AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

“ਦੁੱਧ ਦੀ ਰਾਖੀ ‘ਤੇ ਬਿੱਲਾ…”, ਹਨੀ ਸਿੰਘ ਦੀ ਤਰੁਣ ਚੁੱਘ ਨਾਲ ਮੁਲਾਕਾਤ ‘ਤੇ ਜੱਸੀ ਦੇ ਸਵਾਲ

ਜੱਸੀ ਨੇ ਤਰੁਣ ਚੁੱਘ 'ਤੇ ਟਿੱਪਣੀ ਕਰਦੇ ਹੋਏ ਕਿਹਾ- ਜਾਂ ਤਾਂ ਤੁਹਾਨੂੰ ਪੰਜਾਬ ਦੇ ਮੁੱਦਿਆਂ ਬਾਰੇ ਸਮਝ ਨਹੀਂ ਜਾਂ ਫਿਰ ਤੁਸੀਂ ਜਾਣ-ਬੁੱਝ ਕੇ ਚਿੜਾ ਰਹੇ ਹੋ। ਮੈਂ ਕਿਹਾ ਚੁੱਕਿਆ ਹਾਂ ਕਿ ਦਿੱਲੀ, ਬੰਬੇ, ਲਖਨਊ, ਬੰਗਲੌਰ ਵਰਗੇ ਸ਼ਹਿਰ ਦੇ ਲੋਕਾਂ ਨੂੰ ਪੰਜਾਬ ਬਾਰੇ ਸਮਝ ਨਹੀਂ ਹੁੰਦੀ, ਉਨ੍ਹਾਂ ਨੂੰ ਲੱਗਦਾ ਹੈ ਕਿ ਜਿਹੜਾ ਇੱਥੇ ਦਾ ਮਸ਼ਹੂਰ ਬੰਦਾ ਹੈ ਜਾਂ ਮਸ਼ਹੂਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਹੀ ਪੰਜਾਬ ਹੈ।

ਦੁੱਧ ਦੀ ਰਾਖੀ 'ਤੇ ਬਿੱਲਾ..., ਹਨੀ ਸਿੰਘ ਦੀ ਤਰੁਣ ਚੁੱਘ ਨਾਲ ਮੁਲਾਕਾਤ 'ਤੇ ਜੱਸੀ ਦੇ ਸਵਾਲ
“ਦੁੱਧ ਦੀ ਰਾਖੀ ‘ਤੇ ਬਿੱਲਾ…”, ਹਨੀ ਦੀ ਚੁੱਘ ਨਾਲ ਮੁਲਾਕਾਤ ‘ਤੇ ਜੱਸੀ ਦੇ ਸਵਾਲ
tv9-punjabi
| Updated On: 27 May 2026 12:20 PM IST
Share

ਰੈਪਰ ਯੋ-ਯੋ ਹਨੀ ਸਿੰਘ ਦੀ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨਾਲ ਮੁਲਾਕਾਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਮੁਲਾਕਾਤ ਦਾ ਮੁੱਖ ਮੰਤਵ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਤੇ ਇੱਕ ਚੰਗੀ ਜੀਵਨ ਸ਼ੈਲੀ ਲਈ ਪ੍ਰੇਰਿਤ ਕਰਨਾ ਸੀ। ਇੱਕ ਵੀਡੀਓ ‘ਚ ਹਨੀ ਸਿੰਘ ਤੇ ਤਰੁਣ ਚੁੱਘ ਨੌਜਵਾਨਾਂ ਨੂੰ ਦੁੱਧ, ਦਹੀਂ, ਲੱਸੀ ਤੇ ਘਿਓ ਖਾਣ ਲਈ ਕਹਿ ਰਹੇ। ਹਾਲਾਂਕਿ, ਇਹ ਵੀਡੀਓ ਤੇ ਮੁਲਾਕਾਤ ਹੁਣ ਵਿਵਾਦ ਦਾ ਵਿਸ਼ਾ ਬਣ ਚੁੱਕੀ ਹੈ। ਹਨੀ ਸਿੰਘ ਜੋ ਖ਼ੁਦ ਸਵਿਕਾਰ ਕਰ ਚੁੱਕੇ ਹਨ ਕਿ ਉਹ ਕਈ ਸਾਲ ਨਸ਼ਿਆਂ ਦੀ ਦਲਦਲ ‘ਚ ਫਸੇ ਰਹੇ, ਹੁਣ ਉਨ੍ਹਾਂ ਦਾ ਹੀ ਨਸ਼ਾ ਮੁਕਤੀ ਮੁਹਿੰਮ ਨਾਲ ਜੁੜਣਾ ਇੱਕ ਵਿਵਾਦ ਬਣ ਚੁੱਕਿਆ ਹੈ।

