘ਚੋਂ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਕਈ ਜਥੇਬੰਦੀਆਂ ਨੇ ਪ੍ਰਵਾਸੀਆਂ ਨੂੰ ਅਲਟੀਮੇਟਮ ਵੀ ਦੇ ਦਿੱਤਾ ਹੈ ਕਿ ਉਹ ਤੁਰੰਤ ਆਪਣਾ ਕੰਮ-ਧੰਦਾ ਛੱਡ ਕੇ ਵਾਪਸ ਪਰਤ ਜਾਣ।
ਇੱਕ ਪਾਸੇ ਜਿੱਥੇ ਕੁੱਝ ਪੰਜਾਬੀਆਂ ਅੰਦਰ ਪ੍ਰਵਾਸੀਆਂ ਖਿਲਾਫ਼ ਵਿਰੋਧ ਪ੍ਰਦਰਸ਼ਨਾਂ ਦੀ ਲਹਿਰ ਦੇਖੀ ਜਾ ਰਹੀ ਹੈ, ਉੱਥੇ ਹੀ ਪ੍ਰਵਾਸੀਆਂ ਤੇ ਉਦਯੋਗਪਤੀਆਂ ‘ਚ ਇਸ ਮੁੱਦੇ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਲੁਧਿਆਣਾ ‘ਚ ਵੱਡੀ ਗਿਣਤੀ ‘ਚ ਪ੍ਰਵਾਸੀ ਰਹਿੰਦੇ ਹਨ ਤੇ ਇੱਥੋਂ ਦਾ ਉਦਯੋਗ ਖੇਤਰ ਇਨ੍ਹਾਂ ਪ੍ਰਵਾਸੀਆਂ ‘ਤੇ ਵੱਡੇ ਪੱਧਰ ‘ਤੇ ਨਿਰਭਰ ਕਰਦਾ ਹੈ। ਕਈ ਜਥੇਬੰਦੀਆਂ ਤੇ ਪੰਚਾਇਤਾਂ ਵੱਲੋਂ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਕੱਢਣ ਦੀ ਮੰਗ ਮਗਰੋਂ, ਹੁਣ ਇੱਥੋਂ ਦੇ ਪ੍ਰਵਾਸੀਆਂ ਤੇ ਉਦਯੋਗਪਤੀਆਂ ‘ਚ ਇਹ ਮੁੱਦਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
ਲੁਧਿਆਣਾ ਦੇ ਕਿਰਤ ਬਾਜ਼ਾਰ ‘ਚ ਪ੍ਰਵਾਸੀ ਮਜ਼ਦੂਰਾਂ ਨੇ ਹੁਸ਼ਿਆਰਪੁਰ ਘਟਨਾ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜ਼ਿੰਮੇਵਾਰ ਵਿਅਕਤੀ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਨਾ ਕਿ ਪੂਰੇ ਪ੍ਰਵਾਸੀ ਭਾਈਚਾਰੇ ਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਸਰਕਾਰ ਨੂੰ ਪ੍ਰਵਾਸੀ ਮਜ਼ਦੂਰਾਂ ਨੂੰ ਸਜ਼ਾ ਦੇਣ ਲਈ ਸਖ਼ਤ ਕਾਨੂੰਨ ਵੀ ਲਾਗੂ ਕਰਨੇ ਚਾਹੀਦੇ ਹਨ।
ਇਸ ਤੋਂ ਇਲਾਵਾ, ਲੁਧਿਆਣਾ ਦੇ ਉਦਯੋਗ ਮਾਲਕਾਂ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦੇ ਪਲਾਇਨ ਦਾ ਉਨ੍ਹਾਂ ਦੇ ਕਾਰੋਬਾਰਾਂ ‘ਤੇ ਕਾਫ਼ੀ ਪ੍ਰਭਾਵ ਪਵੇਗਾ, ਕਿਉਂਕਿ 90% ਕਿਰਤ ਸ਼ਕਤੀ ਪ੍ਰਵਾਸੀ ਭਾਈਚਾਰੇ ਨਾਲ ਸਬੰਧਤ ਹੈ ਤੇ ਜੇਕਰ ਉਨ੍ਹਾਂ ਨੂੰ ਛੱਡਣ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਇਸ ਦਾ ਉਨ੍ਹਾਂ ਦੇ ਕਾਰੋਬਾਰ ‘ਤੇ ਡੂੰਘਾ ਪ੍ਰਭਾਵ ਪਵੇਗਾ।
ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਾਡੇ ਪੰਜਾਬੀ ਭਾਈਚਾਰੇ ਦੇ ਮੈਂਬਰ ਕੰਮ ਕਰਨ ਲਈ ਦੂਜੇ ਰਾਜਾਂ ‘ਚ ਜਾਂਦੇ ਹਨ, ਪਰ ਅਜਿਹਾ ਮਾਹੌਲ ਬਣਾਉਣ ਨਾਲ ਉਨ੍ਹਾਂ ‘ਤੇ ਵੀ ਡੂੰਘਾ ਪ੍ਰਭਾਵ ਪੈ ਸਕਦਾ ਹੈ।


