ਪਿੰਡ ਬੱਗੇ ਕੇ ਦੇ ‘ਚ 309 ਏਕੜ ਜ਼ਮੀਨ ਵਿਵਾਦ ਦੇ ਚਲਦਿਆਂ ਹਾਈਵੇ ਜਾਮ, ਪਿੰਡ ਵਾਸੀਆਂ ਨੇ ਲਾਇਆ ਧਰਨਾ
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਛੁਡਾਉਣ ਦੀ ਮੁਹਿੰਮ ਚਲਾਈ ਹੋਈ ਹੈ ਇਸਦੇ ਤਹਿਤ ਦਸੰਬਰ ਮਹੀਨੇ ਵਿਚ ਪਿੰਡ ਬੱਗੇ ਕੇ ਹਿਠਾੜ ਸੰਤੋਖ ਸਿੰਘ ਵਾਲਾ ਅਤੇ ਢਾਣੀ ਪੰਜਾਬ ਪੂਰਾ ਵਿਖੇ ਪੰਚਾਇਤ ਵਿਭਾਗ ਵੱਲੋਂ ਨਿਸ਼ਾਨਦੇਹੀ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾਣ ਲੱਗਾ।

ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਦੇ ਜਲਾਲਾਬਾਦ ਪਿੰਡ ਬੰਗੇ ਕੇ ਹਿਠਾੜ ਵਿਖੇ 309 ਏਕੜ ਪੰਚਾਇਤੀ ਜ਼ਮੀਨ ਦੇ ਵਿਵਾਦ ਦੇ ਚਲਦਿਆਂ ਪਿੰਡ ਵਾਸੀਆਂ ਫਿਰੋਜ਼ਪੁਰ-ਫਾਜ਼ਿਲਕਾ ਹਾਈਵੇ ਤੇ ਲਾਇਆ ਧਰਨਾ ਰੋਡ ਜਾਮ ਕਰ ਪ੍ਰਸ਼ਾਸਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਛੁਡਾਉਣ ਦੀ ਮੁਹਿੰਮ ਚਲਾਈ ਹੋਈ ਹੈ ਇਸਦੇ ਤਹਿਤ ਦਸੰਬਰ ਮਹੀਨੇ ਵਿਚ ਪਿੰਡ ਬੱਗੇ ਕੇ ਹਿਠਾੜ ਸੰਤੋਖ ਸਿੰਘ ਵਾਲਾ ਅਤੇ ਢਾਣੀ ਪੰਜਾਬ ਪੂਰਾ ਵਿਖੇ ਪੰਚਾਇਤ ਵਿਭਾਗ ਵੱਲੋਂ ਨਿਸ਼ਾਨਦੇਹੀ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾਣ ਲੱਗਾ।
ਪਿੰਡ ਵਾਸੀਆਂ ਨੇ ਲਾਇਆ ਧਰਨਾ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਭਾਰਤ-ਪਾਕ ਦੀ ਵੰਡ ਤੋਂ ਬਾਅਦ ਉਹ ਇਥੇ ਆ ਕੇ ਵੱਸੇ ਹਨ ਅਤੇ ਇਹ ਜ਼ਮੀਨ ਉਨ੍ਹਾਂ ਦੇ ਪੁਰਖਿਆਂ ਵੱਲੋਂ ਵਾਹੀ ਯੋਗ ਕੀਤੀ ਗਈ ਹੈ। ਜਿਸ ਨੂੰ ਸਰਕਾਰ ਹੁਣ ਵਾਪਸ ਲੈਣਾ ਚਾਹੁੰਦੀ ਹੈ। ਲੋਕਾਂ ਦਾ ਕਹਿਣੈ ਕਿ ਉਹ 400 ਦੇ ਕਰੀਬ ਪਰੀਵਾਰ ਇਸ ਜ਼ਮੀਨ ਦੇ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਹਨ । ਜਿੱਥੇ ਲੋਕਾਂ ਦੇ ਕੋਲੇ ਬਹੁਤ ਘੱਟ ਜ਼ਮੀਨ ਹੈ। ਉੱਥੇ ਹੀ ਉਹ ਇਸ ਜ਼ਮੀਨ ਤੇ ਕਾਸ਼ਤ ਕਰ ਹੀ ਆਪਣਾ ਘਰ-ਬਾਰ ਚਲਾਉਂਦੇ ਹਨ ।ਉਨ੍ਹਾਂ ਕਿਹਾ ਕਿ ਇਸ ਜ਼ਮੀਨ ਦੇ ਵਿੱਚ ਹੀ ਉਹਨਾਂ ਦੇ ਘਰ ਹਨ ਅਤੇ ਜੇਕਰ ਪ੍ਰਸ਼ਾਸ਼ਨ ਉਹਨਾਂ ਨੂੰ ਏਥੋਂ ਉਠਾਏਗਾ ਤਾਂ ਫਿਰ ਉਹ ਕਿੱਥੇ ਜਾਣਗੇ।
26 ਦਿਸੰਬਰ ਤੋਂ ਲਗਾਤਾਰ ਧਰਨਾ ਜਾਰੀ
ਜ਼ਿਕਰਯੋਗ ਹੈ ਕਿ ਇਨਾਂ ਲੋਕਾਂ ਦੇ ਵੱਲੋਂ ਬੀਤੀ 26 ਦਿਸੰਬਰ ਤੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਪ੍ਰਸ਼ਾਸਨ ਦੇ ਨਾਲ ਦੋ ਵਾਰ ਹੋਈ ਗੱਲਬਾਤ ਦੌਰਾਨ ਪ੍ਰਸ਼ਾਸਨ ਦੇ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਲੇਕਿਨ ਪਿੰਡ ਵਾਸੀਆਂ ਦਾ ਰੋਹ ਭਖਿਆ ਹੋਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸ਼ਨ ਗੰਭੀਰਤਾ ਦੇ ਨਾਲ ਮਸਲੇ ਦਾ ਹੱਲ ਨਹੀਂ ਕਰ ਰਿਹਾ ਧਰਨਾਕਾਰੀਆਂ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਵੱਲੋਂ ਇਹ ਧਰਨਾ ਦੋ ਘੰਟਿਆਂ ਦੇ ਲਈ ਲਗਾਇਆ ਗਿਆ ਜੇਕਰ ਪ੍ਰਸ਼ਾਸ਼ਨ ਉਨ੍ਹਾਂ ਨਾਲ ਗੱਲਬਾਤ ਇਥੇ ਪਹੁੰਚ ਕੇ ਨਹੀਂ ਕਰਦਾ ਤਾਂ ਉਹ ਇਹ ਧਰਨੇ ਨੂੰ ਲੰਬਾ ਵੀ ਕਰ ਸਕਦੇ ਹਨ। ਧਰਨਾਕਾਰੀਆਂ ਦੇ ਵਿੱਚ ਅੱਜ ਕਈ ਕਿਸਾਨ ਜਥੇਬੰਦੀਆਂ ਨੇ ਵੀ ਹਿੱਸਾ ਲਿਆ।
ਜ਼ਮੀਨ ਨੂੰ ਲੈ ਕੇ ਪਿੰਡ ਵਾਸੀ ਤੇ ਪ੍ਰਸ਼ਾਸਨ ਆਹਮੋ-ਸਾਹਮਣੇ
ਦੱਸ ਦੇਈਏ ਕਿ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਜ਼ਮੀਨ ਨੂੰ ਨਹੀਂ ਛੱਡਣਗੇ ਚਾਹੇ ਇਸ ਦੇ ਲਈ ਉਹਨਾਂ ਨੂੰ ਕੁੱਝ ਵੀ ਕਰਨਾ ਪਵੇ ਉਧਰ ਦੂਜੇ ਪਾਸੇ ਪ੍ਰਸ਼ਾਸ਼ਨ ਦਾ ਤਰਕ ਹੈ ਕਿ 309 ਏਕੜ ਦੇ ਵਿੱਚੋਂ ਕੁਝ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਇਸ ਦਾ ਠੇਕਾ ਦਿੱਤਾ ਜਾਂਦਾ ਹੈ। ਜੇਕਰ ਬਾਕੀ ਦੇ ਲੋਕ ਵੀ ਇਸ ਜਮੀਨ ਦਾ ਠੇਕਾ ਸਰਕਾਰ ਨੂੰ ਭਰਦੇ ਹਨ ਤਾਂ ਇਸ ਦਾ ਕੋਈ ਹੱਲ ਕੀਤਾ ਜਾ ਸਕਦਾ ਹੈ। ਫਿਲਹਾਲ ਇਸ ਜ਼ਮੀਨ ਨੂੰ ਲੈ ਕੇ ਪ੍ਰਸ਼ਾਸਨ ਅਤੇ ਪਿੰਡ ਵਾਸੀ ਇੱਕ ਦੂਸਰੇ ਦੇ ਸਾਮ੍ਹਣੇ ਹਨ ਪਿੰਡ ਵਾਸੀਆਂ ਦੇ ਵਿੱਚ ਪ੍ਰਸ਼ਾਸਨ ਦੇ ਖ਼ਿਲਾਫ਼ ਰੋਸ ਦਿਨ-ਬ-ਦਿਨ ਵਧਦਾ ਜਾ ਰਿਹਾ।