ਦੁੱਧ ਦੀ ਰਾਖੀ ‘ਤੇ ਬਿੱਲਾ…

ਪੰਜਾਬੀ ਗਾਇਕ ਜਸਬੀਰ ਜੱਸੀ ਨੇ ਹਨੀ ਸਿੰਘ ‘ਤੇ ਹਮਲਾ ਬੋਲਿਆ ਹੈ ਤੇ ਤਰੁਣ ਚੁੱਘ ‘ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਤਰੁਣ ਚੁੱਘ ਨੇ ਹਨੀ ਸਿੰਘ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਨਸ਼ਾ ਮੁਕਤੀ ਮੁਹਿੰਮ ਨਾਲ ਜੋੜਿਆ। ਉਨ੍ਹਾਂ ਨੇ ਕਿਹਾ ਕਿ ਮੈਨੂੰ ਦੁੱਖ ਹੈ ਕਿ ਜਿਸ ਹਨੀ ਸਿੰਘ ਨੇ ਪੰਜਾਬੀ ਨੌਜਵਾਨਾਂ ਨੂੰ ਨਸ਼ਿਆਂ ਵੱਲ ਧਕੇਲਿਆ ਤੇ ਜਿਸ ਨੇ ਨਸ਼ੇ ਦੇ ਖੂਹ ‘ਚ ਨੌਜਵਾਨਾਂ ਨੂੰ ਸੁੱਟਿਆ, ਉਸ ਨੂੰ ਹੀ ਨਸ਼ਾ ਮੁਕਤ ਪੰਜਾਬ ਦਾ ਬ੍ਰਾਂਡ ਅੰਬੈਂਸਡਰ ਵਜੋਂ ਲਿਆਂਦਾ ਜਾ ਰਿਹਾ ਹੈ। ਜੱਸੀ ਨੇ ਇਸ ਦੌਰਾਨ ਸਫਾਈ ਦਿੱਤੀ ਕਿ ਉਹ ਰਾਜਨੀਤਿਕ ਮੁੱਦਿਆਂ ‘ਤੇ ਨਹੀਂ ਬੋਲਦੇ, ਪਰ ਜਦੋਂ ਵੀ ਪੰਜਾਬ ਦੀ ਗੱਲ ਆਵੇਗੀ ਤਾਂ ਉਹ ਪਿੱਛੇ ਨਹੀਂ ਹਟਣਗੇ। ਜੱਸੀ ਨੇ ਵੀਡੀਓ ਦੇ ਕੈਪਸ਼ਨ ‘ਚ ਲਿਖਿਆ ਹੈ- “ਪੰਜਾਬ ਨੂੰ ਬਚਾ ਰਹੇ ਹੋ, ਜਾਂ ਚਿੜਾ ਰਹੇ ਹੋ???? ਦੁੱਧ ਦੀ ਰਾਖੀ ‘ਤੇ ਬਿੱਲਾ ਬਿਠਾ ਰਹੇ ਹੋ”

ਜੱਸੀ ਨੇ ਤਰੁਣ ਚੁੱਘ ‘ਤੇ ਟਿੱਪਣੀ ਕਰਦੇ ਹੋਏ ਕਿਹਾ- ਜਾਂ ਤਾਂ ਤੁਹਾਨੂੰ ਪੰਜਾਬ ਦੇ ਮੁੱਦਿਆਂ ਬਾਰੇ ਸਮਝ ਨਹੀਂ ਜਾਂ ਫਿਰ ਤੁਸੀਂ ਜਾਣ-ਬੁੱਝ ਕੇ ਚਿੜਾ ਰਹੇ ਹੋ। ਮੈਂ ਕਿਹਾ ਚੁੱਕਿਆ ਹਾਂ ਕਿ ਦਿੱਲੀ, ਬੰਬੇ, ਲਖਨਊ, ਬੰਗਲੌਰ ਵਰਗੇ ਸ਼ਹਿਰ ਦੇ ਲੋਕਾਂ ਨੂੰ ਪੰਜਾਬ ਬਾਰੇ ਸਮਝ ਨਹੀਂ ਹੁੰਦੀ, ਉਨ੍ਹਾਂ ਨੂੰ ਲੱਗਦਾ ਹੈ ਕਿ ਜਿਹੜਾ ਇੱਥੇ ਦਾ ਮਸ਼ਹੂਰ ਬੰਦਾ ਹੈ ਜਾਂ ਮਸ਼ਹੂਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਹੀ ਪੰਜਾਬ ਹੈ। ਪਰ ਗੱਲ ਇਸ ਤੋਂ ਬਹੁਤ ਅਲੱਗ ਹੈ। ਪੰਜਾਬ ਇੱਕ ਇਮੋਸ਼ਨ ਹੈ ਤੇ ਪੰਜਾਬ ਇੱਕ ਖਜ਼ਾਨਾ ਜੋ ਬਹੁਤ ਲੋਕਾਂ ਨੂੰ ਪਤਾ ਨਹੀਂ। ਕੁੱਝ ਲੋਕ ਇਸ ਦਾ ਫਾਇਦਾ ਲੈਂਦੇ ਹਨ ਤੇ ਆਨੰਦ ਮਾਣਦੇ ਹਨ ਤੇ ਜ਼ਿੰਦਗੀ ਸੁਧਾਰ ਲੈਂਦੇ ਹਨ।

View this post on Instagram

A post shared by Jasbir Jassi (@jassijasbir)

ਤਰੁਣ ਚੁੱਘ ਦੀ ਨੀਅਤ ‘ਤੇ ਚੁੱਕੇ ਸਵਾਲ

ਜੱਸੀ ਨੇ ਤਰੁਣ ਚੁੱਘ ਨਾਲ ਆਪਣੀ ਪੁਰਾਣੀ ਮੁਲਾਕਾਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਸ ਸਮੇਂ ਸਾਡੀ ਪੰਜਾਬ ਨੂੰ ਲੈ ਕੇ ਗੱਲ ਹੋਈ ਸੀ। ਉਸ ਸਮੇਂ ਮੈਂ ਕਿਹਾ ਕਿ ਤੁਸੀਂ ਉਸ ਤਰ੍ਹਾਂ ਦੇ ਕੁੱਝ ਬੰਦੇ ਲੈ ਕੇ ਆ ਰਹੇ ਹੋ, ਜਿਨ੍ਹਾਂ ਨੂੰ ਪੰਜਾਬ ਕਦੇ ਪਸੰਦ ਨਹੀਂ ਕਰਦਾ ਸੀ ਤੇ ਨਾ ਹੀ ਕਰੇਗਾ। ਉਸ ਸਮੇਂ ਮੈਂ ਰਾਜਨੀਤਿਕ ਬੰਦਿਆਂ ਦੀ ਗੱਲ ਕੀਤੀ ਸੀ, ਕਿਉਂਕਿ ਪੰਜਾਬ ਦਾ ਹਿੰਦੂ ਵੀ ਪੰਜਾਬ ਹੈ ਤੇ ਉਹ ਵੀ ਸਿੱਖ ਹੈ। ਉਹ ਗੁਰਬਾਣੀ ਨੂੰ ਮੰਨਦਾ ਹੈ। ਉਹ ਪੰਜਾਬ ਤੇ ਗੁਰਬਾਣੀ ਦੇ ਇਤਿਹਾਸ ਨੂੰ ਨਾਲ ਲੈ ਕੇ ਚਲਦਾ ਹੈ ਤੇ ਉਸ ਸਮੇਂ ਮੈਂ ਕਿਹਾ ਕਿ ਤੁਸੀਂ ਕੁੱਝ ਅਜਿਹੇ ਲੀਡਰ ਲੈ ਕੇ ਆ ਰਹੇ ਹੋ, ਜਿਨ੍ਹਾਂ ਨੂੰ ਸਿੱਖ ਤਾਂ ਕਿ ਪੰਜਾਬ ਦੇ ਹਿੰਦੂ ਵੀ ਪਸੰਦ ਨਹੀਂ ਕਰਦੇ ਹਨ।

ਹੁਣ ਜਿਹੜਾ ਤੁਸੀਂ ਹੁਣ ਹਨੀ ਸਿੰਘ ਨੂੰ ਲੈ ਕੇ ਆਏ ਹੋ, ਇਸ ਤੋਂ ਲੱਗਦਾ ਹੈ ਕਿ ਤੁਸੀਂ ਪੰਜਾਬ ਬਾਰੇ ਬਹੁਤ ਚੰਗੀ ਨੀਅਤ ਨਹੀਂ ਰੱਖਦੇ। ਜੱਸੀ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਇਸ ਬਿਆਨ ਨਾਲ ਮੈਨੂੰ ਬਹੁਤ ਨੁਕਸਾਨ ਹੋਵੇਗਾ, ਪਰ ਇਸ ਦੀ ਮੈਨੂੰ ਪਰਵਾਹ ਨਹੀਂ। ਪੰਜਾਬ ਜ਼ਿੰਦਾਬਾਦ ਹੈ ਤੇ ਰਹੇਗਾ।

ਇਹ ਵੀ ਪੜ੍ਹੋ: ਨਸ਼ੇ ਛੱਡ ਕੇ ਦੁੱਧ, ਦਹੀਂ ਅਤੇ ਖਾਓ ਘਿਓ. ਰੈਪਰ ਯੋ ਯੋ ਹਨੀ ਸਿੰਘ ਦੀ ਨੌਜਵਾਨਾਂ ਨੂੰ ਭਾਵੁਕ ਅਪੀਲ

Follow Us
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ...
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ...
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ...
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ...
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!...
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ...
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!...
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ......